Aqaab - 12 - Last Part in Punjabi Fiction Stories by Prabodh Kumar Govil books and stories PDF | ਉਕਾ਼ਬ - 12 - Last Part

Featured Books
Categories
Share

ਉਕਾ਼ਬ - 12 - Last Part

ਬਾਰਾਂ

(12)

ਚਲੋ ਪਹਿਲੇ ਮੈਂ ਮੰਮੀ ਦੀ ਫੋਟੋ ਖਿੱਚ ਲੈਂਦੀ ਹਾਂ ਤੇ ਫੇਰ ਮੰਮੀ ਸਾਡੀ ਦੋਹਾਂ ਦੀ ਫੋਟੋ ਲੈ ਲਵੇਗੀ। ਅਨੰਯਾ ਨੇ ਅਤਿ ਉਤਸ਼ਾਹਿਤ ਮੂਡ ਵਿੱਚ ਕਿਹਾ।

ਅਨੰਯਾ, ਤਨਿਸ਼ਕ ਤੇ ਅਨੰਯਾ ਦੀ ਮੰਮੀ ਅਮਰੀਕਾ ਦੇ ਵਰਜੀਨੀਆਂ ਸਟੇਟ ਦੇ ਪ੍ਰਸਿੱਧ ਨੈਸ਼ਨਲ ਪਾਰਕ ਦੇ ਮੁੱਖ ਗੇਟ ਤੇ ਖੜ੍ਹੇ ਸਨ। ਜਿੱਥੋਂ ਟਿਕਟਾਂ ਲੈ ਕੇ ਉਹ ਇੱਕ ਰਾਤ ਪਾਰਕ ’ਚ ਬਿਤਾਉਣ ਲਈ ਅੰਦਰ ਜਾਣ ਵਾਲੇ ਸਨ। ਇੱਕ ਤੇ ਇੱਕ ਗੱਡੀਆਂ ਆਉਂਦੀਆਂ ਤੇ ਉਨ੍ਹਾਂ ਵਿੱਚ ਭਿੰਨ—ਭਿੰਨ ਮੁਲਕਾਂ ਤੋਂ ਆਏ ਸੈਬਾਨੀ ਮਨੋਹਰ ਨਜ਼ਾਰਿਆਂ ਨੂੰ ਅੱਖੀਂ ਦੇਖਦੇ ਤੇ ਕਈ ਕੈਮਰਿਆਂ ਵਿੱਚ ਵੀ ਕੈਦ ਰਕਰ ਰਹੇ ਸਨ। ਕਈ ਉਤਰਦਿਆਂ ਹੀ ਏਧਰ—ਉਧਰ ਚਹਿਲ—ਕਦਮੀ ਕਰਨ ਲੱਗ ਜਾਂਦੇ।

ਇਨ੍ਹਾਂ ਤਿੰਨਾਂ ਨੂੰ ਇੱਥੇ ਖੜ੍ਹੇ ਦੇਖ ਕੇ ਇੱਕ ਔਰਤ ਆਪਣੇ ਆਪ ਇਨ੍ਹਾਂ ਦੇ ਕੋਲ ਆ ਗਈ। ਜਿਵੇਂ ਉਸਨੇ ਅਨੰਯਾ ਦੀ ਗੱਲ ਸੁਣ ਲਈ ਹੋਵੇ, ਉਹ ਮੁਸਕੁਰਾ ਕੇ ਕਹਿਣ ਲੱਗੀ।

ਚਲੋ ਤੁਸੀਂ ਤਿੰਨ ਹੀ ਇਕੱਠੇ ਖੜ੍ਹੇ ਹੋ ਜਾਓ, ਮੈਂ ਤੁਹਾਡੀ ਤਿੰਨਾਂ ਦੀ ਫੋਟੋ ਖਿੱਚ ਦੇਨੀਆਂ। ਉਸਨੇ ਤਨਿਸ਼ਕ ਦੇ ਹੱਥੋਂ ਕੈਮਰਾ ਫੜਦੀ ਨੇ ਕਿਹਾ।

ਤਨਿਸ਼ਕ ਦੇ ਨਾਲ ਖੜ੍ਹੀ ਅਨੰਯਾ ਦੇ ਕੋਲੇ ਉਸਦੀ ਮੰਮੀ ਵੀ ਆ ਕੇ ਖੜ੍ਹੀ ਹੋ ਗਈ। ਇਸ ਔਰਤ ਦੀ ਗੱਲ ਸੁਣ ਕੇ ਸਾਰੇ ਖੁਸ਼ ਸਨ। ਔਰਤ ਨੇ ਫੋਟੋ ਲੈ ਕੇ ਕੈਮਰਾ ਵਾਪਸ ਕਰਦੀ ਨੇ ਕਿਹਾ— ਮੈਂ ਮਾਤਾ—ਪਿਤਾ ਦੀ ਕੀਮਤ ਜਾਣਦੀ ਹਾਂ।।। ਆਈ ਨੋ ਦਾ ਇੰਪੋਰਟੈਂਸ ਆਫ਼ ਪੇਰੈਂਟਸ।।। ਉਹ ਜ਼ਿਆਦਾ ਸਮੇਂ ਤੱਕ ਸਾਡੇ ਨਾਲ ਨਹੀਂ ਰਹਿ ਪਾਉਂਦੇ।

ਅਨੰਯਾ ਦੀ ਮੰਮੀ ਉਸ ਔਰਤ ਦੀ ਗੱਲ ਸੁਣ ਕੇ ਭੀਤਰ ਤੱਕ ਨਮ ਹੋ ਗਈ।

ਜਦ ਤਨਿਸ਼ਕ ਨੇ ਅਨੰਯਾ ਨੂੰ ਅਮਰੀਕਾ ਘੁਮਾਉਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਮੰਮੀ ਨੂੰ ਵੀ ਨਾਲ ਹੀ ਚੱਲਣ ਲਈ ਜ਼ੋਰ ਦਿੱਤਾ ਸੀ। ਤਨਿਸ਼ਕ ਨੇ ਕਿਹਾ ਸੀ ਕਿ ਉਂਝ ਵੀ ਮੰਮੀ ਇਕੱਲੀ ਤਾਂ ਕਦੇ ਇਹ ਜਗ੍ਹਾ ਦੇਖਣ ਲਈ ਕਿੱਥੇ ਜਾ ਸਕਦੀ ਹੈ, ਸਾਡੇ ਨਾਲ ਤਾਂ ਘੁੰਮ—ਫਿਰ ਲਵੇਗੀ। ਇਸ ਨਾਲ ਮਸਰੂ ਅੰਕਲ ਦੇ

ਸਬੰਧ ਭਾਵੇਂ ਕਿਹੋ—ਜਿਹੇ ਵੀ ਰਹੇ ਹੋਣ, ਪਰ ਹੁਣ ਘੱਟੋ—ਘੱਟ ਆਪਣੀ ਅੱਖੀਂ ਦੇਖ ਤਾਂ ਲਵੇਗੀ ਕਿ ਇਸ ਤੋਂ ਦੂਰ ਹੋ ਜਾਣ ਮਗਰੋਂ ਇਸਦੇ ਘਰਵਾਲੇ ਨੇ ਕਿੱਥੇ ਸਮਾਂ ਬਤੀਤ ਕੀਤਾ ਸੀ ਜਾਂ ਕਿਸਦੇ ਨਾਲ।

ਜਦ ਤੋਂ ਅਨੰਯਾ ਦੀ ਮੰਮੀ ਨੂੰ ਤਨਿਸ਼ਕ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਮਸਰੂ ਅੰਕਲ ਨੇ ਅਮਰੀਕਾ ਜਾਣ ਮਗਰੋਂ ਕਦੇ ਵੀ ਕਿਸੇ ਔਰਤ ਨਾਲ ਸਬੰਧ ਨਹੀਂ ਸੀ ਰੱਖਿਆ ਤੇ ਮੁੜ ਕਦੇ ਸ਼ਾਦੀ ਨਹੀਂ ਕੀਤੀ ਤਾਂ ਉਸਦੇ ਮਨ ਵਿੱਚ ਮਸਰੂ ਓੱਸੇ ਦੇ ਲਈ ਮਾਨ—ਸਨਮਾਨ ਮੁੜ ਵੱਧ ਗਿਆ। ਉਹ ਹੁਣ ਤਨਿਸ਼ਕ ਨੂੰ ਵੀ ਪੁੱਤਰਾਂ ਵਾਂਗ ਮੋਹ—ਪਿਆਰ ਕਰਨ ਲੱਗੀ ਸੀ, ਜੋ ਜੀਵਨ ਭਰ ਨਾ ਸਿਰਫ ਉਸਦੇ ਘਰਵਾਲੇ ਦੇ ਸੰਗ ਰਿਹਾ, ਸਗੋਂ ਹੁਣ ਉਸਦਾ ਜਵਾਈ ਵੀ ਸੀ। ਜਵਾਈ ਵੀ ਅਜਿਹਾ ਕਿ ਜਿਸਨੇ ਉਸ ਦੀ ਧੀ ਦੇ ਮਨ ਤੋਂ ਵੈਰਾਗ ਦੀ ਭਾਵਨਾ ਸਦਾ ਸਦਾ ਲਈ ਦੂਰ ਕਰਕੇ ਉਸਦੇ ਦਿਲ ਵਿੱਚ ਪ੍ਰੀਤ ਦੀ ਲਗਣ ਜਗਾ ਦਿੱਤੀ ਸੀ ਅਤੇ ਉਸ ਨੂੰ ਪੱਕੀ ਘਰ—ਬਾਰ ਸੰਭਾਲਣ ਵਾਲੀ ਵੀ ਬਣਾ ਦਿੱਤਾ ਸੀ।

ਤਨਿਸ਼ਕ ਨੇ ਇਨ੍ਹਾਂ ਦੋਹਾਂ ਨੂੰ ਨਿਊਯਾਰਕ ਸ਼ਹਿਰ ਦਿਖਾਇਆ। ਇਨ੍ਹਾਂ ਨੇ ਉਹ ਘਰ ਵੀ ਦੇਖਿਆ ਜਿੱਥੇ ਤਨਿਸ਼ਕ ਮਸਰੂ ਅੰਕਲ ਦੇ ਨਾਲ ਪਹਿਲੀ ਵਾਰ ਜਾਪਾਨ ਛੱਡ ਆਉਣ ਤੋਂ ਮਗਰੋਂ ਰਿਹਾ ਸੀ। ਅਨੰਯਾ ਤੇ ਉਸਦੀ ਮੰਮੀ ਤਨਿਸ਼ਕ ਦੀਆਂ ਗੱਲਾਂ ਸੁਣ—ਸੁਣ ਸੋਚਣ ਲੱਗ ਜਾਂਦੇ। ਉਹ ਇਸ ਗੱਲੋਂ ਬੜੇ ਹੈਰਾਨ ਸਨ ਕਿ ਆਖਰ ਤਨਿਸ਼ਕ ਅਤੇ ਮਸਰੂ ਓੱਸੇ ਵਿੱਚ ਕੀ ਰਿਸ਼ਤਾ ਸੀ, ਜੋ ਕਿ ਦੋਵੇਂ ਇਕੱਠੇ ਆਪਣਾ ਮੁਲਕ ਛੱਡ ਕੇ ਇੱਥੇ ਆ ਗਏ ਤੇ ਫਿਰ ਉਸਦੇ ਜੀਵਨ ਭਰ ਦੋਵੇਂ ਨਾਲ ਰਹੇ? ਤਨਿਸ਼ਕ ਨੇ ਉਨ੍ਹਾਂ ਨੂੰ ਗਲੀ ਨੰਬਰ ਛਪੰਜਾ ਵਾਲਾ ਉਹ ਸੈਲੂਨ ਵੀ ਦਿਖਾਇਆ, ਜਿਸ ਵਿੱਚ ਕਈ ਸਾਲਾਂ ਤੱਕ ਕੰਮ ਕਰਕੇ ਤਨਿਸ਼ਕ ਨੇ ਆਪਣੀ ਰੋਜ਼ੀ ਰੋਟੀ ਕਮਾਈ ਸੀ।

ਇਹ ਲੋਕ ਵਰਲਡ ਟ੍ਰੇਡ ਸੈਂਟਰ ਦੇਖਣ ਵੀ ਗਏ। ਅਨੰਯਾ ਦੀ ਮੰਮੀ ਨੇ ਪੂਲ ਦੀ ਦੀਵਾਰ ਤੇ ਉੱਕਰੇ ਮਸਰੂ ਦੇ ਨਾਓਂ ਤੇ ਫੁੱਲ ਵੀ ਚੜ੍ਹਾਇਆ ਅਤੇ ਕੁਝ ਚਿਰ ਲਈ ਸਿਰ ਢੱਕ ਕੇ, ਅੱਖਾਂ ਬੰਦ ਕਰਕੇ ਉਸਦੇ ਸਾਹਮਣੇ ਖੜ੍ਹੀ ਰਹੀ। ਇਨ੍ਹਾਂ ਚੰਦ ਮਿੰਟਾਂ ਲਈ ਉਹ ਨਰੀਸ਼ਿਮਾ ਬਣ ਗਈ ਅਤੇ ਮਨ ਹੀ ਮਨ ਆਪਣੇ ਪਤੀ ਨੂੰ ਯਾਦ ਕਰਦੀ ਰਹੀ, ਜਿਸ ਨੂੰ ਕਦੇ ਉਹ ਪਿਆਰ ਕਰਿਆ ਕਰਦੀ ਸੀ। ਕੀ ਪਤਾ ਕਿਉਂ ਤੇ ਕਿੰਨ੍ਹਾਂ ਘੜੀਆਂ ਵਿੱਚ ਉਸ ਤੋਂ ਬੇਮੁੱਖ ਹੋ ਕੇ ਦੂਰ ਜਾ ਬੈਠੀ ਸੀ। ਹੁਣ ਇਸ ਨੂੰ ਉਸ ਗੱਲ ਦਾ ਪਛਤਾਵਾ ਵੀ ਹੋ ਰਿਹਾ ਸੀ।

ਤਨਿਸ਼ਕ ਨੇ ਸ਼ੇਖ ਸਾਹਿਬ ਬਾਰੇ ਵੀ ਪੁੱਛ—ਪੜਤਾਲ ਕੀਤੀ ਤੇ ਇਸਨੂੰ ਦੱਸਿਆ ਗਿਆ ਕਿ ਉਹ ਹੁਣ ਇੱਥੇ ਨਹੀਂ ਹਨ ਰਹਿੰਦੇ। ਉਹ ਇਸ ਮੁਲਕ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ ਸਨ। ਤਨਿਸ਼ਕ ਨੂੰ ਇੱਕ ਖਾਲੀਪਣ ਜਿਹਾ ਮਹਿਸੂਸ ਹੋਇਆ। ਉਹ ਸ਼ੇਖ ਸਾਹਿਬ ਨੂੰ ਦੱਸਣਾ ਚਾਹੁੰਦਾ ਸੀ ਕਿ ਉਸਨੇ ਉਨ੍ਹਾਂ ਦੇ ਕਹਿਣ ਤੇ ਹੀ ਕਸ਼ਮੀਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ। ਹੁਣ ਉਸਨੂੰ ਮਹਿਸੂਸ ਹੁੰਦਾ ਕਿ ਉਹ ਤਾਂ ਸ਼ੇਖ ਸਾਹਿਬ ਦੇ ਉਸ ਦੋਸਤ ਨੂੰ ਵੀ ਕਦੇ ਨਹੀਂ ਮਿਲਿਆ, ਜਿਸ ਦਾ ਅਡਰੈਸ (ਪਤਾ) ਲੈ ਕੇ ਉਹ ਕਸ਼ਮੀਰ ਆਇਆ ਸੀ। ਮਗਰੋਂ ਆਪਣੇ ਇੱਕ ਪੁਰਾਣੇ ਸਾਥੀ ਤੋਂ ਤਨਿਸ਼ਕ ਨੂੰ ਦੱਬੀ ਜ਼ੁਬਾਨ ਵਿੱਚ ਇਹ ਵੀ ਪਤਾ ਲੱਗਾ ਕਿ ਸ਼ੇਖ ਸਾਹਿਬ ਅੱਤਵਾਦੀਆਂ ਦੀਆਂ ਗ੍ਰਿਫ਼ਤਾਰੀਆਂ ਹੋਣ ਕਰਕੇ ਅੰਡਰ ਗਰਾਊਂਡ ਹੋ ਗਏ ਸਨ। ਉਨ੍ਹਾਂ ਦੇ ਲੁੱਕ—ਛਿੱਪ ਜਾਣ ਦੇ ਦੌਰਾਨ ਕਿਸੇ ਨੂੰ ਕੋਈ ਖ਼ਬਰ—ਸਾਰ ਨਾ ਰਹੀ।

ਜਿੰਨੀ ਦਿਨੀਂ ਅਲਕਾਇਦਾ ਜੱਥੇਬੰਦੀ ਤੇ ਅਮਰੀਕੀ ਸ਼ੱਕ, ਹਮਲੇ ਅਤੇ ਓਸਾਮਾਬਿਨ ਲਾਦੇਣ ਨੂੰ ਮਾਰ ਦੇਣ ਦੀਆਂ ਖ਼ਬਰਾਂ ਆ ਰਹੀਆਂ ਸਨ, ਉਨ੍ਹਾਂ ਦਿਨਾਂ ਤੋਂ ਹੀ ਸ਼ੇਖ ਸਾਹਿਬ ਨੂੰ ਉੱਥੇ ਕਿਸੇ ਨੇ ਨਹੀਂ ਸੀ ਦੇਖਿਆ। ਉਨ੍ਹਾਂ ਦੇ ਅੱਡਿਆਂ—ਟਿਕਾਣਿਆਂ ਤੇ ਜਾਂ ਤਾਂ ਜਿੰਦਰੇ ਲੱਗੇ ਹੋਏ ਸਨ ਤੇ ਜਾਂ ਫਿਰ ਉੱਥੇ ਤਨਿਸ਼ਕ ਨੂੰ ਅਜ਼ਨਬੀ ਲੋਕ ਹੀ ਦੇਖਣ ਨੂੰ ਮਿਲੇ ਸਨ।

ਸ਼ੇਖ ਸਾਹਿਬ ਦੀ ਤਲਾਸ਼ ਵਿੱਚ ਤਨਿਸ਼ਕ ਅਨੰਯਾ ਤੇ ਉਸਦੀ ਮੰਮੀ ਨੂੰ ਨਾਲ ਲੈ ਕੇ ਨਹੀਂ ਸੀ ਗਿਆ ਤਾਂ ਜੋ ਸ਼ੇਖ ਸਾਹਿਬ ਨੂੰ ਮਿਲਿਆਂ, ਇਸ ਪਰਿਵਾਰ ਦੇ ਸਾਹਮਣੇ ਉਨ੍ਹਾਂ ਦੇ ਮੂੰਹੋਂ ਕੋਈ ਐਸੀ—ਵੈਸੀ ਗੱਲ ਨਾ ਨਿਕਲ ਜਾਵੇ, ਜਿਸਤੇ ਕੋਈ ਸੰਦੇਹ ਉਤਪੰਨ ਹੋ ਜਾਵੇ। ਹੁਣ ਇਹੀ ਤਾਂ ਤਨਿਸ਼ਕ ਦਾ ਪਰਿਵਾਰ ਸੀ। ਪਰ ਸ਼ੇਖ ਸਾਹਿਬ ਜਿਵੇਂ ਦੇ ਵੀ ਹੋਣ, ਤਨਿਸ਼ਕ ਇੱਕ ਵਾਰ ਉਨ੍ਹਾਂ ਨੂੰ ਮਿਲਣਾ ਜ਼ਰੂਰ ਚਾਹੁੰਦਾ ਸੀ।

ਤਨਿਸ਼ਕ ਦੇ ਦਿਲ ਵਿੱਚ ਇੱਕ ਹਲਕਾ ਜਿਹਾ ਅਰਮਾਨ ਇਹ ਵੀ ਰਹਿ ਗਿਆ ਸੀ ਕਿ ਸ਼ੇਖ ਸਾਹਿਬ ਮਿਲਦੇ ਤਾਂ ਉਹ ਉਨ੍ਹਾਂ ਦੇ ਨਾਲ ਉਰਦੂ ਵਿੱਚ ਗੱਲ ਕਰਕੇ ਉਨ੍ਹਾਂ ਨੂੰ ਖੁਸ਼ ਕਰ ਦਿੰਦਾ। ਹੁਣ ਉਸਨੇ ਉਰਦੂ ਨਾ ਸਿਰਫ ਸਿੱਖ ਲਈ ਸੀ

ਸਗੋਂ ਚੰਗੀ ਤਰ੍ਹਾਂ ਪੜਣ ਦੇ ਨਾਲ ਬੋਲਣ ਦੀ ਮੁਹਾਰਤ ਵੀ ਹੋ ਗਈ ਸੀ।

ਸੈਲੂਨ ਦਾ ਵੀ ਹੁਣ ਸਾਰਾ ਸਟਾਫ਼ ਬਦਲ ਚੁੱਕਾ ਸੀ। ਇਸ ਕਰਕੇ ਉੱਥੇ ਵੀ ਸਾਰੇ ਅਜ਼ਨਬੀ ਹੀ ਲੱਗਦੇ ਸਨ। ਵਰਜ਼ੀਨੀਆਂ ਦਾ ਇਹ ਨੈਸ਼ਨਲ ਪਾਰਕ ਤਨਿਸ਼ਕ ਨੂੰ ਬਹੁਤ ਪਸੰਦ ਸੀ। ਸਾਰਾ ਸਾਲ ਮੌਸਮ ਦੇ ਨਾਲ—ਨਾਲ ਦਰਖਤਾਂ ਦਾ ਰੰਗ ਬਦਲਣਾ ਉਸਨੂੰ ਅਜ਼ੀਬ ਲੱਗਦਾ ਸੀ ਅਤੇ ਹੈਰਾਨ ਕਰਦਾ ਸੀ। ਦਰਖਤ ਤਾਂ ਹਰਿਆਲੀ ਦਾ ਸਰੂਪ ਹਨ। ਪਰ ਇਹੀ ਹਰਿਆਲੀ ਮੌਸਮ ਦੇ ਬਦਲਾਓ ਨਾਲ ਆਪਣਾ ਮਿਜਾਜ਼ ਬਦਲ ਲੈਂਦੀ ਤਾਂ ਤਨਿਸ਼ਕ ਨੂੰ ਬੜਾ ਅਚੰਭਾ ਲੱਗਦਾ। ਦਰਖਤ ਪੀਲੇ ਪੈ ਜਾਣ ਤੇ ਇਕਦਮ ਕੇਸਰੀ ਹੋ ਜਾਂਦੇ ਤੇ ਫਿਰ ਲਾਲ ਸੁਰਖ। ਸਰਦੀਆਂ ਆਉਣ ਤੇ ਇਹ ਲਾਲ ਸੁਰਖ ਰੰਗ, ਭੂਰਾ ਹੋ ਜਾਂਦਾ ਤੇ ਨਾਲ ਹੀ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਸਨ। ਦਰਖਤ ਟੁੰਡੇ ਤੇ ਨਗਨ ਹੋ ਜਾਂਦੇ। ਹਰਾ ਲਿਬਾਸ ਉੱਤਰ ਜਾਂਦਾ ਅਤੇ ਜਦ ਸਰਦੀਆਂ ਵਿੱਚ ਤਾਪਮਾਨ ਗਿਰ ਜਾਂਦਾ ਤਾਂ ਬਰਫ਼ਾਂ ਪੈਣ ਨਾਲ ਸਾਰਾ ਆਲਮ ਸਫੈਦ ਹੋ ਜਾਂਦਾ। ਦਰਖਤਾਂ ਦੇ ਰੁੰਡ—ਮਰੁੰਡ ਤਨੇ ਅਤੇ ਟਾਹਣੀਆਂ ਬਰਫ਼ਾਂ ਨਾਲ ਦੱਬੇ ਮਾਸੂਮ ਪ੍ਰਾਣੀਆਂ ਵਾਂਗ ਖੜੇ ਰਹਿ ਜਾਂਦੇ। ਪਤਝੜ ਨਾਲ ਰਾਹ—ਰਸਤੇ ਭਰ ਜਾਂਦੇ ਤੇ ਜਿਨ੍ਹਾਂ ਸ਼ੋਖ ਚਟਕ ਪੱਤਿਆਂ ਤੇ ਕਦੇ ਮੌਸਮੀ ਬਹਾਰ ਆਈ ਰਹਿੰਦੀ ਉਹੀ ਹੁਣ ਚੁਪਚਾਪ ਜ਼ਮੀ ਦੋਜ਼ ਹੋ ਜਾਂਦੇ ਸਨ। ਬਰਫ਼ਾਂ ਕਰਕੇ ਤਾਂ ਉਨ੍ਹਾਂ ਉੱਪਰ ਚੱਲਣ ਨਾਲ ਖੜਖੜ ਦੀ ਆਵਾਜ਼ ਵੀ ਨਹੀਂ ਸੀ ਹੁੰਦੀ। ਹਰਿਆਲੀ ਅਤੇ ਰਸਤੇ ਸਭ ਵੀਰਾਨ ਜੰਗਲਾਂ ਵਿੱਚ ਤਬਦੀਲ ਹੋ ਕੇ ਰਹਿ ਜਾਂਦੇ ਸਨ। ਇਸ ਭਾਂਤ ਕੁਦਰਤ ਵੀ ਇਨ੍ਹਾਂ ਜੀਵੰਤ ਦਰਖਤਾਂ ਦੇ ਸੰਕੁਚਿਤ ਹੋ ਜਾਣ ਨਾਲ ਕਈ ਰੰਗ ਬਦਲ ਲੈਂਦੀ ਹੈ। ਇਹ ਸਭ ਦੇਖਣਾ ਤਨਿਸ਼ਕ ਨੂੰ ਚੰਗਾ ਲੱਗਦਾ ਸੀ।

ਅਮਰੀਕਾ ਘੁੰਮਣ—ਫਿਰਨ ਮਗਰੋਂ ਜਦ ਕਸ਼ਮੀਰ ਵਾਪਸ ਆਉਣ ਦੇ ਲਈ ਤਨਿਸ਼ਕ ਅਨੰਯਾ ਅਤੇ ਉਸਦੀ ਮੰਮੀ ਦੇ ਨਾਲ ਜੇ।ਐਫ।ਕੇ। ਏਅਰਪੋਰਟ ਆਇਆ ਤਾਂ ਉਹ ਜਿੰਨਾ ਖੁਸ਼ ਸੀ ਅੰਦਰੋਂ ਉਨਾਂ ਹੀ ਉਦਾਸ ਵੀ ਸੀ। ਅਸਲ ਵਿੱਚ ਮਨੁੱਖ ਜਿਸ ਥਾਂ ਤੇ ਆਪਣੀ ਕਿਸ਼ੋਰ ਅਵਸਥਾ ਬਿਤਾਉਂਦਾ ਹੈ, ਉਸ ਥਾਂ ਨਾਲ ਸਾਰੀ ਉਮਰ ਦਾ ਮੋਹ—ਪਿਆਰ ਹੋ ਜਾਂਦਾ ਹੈ। ਪਰ ਤਨਿਸ਼ਕ ਤਾਂ ਬੱਚੇ ਤੋਂ ਕਿਸ਼ੋਰ ਅਤੇ ਕਿਸ਼ੋਰ ਤੋਂ ਨੌਜਵਾਨ ਵੀ ਇਸੇ ਥਾਂ ਤੇ ਹੋਇਆ ਸੀ। ਇਸ ਸ਼ਹਿਰ ਦੇ ਨਾਲ ਉਸਦੀ ਉਮਰ ਦੇ ਨਾਜ਼ੁਕ ਸਮਿਆਂ ਦੀਆਂ ਅਭੁੱਲ ਯਾਦਾਂ ਜੁੜੀਆਂ ਹੋਈਆਂ ਸਨ। ਉਹ ਤੇਜ਼ੀ ਨਾਲ ਦੌੜਦੀ ਟ੍ਰੇਨ ਜਾਂ ਟੈਕਸੀ ਵਿੱਚ ਬੈਠਾ ਵੀ ਆਪਣੀ ਨਜ਼ਰ ਦੀ ਬਦੌਲਤ ਇਸ ਸ਼ਹਿਰ ਦੀਆਂ ਹਵਾਵਾਂ ਨੂੰ ਫੜ ਲੈਣ ਲਈ ਉਤਾਵਲਾ ਰਹਿੰਦਾ ਸੀ।

ਏਅਰ ਪੋਰਟ ਤੇ ਆ ਕੇ ਚੈਕ—ਇਨ ਕਰ ਜਾਣ ਦੇ ਨਾਲ ਹੀ ਉਸਦੇ ਮਨ ਦੀ ਕਸਕ ਮੁੜ ਤੋਂ ਵੱਧਦੀ ਜਾ ਰਹੀ ਸੀ। ਸਾਮਾਨ ਜ਼ਹਾਜ ਵਿੱਚ ਜਾ ਚੁੱਕਿਆ ਸੀ। ਸੁਰੱਖਿਆ ਪੜਤਾਲ ਵੀ ਹੋ ਚੁੱਕੀ ਸੀ। ਮੰਮੀ ਹੱਥ ਵਿੱਚ ਇੱਕ ਛੋਟੇ ਬੈਗ ਵਿੱਚ ਖਾਣ—ਪੀਣ ਦਾ ਸਮਾਨ ਲਈ ਲੌਬੀ ਵਿੱਚ ਬੈਠੀ ਸੀ। ਅਨੰਯਾ ਤੇ ਤਨਿਸ਼ਕ ਏਅਰ ਪੋਰਟ ਦੇ ਲੰਬੇ ਗਲਿਆਰੇ ਵਿੱਚ ਟਹਿਲ ਰਹੇ ਸਨ। ਦੋਵਾਂ ਨੇ ਆਪਣਾ—ਆਪਣਾ ਕਸ਼ਮੀਰ ਦਾ ਵਿਰਾਸਤੀ ਲਿਬਾਸ ਪਾ ਰੱਖਿਆ ਸੀ।

ਤਨਿਸ਼ਕ ਨੇ ਦੇਖਿਆ ਕਿ ਤੁਰਦੀ—ਤੁਰਦੀ ਅਨੰਯਾ ਕਿਸੇ ਦੁਕਾਨ ਵਿੱਚ ਜਾ ਵੜੀ ਸੀ। ਉਂਝ ਵੀ ਜ਼ਹਾਜ ਦੇ ਉੱਡਣ ਵਿੱਚ ਹਾਲੇ ਇੱਕ ਘੰਟਾ ਬਕਾਇਆ ਸੀ। ਉਨ੍ਹਾਂ ਦੀਆਂ ਉਡਾਣ ਸਬੰਧੀ ਸਾਰੀ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਤਨਿਸ਼ਕ ਬਾਹਰ ਖੜਾ—ਖੜਾ ਹੀ ਅਨੰਯਾ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਸ਼ੀਸ਼ੇ ਦੀ ਦੀਵਾਰ ਤੋਂ ਪਾਰ ਖੜ੍ਹੀ ਅਨੰਯਾ ਦਿੱਖ ਰਹੀ ਸੀ। ਉਹ ਕਿਸੇ ਕਿਤਾਬਾਂ ਦੀ ਦੁਕਾਨ ’ਚੋਂ ਰਸਤੇ ਵਿੱਚ ਪੜ੍ਹਣ ਲਈ ਕੋਈ ਨਾਵਲ ਲੱਭ ਰਹੀ ਸੀ। ਤਨਿਸ਼ਕ ਦੀ ਕਿਤਾਬਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਰ ਫਿਰ ਵੀ ਉਹ ਅੰਦਰੋਂ—ਅੰਦਰ ਖੁਸ਼ ਸੀ ਕਿ ਚਲੋ ਜੇਕਰ ਇਹ ਰਸਤੇ ਵਿੱਚ ਪੜ੍ਹਣ ਲਈ ਕੁਝ ਲੈ ਲਵੇਗੀ ਤਾਂ ਉਸ ਵਿੱਚ ਮਸਤ ਰਹੇਗੀ, ਜਿਸ ਨਾਲ ਤਨਿਸ਼ਕ ਨੂੰ ਆਰਾਮ ਨਾਲ ਸੌਣ ਦਾ ਸਮਾਂ ਮਿਲ ਜਾਵੇਗਾ।

ਅਨੰਯਾ ਖੁਸ਼ੀ ਨਾਲ ਚਹਿਕਦੀ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਉਸਦੇ ਹੱਥ ਵਿੱਚ ਇੱਕ ਪੁਸਤਕ ਸੀ। ਸ਼ਾਇਦ ਕੋਈ ਨਾਵਲ ਹੋਵੇਗਾ। ਤਨਿਸ਼ਕ ਲਾਪਰਵਾਹੀ ਨਾਲ ਉਸਦਾ ਇੱਕ ਹੱਥ ਫੜਕੇ ਤੇ ਦੂਸਰੇ ਦੇ ਨਾਲ ਪੁਸਤਕ ਫੜ ਕੇ ਪੰਨੇ ਪਲਟਣ ਲੱਗ ਪਿਆ। ਨਾਵਲ ਸੀ—‘ਉਕ਼ਾਬ’।

ਇਸ ਦਾ ਕੀ ਮਤਲਬ ਹੁੰਦਾ ਹੈ? ਤਨਿਸ਼ਕ ਨੇ ਸਹਿਜ਼ੇ ਹੀ ਪੁੱਛ ਲਿਆ

ਸੀ।

ਕਿਉਂ? ਦੇਰ ਰਾਤਾਂ ਤੀਕ ਮੌਲਵੀ ਸਾਹਿਬ ਦੀ ਬਜ਼ਮ ਵਿੱਚ ਸਮਾਂ ਬਿਤਾ ਕੇ ਆਉਂਦੇ ਹੋ ਤੇ ਜ਼ਨਾਬ ਆਖਦੇ ਹਨ ਕਿ ਹਿੰਦੀ ਉਰਦੂ ਦੀ ਤਾਲੀਮ ਹਾਸਲ ਕਰ ਰਹੇ ਨੇ। ਪਰ ਐਨਾਂ ਵੀ ਨਹੀਂ ਪਤਾ ਕਿ ਉਕ਼ਾਬ ਮਾਨੇ ਈਗਲ ਹੁੰਦੀ ਹੈ।

ਅੱਛਾ! ਤਾਂ ਸਾਡੇ ਇਨਸਾਨਾਂ ਦੇ ਹੁਣ ਇਹ ਦਿਨ ਆ ਗਏ ਕਿ ਅਸੀਂ ਨਾਲ ਜੁੜ ਕੇ ਬੈਠੇ  ਹਾਂਗੇ ਅਤੇ ਮੋਹਤਰਮਾਂ ਪਰਿੰਦਿਆਂ ਦੇ ਖ਼ਿਆਲਾਂ ਵਿੱਚ ਖੋਈ ਰਹੇਗੀ? ਤਨਿਸ਼ਕ ਨੇ ਬੜੀ ਮਾਸੂਮੀਅਤ ਨਾਲ ਕਿਹਾ।

ਕੀ ਤੁਹਾਨੂੰ ਪਤਾ ਨਹੀਂ ਕਿ ਪਰਿੰਦੇ ਅਸਮਾਨਾਂ ਵਿੱਚ ਕਿੰਨਾਂ ਵੀ ਉੱਚਾ ਕਿਉਂ ਨਾ ਉਡਾਰੀਆਂ ਲਾਉਣ ਪਰ ਉਨ੍ਹਾਂ ਦੀ ਪਰਵਾਜ਼ ਦਾਣੇ—ਪਾਣੀ ਲਈ ਉਨ੍ਹਾਂ ਨੂੰ ਜ਼ਮੀਨ ਤੇ ਹੀ ਲੈ ਕੇ ਆਉਂਦੀ ਹੈ।

ਤਾਂ ਫਿਰ ਇਨਸਾਨ ਅਤੇ ਪਰਿੰਦਿਆਂ ਵਿੱਚ ਫ਼ਰਕ ਕੀ ਹੋਇਆ?

ਫ਼ਰਕ ਕੀ ਹੋਵੇਗਾ? ਦੋਵੇਂ ਹੀ ਤਾਂ ਕੁਦਰਤ ਦੀ ਨਿਆਮਤ ਹਨ—ਅਨੰਯਾ ਬੋਲੀ।

ਮੈਂ ਵੀ ਤਾਂ ਇਹੀ ਪੁੱਛ ਰਿਹਾਂ ਮੈਡਮ, ਕਿ ਇਨਸਾਨਾਂ ਨਾਲ ਵਿਚਰਦਿਆਂ ਤੁਹਾਨੂੰ ਇਕਦਮ ਪਰਿੰਦਿਆਂ ਦਾ ਖਿਆਲ ਕਿਵੇਂ ਆ ਗਿਆ?— ਤਨਿਸ਼ਕ ਨੇ ਕਿਹਾ। ਮੈਂ ਦੇਖਾਂ ਤਾਂ ਸਹੀ ਕਿ ਇਨਸਾਨਾਂ ਨੇ ਪਰਿੰਦਿਆਂ ਤੋਂ ਕੀ—ਕੀ ਸਿੱਖਿਆ ਤੇ ਉਨ੍ਹਾਂ ਪਰਿੰਦਿਆਂ ਕੀ—ਕੀ ਸਿਖਾਇਆ ਹੈ? ਸੱਚ ਪੁੱਛੋ ਤਾਂ ਕਵਰ ਪੇਜ਼ ਤੇ ਛਪੇ ਉਕ਼ਾਬ ਦੀਆਂ ਅੱਖਾਂ ਨੇ ਹੀ ਮੈਨੂੰ ਬੇਬਸ ਕਰ ਦਿੱਤਾ ਹੈ। ਮੈਨੂੰ ਤਾਂ ਲੱਗਦੈ ਕਿ ਪਰਿੰਦਿਆਂ ਨੂੰ ਅਸਮਾਨ ਵਿੱਚ ਉਡਦਿਆਂ ਦੇਖ ਕੇ ਹੀ ਸਾਡੇ ਇਹ ਜ਼ਹਾਜ ਬਣਾਏ ਗਏ ਹੋਣਗੇ। ਪਰਿੰਦਿਆਂ ਨੂੰ ਅਸਮਾਨ ਤੋਂ ਉਤਰ ਕੇ ਕਿਸੇ ਮਾਮੂਲੀ ਚਿੜੀ ਤੇ ਝਪਟਦੇ ਦੇਖ ਕੇ ਹੀ ਇਹ ਅੱਤਵਾਦੀ ਮਨਸੂਬੇ ਪਨਪੇ ਹੋਣਗੇ। ਧਰਤੀ ਤੇ ਪਏ ਮਰੇ ਹੋਏ ਜਾਨਵਰ ਅਸਮਾਨ ਦੇ ਇਨ੍ਹਾਂ ਭੁੱਖੇ ਪੰਛੀਆਂ ਨੂੰ ਜ਼ਮੀਨ ਤੇ ਖਿੱਚ ਲੈਂਦੇ ਹਨ। ਇਹ ਪਰਿੰਦੇ ਸਿਰਫ ਢਿੱਡ ਭਰਨ ਲਈ ਹੀ ਜ਼ਮੀਨ ਤੇ ਨਹੀਂ ਉਤਰਦੇ, ਤੂੰ ਦfੇਖਿਆ ਨਹੀਂ ਸੀ ਵਰਲਡ ਟ੍ਰੇਡ ਸੈਂਟਰ ਦੇ ਯਾਦਗਾਰ ਮਿਊਜ਼ੀਅਮ ਵਿੱਚ, ਕਿਸ ਤਰਾਂ ਅਸਮਾਨ ਤੋਂ ਉਤਰਦੇ ਜ਼ਹਾਜ ਧਰਤੀ ਤੇ ਆਪਣੇ ਕੰਮਾਂ ਵਿੱਚ ਲੱਗੇ ਬੇਦੋਸ਼ੇ ਲੋਕਾਂ ਨੂੰ ਬੁਰੀ ਤਰਾਂ ਨੇਸਤਾਨਾਬੂਦ ਕਰ ਗਏ?

ਅੋਏ ਹੋਏ! ਤਨਿਸ਼ਕ ਤੁਸੀਂ ਵੀ ਗੱਲ ਨੂੰ ਕਿੱਥੇ ਤੋਂ ਕਿੱਥੇ ਲੈ ਗਏ? ਵੈਸੇ ਵੀ ਜ਼ਹਾਜ ਆਪ ਮੁਹਾਰੇ ਚੱਲਕੇ ਅੱਗ ਵਰਸਾਉਣ ਤੇ ਬਰਬਾਦੀ ਕਰਨ ਨਹੀਂ ਸੀ ਆਏ। ਉਨ੍ਹਾਂ ਨੂੰ ਇਨਸਾਨ ਦੀ ਬਦਮਜ਼ਗੀ ਅਤੇ ਖੂਨੀ ਚਾਹਤ ਹੀ ਉੜਾ ਕੇ ਉੱਥੇ ਲੈ ਆਈ ਸੀ। ਜ਼ਹਾਜ ਤਾਂ ਇਹ ਸਾਰੇ ਵੀ ਹਨ, ਜਿਨ੍ਹਾਂ ਵਿੱਚ ਸਵਾਰ ਹੋ ਕੇ ਅਸੀਂ—ਤੁਸੀਂ ਸਾਰੇ ਆਪਣੇ ਘਰ ਪਹੁੰਚਣ ਵਾਲੇ ਹਾਂ। ਸੋ ਅਸਮਾਨ ਵਿੱਚ ਉੱਡਣਾ ਇਨਸਾਨ ਦੀ ਆਦਮ ਇੱਛਾ ਹੈ। ਅਤੇ ਸ਼ਾਇਦ ਇੱਛਾਵਾਂ ਨੂੰ ਖਤਮ ਕਰ ਦੇਣਾ ਵਕਤ ਦੀ ਆਦਤ ਹੈ। ਤਨਿਸ਼ਕ ਨੇ ਕਿਹਾ। ਇਹ ਵੀ ਜ਼ਰੂਰੀ ਹੈ।।। ਅਨੰਯਾ ਨੇ ਵੀ ਹਾਰ ਮੰਨਣੀ ਨਹੀਂ ਸੀ ਸਿੱਖੀ। ਕੀ ਮਨੁੱਖ ਦੀਆਂ ਤਰੱਕੀਯਾਫਤਾ ਇੱਛਾਵਾਂ ਨੂੰ ਦਬਾਉਣਾ? ਤਨਿਸ਼ਕ ਨੇ ਕਿਹਾ।

ਹਾਂ! ਬਿਲਕੁਲ। ਜੇਕਰ ਸਮਾਂ ਅਜਿਹਾ ਨਾ ਕਰੇ ਤਾਂ ਇੱਕੋ ਆਦਮੀ ਸਾਰੀ ਦੁਨੀਆਂ ਤੇ ਜਿਊਣ ਦੇ ਸਾਰੇ ਹੱਕ ਖਰੀਦ ਲਵੇ। ਇਨਸਾਨੀ ਚਾਹਤਾਂ ਦਾ ਕੋਈ ਅੰਤ ਨਹੀਂ ਹੁੰਦਾ। ਧਰਤੀ ਸਭਨਾਂ ਦੇ ਜਿਊਣ ਲਈ ਤਾਂ ਪੂਰੀ ਹੈ, ਪਰ ਇਹ ਇੱਕੋ ਆਦਮੀ ਦੀਆਂ ਖਤਮ ਨਾ ਹੋਣ ਵਾਲੀਆਂ ਇੱਛਾਵਾਂ ਲਈ ਭਾਵੇਂ ਘੱਟ ਪੈ ਜਾਵੇ। ਲੋਕੀ ਇਸ ਜ਼ਮੀਨ ਉੱਪਰ ਜਿੰਨੀਆਂ ਮਰਜ਼ੀ ਸਰਹੱਦਾਂ ਖਿੱਚ ਲੈਣ, ਪਰ ਮਨੁੱਖਤਾ ਦੀ ਜ਼ਰੂਰਤ ਤਾਂ ਇਨ੍ਹਾਂ ਸਰਹੱਦੀ ਟੁਕੜਿਆਂ ਵਿੱਚ ਹੀ ਰਹੇਗੀ। ਤਨਿਸ਼ਕ ਤੁਰਦਾ—ਤੁਰਦਾ ਰੁਕ ਗਿਆ। ਅਨੰਯਾ ਇਕਦਮ ਆਪਣੇ ਹੱਥ ਵਿੱਚ ਫੜੀ ਕਿਤਾਬ ਅਤੇ ਆਪਣਾ ਪਰਸ ਤਨਿਸ਼ਕ ਨੂੰ ਫੜਾ ਕੇ ਤੇਜ਼ੀ ਨਾਲ

ਸਾਹਮਣੇ ਵਾਲੇ ਆਰਾਮ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਵੜੀ। ਤਨਿਸ਼ਕ ਇਧਰ—ਉਧਰ ਦੇਖਦਾ, ਉੱਥੇ ਹੀ ਘੁੰਮਦਾ ਰਿਹਾ।

ਤਨਿਸ਼ਕ ਟਹਿਲਦਾ—ਟਹਿਲਦਾ ਜ਼ਰਾ ਅੱਗੇ ਨਿਕਲ ਗਿਆ। ਅਨੰਯਾ ਨੂੰ ਕੁਝ ਜ਼ਿਆਦਾ ਸਮਾਂ ਲੱਗ ਗਿਆ ਸੀ। ਹੋ ਸਕਦਾ ਹੈ ਕਿ ਸਵੇਰੇ ਹੋਟਲ ਤੋਂ ਨਿਕਲਣ ਦੀ ਹੜਬੜੀ ਕਰਕੇ ਪੇਟ ਸਾਫ਼ ਨਾ ਹੋਇਆ ਹੋਵੇਗਾ।

ਤਨਿਸ਼ਕ ਇੱਕ ਦੁਕਾਨ ਵਿੱਚ ਟੰਗੇ ਹੋਏ ਸਮਾਨ ਨੂੰ ਦੇਖ ਰਿਹਾ ਸੀ, ਕਿ ਉਸਨੂੰ ਸ਼ੀਸ਼ੇ ਦੇ ਕਾਂਊਂਟਰ ਤੇ ਰੱਖੀਆਂ ਆਪਣੀਆਂ ਉਗਲਾਂ ਤੇ ਹਲਕੀ ਜਿਹੀ ਛੂਹਣ ਮਹਿਸੂਸ ਹੋਈ। ਉਸਨੇ ਤ੍ਰਭਕ ਕੇ ਦੇਖਿਆ ਤੇ ਇਹ ਸੋਚਕੇ ਆਪਣਾ ਹੱਥ ਅੱਗੇ ਨੂੰ ਸਰਕਾ ਲਿਆ ਕਿ ਸ਼ਾਇਦ ਕਿਸੇ ਨੇ ਗਲਤੀ ਨਾਲ ਜਾਂ ਅਨਜਾਣੇ ਵਿੱਚ ਉਸਦੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਹੋਵੇਗਾ। ਉਪਰ ਦੇਖੇ ਬਿਨਾਂ ਹੀ ਉਹ ਮੁੜ ਅਲਮਾਰੀ ਵਿੱਚ ਰੱਖਿਆ ਸਮਾਨ ਦੇਖਦਾ ਰਿਹਾ।

ਤਨਿਸ਼ਕ ਨੂੰ ਇਹ ਚੰਗੀ ਤਰਾਂ ਯਾਦ ਸੀ ਕਿ ਇੱਥੇ ਲੋਕੀ ਆਮ ਤੌਰ ਤੇ ਇੱਕ ਦੂਜੇ ਵੱਲ ਦੇਖਦੇ ਨਹੀਂ ਹਨ। ਇਸ ਦਾ ਕਾਰਣ ਇਹ ਸੀ ਇਥੇ ਦੁਨੀਆਂ ਦੇ ਸਭਨਾਂ ਮੁਲਕਾਂ ਤੋਂ, ਵਿਭਿੰਨ ਨਸਲਾਂ ਦੇ ਲੋਗ ਇਕੱਠੇ ਵਿਚਰਦੇ ਹਨ। ਇਹ ਸਾਰੇ ਇੱਕ—ਦੂਜੇ ਦੇ ਸੁਭਾਅ, ਤੌਰ ਤਰੀਕਿਆਂ ਬਾਰੇ ਜਾਣਦੇ ਨਹੀਂ ਹੁੰਦੇ। ਇਸ ਕਰਕੇ ਜ਼ਰਾ ਜਿੰਨੀ ਗਲਤੀ ਨਾਲ ਕਿਸੇ ਦੇ ਮਨ ਵਿੱਚ ਕੋਈ ਗਲਤਫ਼ਹਿਮੀ ਜਾਂ ਸੰਦੇਹ ਪੈਦਾ ਕਰ ਸਕਦੀ ਹੈ। ਇਸ ਕਰਕੇ ਲੋਕੀ ਇੱਕ—ਦੂਸਰੇ ਨਾਲ ਅਮੂਸਣ ਨਜ਼ਰਾਂ ਨਹੀਂ ਮਿਲਾਉਂਦੇ। ਜੇਕਰ ਗਲਤੀ ਜਾਂ ਸੰਜ਼ੋਗ ਨਾਲ ਕਿਸੇ ਨਾਲ ਅੱਖ ਮਿੱਲ ਵੀ ਜਾਵੇ ਤਾਂ ਲੋਕੀ ਜਾਂ ਤਾਂ ਅਣਦੇਖੀ ਕਰ ਛੱਡਦੇ ਨੇ ਤੇ ਜਾਂ ਫਿਰ ਚਾਹ ਕੇ ਮੁਸਕੁਰਾਉਂਦੇ ਹੋਏ ਵਾਜ਼ਬ ਪ੍ਰਤੀਕਿਰਿਆ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਸਾਹਮਣੇ ਵਾਲਾ ਆਪਣੀ ਅਪਮਾਨ ਜਾਂ ਨਰਾਜ਼ਗੀ ਨਾ ਮਹਿਸੂਸ ਕਰੇ। ਕੋਈ—ਕੋਈ ਆਪਣੇ ਮੁਲਕ ਅਨੁਸਾਰ ਸਨਮਾਨ ਵਜੋਂ ਨਮਸਕਾਰ ਜਾਂ ਹੈਲੋ ਵੀ ਰਿਵਾਜ਼ ਮੁਤਾਬਿਕ ਕਹਿ ਲੈਂਦੇ ਹਨ, ਜਿਸ ਨਾਲ ਅਜ਼ਨਬੀ ਇਹ ਸੋਚ ਲਏ ਕਿ ਦੂਸਰਾ ਉਸ ਦੀ ਬੇਅਦਬੀ ਨਹੀਂ ਕਰ ਰਿਹਾ।

ਪਰ ਤਨਿਸ਼ਕ ਨੇ ਆਪਣੀਆਂ ਉਂਗਲੀਆਂ ਤੇ ਪੈਂਦੇ ਦਬਾਅ ਨੂੰ ਫਿਰ ਮਹਿਸੂਸ ਕੀਤਾ। ਹੁਣ ਉਸਨੇ ਝੱਟਕੇ ਨਾਲ ਉਸ ਅਜ਼ਨਬੀ ਵੱਲ ਦੇਖਿਆ, ਜੋ ਬਾਰ—ਬਾਰ ਉਸਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ।

ਅਜ਼ਨਬੀ ਦੇ ਵਾਲ ਸੁਰਖ ਲਾਲ ਸਨ। ਉਸਨੇ ਕਾਲਾ ਚਸ਼ਮਾ ਚੜ੍ਹਾ ਰੱਖਿਆ ਸੀ ਤੇ ਇੱਕ ਲੰਬੇ ਓਵਰ ਕੋਟ ਨਾਲ ਉਸਦਾ ਸਾਰਾ ਸ਼ਰੀਰ ਢੰਕਿਆ  ਹੋਇਆ ਸੀ। ਅਜ਼ਨਬੀ ਕਾਊਂਟਰ ਦੇ ਅੰਦਰ ਵਾਲੇ ਪਾਸੇ ਸੀ ਜਿਸ ਤੋਂ ਸਪਸ਼ਟ ਸੀ ਕਿ ਇਹੀ ਦੁਕਾਨਦਾਰ ਹੈ ਤੇ ਇਹ ਦੁਕਾਨ ਇਸੇ ਦੀ ਹੀ ਹੈ। ਸੋਹਣੀ ਤੇ ਆਲੀਸ਼ਾਨ, ਐਨ ਅੱਪ—ਟੂ—ਡੇਟ। ਨਿਊਯਾਰਕ ਏਅਰ ਪੋਰਟ ਦੀਆਂ ਸਾਰੀਆਂ ਦੁਕਾਨਾਂ ਤਾਂ ਵੈਸੇ ਵੀ ਸੁੰਦਰ ਤੇ ਆਲੀਸ਼ਾਨ ਹੀ ਸਨ। ਅਜ਼ਨਬੀ ਨੂੰ ਦੇਖ ਕੇ ਤਨਿਸ਼ਕ ਸਹਿਜ਼ੇ ਅੰਦਾਜ਼ਾ ਨਹੀਂ ਸੀ ਕਰ ਸਕਿਆ ਕਿ ਉਸ ਨੂੰ ਕਿਹੜੀ ਭਾਸ਼ਾ ਆਉਂਦੀ ਹੋਵੇਗੀ। ਫਿਰ ਵੀ ਉਸਨੇ ਅਜ਼ਨਬੀ ਵੱਲ ਦੇਖ ਕੇ ਹੌਲੇ ਜਿਹੇ ‘ਹਾਇ’ ਕਹਿ ਲਿਆ।

ਹੁਣ ਅਜ਼ਨਬੀ ਨੇ ਉਤਸ਼ਾਹ ਨਾਲ ਉਸਦੇ ਦੋਵੇਂ ਹੱਥ ਫੜ ਕੇ ਏਅਰ ਪੋਰਟ ਦੀ ਗਹਿਮਾ—ਗਹਿਮੀ ਵਿੱਚ ਅੱਗੇ ਹੋਕੇ ਉਸਨੂੰ ਗੱਲਵਕੜੀ ਵਿੱਚ ਲੈ ਲਿਆ। ਉਸਦੀ ਗਰਮਜ਼ੋਸ਼ੀ ਤੋਂ ਤਨਿਸ਼ਕ ਥੋੜਾ ਝਿਜ਼ਕ ਕੇ ਪਿੱਛੇ ਹੋਣਾ ਚਾਹੁੰਦਾ ਸੀ ਪਰ ਅਜ਼ਨਬੀ ਨੇ ਉਸਨੂੰ ਪਰੇ ਹੋਣ ਦਾ ਮੌਕਾ ਨਾ ਦਿੱਤਾ ਤੇ ਮੁੜ ਗਲ ਨਾਲ ਲਾ ਲਿਆ। ਤਨਿਸ਼ਕ ਨੇ ਹੜਬੜੀ ਨਾਲ ਪਿੱਛੇ ਦੇਖਿਆ, ਉਸ ਨੂੰ ਲੱਗਿਆ ਕਿ ਅਨੰਯਾ ਜ਼ਰੂਰ ਪਿੱਛੇ ਆ ਰਹੀ ਹੋਵੇਗੀ। ਪਰ ਉਹ ਕਿਤੇ ਵੀ ਨਹੀਂ ਸੀ। ਤਨਿਸ਼ਕ ਮੁੜ ਤੋਂ ਅਜ਼ਨਬੀ ਵੱਲ ਮੁਖਾਤਿਬ ਹੁੰਦਾ ਹੈ। ਹੁਣ ਤੱਕ ਦੋਹਾਂ ਵਿੱਚੋਂ ਕੋਈ ਬੋਲਿਆ ਨਹੀਂ ਸੀ। ਪਰ ਹੁਣ ਅਜ਼ਨਬੀ ਦੇ ਬੁੱਲ ਖੁੱਲੇ ਤੇ ਬੋਲਿਆ— ਦਰਖ਼ਤ ਮੌਸਮ ਬਦਲਣ ਤੇ ਫਾਲ ਕਲਰ ਦੇ ਅਸਰ ਨਾਲ ਪਹਿਚਾਣੇ ਨਹੀਂ ਜਾਂਦੇ।

ਉ।।।ਹ! ਤਨਿਸ਼ਕ ਦੇ ਸ਼ਰੀਰ ਵਿੱਚ ਜਿਵੇਂ ਕੋਈ ਕਰੰਟ ਦੌੜ ਪਿਆ। ਉਹ ਖੁਸ਼ੀ ਨਾਲ ਉੱਚਾ ਹੋ ਗਿਆ।।। ਉਸ ਤੋਂ ਕਿੰਨੀ ਵੱਡੀ ਭੁੱਲ ਹੋ ਗਈ। ਉਹ ਸ਼ੇਖ ਸਾਹਿਬ ਨੂੰ ਇਸ ਪਹਿਰਾਵੇ ਅਤੇ ਗੈਟਅੱਪ ਵਿੱਚ ਪਛਾਣ ਨਹੀਂ ਸੀ ਸਕਿਆ। ਉਸਨੂੰ ਸੁਪਨੇ ਵਿੱਚ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਸ਼ੇਖ ਸਾਹਿਬ ਬਦਲੇ ਹੋਏ ਭੇਸ ਵਿੱਚ ਇਸ ਭਾਂਤ ਇੱਥੇ ਮਿਲ ਜਾਣਗੇ। ਉਨ੍ਹਾਂ ਨੇ ਇੱਕ ਕੁਰਸੀ ਖਿੱਚੀ ਤੇ ਤਨਿਸ਼ਕ ਨੂੰ ਜ਼ਬਰਨ ਬਿਠਾ ਲਿਆ। ਹੁਣ ਤਨਿਸ਼ਕ ਨੇ ਫਰਾਟੇਦਾਰ ਉਰਦੂ ਨਾਲ ਆਪਣੇ ਘਰਬਾਰ, ਕਾਰੋਬਾਰ ਅਤੇ ਅਨੰਯਾ ਬਾਰੇ ਜਲਦੀ—ਜਲਦੀ ਸਭ ਕੁਝ ਦਸ ਦਿੱਤਾ। ਸ਼ੇਖ ਸਾਹਿਬ ਨੇ ਵੀ ਬੜੀ ਹੌਲੀ ਤੇ ਦਬੀ ਆਵਾਜ਼ ਵਿੱਚ ਆਪਣੀ ਆਪ ਬੀਤੀ ਕਹਿ ਸੁਣਾਈ ਕਿ ਕਿਸ ਤਰਾਂ ਉਨ੍ਹਾਂ ਨੂੰ ਦੇਸ਼ ਛੱਡ ਕੇ ਬਾਹਰ ਜਾਣਾ ਪਿਆ। ਟਵਿਨ ਟਾਵਰ ਹਮਲੇ ਦੇ ਸਬੰਧ ਵਿੱਚ ਹੋਈਆਂ ਗ੍ਰਿਫਤਾਰੀਆਂ ਵਿੱਚ ਉਨ੍ਹਾਂ ਤੇ ਵੀ ਮੁਸੀਬਤ ਆ ਗਈ। ਉਨ੍ਹਾਂ ਨੂੰ ਭਾਰੀ ਜ਼ੁਰਮਾਨਾ ਦੇਣ ਦੇ ਨਾਲ—ਨਾਲ ਕੁਝ ਸਮਾਂ ਜ਼ੇਲ੍ਹ ਵੀ ਕੱਟਣੀ ਪਈ। ਤੇ ਹੁਣ ਸਭ ਕੁਝ ਹੋ—ਬੀਤ ਜਾਣ ਮਰਗੋਂ ਉਹ ਨਵੇਂ ਨਾਓਂ—ਪਤੇ ਤੇ ਯੂਰਪ ਦੇ ਨਾਗਰਿਕ ਬਣ ਕੇ ਮੁੜ ਇੱਥੇ ਹਨ।

ਤਨਿਸ਼ਕ ਬਹੁਤ ਹੈਰਾਨ ਸੀ। ਹੁਣ ਉਸਦਾ ਧਿਆਨ ਅਨੰਯਾ ਵੱਲ ਸੀ, ਉਹ ਉੱਠ ਕੇ ਵਾਪਸ ਆਰਾਮ ਘਰ ਵੱਲ ਜਾਣ ਲੱਗਾ। ਉਸਨੇ ਸ਼ੇਖ ਸਾਹਿਬ ਨੂੰ ਦੱਸਿਆ ਸੀ ਉਨ੍ਹਾਂ ਦੇ ਨਾਲ ਅਨੰਯਾ ਦੀ ਮਾਤਾ ਵੀ ਆਈ ਹੈ।

ਸ਼ੇਖ ਸਾਹਿਬ ਨੇ ਤਨਿਸ਼ਕ ਨੂੰ ਰੁੱਕ ਜਾਣ ਦੀ ਪੇਸ਼ਕਸ਼ ਕੀਤੀ, ਪਰ ਨਾ ਤਾਂ ਹੁਣ ਐਨਾਂ ਵਕਤ ਹੀ ਸੀ ਤੇ ਨਾ ਹੀ ਤਨਿਸ਼ਕ ਵਿੱਚ ਐਨਾਂ ਹੌਂਸਲਾ ਹੀ ਬੱਚਿਆ ਸੀ ਕਿ ਉਹ ਸ਼ੇਖ ਸਾਹਿਬ ਦੀਆਂ ਗੱਲਾਂ ਤੇ ਗੌਰ ਕਰ ਸਕੇ। ਉਹ ਅਨੰਯਾ ਨੂੰ ਦੇਖਣ ਲਈ ਚੱਲ ਪਿਆ। ਤਨਿਸ਼ਕ ਨਿਕਲਿਆ ਹੀ ਸੀ ਕਿ ਦੋ ਔਰਤਾ ਆਪਸ ਵਿੱਚ ਗੱਲਾਂ ਕਰਦੀਆਂ ਕੋਲੋਂ ਦੀ ਲੰਘ ਰਹੀਆਂ ਸਨ। ਉਨ੍ਹਾਂ ਦੀਆਂ ਗੱਲਾਂ ਤਨਿਸ਼ਕ ਦੇ ਕੰਨਾਂ ਵਿੱਚ ਆ ਪਈਆਂ।

ਸੱਭੇ ਮਰਦ ਇੱਕੋ ਜਿਹੇ ਹੁੰਦੇ ਨੇ।।।।

ਦੇ ਨੈਵਰ ਕੇਅਰ।।।।

ਸੀ, ਵਾਈਫ਼ ਅੰਦਰ ਕਿੰਨੀ ਪ੍ਰੇਸ਼ਾਨ ਹੋ ਰਹੀ ਹੈ। ?

ਤਨਿਸ਼ਕ ਦੌੜ ਕੇ ਆਰਾਮ ਘਰ ਦੇ ਕੋਲ ਜਾ ਪਹੁੰਚਿਆ। ਅਨੰਯਾ ਦਰਵਾਜ਼ਾ ਧੱਕਦੀ ਹੋਈ ਬਾਹਰ ਨਿਕਲ ਰਹੀ ਸੀ। ਤਨਿਸ਼ਕ ਨੂੰ ਦੇਖਦਿਆਂ ਹੀ ਉਹ ਦੋਵੇਂ ਹੱਥਾਂ ਨਾਲ ਇਸ਼ਾਰਾ ਕਰਕੇ ਉਸਦੇ ਵਲ ਆ ਗਈ। ਤਨਿਸ਼ਕ ਨੇ ਪੁੱਛਿਆ — ਕੀ ਹੋਇਆ?

ਅਨੰਯਾ ਬੋਲੀ ਤਾਂ ਕੁਝ ਨਹੀਂ ਪਰ ਉਸਦੀਆਂ ਅੱਖਾਂ ਲਾਲ ਹੋ ਰਹੀਆਂ

ਸਨ। ਅੱਖਾਂ ਭਰ ਵੀ ਆਈਆਂ ਸਨ, ਪਰ ਹੰਝੂ ਨਹੀਂ ਸਨ ਡਿੱਗੇ।

ਹੈਂ, ਕੀ ਹੋਇਆ? ਤਬੀਅਤ ਖ਼ਰਾਬ ਹੋ ਗਈ।।। ਕੁਝ ਦਸ ਤਾਂ ਸਹੀ।

ਉਸਨੇ ਅਨੰਯਾ ਨੂੰ ਕਿਹਾ।

ਤਨਿਸ਼ਕ ਘਬਰਾ ਕੇ ਉਸਦੇ ਵੱਲ ਦੇਖ ਰਿਹਾ ਸੀ। ਉਸਨੂੰ ਨਾਲ ਹੋ ਕੇ,

ਸੀਨੇ ਨਾਲ ਲਾ ਲਿਆ। ਅਨੰਯਾ ਹਾਲੇ ਵੀ ਖਾਮੋਸ਼ ਸੀ। ਤਨਿਸ਼ਕ ਨੇ ਜੇਬ ’ਚੋਂ ਰੁਮਾਲ ਕੱਢ ਕੇ ਅਨੰਯਾ ਨੂੰ ਦਿੱਤਾ ਪਰ ਉਸਨੇ ਫੜਿਆ ਨਹੀਂ। ਤਨਿਸ਼ਕ ਨੇ ਆਪ ਹੀ ਪੋਲੇ—ਪੋਲੇ ਉਸਦੀਆਂ ਗੱਲਾਂ ਤੇ ਫੇਰਿਆ ਜਿਵੇਂ ਕਿ ਉਸਦੀਆਂ ਅੱਖਾਂ ’ਚੋਂ ਛਲਕੀ ਬੂੰਦ ਨੂੰ ਪੂੰਝਣ ਦੀ ਕੋਸ਼ਿਸ਼ ਕੀਤੀ ਹੋਵੇ।

ਕੀ ਖਾਧਾ ਸੀ ਸਵੇਰੇ? ਤਨਿਸ਼ਕ ਬੋਲਿਆ। ਅਨੰਯਾ ਨੇ ਕੋਈ ਜਵਾਬ ਨਾ ਦਿੱਤਾ।

ਮੈਨੂੰ ਬੁਲਾ ਕਿਉਂ ਨਾ ਲਿਆ, ਤੈਨੂੰ ਹੋ ਕੀ ਗਿਆ। ਕੋਈ ਪ੍ਰੇਸ਼ਾਨੀ ਸੀ ਤਾਂ ਮੈਨੂੰ ਦੱਸਣਾ ਤਾ ਚਾਹੀਦਾ ਸੀ। ਤਨਿਸ਼ਕ ਨੇ ਇੱਕੋ ਸਾਹੇ ਕਈ ਸਵਾਲ ਪੁੱਛ ਲਏ। ਅਨੰਯਾ ਉਸਦੀ ਤਰ੍ਹਾਂ ਚੁਪਚਾਪ ਉਸਦੇ ਨਾਲ ਚੱਲਦੀ ਰਹੀ। ਆਰਾਮ ਘਰ ਦੇ ਦਰਵਾਜ਼ੇ ਤੋਂ ਨਿਕਲ ਕੇ ਇੱਕ ਹੋਰ ਔਰਤ ਉਨ੍ਹਾਂ ਵੱਲ ਆ ਰਹੀ ਸੀ। ਉਹ ਤਨਿਸ਼ਕ ਅਤੇ ਅਨੰਯਾ ਵੱਲ ਦੇਖਦੀ ਰਹੀ। ਤਨਿਸ਼ਕ ਨੂੰ ਅਚੰਭਾ ਹੋਇਆ। ਔਰਤ ਨੇ ਕੋਲ ਆ ਕੇ ਹੌਲੇ ਜਿਹੇ ਕਿਹਾ —ਟੇਕ ਕੇਅਰ।।।।

ਵਟ ਹੈਪੰਡ? ਤਨਿਸ਼ਕ ਨੇ ਉਸ ਔਰਤ ਵੱਲ ਦੇਖਦੇ ਹੋਏ ਪੁੱਛਣ ਦੀ ਕੋਸ਼ਿਸ਼

ਕੀਤੀ।

‘ਸ਼ੀ ਇਜ਼ ਨੌਟ ਅੋਕੇ’।।। ਕਹਿੰਦੀ ਹੋਈ ਔਰਤ ਅੱਗੇ ਲੰਘ ਗਈ।

ਕੀ ਹੋਇਆ ਸੀ ਅਨੰਯਾ, ਕੁਝ ਦਸ ਤਾਂ ਸਹੀ, ਹੁਣ ਠੀਕ ਏ ਤਬੀਅਤ? ਅਨੰਯਾ ਫੇਰ ਵੀ ਕੁਝ ਨਾ ਬੋਲੀ। ਹੁਣ ਉਸਦੀ ਚੁੱਪੀ ਤਨਿਸ਼ਕ ਨੂੰ ਖਲ

ਰਹੀ ਸੀ। ਉਸਦੇ ਵਾਰ—ਵਾਰ ਪੁੱਛਣ ਤੇ ਵੀ ਅਨੰਯਾ ਚੁੱਪ ਸੀ। ਪਿੱਛਲੇ ਪਾਸਿਓਂ ਦੋ ਔਰਤਾਂ ਹੋਰ ਆਪਸ ਵਿੱਚ ਗੱਲਾਂ ਕਰਦੀਆਂ ਆ ਰਹੀਆਂ ਸਨ। ਉਨ੍ਹਾਂ ਵਿੱਚੋਂ ਇੱਕ ਤਾਂ ਮੁੜ—ਮੁੜ ਕੇ ਅਨੰਯਾ ਵੱਲ ਦੇਖਦੀ ਰਹੀ। ਪਰ ਅਨੰਯਾ ਸਿਰ ਸੁੱਟੀ ਤਨਿਸ਼ਕ ਦੇ ਸੀਨੇ ਨਾਲ ਲੱਗੀ ਲਾਬੀ ਵਿੱਚ ਚਲੀ ਜਾ ਰਹੀ ਸੀ।

ਦੇ ਨੈਵਰ ਨੋ।।। ਹਾ—ਹਾ—ਹਾ।।। ਇੱਕ ਔਰਤ ਦੇ ਹੱਸਣ ਦੀ ਆਵਾਜ਼ ਆ ਰਹੀ ਸੀ।

ਦੂਸਰੀ ਔਰਤ ਵੀ ਪੋਲੇ ਜਿਹੇ ਹੱਸਦੀ ਹੋਈ ਉਸਦਾ ਸਾਥ ਦੇਣ ਲੱਗੀ। ਤਨਿਸ਼ਕ ਬੱਚਿਆਂ ਵਾਂਗ ਮੂੰਹ ਚੁੱਕੀ ਉਨ੍ਹਾਂ ਦੋਵਾਂ ਨੂੰ ਜਾਂਦਿਆਂ ਦੇਖਦਾ ਰਿਹਾ। ਔਰਤ ਤਨਿਸ਼ਕ ਨੂੰ ਆਪਣੇ ਵੱਲ ਦੇਖੀ ਜਾਂਦਾ ਝਾਕ ਕੇ ਮੁਸ਼ਕਰੀਆਂ ਵਿੱਚ ਹੱਸਣ ਲੱਗ ਪਈ ਤੇ ਫਿਰ ਜ਼ਰਾ ਤੇਜ਼ੀ ਨਾਲ ਅਗਾਂਹ ਵੱਧ ਗਈ। ਔਰਤਾਂ ਦੀਆਂ ਆਵਾਜ਼ਾਂ ਤੁਰੇ ਜਾ ਰਹੇ ਤਨਿਸ਼ਕ ਦੇ ਕੰਨੀ ਪੈ ਰਹੀਆਂ ਸਨ —ਉਨ੍ਹਾਂ ਨੂੰ ਕੁਝ ਪਤਾ ਨਹੀਂ ਲਗਦਾ ਕਿ ਉਨ੍ਹਾਂ ਨੇ ਕੀ ਕਰ ਦਿੱਤਾ ਹੈ ਤੇ ਪੁੱਛੀ ਜਾਣਗੇ।।। ਕੀ ਹੋਇਆ।।।? ਕੀ ਹੋਇਆ।।।? ਕੀ ਹੋਇਆ।।।? ਪੁਅਰ ਮੇਲਜ਼ ਕਹਿ ਕੇ ਇੱਕ ਔਰਤ ਜ਼ੋਰ ਨਾਲ ਹੱਸ ਪਈ।

ਚੱਲਦੇ—ਚੱਲਦੇ ਤਨਿਸ਼ਕ ਤੇ ਅਨੰਯਾ ਹੁਣ ਲੌਬੀ ਵਿੱਚ ਉੱਥੇ ਤੱਕ ਆ ਪਹੁੰਚੇ ਸਨ ਜਿੱਥੇ ਸਾਹਮਣੇ ਹੀ ਇੱਕ ਕੁਰਸੀ ਤੇ ਮੰਮੀ ਬੈਠੀ ਹੋਈ ਸੀ। ਮੰਮੀ ਬੈਗ ਫੜੀ ਇਕਦਮ ਉੱਠ ਪਈ। ਉਸਨੇ ਗਹਿਰੀ ਨਜ਼ਰੇ ਅਨੰਯਾ ਨੂੰ ਦੇਖਿਆ। ਉਧਰ ਅਨਾਊਂਸਮੈਂਟ ਹੋ ਰਹੀ ਸੀ। ਸਾਹਮਣੇ ਪਏ ਇੱਕ ਡੈਸਕ ਨਾਲ ਖੜ੍ਹੀ ਇੱਕ ਲੇਡੀ ਕਹਿ ਰਹੀ ਸੀ ਕਿ ਸਭ ਲੋਕ ਜ਼ਹਾਜ ਵੱਲ ਨੂੰ ਅੱਗੇ ਲੰਘ ਜਾਓ।।।।

ਮੰਮੀ ਦਾ ਧਿਆਨ ਅਨੰਯਾ ਵੱਲ ਸੀ। ਅਨੰਯਾ ਪੋਲੇ ਜਿਹੇ ਬੁੜਬੁੜਾਈ।।।

ਵੋਮਿਟਿੰਗ।।। ਅਨੰਯਾ ਦਾ ਇਹ ਲਫ਼ਜ਼ ਇੱਕ ਲਹਿਰ ਬਣ ਕੇ ਤਨਿਸ਼ਕ ਦੇ ਕੰਨੀ ਆ ਵੜਿਆ, ਉਸਨੇ ਮਨ ਹੀ ਮਨ ਕਿਹਾ।।। ਤਾਂ ਉਲਟੀ ਹੋਈ ਸੀ ਇਸਨੂੰ।

ਤਨਿਸ਼ਕ ਉਸਨੂੰ ਆਪਣੇ ਨਾਲ ਲਾਈ ਹੌਲੀ—ਹੌਲੀ ਅੱਗੇ ਤੁਰਦਾ ਰਿਹਾ।

ਸਾਹਮਣੇ ਹੀ ਕੁਝ ਕਦਮਾਂ ਦੀ ਵਿੱਥ ਤੇ ਇੱਕ ਵੱਡਾ ਸਾਰਾ ਪਰਿੰਦਾ ਆਪਣੇ ਲੋਹੇ ਦੇ ਖੰਭ ਫੈਲਾਈ ਖੜ੍ਹਾ ਸੀ, ਜਿਵੇਂ ਉਹ ਆਪਣੀ ਹੌਂਸਲੇ ਭਰੀ ਪਰਵਾਜ਼ ਨਾਲ ਦੁਨੀਆਂ ਦੇ ਇੱਕ ਕੋਨੇ ਨੂੰ ਦੂਸਰੇ ਕੋਨੇ ਤੱਕ ਮਿਲਾ ਦੇਣ ਲਈ ਕਮਰ ਕੱਸੀ ਤਿਆਰ ਹੋਵੇ।

ਤਨਿਸ਼ਕ ਦੇ ਮਨ ਹੀ ਮਨ ਜ਼ਹਾਜ ਨੂੰ ਕਿਹਾ— “ਉਕ਼ਾਬ”।।। ਤੇ ਅਨੰਯਾ ਦੇ ਚਿਹਰੇ ਤੇ ਆਉਂਦੇ—ਜਾਂਦੇ ਰੰਗਾ ਨੂੰ ਦੇਖਦਾ ਰਿਹਾ।।। ਮੌਸਮ ਬਦਲ ਰਹੇ ਸਨ।

ਉਕ਼ਾਬ

ਨਾਵਲ

ਉਕ਼ਾਬ

ਪ੍ਰਬੋਧਕੁਮਾਰ ਗੋਵਿਲ

ਪੰਜਾਬੀ ਅਨੁਵਾਦ

ਹਰਸ਼ਕੁਮਾਰ ‘ਹਰਸ਼’

ਇਸ ਨਾਵਲ ਦੇ ਸਾਰੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਹਨ, ਇਨ੍ਹਾਂ ਦਾ ਕਿਸੇ ਵੀ ਜਿਊਂਦੇ—ਮਰੇ ਮਨੁੱਖ ਨਾਲ ਸੰਬੰਧ ਹੋਣਾ ਸਿਰਫ ਤੇ ਸਿਰਫ ਸੰਯੋਗ ਹੀ ਹੋ ਸਕਦਾ ਹੈ।

—ਲੇਖਕ

ਕੀਮਤ :

: ਲੇਖਕ

ਪੰਜਾਬੀ ਅਨੁਵਾਦ : ਪਹਿਲੀ ਵਾਰ 2019 ਪ੍ਰਕਾਸ਼ਕ :

ਂ੍ਹਂਂਨ (ਂ .ਜਅਦਜ ਟਰਡਕl) ਯ ਸ਼ਗ਼ਲਰਦੀ ਾਂਚਠ਼ਗ ਭਰਡਜl ਓ੍ਹਂਂਨ (ਸ਼ਚਅਹ਼ਲਜ ੳਗ਼ਅਤl਼ਵਜਰਅ) ਯ .਼ਗਤੀਾਚਠ਼ਗ ੋ.਼ਗਤੀੋਠ ਸ਼ਚਲlਜਤੀਕਦ ਲਖਯ

ਇਨਸਾਨੀਅਤ ਦੀ ਮੁੱਢਲੀ ਸਮਝ ਅਤੇ ਦੁਨੀਆਂ ਨੂੰ ਦੇਖਣ ਅਤੇ ਜਿਊਣ ਦੀ ਪ੍ਰਬਲ ਇੱਛਾ, ਮੁਲਕਾਂ ਦੀ ਜ਼ਮੀਨ ਤੇ ਖਿੱਚੀ ਗਈ ਸਰਹੱਦਾਂ ਦੀ ਲੀਕ ਨੂੰ ਖਤਮ ਕਰ ਦਿੰਦੀ ਹੈ।।। ਅਸੀਂ ਸਭਨਾਂ ਦੇ ਹੋਕੇ ਜਿਊਂਦੇ ਹਾਂ।

।।।ਕਨਿਕਾ ਅਤੇ ਵੈਭਵਰਾਜ ਦੇ ਲਈ!

 

ਉਕ਼ਾਬ

ਗਗਨਾਂ ਵਿੱਚ ਉੱਡਦੇ ਉਕ਼ਾਬਾਂ ਦੀ ਪਰਵਾਜ਼ ਵੀ ਆਪਣੇ ਮਨ ਦੇ ਚੱਕਰਵਿਊ ਵਿੱਚ ਕੈਦ ਹੈ। ਜੰਮਨਾਂ ਧਰਤੀ ਤੇ, ਸੁਪਨੇ ਅੰਬਰਾਂ ਦੇ।।। ਇਹੀ ਤਾਂ ਫ਼ਿਤਰਤ ਹੁੰਦੀ ਹੈ ਪਰੀਂਦਿਆਂ ਦੀ। ਪਰਵਾਜ਼ ਅਸਮਾਨੀਂ, ਪਰ ਦਾਨਾ—ਪਾਣੀ ਜ਼ਮੀਨ ਤੇ। ਅਸਮਾਨੀਂ ਉੱਡਦੇ ਬਾਜ਼ ਜਾਂ ਇੱਲ ਨੂੰ ਢਿੱਡ ਭਰਨ ਲਈ ਕਿਸੇ ਬੇਦੋਸ਼ੇ—ਮਾਸੂਮ ਪੰਛੀ ਤੇ ਝੱਪਟਾ ਮਾਰਦਿਆਂ ਦੇਖ ਕੇ ਹੀ ਸ਼ਾਇਦ ਮਨੁੱਖ ਨੇ ਵੀ ਦਹਿਸ਼ਤਗਰਦੀ ਸਿੱਖ ਲਈ ਹੋਵੇਗੀ।

ਚੰਦ ਮਨੁੱਖੀ ਬੁੱਤਾਂ ਨੇ ਅੰਬਰਾਂ ਵਿੱਚ ਉੱਡਣ ਵਾਲੇ ਜ਼ਹਾਜ਼ਾਂ ਨੂੰ ਅਗਵਾਹ ਕਰਕੇ ਉਨ੍ਹਾਂ ਨੂੰ ਜ਼ਮੀਨ ਤੇ ਖੜ੍ਹੀਆਂ ਅੰਬਰਾਂ ਨਾਲ ਗੱਲਾਂ ਕਰਦੀਆਂ ਉੱਚੀਆਂ ਇਮਾਰਤਾਂ ਤੇ ਕਿਸੇ ਮਿਸਾਈਲ ਵਾਂਗ ਦਾਗ਼ ਦਿੱਤਾ ਤੇ ਹਜ਼ਾਰਾਂ ਮਾਸੂਮ ਬੇਗੁਨਾਹਾਂ ਨੂੰ ਪਲ ਵਿੱਚ ਫਨਾਂ ਕਰ ਦਿੱਤਾ।

ਸਾਲਾਂ ਬੱਧੀ ਅਣਥੱਕ ਮਿਹਨਤ ਸਦਕਾ ਮਨੁੱਖ ਨੇ ਅੰਬਰਾਂ ਵਿੱਚ ਉੱਡਣ ਵਾਲੇ ਜ਼ਹਾਜ਼ਾਂ ਨੂੰ ਇਸ ਲਈ ਬਣਾਇਆ ਸੀ ਕਿ ਜ਼ਿੰਦਗੀ ਦੀਆਂ ਦੂਰੀਆਂ ਨੂੰ ਮੇਟਿਆ ਜਾ ਸਕੇ। ਪਰ ਮੌਸਮਾਂ ਵਾਂਗ ਬਦਲਦੇ ਦਿਮਾਗਾਂ ਨੇ ਦਿਲਾਂ ਦੇ ਪਾੜੇ ਐਨੇ ਗਹਿਰੇ ਕਰ ਦਿੱਤੇ ਕਿ ਮਨੁੱਖੀ ਜੀਵਨ ਬੀਆਬਾਨਾਂ ਵਿੱਚ ਭਟਕਣ ਲਈ ਮਜ਼ਬੂਰ ਹੋ ਜਾਏ।

ਮੌਸਮ ਮਨੁੱਖਾਂ ਵਾਂਗ ਹੀ ਤਾਕਤਵਰ ਹੈ, ਇਸਦੇ ਅਸਰ ਨਾਲ ਬੜੇ—ਬੜੇ ਦਰਖਤਾਂ ਤੇ ਪੱਤਝੜ ਆ ਜਾਏ। ਹਰਿਆਲੀ ਤਾਂ ਰੰਗ ਬਦਲ ਲੈਂਦੀ ਹੈ, ਚਾਰੇ ਪਾਸੇ ਖਿਜਾ ਦਾ ਪਸਾਰਾ ਹੋ ਜਾਂਦਾ ਹੈ। ਮਨੁੱਖੀ ਦਿਮਾਗ ਫਿਰ ਜਾਣ ਨਾਲ ਵੀ ਅਜਿਹਾ ਹੀ ਹੁੰਦਾ ਹੈ।।। ਬਸਤੀਆਂ ਉੱਜੜ ਜਾਂਦੀਆਂ ਹਨ, ਸ਼ਹਿਰ ਵੀਰਾਨ ਹੋ ਜਾਂਦੇ ਨੇ ਤੇ ਸਭ ਪਾਸੇ ਬੀਆਬਾਨ।।। ਸੁੰਨ—ਮਸਾਣ।।।।

—ਪ੍ਰਬੋਧਕੁਮਾਰ ਗੋਵਿਲ

ਪ੍ਰੋਫੈਸਰ ਪ੍ਰਬੋਧਕੁਮਾਰ ਗੋਵਿਲ ਦਾ ਵਰਤਿਆ ਸ਼ਬਦ ‘ਅਕ਼ਾਬ’ ਮੈਂ ਉਕ਼ਾਬ ਕਰ ਦਿੱਤਾ ਹੈ ਕਿੳਂੁਕਿ ਨਾਲੰਦਾ ਵਿਸ਼ਾਲ ਸ਼ਬਦ ਸਾਗਰ—1950, ਗੁਰੁ ਸ਼ਬਦ ਰਤਨਾਕਰ ਮਹਾਨ ਕੋਸ਼ ‘ਭਾਈ ਕਾਹਨ ਸਿੰਘ ਨਾਭਾ’—192Ł, ਮਾਨਕ ਹਿੰਦੀ ਕੋਸ਼ ਹਿੰਦੀ ਸਾਹਿਤ ਸੰਮੇਲਨ, ਪ੍ਰਯਾਗ—2006, ਪੰਜਾਬੀ ਕੋਸ਼ ‘ਭਾਸ਼ਾ ਵਿਭਾਗ ਪੰਜਾਬ’—1955 ਅਤੇ ਹੋਰ ਵੀ ਸ਼ਬਦ ਕੋਸ਼ਾਂ ਵਿੱਚ ਲਫ਼ਜ਼ ਉਕ਼ਾਬ ਹੀ ਮਿਲਦਾ ਹੈ। ‘ਉਕ਼ਾਬ’ ਸ਼ਬਦ ‘ਅਕ਼ਬ’ (ਪਿੱਛਾ) ਕਰਨ ਵਾਲਾ ਇੱਕ ਸ਼ਿਕਾਰੀ ਪੰਛੀ ਹੈ ਜੋ ਬਾਜ਼ ਤੋਂ ਵੱਡਾ ਤੇ ਗਿਰਝ ਤੋਂ ਛੋਟਾ, ਕਾਲੀ ਅੱਖ ਵਾਲਾ ਹੁੰਦਾ ਹੈ। ਇਹ ਇੱਕ ਵਿਦੇਸ਼ੀ ਪੰਛੀ ਹੈ, ਇਹ ਪੰਜਾਬ ਵਿੱਚ ਆਂਡੇ ਨਹੀਂ ਦਿੰਦਾ। ਇਸ ਦਾ ਸਿਰ ਵੱਡਾ ਅਤੇ ਪੰਜੇ ਭਾਰੀ ਹੁੰਦੇ ਹਨ। ਉਕ਼ਾਬ ਲੂੰਬੜ ਅਤੇ ਸਹੇ ਆਸਾਨੀ ਨਾਲ ਮਾਰ ਲੈਂਦਾ ਹੈ। ਇਹ ਤਾਂ ਬਾਜ਼ ਵਰਗੇ ਪੰਛੀਆਂ ਦਾ ਕੀਤਾ ਸ਼ਿਕਾਰ ਵੀ ਖੋਹ ਲੈ ਜਾਂਦਾ ਹੈ। ਇਹ ਪੰਛੀ ਗੁਲਾਬ ਦੀ ਸੁਗੰਧ ਤੋਂ ਬਹੁਤ ਚਲਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਥਾਂ ਇਸਦੇ ਖੰਭ ਜਲਾਏ ਜਾਣ ਉਸ ਥਾਂ ਸੱਪ ਨਹੀਂ ਆਉਂਦਾ।

ਸੋ ਹੁਣ ਤੀਕ ਮੇਰੇ ਸੰਪਰਕ ਵਿੱਚ ਆਏ ਸਾਰੇ ਕੋਸ਼ਾਂ ਨੇ ਉਕ਼ਾਬ ਲਿਖਿਆ ਹੈ ਇਸ ਲਈ ਅਕ਼ਾਬ ਦਾ ਅਨੁਵਾਦ ਕਰਦਿਆਂ ਮੈਂ ਵੀ ਇਸ ਨੂੰ ਉਕ਼ਾਬ ਹੀ ਲਿਖਿਆ ਹੈ।

—ਹਰਸ਼ਕੁਮਾਰ ‘ਹਰਸ਼’

(ਭਾਰਤ ਸਰਕਾਰ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ)

781, ਐਸ।ਐਸ।ਟੀ। ਨਗਰ,

ਪਟਿਆਲਾ (ਪੰਜਾਬ) ਮੋ: 94644—70217 88375—45997

 

ਪ੍ਰਬੋਧਕੁਮਾਰ ਗੋਵਿਲ

ਜਨਮ :     11 ਜੁਲਾਈ 1953

ਛਪੀਆਂ ਪੁਸਤਕਾਂ : ਦੇਹਾਸ਼੍ਰਮ ਦਾ ਮਨਜੋਗੀ (ਹਿੰਦੀ ਅਤੇ ਸਿੰਧੀ ਵਿੱਚ), ਬੇਸਵਾਦ ਮਾਸ ਕਾ ਟੁਕੜਾ, ਰੇਤ ਹੋਤੇ ਰਿਸ਼ਤੇ, ਵੰਸ਼, ਆਖੇਟ ਮਹਲ (ਹਿੰਦੀ ਅਤੇ ਪੰਜਾਬੀ ਵਿੱਚ), ਜਲ ਤੂ ਜਲਾਲ ਤੂ (9 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ)—ਸਾਰੇ ਨਾਵਲ।

ਅੰਤÎਾਸœ, ਸੱਤਾਘਰ ਕੀ ਕੰਦਰਾਏਂ, ਖਾਲੀ ਹਾਥ ਵਾਲੀ ਅੰਮਾ, ਥੋੜੀ ਦੇਰ ਔਰ ਠਹਿਰ (ਹਿੰਦੀ ਅਤੇ ਪੰਜਾਬੀ ਵਿੱਚ), ਹਾਰਮੋਨਲ ਫੇਂਸਿੰਗ (ਅੰਗ੍ਰੇਜ਼ੀ ਅਨੁਵਾਦ)—ਸਾਰੇ ਕਹਾਣੀ—ਸੰਗ੍ਰਹਿ।

ਮੇਰੀ ਸੌ ਲਘੂਕਥਾਏਂ (ਲਘੂਕਥਾ ਸੰਗ੍ਰਹਿ)

ਪੜਾਵ ਔਰ ਪੜਤਾਲ—8 (ਸੰਪਾਦਿਤ ਲਘੂਕਥਾ ਸੰਕਲਨ), ਰੇਡੋਲੇਂਸ ਆਫ਼ ਲਵ (ਅੰਗ੍ਰੇਜ਼ੀ ਅਨੁਵਾਦ)

ਉਗਤੇ ਨਹੀਂ ਉਜਾਲੇ (ਹਿੰਦੀ ਤੇ ਅੰਗ੍ਰੇਜ਼ੀ ’ਚ), ਮੰਗਲ ਗ੍ਰਹ ਕੇ ਜੁਗਨੂੰ (ਚਾਰ ਭਾਗਾਂ ਵਿੱਚ), ਯਾਦ ਰਹੇਂਗੇ ਦੇਰ ਤਕ (ਸੰਪਾਦਿਤ)—ਬਾਲ ਸਾਹਿਤ।

ਰੱਕਾਸਾ ਸੀ ਨਾਚੇ ਦਿੱਲੀ, ਸ਼ੇਅਰ ਖਾਤਾ ਖੋਲ ਸਜਨਿਯਾ, ਉਗਤੀ ਪਿਆਸ ਦਿਵੰਗਤ ਪਾਣੀ—ਸਾਰੇ ਕਵਿਤਾ—ਸੰਗ੍ਰਹਿ।

ਰਸਤੇ ਮੇਂ ਹੋ ਗਈ ਸ਼ਾਮ–ਸੰਸਮਰਣ।

ਮੇਰੀ ਜ਼ਿੰਦਗੀ ਲੌਟਾ ਦੇ, ਅਜ਼ਬ ਨਾਰਸਿਸ ਡੌਟ ਕੌਮ (ਹਿੰਦੀ ਅੰਗ੍ਰੇਜ਼ੀ ਤੇ ਸੰਸਕ੍ਰਿਤ ਵਿਚ), ਬਤਾ ਮੇਰਾ ਮੌਤ ਨਾਮਾ—ਸਾਰੇ ਨਾਟਕ।

ਅੱਜਕਲ : ਪ੍ਰੋਫੈਸਰ ਤੇ ਨਿਦੇਸ਼ਕ, ਜੋÎਤੀ ਵਿਦਿਆਪੀਠ ਮਹਿਲਾ ਵਿਸ਼ਵਵਿਦÎਾਲਯ, ਜੈਪੁਰ।

ਸੰਪਰਕ : ਬੀ—301, ਮੰਗਲਮ ਜਾਗ੍ਰਤੀ ਰੇਜੀਡੇਂਸੀ, 44Ł—ਕ੍ਰਿਪਲਾਨੀ ਮਾਰਗ, ਆਦਰਸ਼ ਨਗਰ, ਜੈਪੁਰ—302004 (ਰਾਜਸਥਾਨ)

ਹਰਸ਼ਕੁਮਾਰ ‘ਹਰਸ਼’

ਹੁਣ ਤੱਕ ਚਾਰ ਮੌਲਿਕ ਮਹਾਂਕਾਵਿ ਸਮੇਤ ਮੇਰੀਆਂ ਅੱਸੀ (80) ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਜਿਨਾਂ ਵਿੱਚ — ਗੀਤ, ਕਵਿਤਾ, ਵਾਰਤਕ, ਲਘੂਕਥਾ, ਹਾਇਕੂ, ਜੀਵਨੀਆਂ ਆਦਿ ਤੋਂ ਇਲਾਵਾ ਸੰਪਾਦਨ, ਲਿਪੀ ਅੰਤਰਣ ਅਤੇ ਅਨੁਵਾਦ ਵੀ ਸ਼ਾਮਿਲ ਹਨ। ਮੁੱਖ ਉਪਲਬਧੀਆਂ:—

1। ਭਾਰਤ ਸਰਕਾਰ ਦਾ ਰਾਸ਼ਟ੍ਰੀ ਪੁਰਸਕਾਰ—2005

2। ਉੱਤਮ ਪੁਸਤਕ ਪੁਰਸਕਾਰ (ਪੰਜਾਬ ਸਰਕਾਰ)—ਦੋ ਵਾਰ

3। ਮਾਨਸ ਸੰਗਮ ਸਾਹਿਤ ਪੁਰਸਕਾਰ ਕਾਨਪੁਰ—2009

4। ਰਾਸ਼ਟਰ ਧਰਮ ਲਖਨਊ ਦਾ ਪਹਿਲਾ ਪੁਰਸਕਾਰ—2015

5। ਡੀ।ਡੀ। ਜਲੰਧਰ ਕੇਂਦਰ ਨੇ ਮੇਰੇ ਸਾਹਿਤਿਕ ਜੀਵਨ ਤੇ ਅੱਧੇ ਘੰਟੇ ਦੀ ਡਾਕੂਮੈਂਟਰੀ ਬਣਾਈ—2015

6। ਮੇਰੇ ਕਾਵਿ ਉੱਪਰ ਚਾਰ ਵਾਰ ਸ਼ੋਧ ਦਾ ਕੰਮ ਕੀਤਾ ਗਿਆ।

ਕੇਂਦਰੀ ਹਿੰਦੀ ਨਿਦੇਸ਼ਾਲਸ (ਭਾਰਤ ਸਰਕਾਰ) ਦੁਆਰਾ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਵਾਰਸ਼ਿਕੀ ਲਈ ਪੰਜਾਬ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਪੰਜਾਬੀ ਸਾਹਿਤ ਤੇ ਵਿਵੇਚਾਨਾਤਮਕ ਵੇਰਵਾ 2015 ਅਤੇ 2016 ਵਿੱਚ ਪ੍ਰਕਾਸ਼ਿਤ।

(ਭਾਰਤ ਸਰਕਾਰ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ)

781, ਐਸ।ਐਸ।ਟੀ। ਨਗਰ, ਪਟਿਆਲਾ (ਪੰਜਾਬ)

ਮੋ: 94644—70217 88375—45997