ਗਿਆਰਾਂ
(11)
“ਜੇਕਰ ਜ਼ਮੀਨ ਤੇ ਲਕੀਰ ਖਿੱਚ ਦੇਣ ਨਾਲ ਹਜ਼ਾਰਾਂ ਬੇਦੋਸ਼ ਤੇ ਮਾਸੂਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਤਾਂ ਅਜਿਹਾ ਕਰਨ ਦੀ ਲੋੜ ਕੀ ਹੈ।” ਇਹੀ ਥੀਮ ਸੀ ਵਾਸ਼ਿੰਗਟਨ ਡੀ।ਸੀ। ਦੇ ਇੱਕ ਮਿਉਜ਼ਿਅਮ ਲਈ ਬਣਨ ਵਾਲੀ ਫਿਲਮ ਦਾ। ਪਰ ਇਸ ਮਨਸੂਬੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੀ ਖਾਤਿਰ ਜੋ ਰੁਪਇਆ ਮਹਈਆ ਕਰਵਾਇਆ ਜਾ ਰਿਹਾ ਸੀ ਉਹ ਨਾ ਸਿਰਫ ਰੋਕ ਦਿੱਤਾ ਗਿਆ, ਸਗੋਂ ਉਸਦੀ ਵਸੂਲੀ ਵੀ ਸ਼ੁਰੂ ਕਰ ਦਿੱਤੀ ਗਈ। ਜਿਸ ਯੂਨਿਟ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ ਸੀ, ਉਸ ਟੀਮ ਵਿੱਚ ਕੁਝ ਲੋਕਾਂ ਨੂੰ ਅਤਿਵਾਦੀ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ ਸੀ। ਪਿਛਲੇ ਦਿਨੀਂ ਯੂਰਪ ਦੇ ਇੱਕ ਮੁਲਕ ਵਿੱਚ ਹੋਏ ਸਨਸਨੀਖੇਜ਼ ਸਿਲਸਿਲੇਵਾਰ ਧਮਾਕਿਆਂ ਵਿੱਚ ਇਨ੍ਹਾਂ ਲੋਕਾਂ ਦੀ ਸ਼ਮੂਲੀਅਤ ਹੋਣ ਦੀ ਗੱਲ ਸਾਹਮਣੇ ਆ ਚੁੱਕੀ ਸੀ। ਡਬਲਿਨ ਦੇ ਇਸ ਸਟੂਡੀਓ ਦੇ ਤਾਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲ ਜੁੜੇ ਸਨ। ਸਟੂਡੀਓ ਸੀਲ ਕਰ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਹੋਈਆਂ। ਜੌਨ ਅਲਤਮਸ਼ ਦਾ ਨਾਮ ਵੀ ਸੁਰਖੀਆਂ ਵਿੱਚ ਛਾਪਿਆ ਗਿਆ।
ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਇਨ੍ਹਾਂ ਸ਼ੂਟਿੰਗ ਯੂਨਿਟਾਂ ਦੇ ਬਹਾਨੇ ਕਈ ਮੁਲਕਾਂ ਵਿੱਚ ਖੂਬਸੂਰਤ ਸਨਮਾਨ ਵਾਲੀਆਂ ਲੋਕੇਸ਼ਨਜ਼ ਤੇ ਨਾ ਸਿਰਫ਼ ਭਾਰੀ ਗਿਣਤੀ ਵਿੱਚ ਅਤਿਵਾਦ ਦੇ ਕੰਮਾਂ ਲਈ ਨੋਜਵਾਨਾਂ ਦੀ ਭਰਤੀ ਕੀਤੀ ਗਈ ਸਗੋਂ ਉਨ੍ਹਾਂ ਨੂੰ ਹਰ ਭਾਂਤ ਟ੍ਰੇਨਿੰਗ ਵੀ ਉਪਲਬਧ ਕਰਵਾਈ ਗਈ। ਖੂਬਸੂਰਤ ਫਿਲਮਾਂ ਅਤੇ ਲੰਬੇ ਲੜੀਵਾਰ ਧਾਰਾਵਾਹਿਕਾਂ ਤੇ ਪਾਣੀ ਵਾਂਗ ਪੈਸਾ ਵਹਾਉਣ ਦੀ ਆੜ ਵਿੱਚ ਅੱਤਵਾਦ ਨਾਲ ਜੁੜੀਆਂ ਮੁਹਿਮਾਂ ਨੂੰ ਰਸਦ ਅਤੇ ਮਾਲੀ ਸਹਾਇਤਾ ਪਹੁੰਚਾਈ ਗਈ। ਅੱਧੀ—ਅੱਧੀ ਰਾਤ ਤੱਕ ਮਸ਼ਹੂਰ ਧੁਨਾਂ ਤੇ ਨੱਚ ਕੇ ਪ੍ਰੈਕਟਿਸ ਕਰਦੇ ਨੌਜਵਾਨਾਂ ਦੇ ਰਾਹੀਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਡਰਗਜ਼ ਅਤੇ ਦੂਜੀਆਂ ਨਸ਼ੀਲੀਆਂ ਦਵਾਈਆਂ ਭੇਜੀਆਂ ਤੇ ਪਹੁੰਚਾਈਆਂ ਗਈਆਂ। ਇਨ੍ਹਾਂ ਖੌਫਨਾਕ ਕੰਮਾਂ ਦੇ ਲਈ, ਸਿਨੇ ਜਗਤ ਵਿੱਚ ਮੌਕਾ ਦੇਣ ਦਾ ਲਾਲਚ ਦੇ ਕੇ ਮੁੰਡਿਆਂ—ਕੁੜੀਆਂ ਨੂੰ ਨਾਲ ਜੋੜਿਆ ਗਿਆ। ਕਈਆਂ ਮੁਲਕਾਂ ਦੇ ਨਾਲ—ਨਾਲ ਅੰਤਰਰਾਸ਼ਟਰੀ ਪੁਲਿਸ ਦਲ ਨੂੰ ਵੀ ਚੌਕਸ ਰਹਿ ਕੇ ਇਨ੍ਹਾਂ ਚਾਲਾਂ ਦਾ ਧਿਆਨ ਰੱਖਣ ਲਈ ਭਾਰੀ ਧੰਨ ਖਰਚ ਕਰਨਾ ਪਿਆ। ਕਈ ਅੰਤਰਰਾਸ਼ਟਰੀ ਚਾਲਾਂ ਸ਼ਕ ਦੇ ਘੇਰੇ ਵਿੱਚ ਆ ਗਈਆਂ। ਇਨ੍ਹਾਂ ਵਿੱਚ ਨਾ ਫਿਲਮੀ ਦੁਨੀਆਂ ਨੂੰ ਹੀ ਛੱਡਿਆ ਗਿਆ, ਨਾ ਖੇਡਾਂ ਨੂੰ ਅਤੇ ਨਾ ਸਾਹਿਤਕ—ਵਿਰਾਸਤੀ ਗਤੀਵਿਧੀਆਂ ਨੂੰ। ਸੁੰਦਰਤਾ ਮਕਾਬਲਿਆਂ ਤੱਕ ਵੀ ਛਾਣ—ਬੀਨ ਸਖ਼ਤ ਕਰ ਦਿੱਤੀ ਗਈ। ਗਾਂਜਾ, ਚਰਸ, ਕੋਕੀਨ, ਅਫ਼ੀਮ ਅਤੇ ਹੈਰੋਇਨ ਦੀਆਂ ਸੂਹਾਂ ਸੁੰਘੀਆਂ ਗਈਆਂ।
ਜਿਨ੍ਹਾਂ ਲੋਕਾਂ ਨੇ ਵਰਲਡ—ਟ੍ਰੇਡ ਸੈਂਟਰ ਤੇ ਹੋਏ ਹਵਾਈ ਹਮਲੇ ਮਗਰੋਂ ਪ੍ਰਤੀਕ੍ਰਿਆ ਕਰਨ ਦੇ ਬਹਾਨੇ ਕਲਾ—ਚਿਤ੍ਰਕਲਾ, ਸੰਗੀਤ ਜਾਂ ਖੇਡਾਂ ਦੇ ਵਿੱਚ ਭਾਗ ਲੈਣ ਲਈ ਹਵਾਈ ਸਫ਼ਰ ਕੀਤੇ ਉਨ੍ਹਾਂ ਦੇ ਆਉਣ—ਜਾਣ ਦੀ ਵੀ ਸੁਰਖਿਆ ਏਜੰਸੀਆਂ ਨੇ ਸਖ਼ਤੀ ਨਾਲ ਘੋਖ ਕੀਤੀ। ਅਜਿਹਾ ਲੱਗਦਾ ਕਿ ਜਿਵੇਂ ਕੁਝ ਲੋਕਾਂ ਦੇ ਦਿਮਾਗੀ ਵਿਗਾੜ ਦੇ ਕਰਕੇ ਮਨੁੱਖਤਾ ਦਾ ਪੂਰਾ ਇਤਿਹਾਸ ਦੋ ਗਜ ਪਿੱਛੇ ਸਰਕ ਗਿਆ ਹੋਵੇ। ਚੰਦ ਲੋਕਾਂ ਦਾ ਫਿਤੂਰ ਅੱਤਵਾਦ ਲਈ ਨਵੇਂ—ਨਵੇਂ ਦਸਤੂਰ ਈਜ਼ਾਦ ਕਰਦਾ ਰਿਹਾ ਤੇ ਅੰਤਰਰਾਸ਼ਟਰੀ ਉਲਝਣਾਂ ਵੱਧਦੀਆਂ ਗਈਆਂ।
ਭਾਰਤ ਵਿੱਚ ਅੱਤਵਾਦ ਨੂੰ ਲੈ ਕੇ ਲੋਕਾਂ ਦਾ ਉਕਤੇਵਾਂ ਇਸ ਕਦਰ ਵੱਧ ਗਿਆ ਕਿ ਅਗਲੇ ਆਮ ਇਲੈਕਸ਼ਨਾਂ ਵਿੱਚ ਕਸ਼ਮੀਰ ਵਰਗੇ ਗੁੱਠੇ ਲੱਗੇ, ਖਾਸ ਪ੍ਰਬੰਧਾਂ ਵਿੱਚ ਜਕੜੇ ਰਾਜ ਵਿੱਚ ਨਵੇਂ ਦਲ ਤੇ ਨਵੇਂ ਲੋਕੀ ਸੱਤਾ ਵਿੱਚ ਆਗੂ ਬਣ ਕੇ ਆ ਗਏ। ਵਰਿ੍ਹਆਂ ਤੋਂ ਵਰਗਲਾਏ ਜਾ ਰਹੇ ਕਸ਼ਮੀਰ ਦੇ ਆਵਾਮ ਨੂੰ ਮੁੱਖ ਰਾਸ਼ਟਰੀ ਧਾਰਾ ਨਾਲ ਜੋੜਣ ਲਈ ਕੋਸ਼ਿਸ਼ਾਂ ਕਰਕੇ ਬਣਾਇਆ ਜਾਣ ਲੱਗਾ। ਕੋਸ਼ਿਸ਼ਾਂ ਅਜਿਹੀਆਂ ਤੇਜ਼ ਕੀਤੀਆਂ ਗਈਆਂ ਕਿ ਲੋਕ ਦੇਸ਼ ਭਰ ਵਾਲੀ ਬਦਲਾਵ ਦੀ ਹਵਾ ਨੂੰ ਇੱਥੇ ਵੀ ਮਹਿਸੂਸ ਕਰਨ ਵਾਲੀ ਸੋਚ ਅਪਣਾਉਣ। ਲੋਕਾਂ ਨੂੰ ਸਮਝਾਇਆ ਗਿਆ ਕਿ ਚਮਨ ਅਤੇ ਗੁਲਸ਼ਨ ਵਿੱਚ ਕੋਈ ਬੁਨਿਆਦੀ ਫ਼ਰਕ ਨਹੀਂ ਹੈ ਅਤੇ ਕਮਲ ਨੀਲੋਫਰ ਨੂੰ ਹੀ ਕਹਿੰਦੇ ਹਨ। ਕਮਲ ਗੁਲਾਬੀ ਹੋਵੇ ਜਾਂ ਨੀਲਾ ਉਸਦਾ ਸਬੰਧ ਅਮਨ ਨਾਲ ਹੀ ਹੁੰਦਾ ਹੈ। ਲੋਕਾਂ ਨੂੰ ਸਮਝਾਇਆ ਗਿਆ ਕਿ ਉਹ ਖੂਨੀਂ ਪੰਜਿਆਂ ਦੀ ਪਹਿਚਾਨ ਕਰਨਾ ਸਿੱਖਣ ਤਾਂ ਜੋ ਗੁਆਂਢੀ ਮੁਲਕਾਂ ਦੀ ਨੀਅਤ ਤੋਂ ਵਾਕਿਫ਼ ਹੋ ਸਕਣ। ਧਰਮਾਂ ਦੇ ਪੜਦੇ ਵਿੱਚ ਘੁੰਮਦੇ ਅਧਰਮੀਆਂ ਤੋਂ ਸੁਚੇਤ ਰਹਿਣ।
ਅਜਿਹੀਆਂ ਕੋਸ਼ਿਸ਼ਾਂ ਦਾ ਅਸਰ ਕੋਈ ਇੱਕ—ਦੋ ਦਿਨਾਂ ਵਿੱਚ ਤਾਂ ਹੁੰਦਾ ਨਹੀਂ, ਪਰ ਸ੍ਰੀਨਗਰ ਅਤੇ ਕਸ਼ਮੀਰ ਦੇ ਦੂਸਰੇ ਇਲਾਕਿਆਂ ਵਿੱਚ ਰੌਣਕਾਂ ਲਗਣੀਆਂ ਅਰੰਭ ਹੋ ਗਈਆਂ।
ਤਨਿਸ਼ਕ ਦੇ ਘਰ ਤਾਂ ਲੋਕਾਂ ਨੇ ਗਜ਼ਬ ਦੀ ਰੌਣਕ ਦੇਖੀ। ਗੋਰੇ—ਚਿੱਟੇ ਜਾਪਾਨੀ ਲਾੜੇ—ਲਾੜੀ ਨੂੰ ਪਠਾਣੀ ਸੂਟ ਅਤੇ ਸਲਮੇ—ਸਿਤਾਰੇ ਜੜੇ ਸ਼ਰਾਰੇ ਵਿੱਚ ਦੇਖ ਕੇ ਖੁਸ਼ੀ ਦੇ ਮਾਰੇ ਲੋਕਾਂ ਨੇ ਬਿਰਯਾਨੀ ਜ਼ਿਆਦਾ ਖਾ ਲਈ। ਸ਼ਾਦੀ ਦਾ ਸਾਰਾ ਇੰਤਜ਼ਾਮ ਵੀ ਬੜੀ ਖੁਲ੍ਹ ਦਿਲੀ ਨਾਲ ਕੀਤਾ ਗਿਆ ਸੀ। ਸਾਰੇ ਬਜ਼ਾਰ ਦੇ ਲੋਕਾਂ ਨੇ ਇਸ ਸ਼ਾਦੀ ਵਿੱਚ ਸ਼ਿਰਕਤ ਕੀਤੀ।
ਤਨਿਸ਼ਕ ਨੇ ਤਾਂ ਨਿਊਯਾਰਕ ਦੇ ਵੀ ਕਈ ਲੋਕਾਂ ਨੂੰ ਨਿਓਂਦਾ ਭੇਜਿਆ
ਸੀ, ਪਰ ਉੱਥੋਂ ਕੋਈ ਪਹੁੰਚ ਨਾ ਸਕਿਆ। ਸ਼ੇਖ ਸਾਹਿਬ ਨੇ ਵੀ ਆਪਣੇ ਪੈਗਾਮ ਨਾਲ ਇੱਕ ਜਵਾਹਰਾਤ ਜੜੀ ਮੁੰਦਰੀ ਭੇਜੀ, ਪਰ ਮੌਕੇ ਤੇ ਉਹ ਵੀ ਆਪ ਨਹੀਂ ਆ ਸਕੇ। ਫਿਰ ਵੀ ਉਨ੍ਹਾਂ ਦੀ ਕਿਸੇ ਹੋਰ ਮੌਕੇ ਤੇ ਆਉਣ ਦੀ ਉਮੀਦ ਬਣੀ ਰਹੀ। ਲੋਕਾਂ ਨੇ ਮਸਰੂ ਇੰਪੋਰੀਅਮ ਦੇ ਮਾਲਿਕ ਮਸਰੂ ਓੱਸੇ ਸਾਹਿਬ ਨੂੰ ਤਾਂ ਨਹੀਂ ਸੀ ਦੇਖਿਆ ਪਰ ਉਨ੍ਹਾਂ ਦੀ ਛੁੱਟੜ ਬੀਵੀ ਨੂੰ ਸ਼ਾਦੀ ਵਿੱਚ ਥਿਰਕਦੀ ਨੂੰ ਜ਼ਰੂਰ ਦੇਖ ਲਿਆ। ਸ਼ਾਮਿਆਨੇ ਵਿੱਚ ਬੌਧ ਲਾਮਿਆਂ ਦੀ ਵੀ ਕੋਈ ਕਮੀ ਨਹੀਂ ਸੀ। ਇਹ ਸਾਰਾ ਇੰਤਜ਼ਾਮ ਤਨਿਸ਼ਕ ਦੇ ਦੋਸਤਾਂ ਨੇ ਕੀਤਾ ਸੀ। ਰੂਬੈਦ ਅਤੇ ਹਸਨ ਵੀ ਆਪਣੇ ਦੋਸਤਾਂ ਦੀ ਪੂਰੀ ਜਮਾਤ ਲੈ ਆਏ ਸਨ। ਇਹ ਦੋਵੇਂ ਆਪ ਵੀ
ਸਾਰੀਆਂ ਤਿਆਰੀਆਂ ਵਿੱਚ ਪੱਬਾਂ ਭਾਰ ਭੱਜਦੇ—ਨੱਸਦੇ ਰਹੇ ਸਨ। ਆਖਿਰ ਉਨ੍ਹਾਂ ਦੇ ਮਾਲਿਕ ਦੀ ਸ਼ਾਦੀ ਜੋ ਸੀ।
ਸ਼ਰਾਫਤ ਅਲੀ ਦੇ ਨਾਲ ਉਨ੍ਹਾਂ ਦੇ ਦੋਸਤ ਖੁਰਸ਼ੀਦ ਸਾਹਿਬ ਵੀ ਆ ਗਏ ਸਨ ਇਸ ਦਾਵਤ ਵਿੱਚ। ਇਹ ਸਭ ਤਾਂ ਠੀਕ ਸੀ, ਪਰ ਜਦ ਵਾਪਸ ਪਰਤਦਿਆਂ ਉਨ੍ਹਾਂ ਨੇ ਮਰਹੂਮ ਮਸਰੂ ਖਾਨ ਦੀਆਂ ਤਾਰੀਫਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ ਤਾਂ ਸ਼ਰਾਫ਼ਤ ਅਲੀ ਇਕਦਮ ਹੈਰਾਨ ਰਹਿ ਗਏ। ਉਨ੍ਹਾਂ ਕਿਹਾ—ਜਨਾਬ, ਤੁਸੀਂ ਦਾਵਤ ਵਿੱਚ ਸ਼ਹੀਕ ਹੋ ਕੇ ਆ ਰਹੇ ਹੋ। ਘੱਟੋ—ਘੱਟ ਇਹ ਤਾਂ ਦੇਖ ਲੈਂਦੇ ਕਿ ਲਾੜਾ—ਲਾੜੀ ਦੋਵੇਂ ਜਾਪਾਨੀ ਹਨ। ਇਸ ਕਰਕੇ ਇਹ ਮਸਰੂ ਖਾਨ।।। ਮਸਰੂ ਖਾਨ ਕਿਸਨੂੰ ਕਹਿ ਰਹੇ ਹੋ?
ਖੁਰਸ਼ੀਦ ਸਾਹਿਬ ਸੰਕੋਚਵਸ ਚੁੱਪ ਹੋ ਗਏ। ਫਿਰ ਵੀ ਉਨ੍ਹਾਂ ਨੇ ਆਪਣੀ ਨਮੋਸ਼ੀ ਨੂੰ ਢੱਕਦਿਆਂ ਕਿਹਾ ਕਿ ਇਸ ਸ਼ਾਦੀ ਵਿੱਚ ਹਿੰਦੂ, ਮੁਸਲਮਾਨ, ਸਿੱਖ ਈਸਾਈ ਸਾਰੇ ਧਰਮਾਂ ਦੇ ਲੋਕ ਸ਼ਰੀਕ ਹੋਏ ਸਨ, ਕੌਣ ਨਹੀਂ ਸੀ ਇਸ ਵਿੱਚ! ਪਰ ਇਹ ਸ਼ਰਾਫਤ ਅਲੀ ਸਾਹਿਬ ਦਾ ਹੀ ਕਮਾਲ ਸੀ ਜੋ ਲਾੜਾ ਫਰਰਾਟੇਦਾਰ ਉਰਦੂ ਵਿੱਚ ਬੋਲ ਰਿਹਾ ਸੀ। ਉਨ੍ਹਾਂ ਨੂੰ ਆਪਣੇ ਹੁਨਰ ਦੀ ਇੱਕ ਹੋਰ ਸਨਦ ਮਿਲ ਗਈ ਸੀ।
ਇਸ ਸ਼ਾਦੀ ਉਪਰੰਤ ਮਸਰੂ ਹੈਂਡੀਕ੍ਰਾਫਟ ਇੰਪੋਰੀਅਮ ਦਾ ਰੁਤਬਾ ਵੀ ਵੱਧ ਗਿਆ ਤੇ ਰੌਣਕ ਵੀ। ਹੁਣ ਇੱਥੇ ਮਾਲਕ ਦੀ ਕੁਰਸੀ ਤੇ ਅਨੰਯਾ ਵੀ ਬੈਠੀ ਦਿੱਖ ਜਾਂਦੀ ਤੇ ਕਦੇ—ਕਦੇ ਉਸਦੀ ਮਾਂ ਵੀ। ਤਨਿਸ਼ਕ ਹੁਣ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਇਧਰ—ਓਧਰ ਆਣ—ਜਾਣ ਵਿੱਚ ਜ਼ਿਆਦਾ ਸਮਾਂ ਖਰਚ ਕਰਨ ਲੱਗ ਪਿਆ। ਅਨੰਯਾ ਦੀ ਮਾਂ ਨੇ ਆਪਣਾ ਪੁਰਾਣਾ ਕੰਮ ਇੱਥੇ ਵੀ ਸ਼ੁਰੂ ਕਰ ਲਿਆ ਸੀ। ਉਹ ਭਾਂਤ—ਭਾਂਤ ਦੇ ਫੁੱਲ ਮੰਗਵਾ ਕੇ ਆਪਣੇ ਹੱਥੀਂ ਲਾਜਵਾਬ ਗੁਲਦਸਤੇ ਤਿਆਰ ਕਰਦੀ। ਇਨ੍ਹਾਂ ਦੇ ਫੁੱਲ ਅਤੇ ਗੁਲਦਸਤੇ ਸਾਰੇ ਸ਼ਹਿਰ ਵਿੱਚ ਮਸ਼ਹੂਰ ਹੋ ਗਏ ਤੇ ਦੂਰ—ਦੂਰ ਜਾਣ ਲੱਗੇ। ਜਿੱਥੇ ਕਿਤੇ ਵੀ ਕੋਈ ਵੱਡਾ ਫੰਕਸ਼ਨ ਹੁੰਦਾ, ਹਾਰ ਤੇ ਗੁਲਦਸਤੇ ਅਨੰਯਾ ਦੀ ਮਾਂ ਦੇ ਹੱਥਾਂ ਦੇ ਬਣ ਹੀ ਵਰਤੇ ਜਾਂਦੇ। ਲੋਕਾਂ ਨੇ ਅੰਨਯਾ ਦੀ ਮਾਂ ਦਾ ਨਾਂ ਗੁਲਬਾਨੋ ਰੱਖ ਦਿੱਤਾ। ਉਂਝ ਵੀ ਅਨੰਯਾ ਦੀ ਮਾਂ ਦਾ ਨਾਂ ਜ਼ਰਾ ਲੰਬਾ ਸੀ ਤੇ ਕਿਸੇ ਦੀ ਜ਼ੁਬਾਨ ਤੇ ਚੜ੍ਹਣਾ ਔਖਾ ਸੀ। ਇਥੇ ਕੌਣ ਉਸਨੂੰ ਨਰੀਸ਼ੀਮਾ—ਨਰੀਸ਼ੀਮਾ ਕਹਿ ਕੇ ਬੁਲਾਉਂਦਾ? ਇਸ ਕਰਕੇ ਉਹ ਜਲਦੀ ਹੀ ਗੁਲਬਾਨੋ ਦੇ ਨਾਓਂ ਨਾਲ ਜਾਣੀ ਜਾਣ ਲੱਗੀ।
ਗੁਲਬਾਨੋ ਦੀ ਬਦੌਲਤ ਹੀ ਮਸਰੂ ਇੰਪੋਰੀਅਮ ਦੇ ਨਾ ਸਿਰਫ਼ ਫੁੱਲ—ਗੁਲਦਸਤੇ ਸਗੋਂ ਹੋਰ ਵੀ ਸਾਮਾਨ ਲੱਦਾਖ ਜਾਣ ਲੱਗ ਪਿਆ ਸੀ। ਲੱਦਾਖ ਵਿੱਚ ਇਹ ਐਨੀਂ ਪੁਰਾਣੀ ਸੀ ਕਿ ਇਸਦੀ ਜਾਣ—ਪਛਾਣ ਵਾਲਾ ਕੋਈ ਨਾ ਕੋਈ ਲੱਦਾਖ ਤੋਂ ਸ੍ਰੀਨਗਰ ਆਉਂਦਾ ਹੀ ਰਹਿੰਦਾ ਸੀ।
ਇੱਕ ਵਾਰੀ ਤਾਂ ਲੱਦਾਖ ਦੀ ਫੌਜੀ ਛਾਉਣੀ ਵਿੱਚ ਇਸਦੇ ਹੱਥ ਦਾ ਬਣਿਆ ਇਕਵੰਜ਼ਾ ਕਿਲੋ ਫੁੱਲਾਂ ਦਾ ਗੁਲਦਸਤਾ ਵੀ ਭੇਜਿਆ ਗਿਆ ਸੀ। ਜਿਸਨੂੰ ਪਾਣੀ ਛਿੜਕ ਕੇ ਤਰ ਕਰਦਿਆਂ ਛਾਉਣੀ ਦੇ ਇੱਕ ਵੱਡੇ ਅਫ਼ਸਰ ਦੀ ਕਾਰ ਲੈ ਕੇ ਗਈ
ਸੀ। ਇਸ ਤੋਂ ਇਲਾਵਾ ਪੰਜਾਹ ਫੁੱਲ—ਮਾਲਾ ਵੱਖਰੀਆਂ ਸਨ। ਲੋਕੀਂ ਦੱਸਦੇ ਸਨ ਕਿ ਉੱਥੇ ਪੁਰਾਣੇ ਜਮਾਨੇ ਦੀ ਇੱਕ ਮਸ਼ਹੂਰ ਹੀਰੋਇਨ ਦਾ ਸਨਮਾਨ ਕੀਤਾ ਗਿਆ
ਸੀ। ਸੋ ਉਸੇ ਦੇ ਮਾਨ—ਸਨਮਾਨ ਖਾਤਿਰ ਭੇਜੇ ਗਏ ਸਨ ਇਹ ਹਾਰ ਤੇ ਗੁਲਦਸਤੇ। ਲੱਦਾਖ ਵਰਗੀ ਰੁੱਖੀ ਤੇ ਖੁਸ਼ਕ ਫੌਜੀ ਛਾਉਣੀ ਵਿੱਚ ਹੀਰੋਇਨਾਂ ਨੇ ਭਲਾਕੀ ਕਰਨ ਆਉਣਾ ਸੀ? ਅਸਲ ਵਿੱਚ ਤਾਂ ਮੁੰਬਈ ਦੀ ਇੱਕ ਹੀਰੋਇਨ ਬੁੜਾਪੇ ਵਿੱਚ ਜਦੋਂ ਬਿਮਾਰ ਪੈ ਗਈ ਤਾਂ ਡਾਕਟਰਾਂ ਨੇ ਉਸਨੂੰ ਆਬੋ—ਹਵਾ ਬਦਲਣ ਦੀ ਨਸੀਹਤ ਕਰਕੇ ਕਿਸੇ ਪਹਾੜ ਤੇ ਜਾ ਕੇ ਰਹਿਣ ਲਈ ਕਿਹਾ ਸੀ। ਇਸ ਕਰਕੇ ਉਹ ਲੱਦਾਖ ਵਿੱਚ ਆ ਗਈ ਸੀ। ਉਹ ਸੋਚਦੀ ਸੀ ਕਿ ਬੀਤੇ ਜ਼ਮਾਨੇ ਦੀ ਹੀਰੋਇਨ ਨੂੰ ਹੁਣ ਉੱਥੇ ਕੋਣ ਪਛਾਣੇਗਾ, ਇਸ ਕਰਕੇ ਇੱਥੇ ਆ ਗਈ। ਹੁਣ ਉਹ ਹੋਟਲ ’ਚੋਂ ਰੋਜ਼ ਸਵੇਰੇ ਸੈਰ ਕਰਨ ਲਈ ਪੈਦਲ ਹੀ ਸੜਕ ਤੇ ਨਿਕਲਦੀ ਸੀ। ਮੋਟਰ ਸਾਈਕਲ ਤੇ ਜਾਂਦੇ ਸੈਨਾ ਦੇ ਜਵਾਨਾਂ ਨੇ ਉਸਨੂੰ ਸੜਕ ਤੇ ਘੁੰਮਦੀ ਹੋਈ ਨੂੰ ਪਹਿਚਾਣ ਲਿਆ। ਫੋਰਨ ਬਾਈਕ ਮੋੜੀ, ਪਾਸ ਆਕੇ ਦੁਆ—ਸਲਾਮ ਵੀ ਹੋ ਗਈ। ਹੀਰੋਇਨ ਹੈਰਾਨ ਸੀ।।। ਲਓ ਇੱਥੇ ਵੀ ਲੋਕਾਂ ਨੇ ਪਹਿਚਾਣ ਲਈ। ਸ਼ਾਮ ਨੂੰ ਉਸ ਨੂੰ ਛਾਉਣੀ ਵਿੱਚ ਬੁਲਾ ਕੇ ਫੌਜੀਆਂ ਨੇ ਉਸਦਾ ਇਸਤਕਬਾਲ ਕੀਤਾ। ਇਥੇ ਹੀ ਬਸ ਨਹੀਂ ਦਾਵਤ ਮਗਰੋਂ ਉਸਦੀ ਪੁਰਾਣੀ ਪਿਕਚਰ ‘ਮੇਰੇ ਮਹਿਬੂਬ’ ਵੀ ਚਲਾਈ ਗਈ। ਬੁੱਢੀ ਬਿਮਾਰ ਨਾਈਕਾ ਪ੍ਰਸੰਨ ਹੋ ਗਈ। ਹੁਣ ਤਾਂ ਬਸ ਉਸ ਕਿੱਸਿਆਂ ਵਿੱਚ ਹੀ ਰਹਿ ਗਈ ਸੀ। ਦੁਨੀਆਂ ਤੋਂ ਤਾਂ ਜਿਵੇਂ ਰੁਖਸਤ ਲੈ ਲਈ ਹੋਵੇ।
ਤਨਿਸ਼ਕ ਹੁਣ ਜ਼ਿਆਦਾ ਸਮਾਂ ਸ਼ਹਿਰ ਤੋਂ ਬਾਹਰ ਹੀ ਰਹਿੰਦਾ ਸੀ। ਆਪਣਾ ਕਾਰੋਬਾਰ ਹੋਰ ਵਧਾਉਣ ਵਾਸਤੇ ਉਹ ਖੂਬ ਭੱਜ—ਨੱਠ ਵਿੱਚ ਲੱਗਾ ਰਹਿੰਦਾ। ਇੱਕ ਦਿਨ ਤਾਂ ਗ਼ਜ਼ਬ ਹੋ ਗਿਆ। ਗੱਲਾਂ—ਗੱਲਾਂ ਵਿੱਚ ਲੋਕ ਜਾਣ ਚੁੱਕੇ ਸਨ ਕਿ ਅਮਰੀਕਾ ਦੇ ਵਰਲਡਟ੍ਰੇਡ ਸੈਂਟਰ ਢਾਹ ਢੇਰੀ ਹੋ ਜਾਣ ਵਾਲੇ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਕਰਕੇ, ਉੱਥੋਂ ਦੇ ਮੁਆਵਜ਼ੇ ਦੇ ਤੌਰ ਤੇ ਤਨਿਸ਼ਕ ਨੂੰ ਆਪਣੇ ਬਾਪ ਮਸਰੂ ਸਾਹਿਬ ਦੇ ਨਾਮ ਤੇ ਖੂਬ ਪੈਸਾ ਮਿਲਿਆ ਸੀ।
ਇਹ ਗੱਲ ਇੱਕ ਕੰਨੋਂ ਦੂਸਰੇ ਦੇ ਮੂੰਹ ਸਫ਼ਰ ਕਰਦੀ ਪਤਾ ਨਹੀਂ ਕਿਵੇਂ ਪੁਲੀਸ ਤੱਕ ਜਾ ਪਹੁੰਚੀ। ਪੁਲੀਸ ਤਨਿਸ਼ਕ ਦੇ ਪਿੱਛੇ ਪੈ ਗਈ। ਦੋ ਚਾਰ ਦਿਨ ਸਭ ਕਾਗ਼ਜ਼ਾਤ ਪਾਸਪੋਰਟ ਅਤੇ ਹੋਰ ਪਤਾ ਨਹੀਂ ਕੀ—ਕੀ ਦਸਤਾਵੇਜ਼ ਲੈ ਕੇ ਉਸਨੂੰ ਪੁਲੀਸ ਥਾਣੇ ਦੇ ਚੱਕਰ ਲਾਉਣੇ ਪਏ। ਪਰ ਗੱਲ ਜਿਵੇਂ ਆਈ ਗਈ ਹੋ ਗਈ।
ਸਾਰੇ ਕਾਗ਼ਜ਼ਾਤ ਤਨਿਸ਼ਕ ਦੇ ਕੋਲ ਸਨ, ਸ਼ੱਕ—ਸ਼ੁਬਾਹ ਵਾਲੀ ਕੋਈ ਗੁੰਜ਼ਾਇਸ਼ ਨਹੀਂ ਸੀ। ਸੋ ਹੋਰ ਤਾਂ ਕੀ ਇਸੇ ਦੌਰਾਨ ਥਾਣੇ ਦੇ ਐਸ।ਆਈ। ਮੀਣਾ ਜੀ ਨਾਲ ਤਨਿਸ਼ਕ ਦੀ ਦੋਸਤੀ ਹੋ ਗਈ। ਦੋ—ਚਾਰ ਦਿਨਾਂ ਵਿੱਚ ਹੀ ਆਪਸੀ ਉੱਠਣਾ—ਬੈਠਣਾ ਸ਼ੁਰੂ ਹੋ ਗਿਆ। ਨਵੀਂ—ਨਵੀਂ ਦੋਸਤੀ ਸੀ ਅਤੇ ਇਸੇ ਦੋਸਤਾਨੇ ’ਚ ਮੀਣਾ ਜੀ ਨੇ ਤਨਿਸ਼ਕ ਨੂੰ ਕਦੇ ਜੈਪੁਰ ਆਉਣ ਦੀ ਦਾਵਤ ਦੇ ਦਿੱਤੀ। ਵਿਕਾਸ ਮੀਣਾ ਜੈਪੁਰ ਦੇ ਨਜ਼ਦੀਕ ਦੌਸਾ ਦਾ ਰਹਿਣ ਵਾਲਾ ਸੀ ਤੇ ਪਿਛਲੇ ਕੁਝ ਸਮੇਂ ਤੋਂ ਇੱਥੇ ਤੈਨਾਤ ਸੀ।
ਵਿਕਾਸ ਮੀਣਾ ਨੇ ਹੀ ਤਨਿਸ਼ਕ ਨੂੰ ਦੱਸਿਆ ਕਿ ਟੂਰਿਸਟ ਲੋਕ ਜੇਕਰ ਹਿੰਦੁਸਤਾਨ ਆਉਂਦੇ ਹਨ ਤਾਂ ਜੈਪੁਰ ਜਰੂਰ ਦੇਖਣ—ਘੁੰਮਣ ਆਉਂਦੇ ਹਨ। ਦਿੱਲੀ ਤੇ ਆਗਰਾ ਜਾਣ ਉਪਰੰਤ ਉਹ ਜੈਪੁਰ ਦਾ ਹੀ ਰੁੱਖ ਕਰਦੇ ਹਨ। ਵਿਕਾਸ ਨੇ
ਸੁਝਾਓ ਦਿੱਤਾ ਕਿ ਜੇਕਰ ਉਹ ਆਪਣਾ ਮਾਲ ਜੈਪੁਰ ਵਿੱਚ ਪਹੁੰਚਾਉਣ ਦਾ ਇੰਤਜ਼ਾਮ ਕਰ ਸਕੇ ਤਾਂ ਉੱਥੇ ਉਸਦੇ ਕੰਮ ਦੀ ਬੜੀ ਸੰਭਾਵਨਾ ਹੈ।
ਤਨਿਸ਼ਕ ਨੂੰ ਵੀ ਹੋਰ ਕੀ ਚਾਹੀਦਾ ਸੀ। ਉਸਨੇ ਤੁਰੰਤ ਮੀਣਾ ਜੀ ਤੋਂ ਸਭ ਜਾਣ—ਪਛਾਣ ਵਾਲਿਆਂ ਦੇ ਪਤੇ ਤੇ ਫੋਨ ਨੰਬਰ ਲੈ ਲਏ ਤੇ ਜ਼ਲਦੀ ਹੀ ਉੱਥੇ ਜਾਣ ਦੇ ਮਨਸੂਬੇ ਵੀ ਘੜ ਲਏ। ਕਸ਼ਮੀਰ ਤੋਂ ਜੈਪੁਰ ਤੇ ਜੈਪੁਰ ਤੋਂ ਮਾਲ ਕਸ਼ਮੀਰ ਵਿੱਚ ਲਿਆਉਣ—ਲੈਜਾਣ ਵਿੱਚ ਵਿਕਾਸ ਜੀ ਦਾ ਆਪਣਾ ਵਿਕਾਸ ਵੀ ਸ਼ਾਮਲ ਸੀ। ਇਹ ਜ਼ਰੂਰੀ ਵੀ ਸੀ।
ਤਨਿਸ਼ਕ ਨੇ ਰਾਜਸਥਾਨ ਵਿੱਚ ਘੁੰਮਣ—ਦੇਖਣ ਲਈ ਬੜੇ ਸ਼ਹਿਰਾਂ ਦੇ ਨਾਮ
ਸੁਣੇ ਸਨ। ਉਹ ਜਾਣ ਚੁੱਕਾ ਸੀ ਕਿ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਜੈਸਲਮੇਰ ਵਰਗੇ ਸ਼ਹਿਰਾਂ ਵਿੱਚ ਤਗੜੇ ਟੂਰਿਸਟ ਸਪੌਟ ਹਨ। ਕਦੇ—ਕਦੇ ਉਹ ਅਜਿਹੇ ਸਥਾਨਾਂ ਤੇ ਘੁੰਮਣ ਜਾਣ ਦੇ ਖਿਆਲੀ ਪ੍ਰੋਗਰਾਮ ਵੀ ਬਣਾਉਂਦਾ ਰਿਹਾ। ਵਿਆਹ ਮਗਰੋਂ ਉਹ ਅਨੰਯਾ ਨੂੰ ਕਿਤੇ ਘੁਮਾਉਣ—ਫਿਰਾਉਣ ਲਈ ਵੀ ਵਿਉਂਤ ਬਣਾਉਂਦਾ ਰਹਿੰਦਾ ਸੀ। ਉਂਝ ਵੀ ਮਾਂ ਦੇ ਉੱਥੇ ਰਹਿਣ ਅਤੇ ਕੰਮ ਕਾਜ਼ ਨੂੰ ਪੂਰੀ ਤਨਦੇਹੀ ਨਾਲ ਸੰਭਾਲ ਲੈਣ ਕਰਕੇ ਇਨ੍ਹਾਂ ਦੋਹਾਂ ਦੇ ਬਾਹਰ ਜਾਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਸੀ। ਘਰ ਦੇ ਕੰਮਾਂ ਲਈ ਹਸਨ ਵੀ ਤਾਂ ਸੀ ਹੀ। ਮੀਣਾ ਜੀ ਦੇ ਦੱਸੇ ਹੋਏ ਪਤਿਆਂ ਤੇ ਤਨਿਸ਼ਕ ਨੇ ਹਸਨ ਪਾਸੋਂ ਚਿੱਠੀ—ਪੱਤਰੀ ਸ਼ੁਰੂ ਕਰਾ ਲਈ ਸੀ। ਵਿਕਾਸ ਜੀ ਆਪ ਵੀ ਤਾਂ ਕਦੇ—ਕਦੇ ਜੈਪੁਰ ਚਲੇ ਜਾਂਦੇ ਸਨ ਤੇ ਜਾਣ ਸਮੇਂ ਤਨਿਸ਼ਕ ਨੂੰ ਉੱਥੇ ਕੀਤੇ ਜਾਣ ਵਾਲੇ ਕਿਸੇ ਕੰਮ ਲਈ ਪੁੱਛ ਵੀ ਲੈਂਦੇ ਰਹੇ। ਇਕ ਦਿਨ ਸ਼ਰਾਫਤ ਅਲੀ ਨੇ ਮੌਕਾ ਤਾੜਕੇ ਖੁਦ ਤਨਿਸ਼ਕ ਨੂੰ ਪੁੱਛ ਲਿਆ— ਤਨਿਸ਼ਕ ਸਾਹਿਬ, ਸ਼ਾਦੀ ਦੀ ਐਨੀਂ ਤਗੜੀ ਪਾਰਟੀ ਅਤੇ ਐਡੀ ਹੁਸੀਨ ਬੀਵੀ ਨੂੰ ਲੈ ਕੇ ਤੁਹਾਡੇ ਹਨੀਮੂਨ ਤੇ ਜਾਣ ਦੀ ਖ਼ਬਰ ਨਹੀਂ ਸੁਣੀ?
ਬਣਾਇਆ ਕੋਈ ਟੂਰ ਪ੍ਰੋਗਰਾਮ?
ਮੌਲਵੀ ਸਾਹਿਬ, ਅਨੰਯਾ ਦਾ ਤੇ ਸਾਡਾ ਸਾਥ ਤਾਂ ਬਥੇਰਾ ਹੋ ਚੁੱਕਾ ਏ, ਹੁਣ ਹਨੀਮੂਨ ਵਾਲੀ ਕਸਰ ਬਾਕੀ ਏ? ਤਨਿਸ਼ਕ ਨੇ ਜ਼ਰਾ ਝਿਜਕ ਤੇ ਸੰਕੋਚ ਕਰਦਿਆਂ ਕਿਹਾ। ਸ਼ਰਾਫਤ ਅਲੀ ਉਮਰ ਵਿੱਚ ਉਸ ਤੋਂ ਵੱਡੇ ਜ਼ਰੂਰ ਸਨ ਪਰ ਦੋਹਾਂ ਵਿਚਕਾਰ ਦੋਸਤੀ ਵੀ ਸੀ, ਇਸ ਕਰਕੇ ਗੱਲਾਂ ਵਿੱਚ ਕੋਈ ਪਰਦਾਦਾਰੀ ਨਹੀਂ ਸੀ।
ਸ਼ਰਾਫਤ ਅਲੀ ਨੇ ਫੌਰਾਨ ਤਨਿਸ਼ਕ ਨੂੰ ਤਜ਼ਵੀਜ਼ ਕੀਤੀ— ਮੀਆਂ! ਤੁਸੀਂ ਦਸ ਹਨੀਮੂਨ ਮਨਾ ਚੁੱਕੇ ਹੋਵੋਗੇ, ਕੋਈ ਗੱਲ ਨਹੀਂ, ਮਗਰ ਨਿਕਾਹ ਕਬੂਲ ਕਰਨ ਦੇ ਬਾਅਦ ਵਾਲਾ ਇਹ ਹਨੀਮੂਨ ਦੇਖਣਾ ਸਭ ਤੋਂ ਅਸਰਦਾਰ ਹੋਵੇਗਾ ਅਤੇ ਸਭ ਤੋਂ ਜਾਇਜ਼ ਵੀ। ਜਾਓ! ਸ਼ਾਬਾਸ਼ ਆਪਣੀ ਬੇਗ਼ਮ ਨੂੰ ਨਾਲ ਲੈ ਕੇ ਜ਼ਰੂਰ ਜਾਓ! ਇਹੀ ਤੁਹਾਡਾ ਅਸਲੀ ਹਨੀਮੂਨ ਹੋਵੇਗਾ।
ਕਿਹਾ।
ਇਸ ਵਿੱਚ ਅਸਲੀ ਕੀ ਤੇ ਨਕਲੀ ਕੀ? ਤਨਿਸ਼ਕ ਨੇ ਬੇਪਰਵਾਹੀ ਨਾਲ
ਹੁਣ ਤਕ ਤੁਸੀਂ ਸੌ ਵਾਰੀ ਸ਼ੌਕੀਆ ਤੌਰ ਤੇ ਬਦਨ ਤੋਂ ਪਾਣੀ ਛਲਕਾਇਆ
ਹੋਵੇਗਾ। ਪਰ ਹੁਣ ਜੋ ਕਰੋਗੇ ਉਹ ਆਸ ਔਲਾਦ ਦਾ ਛਿੱਟਾ ਹੋਵੇਗਾ। ਇਸ ਵਿੱਚ ਪਰਿਵਾਰ ਦੀ ਖੁਸ਼ਹਾਲੀ ਦੀ ਦੁਆ ਹੋਵੇਗੀ। ਸੋ ਆਸ ਦਾ ਛਿੱਟਾ ਮਾਰੋ ਅਸਮਾਨ ਵੱਲ ਨੂੰ। ਦੋ ਦਿਨਾਂ ਮਗਰੋਂ ਹੀ ਤਨਿਸ਼ਕ ਤੇ ਅਨੰਯਾ ਸ੍ਰੀਨਗਰ ਦੇ ਹਵਾਈ ਅੱਡੇ ਤੇ ਸਨ। ਬੇਗਮ ਨੂੰ ਨਾਲ ਲੈ ਕੇ ਦੋ ਘੰਟਿਆਂ ਮਗਰੋਂ ਹੀ ਉਨ੍ਹਾਂ ਦੀ ਜੈਪੁਰ ਦੀ ਫਲਾਈਟ ਸੀ।
ਤਨਿਸ਼ਕ ਦੋ ਕੱਪ ਕੌਫੀ ਲੈ ਕੇ, ਲੌਬੀ ’ਚ ਬੈਠ ਇੰਤਜ਼ਾਰ ਕਰਦੀ ਅਨੰਯਾ ਦੇ ਕੋਲ ਆ ਕੇ ਬੈਠ ਗਿਆ ਤਾਂ ਉਹ ਸ਼ੀਸ਼ੇ ਦੀਆਂ ਤਾਕੀਆਂ ’ਚੋਂ ਦੀ ਜਹਾਜ਼ਾਂ ਦਾ ਉਡਣਾ ਦੇਖ ਰਹੀ ਸੀ। ਉਹਨੇ ਬੈਠਦਿਆਂ ਹੀ ਸਵਾਲ ਕੀਤਾ— ਕੀ ਸੋਚ ਰਹੀ ਹੋ ਮੈਡਮ?
ਕੁਝ ਵੀ ਤਾਂ ਨਹੀ।
ਇਹ ਕਿਵੇਂ ਹੋ ਸਕਦਾ ਹੈ? ਸ਼ੌਹਰ ਨਾਲ ਹੋਵੇ ਤੇ ਤੁਸੀ ਕੁਝ ਵੀ ਨਾ ਸੋਚੋ? ਤਨਿਸ਼ਕ ਸ਼ਰਾਰਤੀ ਮੂਡ ਵਿੱਚ ਆ ਗਿਆ ਸੀ।
ਅਨੰਯਾ ਸ਼ਰਮਾ ਗਈ, ਪਰ ਜ਼ਲਦੀ ਹੀ ਸੰਭਲ ਕੇ ਕਹਿਣ ਲੱਗੀ — ਮੈਂ ਤਾਂ ਸੋਚਿਆ ਸੀ ਕਿ ਤੁਸੀਂ ਮੈਨੂੰ ਅਮਰੀਕਾ ਲੈ ਜਾ ਕੇ ਸਾਰੀਆਂ ਜਗ੍ਹਾ ਦਿਖਾਓਗੇ, ਜਿੱਥੇ ਤੁਸੀਂ ਬੱਚੇ ਤੋਂ ਬਾਲਗ ਬਣੇ, ਪਰ ਤੁਸੀਂ ਤਾਂ ਮੈਨੂੰ ਵਪਾਰਕ ਸੈਰ ਤੇ ਲੈ ਆਏ। ਜੈਪੁਰ ਤਾਂ ਤੁਸੀਂ ਆਪਣੇ ਕੰਮਕਾਰ ਲਈ ਜਾਣਾ ਚਾਹੁੰਦੇ ਸੀ ਨਾ। ਇਹ ਤਾਂ ਸਿਰਫ ਗਲੋਂ ਗਲਾਵਾਂ ਲਾਹੁਣ ਵਾਲੀ ਗੱਲ ਹੈ।
ਤਨਿਸ਼ਕ ਸੁਣ ਕੇ ਹੈਰਾਨ ਹੋ ਗਿਆ ਤੇ ਬੋਲਿਆ, ਬਸ! ਏਹੀ ਗੱਲ ਸੀ? ਤਾਂ ਚਲ ਫੇਰ ਇਹ ਸਾਡਾ ਬਿਜ਼ਨਸ ਟ੍ਰਿਪ ਹੀ ਸਹੀ ਜੈਪੁਰ ਦਾ। ਹਨੀਮੂਨ ਅਸੀਂ ਅਮਰੀਕਾ ਵਿੱਚ ਹੀ ਮਨਾਵਾਂਗੇ।।। ਤੈਨੂੰ ਨਿਊਯਾਰਕ ਲੈ ਕੇ ਚੱਲਾਂਗਾ। ਦੇਖੀਂ ਉਸ ਸ਼ਹਿਰ ਦੀ ਰੰਗਤ,।।। ਉਸੇ ਨੇ ਬਣਾਇਆ ਹੈ ਮੈਨੂੰ ਵੀ।।। ਇਹ ਅਸਲ ਵਿੱਚ ਦੁਨੀਆਂ ਦਾ ਸਭ ਤੋਂ ਕ੍ਰਿਏਵਿਟ ਸ਼ਹਿਰ ਹੈ। ਇਕਦਮ ਸੋਹਣਾ ਤੇ ਆਲੀਸ਼ਾਨ। ਮੰਮੀ ਵੀ ਉੱਥੇ ਜਾ ਕੇ ਦੇਖ ਲਏਗੀ ਕਿ ਮਸਰੂ ਅੰਕਲ ਕਿੱਥੇ ਕੰਮ ਕਰਦੇ ਸਨ? ਉਸ ਦੀ ਯਾਦ ਵਿੱਚ ਉੱਥੇ ਕੰਧ ਤੇ ਲਿਖੇ ਨਾਓ ਤੇ ਫੁੱਲ ਵੀ ਚੜ੍ਹਾ ਕੇ ਆਪਣੀ ਸ਼ਰਧਾਂਜਲੀ ਵੀ ਦੇ ਦੇਵੇਗੀ। ਉੱਥੇ ਦੁਨੀਆਂ ਭਰ ਦੇ ਲੱਖਾਂ ਲੋਕ ਟਵਿਨ—ਟਾਵਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਵਾਸਤੇ ਹਮੇਸ਼ਾ ਹੀ ਆਉਂਦੇ ਰਹਿੰਦੇ ਹਨ। ਹੁਣ ਤਾਂ ਖੁਸ਼ ਐਂ? ਤਨਿਸ਼ਕ ਨੇ ਕੌਫੀ ਦਾ ਕੱਪ ਮੂੰਹ ਨੂੰ ਲਾਉਂਦਿਆਂ ਕਿਹਾ।
ਤਾਂ ਸਾਡੇ ਹਨੀਮੂਨ ਤੇ ਮੰਮੀ ਵੀ ਨਾਲ ਜਾਵੇਗੀ? ਅਨੰਯਾ ਨੇ ਜਿਵੇਂ
ਮੁਸ਼ਕਿਆਂ ਵਿੱਚ ਬਣਾਵਟੀ ਗੁੱਸੇ ਨਾਲ ਕਿਹਾ।
ਓ ਹੋ! ਤੇਰੇ ਤੋਂ ਜਿੱਤਣਾ ਮੁਸ਼ਕਿਲ ਏ। ਟੀਚਰ ਹੈਂ ਨਾ, ਅਸੀਂ ਤੇ ਬਸ ਤੇਰੇ ਸ਼ਾਗਿਰਦ ਹੀ ਰਹਾਂਗੇ। ਤਨਿਸ਼ਕ ਨੇ ਕਿਹਾ। ਅਨੰਯਾ ਦਾ ਕੌਫ਼ੀ ਪੀਂਦਿਆਂ ਹਾਸਾ ਨਿਕਲ ਗਿਆ। ਤਨਿਸ਼ਕ ਨੇ ਫਿਰ ਕਿਹਾ—ਫੇਰ ਇੰਝ ਕਰਦੇ ਆਂ, ਹਨੀਮੂਨ ਤੇ ਮੰਮੀ ਨਹੀਂ ਚਾਹੀਦੀ ਤਾਂ ਇਸੇ ਟੂਰ ਨੂੰ ਹਨੀਮੂਨ ਮੰਨ ਲੈਂਦੇ ਹਾਂ ਤੇ ਨਿਊਯਾਰਕ ਘੁੰਮਣ ਲਈ ਜਾਵਾਂਗੇ।
ਹਨੀਮੂਨ ਜੈਪੁਰ ਵਿੱਚ, ਇੱਥੇ ਕੀ ਖਾਸ ਏ? ਅਨੰਯਾ ਨੇ ਕਿਹਾ।
ਉੱਥੇ ਜਾ ਕੇ ਦੇਖੀਂ, ਖਾਸ ਕੀ ਹੁੰਦਾ ਹੈ ਤੇ ਨਾਲੇ ਗਿਣਦੀ ਰਹੀਂ ਜੇਕਰ ਪੂਰੇ ਪੰਜ ਹਨੀਮੂਨ ਇਕੱਠੇ ਨਾ ਮਨਾਏ ਤਾਂ ਕਹੀਂ।।। ਤਨਿਸ਼ਕ ਦੀਆਂ ਅੱਖਾਂ ਵਿੱਚ ਸ਼ਰਾਰਤੀ ਚਮਕ ਸੀ।
ਕੀਤੇ ਧੰਦਾ ਈ ਨਾ ਚੌਪਟ ਹੋ ਜਾਏ ਜਨਾਬ ਦਾ।।। ਅਨੰਯਾ ਨੇ ਕਿਹਾ। ਫਿਰ ਥੋੜਾ ਹੱਸ ਕੇ ਕਹਿੰਦੀ ਹੈ —ਸਵੇਰੇ ਉੱਠ ਨਹੀਂ ਹੋਣਾ, ਤੁਹਾਡੇ ਸਾਰੇ ਕੰਮ ਪਏ ਰਹਿ ਜਾਣੇ ਨੇ।
ਲੋਕੀ ਆਪਣਾ—ਆਪਣਾ ਸਾਮਾਨ ਲੈ ਕੇ ਗੇਟ ਵੱਲ ਨੂੰ ਜਾਣ ਲੱਗ ਪਏ। ਤਨਿਸ਼ਕ ਨੇ ਵੀ ਅਨੰਯਾ ਨੂੰ ਹੱਥ ਫੜ ਕੇ ਉਠਾਇਆ ਤੇ ਦੋਵੇਂ ਜ਼ਹਾਜ ਵਿੱਚ ਬੈਠਣ ਲਈ ਤੁਰ ਪਏ।
ਜੈਪੁਰ ਪਹੁੰਚ ਕੇ ਏਅਰਪੋਰਟ ਤੋਂ ਨਿਕਲ ਕੇ ਤਨਿਸ਼ਕ ਤੇ ਅਨੰਯਾ ਸਿੱਧੇ ਹੋਟਲ ਗ੍ਰੈਂਡ ਉਨਿਆਰਾ ਆ ਗਏ। ਜਿੱਥੇ ਵਿਕਾਸ ਜੀ ਨੇ ਉਨ੍ਹਾਂ ਲਈ ਕਮਰਾ ਬੁੱਕ ਕਰਵਾ ਰੱਖਿਆ ਸੀ। ਇਹ ਇੱਕ ਖਾਮੋਸ਼ ਤੇ ਸਾਫ਼ ਸੁਥਰੀ ਜਗ੍ਹਾ ਸੀ। ਇਸ ਦੇ ਪਿਛਲੇ ਪਾਸੇ ਨੂੰ ਇੱਕ ਮਨੋਹਰ ਪਹਾੜੀ ਸੀ। ਜਿਸ ਉੱਪਰ ਕਿਲੇ ਵਰਗਾ ਇੱਕ ਪੁਰਾਣੇ ਰਾਜ ਪਰਿਵਾਰ ਦਾ ਪੁਰਾਣਾ ਮਹਿਲ ਸੀ।
ਲੋਕੀ ਦੱਸਦੇ ਹਨ ਕਿ ਜਦੋਂ ਰਾਜ ਮਾਤਾ ਗਾਈਤ੍ਰੀ ਦੇਵੀ ਜਿਊਂਦੀ ਸੀ, ਉਦੋਂ ਇਥੇ ਬੜੀ ਚਹਿਲ—ਪਹਿਲ ਬਣੀ ਰਹਿੰਦੀ ਸੀ। ਪਰ ਉਸ ਦੇ ਸਵਰਗਵਾਸ ਹੋ ਜਾਣ ਉਪਰੰਤ ਰਾਜ ਪਰਿਵਾਰ ਸ਼ਹਿਰ ਦੇ ਵਿਚਕਾਰ ਚੰਦ੍ਰਮਹਿਲ ਵਿੱਚ ਰਹਿਣ ਲਈ ਆ ਗਿਆ ਸੀ। ਤਦੋਂ ਤੋਂ ਹੀ ਇਹ ਜਗ੍ਹਾ ਸੁੰਨੀ ਪਈ ਹੈ। ਇੱਥੇ ਇੱਕ ਸ਼ਿਵ ਮੰਦਿਰ ਜ਼ਰੂਰ ਨਵਾਂ ਬਣਵਾ ਦਿੱਤਾ ਗਿਆ, ਜੋ ਸਾਲ ਵਿੱਚ ਸਿਰਫ਼ ਇੱਕੋ ਦਿਨ ਖੁਲ੍ਹਦਾ ਸੀ। ਇਸੇ ਪਹਾੜੀ ਦੇ ਇੱਕ ਸਿਰੇ ਤੇ ਚਿੱਟੇ ਸੰਗਮਰਮਰ ਦਾ ਇੱਕ ਆਲੀਸ਼ਾਨ ਮੰਦਿਰ ਬਣਿਆ ਹੋਇਆ ਸੀ, ਜਿਸਨੂੰ ਦੇਖਣ ਲਈ ਦੇਸ਼ਾਂ—ਪ੍ਰਦੇਸਾਂ ਤੋਂ ਹਜ਼ਾਰਾਂ ਲੋਕੀ ਆਇਆ ਕਰਦੇ ਸਨ
ਦੁਨੀਆਂ ਭਰ ਵਿੱਚ ਗੁਲਾਬੀ ਨਗਰੀ ਦੇ ਨਾਂ ਨਾਲ ਮਸ਼ਹੂਰ ਇਹ ਸ਼ਹਿਰ ਦੀ ਆਬੋਹਵਾ ਵਿੱਚ ਸਿਆਸਤ ਤੇ ਸਾਮੰਤੀ ਬਰਾਬਰ ਘੁੱਲੀ ਮਿਲੀ ਰਹਿੰਦੀ ਸੀ। ਇੱਥੇ ਰਾਜਨੀਤੀ ਨੇ ਕਈ ਗੁਲ ਖਿਲਾਏ। ਲੋਕਾਂ ਦੀ ਸਾਮੰਤਸ਼ਾਹੀ ਸੋਚ ਵੀ ਇਸ ਸ਼ਹਿਰ ਵਿੱਚ ਖੂਬ ਫਲਦੀ—ਫੁਲਦੀ ਰਹੀ। ਦੱਸਦੇ ਹਨ ਕਿ ਇਥੇ ਦੇ ਇੱਕ ਰਾਜੇ ਨੇ ਕਿਸੇ ਤਬਾਇਫ਼ ਤੇ ਅੱਧਾ ਸ਼ਹਿਰ ਲੁਟਾ ਦਿੱਤਾ ਸੀ।
ਤਨਿਸ਼ਕ ਤੇ ਅਨੰਯਾ ਜਦ ਘੁੰਮਣ ਲਈ ਨਿਕਲੇ ਤਾਂ ਵਿਕਾਸ ਜੀ ਨੇ ਉਨ੍ਹਾਂ ਲਈ ਇੱਕ ਗਾਈਡ ਮੁਕਰਰ ਕਰਵਾ ਦਿੱਤਾ ਸੀ। ਉਸੇ ਨੇ ਕਿਹਾ ਕਿ ਇਸ ਸੋਹਣੇ ਮੰਦਿਰ ਬਣਵਾਉਣ ਦੇ ਪਿਛੇ ਵੀ ਇੱਕ ਦਿਲਚਸਪ ਕਹਾਣੀ ਹੈ। ਇਸਨੂੰ ਕਿਸੇ ਧਾਰਮਿਕ ਆਸਥਾ ਜਾਂ ਰਾਜੇ ਦੀ ਮੰਨਤ ਨੇ ਨਹੀਂ ਸੀ ਬਣਵਾਇਆ, ਸਗੋਂ ਸ਼ਹਿਰ ਦੇ ਇੱਕ ਅਰਬਾਂਪਤੀ ਵਪਾਰੀ—ਪਤਨੀ ਦੀ ਜਿਦ ਸੀ ਇਸਦੇ ਪਿੱਛੇ। ਉਸ ਪਤਨੀ ਦੀ ਕਿਸੇ ਸਹੇਲੀ ਨੇ ਇੱਕ ਮੰਦਿਰ ਬਣਵਾਇਆ ਸੀ ਤੇ ਉਹ ਇਸਨੂੰ ਆਪਣਾ ਮੰਦਿਰ ਦਿਖਾਉਣ ਲੈ ਗਈ। ਅਰਬਾਂਪਤੀ ਵਪਾਰੀ ਦੀ ਪਤਨੀ ਉੱਥੇ ਜਾਕੇ ਭੋਗ ਲਵਾਉਣ ਲਈ ਕੁਝ ਪ੍ਰਸ਼ਾਦਿ ਵਜੋਂ ਆਪਣੇ ਨਾਲ ਲੈ ਗਈ ਸੀ। ਪਰ ਉਸਦੀ ਆਧੁਨਿਕ ਸੋਚ ਵਾਲੀ ਸਹੇਲੀ ਨੇ ਕਿਹਾ ਕਿ ਉਸਦੇ ਬਣਵਾਏ ਹੋਏ ਮੰਦਿਰ ਵਿੱਚ ਭੋਗ ਨਹੀਂ ਚੜ੍ਹਦਾ ਤੇ ਕੇਵਲ ਦਰਸ਼ਨ ਕਰਨ ਦੀ ਰੀਤ ਹੈ।
ਸੇਠਾਨੀ ਨੂੰ ਪ੍ਰਸ਼ਾਦ ਨਹੀਂ ਸੀ ਚੜ੍ਹਾਉਂਣ ਦਿੱਤਾ ਗਿਆ। ਉਹ ਕਹਿੰਦੀ ਵੀ ਰਹੀ ਕਿ ਜਦ ਪ੍ਰਸ਼ਾਦ ਲੈ ਹੀ ਆਈ ਹਾਂ ਤਾਂ ਚੜ੍ਹਾਉਣ ਵਿੱਚ ਕੀ ਬੁਰਾਈ ਹੈ, ਹੁਣ ਇਸਨੂੰ ਵਾਪਸ ਲੈ ਜਾਣਾ ਠੀਕ ਨਹੀਂ। ਪਰ ਉਸ ਦੀ ਸਹੇਲੀ ਨਾ ਮੰਨੀ ਤੇ ਉਸ ਨੂੰ ਭੋਗ—ਪ੍ਰਸਾਦਿ ਵਾਪਸ ਲੈ ਜਾਣਾ ਪਿਆ।
ਸੋ ਇਸ ਤਰਾਂ ਇੱਕ ਅਤਿ ਅਮੀਰ ਔਰਤ ਦੇ ਅਹੰਕਾਰ ਨੂੰ ਭਾਰੀ ਠੇਸ ਲੱਗੀ ਤੇ ਉਨ੍ਹਾਂ ਨੇ ਪਹਾੜੀ ਦੇ ਨਜ਼ਦੀਕ ਪਈ ਖਾਲੀ ਜਗ੍ਹਾ ਨੂੰ ਮੂੰਹ ਮੰਗੀ ਕੀਮਤ ਤੇ ਖਰੀਦ ਕੇ ਇੱਕ ਨਵਾਂ ਮੰਦਿਰ ਬਣਵਾ ਦਿੱਤਾ, ਜੋ ਸੁਹੱਪਣ ਵਿੱਚ ਉਸਦੀ ਸਹੇਲੀ ਨਾਲੋਂ ਕਈ ਗੁਣਾ ਉੱਤਮ ਸੀ। ਪ੍ਰਸਾਦਿ ਤਾਂ ਇੱਥੇ ਵੀ ਨਹੀਂ ਸੀ ਚੜ੍ਹਾਇਆ ਜਾਂਦਾ ਪਰ ਇਸ ਸੁੰਦਰ ਮੰਦਿਰ ਦੀ ਦੇਖਭਾਲ ਵਾਸਤੇ ਦਾਨ ਵਜੋਂ ਧੰਨ ਜ਼ਰੂਰ
ਸਵੀਕਾਰ ਕੀਤਾ ਜਾਂਦਾ ਸੀ।
ਸ਼ਹਿਰ ਵਿੱਚ ਘੁੰਮਦਿਆਂ ਤਨਿਸ਼ਕ ਅਤੇ ਅਨੰਯਾ ਨੂੰ ਇਹ ਵੀ ਦੱਸਿਆ ਗਿਆ ਕਿ ਕਦੇ ਇੱਕ ਪ੍ਰਸਿੱਧ ਸਟਾਰ ਅਭਿਨੇਤ੍ਰੀ ਨੇ ਵੀ ਇੱਥੇ ਕਈ ਸਾਲ ਪਹਿਲਾਂ ਕਿਸੇ ਮਕਸਦ ਵਾਸਤੇ ਇੱਕ ਵੱਡਾ ਜ਼ਮੀਨ ਦਾ ਟੁੱਕੜਾ ਖਰੀਦਿਆ ਸੀ, ਪਰ ਸਥਾਨਕ ਰਾਜਨੀਤੀ ਦੇ ਚਲਦਿਆਂ ਉਸਦੀ ਇਸ ਜਗ੍ਹਾ ਦੀ ਰਜ਼ਿਸਟਰੀ ਰੱਦ ਕਰ ਦਿੱਤੀ ਗਈ ਸੀ। ਉਸ ਮਗਰੋਂ ਉਸ ਨੇ ਇਧਰ ਕਦੇ ਰੁਖ ਨਹੀਂ ਸੀ ਕੀਤਾ। ਵਿਕਾਸ ਮੀਣਾ ਦੇ ਦੱਸੇ—ਸੁਝਾਏ ਲੋਕਾਂ ਨਾਲ ਮਿਲਕੇ ਗੱਲਬਾਤ ਕੀਤੀ ਤੇ ਵਪਾਰਕ ਨਜ਼ਰੀਏ ਨਾਲ ਸ਼ਹਿਰ ਦੀ ਹੈਂਡੀਕ੍ਰਾਫਟ ਬਿਜ਼ਨਸ ਦਾ ਅੰਦਾਜ਼ਾ ਲਾ ਕੇ ਦੇਰ ਸ਼ਾਮ ਨੂੰ ਤਨਿਸ਼ਕ ਅਤੇ ਅਨੰਯਾ ਵਾਪਸ ਆ ਗਏ। ਆਪਣੇ ਹੋਟਲ ’ਚ ਆ ਕੇ ਚੈਨ ਆਈ। ਖਾਣ—ਪੀਣ ਨੂੰ ਕਿਸੇ ਦਾ ਮਨ ਨਹੀਂ ਸੀ। ਉਹ ਦੋਵੇਂ ਮੁੜ ਘੁੰਮਣ ਦੇ ਇਰਾਦੇ ਨਾਲ ਹੋਟਲ ਦੇ ਪਿਛਵਾੜੇ ਵੱਲ ਨੂੰ ਪੈਦਲ ਹੀ ਨਿਕਲ ਗਏ। ਇੱਕ ਬੜਾ ਵੱਡਾ ਰੇਤਲਾ ਮੈਦਾਨ ਸੀ। ਉਸਦੇ ਪਾਰ ਰਾਜ ਪਰਿਵਾਰ ਦੇ ਪੁਰਾਣੇ ਮਹਿਲ ਦਾ ਵਿਹੜਾ ਨਜ਼ਰ ਆ ਰਿਹਾ ਸੀ। ਮਹਿਲ ਦੇ ਇੱਕ ਪਾਸੇ ਵੱਡਾ ਸਾਰਾ ਬੁਰਜ਼ ਬਣਿਆ ਹੋਇਆ ਸੀ। ਪਰ ਹੁਣ ਰਾਤ ਹੋ ਜਾਣ ਤੇ ਹਨੇਰਾ ਛਾ ਜਾਣ ਕਰਕੇ ਕਿਸੇ ਵੀ ਆਵਾਜ਼ਾਈ ਨਹੀਂ ਸੀ। ਰੇਤ ਵਿੱਚ ਚਲਣਾ ਤਨਿਸ਼ਕ ਦਾ ਸ਼ੌਂਕ ਸੀ। ਮੰਦਿਰ ਦੇ ਪਿਛਵਾੜੇ ਵੱਲੋਂ ਵੀ ਇੱਕ ਪਤਲੀ ਜਿਹੀ ਪਗਡੰਡੀ ਇੱਧਰ ਨੂੰ ਆ ਰਹੀ ਸੀ। ਇਸ ਰਸਤੇ ਵਿਚ ਅਤਿ ਗਰੀਬ—ਗੁਰਬੇ ਲੋਕ ਇਸ ਪਾਸੇ ਨੂੰ ਹੋ ਕੇ ਬੈਠੇ ਸਨ। ਲੱਗਦਾ ਜਿਵੇਂ ਮੰਦਿਰ ਦੀ ਚਹਿਲ—ਪਹਿਲ ਦੇ ਸਮੇਂ ਸਾਮਹਣੇ ਬੈਠੇ ਭਿੱਖਮੰਗੇ, ਗਰੀਬ ਤੇ ਅਪੰਗ ਲੋਕ ਮੰਦਿਰ ਦੀ ਆਵਾਜ਼ਾਈ ਖ਼ਤਮ ਹੋ ਜਾਣ ਮਗਰੋਂ ਇੱਥੇ ਆ ਬੈਠੇ ਹੋਣ ਤੇ ਇੱਥੇ ਆ ਕੇ ਭੀਖ ਵਿੱਚ ਮਿਲਿਆ ਭੋਜਨ ਵੰਡ—ਵੰਡਾ ਦੇ ਢਿੱਡ ਭਰਨ
ਦੇ ਜੁਗਾੜ ਵਿੱਚ ਲੱਗੇ ਹੋਏ ਸਨ।
ਇਸ ਪਾਸਿਓਂ ਆਪਣੇ ਪੈਰ ਤੇ ਨਜ਼ਰਾਂ ਬਚਾਉਂਦੇ ਹੋਏ ਤਨਿਸ਼ਕ ਅਤੇ ਅਨੰਯਾ ਰੇਤੀਲਾ ਏਰੀਆ ਪਾਰ ਕਰ ਅੱਗੇ ਨਿਕਲ ਗਏ। ਸੁੰਨਸਾਨ ਤੋਂ ਡਰ ਵੀ ਲੱਗਦਾ। ਇਸ ਸੰਨਾਟੇ ਵਿੱਚ ਦੂਰ—ਦੂਰ ਤੱਕ ਕੋਈ ਇਨਸਾਨ ਨਜ਼ਰੀਂ ਨਹੀਂ ਸੀ ਆ ਰਿਹਾ, ਪਰ ਦੂਰ ਖੜ੍ਹੇ ਬੁਰਜ਼ ਦੀ ਭੇਦ ਭਰੀ ਖਾਮੋਸ਼ ਦਾਸਤਾਨ ਉਨ੍ਹਾਂ ਦੋਹਾਂ ਨੂੰ ਆਪਣੇ ਵੱਲ ਨੂੰ ਖਿੱਚ ਰਹੀ ਸੀ। ਦੋਵੇਂ ਬਸ, ਚੱਲਦੇ ਜਾ ਰਹੇ ਸਨ, ਜਿਵੇਂ ਇਸ ਇਤਿਹਾਸਕ ਮਹਿਲ ਦੇ ਨੇੜੇ ਬਣੇ ਬੁਰਜ ਨੂੰ ਛੂਹ ਕੇ ਵਾਪਸ ਮੁੜਣਾ ਚਾਹੁੰਦੇ ਹੋਣ। ਸ਼ਹਿਰ ਦੀ ਰੋਸ਼ਨੀ ਵੀ ਇਸ ਪਾਸੇ ਹੌਲੀ—ਹੌਲੀ ਮੱਧਮ ਹੁੰਦੀ ਹੋਈ ਪੂਰੀ ਤਰਾਂ ਗੁਲ ਹੋ ਚੁੱਕੀ ਸੀ।
ਉੱਪਰ ਗਗਨੀ ਦੋ—ਚਾਰ ਮਰੀਅਲ ਜਿਹੇ ਤਾਰੇ ਤੇ ਹੋਰ ਅੱਗੇ ਨੂੰ ਉਦਾਸੀ ਦਾ ਮਰਿਆ ਚੰਦਰਮਾ ਦਾ ਟੁੱਕੜਾ ਵੀ ਕੀਤੇ ਟੰਗਿਆ ਪਿਆ ਲੱਗਦਾ ਸੀ। ਰੋਸ਼ਨੀਆਂ ਦੇ ਮੇਲੇ ਤੇ ਝਿਲਮਿਲ ਨਜ਼ਾਰੇ ਪਿੱਛੇ ਛੱਡ ਆਏ ਤਨਿਸ਼ਕ ਤੇ ਅਨੰਯਾ ਨੂੰ ਇਹ ਰੰਗ ਵੀ ਰਾਸ ਆ ਰਿਹਾ ਸੀ ਤੇ ਦੋਹੇਂ ਉਜਾੜ, ਵੀਰਾਨ, ਖੌਫ਼ਨਾਕ ਸੰਨਾਟੇ ਵਿੱਚ ਵੀ ਚੱਲਦੇ ਜਾ ਰਹੇ ਸਨ ਜਿਵੇਂ ਉਜਾੜ ਵਿੱਚ ਖੇਡਣ ਦੀ ਮਹਾਰਤ ਹਾਸਲ ਕੀਤੀ ਹੋਵੇ।
ਤਨਿਸ਼ਕ ਨੇ ਅਨੰਯਾ ਦਾ ਹੱਥ ਫੜ ਲਿਆ, ਇਸ ਨਾਲ ਉਸਦੇ ਮਨ ਦਾ ਡਰ ਜਰਾ ਕੁ ਘੱਟ ਗਿਆ। ਬੇਸ਼ਕ ਅਨੰਯਾ ਵੀ ਬੇਹੱਦ ਔਕੜਾਂ ਭਰੇ ਵਾਤਾਵਰਣ ਵਿੱਚ ਹੀ ਪਲੀ ਹੋਈ ਮੁਟਿਆਰ ਸੀ। ਉਸਨੂੰ ਕਿਸੇ ਗੱਲ ਜਾਂ ਮਾਹੌਲ ਤੋਂ ਡਰ ਨਹੀਂ ਸੀ ਲੱਗਦਾ। ਕਈਆਂ ਵਰਿ੍ਹਆਂ ਤੋਂ ਉਹ ਲੇਹ ਦੀ ਇੱਕ ਨਿਰਜ਼ਨ ਪਹਾੜੀ ਤੇ ਬਣੇ ਮੱਠ ਵਿੱਚ ਬਾਲ ਲਾਮਿਆਂ ਨੂੰ ਪੜ੍ਹਾਉਂਦੀ ਤੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।
ਸੋ ਇਸ ਕਰਕੇ ਅਜਿਹੇ ਸੰਨਾਟੇ ਉਸਨੂੰ ਕੀ ਡਰਾ ਸਕਦੇ ਸਨ। ਉਹ ਤਾਂ ਜੀਵਨ ਦੇ ਬੇਰੰਗ ਲੰਮੇ੍ਹ (ਪਲ) ਜਿਊਣਾ ਜਾਣਦੀ ਸੀ। ਹਾਂ! ਤਨਿਸ਼ਕ ਦੇ ਨਾਲ ਆ ਜਾਣ ਕਰਕੇ ਫਿਰ ਤੋਂ ਜ਼ਿੰਦਗੀ ਦੇ ਕੁਝ ਰੰਗੀਨ ਮਿਲੇ ਪੱਲ ਪ੍ਰਾਪਤ ਹੋ ਜਾਣ ਕਰਕੇ ਉਸਦੀ ਜ਼ਮੀਰ ਜ਼ਰਾ ਨਰਮ ਹੋ ਆਈ ਸੀ।
ਪਰ ਹੁਣ ਤਨਿਸ਼ਕ ਜਦ ਅੱਗੇ ਵੱਧਦਾ ਜਾ ਰਿਹਾ ਸੀ ਤਾਂ ਉਸਦਾ ਹੱਥ ਫੜੀ ਰੇਤੇ ਵਿੱਚ ਪੈਰ ਪੁੱਟਦੀ ਆਪਣੇ ਆਪ ਨੂੰ ਖਿੱਚਦੀ ਜਾਂਦੀ ਸੀ। ਬਾਰ—ਬਾਰ ਬਰੇਤੀ ਜਿਹੀ ਬੂਟਾਂ ਵਿੱਚ ਭਰ ਜਾਣ ਕਰਕੇ ਤਨਿਸ਼ਕ ਨੇ ਆਪਣੇ ਬੂਟਾਂ ਦੇ ਮੋਟੇ ਸਫੈਦ ਤਸਮੇਂ ਖੋਲ੍ਹ ਕੇ ਢਿੱਲੇ ਕਰ ਲਏ ਸਨ ਤਾਂ ਜੋ ਵਾਰ—ਵਾਰ ਬੂਟਾਂ ਨੂੰ ਉਤਾਰ ਕੇ ਰੇਤਾ ਝਾੜ ਸਕੇ। ਕਦੇ—ਕਦੇ ਬੂਟਾਂ ਨੂੰ ਉਤਾਰ ਕੇ ਆਪਣੇ ਹੱਥਾਂ ਵਿੱਚ ਫੜ ਲੈਂਦਾ ਤੇ ਲੰਬੇ—ਲੰਬੇ ਤਸਮੇ ਲਮਕਦੇ ਜਾਂਦੇ ਅਤੇ ਕਦੇ ਤਨਿਸ਼ਕ ਦੇ ਗੋਡਿਆਂ ਨਾਲ ਤੇ ਕਦੇ ਅਨੰਯਾ ਦੇ ਗਿੱਟਿਆਂ ਨਾਲ ਖਹਿੰਦੇ ਰਹੇ। ਰੇਤੇ ਦੀ ਖੂਬੀ ਇਹ ਸੀ ਕਿ ਇਹ ਕੱਪੜਿਆਂ ਜਾਂ ਬੂਟਾਂ ਨਾਲ ਲੱਗਕੇ ਵੀ ਉਨ੍ਹਾਂ ਨੂੰ ਗੰਦਾ ਨਹੀਂ ਸੀ ਕਰਦੀ। ਸਫੇਦ ਉਜਲੇ ਬੂਟ ਵੈਸੇ ਵੀ ਇਕਦਮ ਟਨਾਂਟਨ ਚਮਕਦੇ ਰਹਿੰਦੇ ਤੇ ਰੇਤ ਉਨ੍ਹਾਂ ਤੇ ਗਿਰ ਕੇ ਝੜ੍ਹ ਜਾਂਦੀ ਸੀ। ਰੇਤ ਕੁਝ ਠੰਡੀ ਵੀ ਲੱਗਣ ਲੱਗ ਪਈ ਸੀ।
ਤਨਿਸ਼ਕ ਕਦੇ—ਕਦੇ ਅਨੰਯਾ ਦੀ ਹਥੇਲੀ ਨੂੰ ਹੌਲੀ ਜਿਹੀ ਦਬਾ ਵੀ ਦਿੰਦਾ, ਜਿਸ ਨਾਲ ਉਸਦੇ ਡਰਦੇ ਜਿਹਨ ਦੀ ਕੋਠੜੀ ਵਿੱਚ ਕੋਈ ਉਮੀਦਾਂ ਦਾ ਦੀਵਾ ਜੱਗ ਜਾਂਦਾ ਤੇ ਇਸ ਦੀ ਰੋਸ਼ਨੀ ਵਿੱਚ ਅਨੰਯਾ ਤਨਿਸ਼ਕ ਦੇ ਨਾਲ ਜੁੜ ਜਾਂਦੀ ਸੀ। ਦੂਸਰੇ ਹੱਥ ਨਾਲ ਤਨਿਸ਼ਕ ਉਸਦੇ ਪੇਟ ਨੂੰ ਵੱਲ ਲੈਂਦਾ। ਅਨੰਯਾ ਜਦ ਉਸਦੇ ਹੋਰ ਵੀ ਨਾਲ ਹੋ ਜਾਂਦੀ ਤਾਂ ਉਹ ਧੌਣ ਨੀਵੇਂ ਕਰਕੇ ਉਸਦਾ ਮੂੰਹ ਚੁੰਮ ਲੈਂਦਾ। ਤਦ ਅਨੰਯਾ ਨੂੰ ਮਹਿਸੂਸ ਹੁੰਦਾ ਕਿ ਇਹ ਹਨੇ੍ਹਰਾ ਘੱਟ ਹੈ ਤੇ ਇਸ ਨੂੰ ਹੋਰ ਵੀ ਗਹਿਰਾ ਹੋਣਾ ਚਾਹੀਦਾ ਸੀ। ਮੰਦਿਰ ਦੇ ਪਿਛਵਾੜੇ ਵਾਲੀ ਰੌਣਕ ਹੁਣ ਪੂਰੀ ਤਰਾਂ ਪਿਛੇ ਰਹਿ ਗਈ ਸੀ। ਮੰਗਿਆ ਹੋਇਆ ਖਾਣ ਲਈ ਬਾਂਦਰਾਂ ਵਾਂਗ ਵੰਡ—ਵੰਡਾਈ ਕਰਕੇ ਅਪੰਗ ਭਿਖਾਰੀ ਵੀ ਹੁਣ ਤਾਂ ਨੀਂਦ ਨਾਲ ਝੋਕਾਂ ਲੈਣ ਲੱਗ ਪਏ ਹੋਣਗੇ, ਕਿਉਂਕਿ ਉਨ੍ਹਾਂ ਦੀਆਂ ਆਵਾਜ਼ਾਂ ਵੀ ਇਨ੍ਹਾਂ ਤੱਕ ਨਹੀਂ ਸੀ ਪਹੁੰਚ ਰਹੀਆਂ।
ਚਾਲ ਦੀ ਰਫ਼ਤਾਰ ਵਿੱਚ ਕੋਈ ਕਮੀ ਨਹੀਂ ਸੀ ਆ ਰਹੀ, ਇਸੇ ਕਰਕੇ
ਅਨੰਯਾ ਨੇ ਬੁੜਬੁੜ ਕਰਦੀ ਨੇ ਪੁੱਛ ਲਿਆ —ਕੀ ਹੁਣ ਹੋਰ ਚੜ੍ਹਣ ਨੂੰ ਮਨ ਕਰ ਰਿਹਾ?
ਤਨਿਸ਼ਕ ਨੇ ਅੱਖੀਆਂ ਵਿੱਚ ਚਮਕ ਭਰ ਕੇ ਉਸ ਵੱਲ ਦੇਖਿਆ ਤੇ ਉਹ ਮੁੜ ਫੇਰ ਬੋਲ ਪਈ —ਕੀ ਹੁਣ ਸਾਹਮਣੇ ਵਾਲੇ ਬੁਰਜ਼ ਦੀ ਵੀ ਚੜ੍ਹਾਈ ਕਰੋਗੇ? ਤਨਿਸ਼ਕ ਕੋਈ ਜ਼ਵਾਬ ਦਿੰਦਾ, ਇਸ ਤੋਂ ਪਹਿਲਾਂ ਹੀ ਨਜ਼ਦੀਕ ਵਾਲੀ ਝਾੜੀ ’ਚੋਂ ਕਿਸੇ ਦੇ ਹੱਸਣ ਦੀ ਜ਼ੋਰਦਾਰ ਆਵਾਜ਼ ਆਈ। ਅਨੰਯਾ ਡਰ ਕੇ ਤਨਿਸ਼ਕ ਦੇ ਸੀਨੇ ਨਾਲ ਲੱਗ ਗਈ। ਤਨਿਸ਼ਕ ਨੇ ਵੀ ਖੋਜੀ ਨਜ਼ਰਾਂ ਨਾਲ ਝਾੜੀ ਵੱਲ ਦੇਖਿਆ। ਕੋਈ ਜਾਨਵਰਨੁਮਾ ਸਾਇਆ ਉਸ ਝਾੜੀ ਤੋਂ ਸਰਕਦਾ ਦੂਸਰੇ ਪਾਸੇ ਜਾ ਕੇ ਹਨੇਰੇ ਵਿੱਚ ਖੱਪ ਗਿਆ।
ਸ਼ਾਇਦ ਕੋਈ ਜੰਗਲੀ ਜਾਨਵਰ ਹੋਵੇਗਾ। ਤਨਿਸ਼ਕ ਨੇ ਕਿਹਾ। ਪਰ, ਨਹੀਂ। ਇਹ ਤਾਂ ਹੱਸਣ ਦੀ ਆਵਾਜ਼ ਸੀ।
ਨਹੀਂ, ਤੈਨੂੰ ਵਹਿਮ ਹੋ ਗਿਆ, ਆਵਾਜ਼ ਇਸੇ ਜਾਨਵਰ ਦੀ ਹੀ ਹੋਵੇਗੀ। ਜਾਂ ਕਿਸੇ ਕੁੱਤੇ ਦੀ ਹੋਵੇਗੀ। ਤਨਿਸ਼ਕ ਨੇ ਕਿਹਾ।
ਕੀ ਗੱਲ ਕਰਤੀ, ਤਨਿਸ਼ਕ! ਇਹ ਕੋਈ ਕੁੱਤੇ ਦੀ ਆਵਾਜ਼ ਸੀ? ਅਨੰਯਾ ਨੇ ਉਸਦੇ ਸੀਨੇ ਤੋਂ ਹੱਟ ਕੇ ਕਿਹਾ।
ਚਲ ਬਾਬਾ! ਜੋ ਵੀ ਸੀ, ਦੇਖ ਨਿਕਲ ਕੇ ਭੱਜ ਗਿਆ ਨਾ ਹਨ੍ਹੇਰੇ ਵਿੱਚ। ਪਰ ਇਹ ਕੀ ਹੋ ਸਕਦਾ ਹੈ?
ਜਾਂ ਸ਼ਾਇਦ ਕੋਈ ਸੂਰ ਹੋਵੇਗਾ।।।।
ਆਵਾਜ਼ ਮੁੜ ਫਿਰ ਆਈ। ਤਨਿਸ਼ਕ ਵੀ ਤ੍ਰਬੱਕ ਗਿਆ। ਇਸ ਵਾਰੀ ਆਵਾਜ਼ ਕਿਸੇ ਦੇ ਰੋਣ ਦੀ ਸੀ। ਅਨੰਯਾ ਤਨਿਸ਼ਕ ਦੇ ਦਵਾਲੇ ਬਾਹਾਂ ਦਾ ਘੇਰਾ ਪਾ ਕੇ ਜ਼ੋਰ ਨਾਲ ਲੱਗ ਗਈ। ਕਹਿੰਦੀ—ਏ ਕੀ ਕਰ ਰਹੇ ਹੋ। ਕਿੱਥੇ ਲੈ ਕੇ ਜਾ ਰਹੇ ਹੋ, ਚਲੋ ਵਾਪਸ ਲੈ ਚਲੋ, ਉਹ ਚੀਕਣ ਲੱਗ ਪਈ।
ਤਨਿਸ਼ਕ ਠਹਿਰ ਗਿਆ ਤੇ ਇਧਰ—ਉਧਰ ਦੇਖਦਾ ਰਿਹਾ। ਉਸਨੇ ਅਨੰਯਾ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਰੱਖਿਆ ਸੀ। ਆਵਾਜ਼ ਫੇਰ ਆਈ, ਹੁਣ ਤਾਂ ਉਸਨੇ ਵੀ ਸਾਫ ਸੁਣੀ ਸੀ। ਇਹ ਆਵਾਜ਼ ਕਿਸੇ ਔਰਤ ਦੀ ਹੱਸਣ ਤੇ ਰੋਂਣ ਦੇ ਵਿਚਲੀ ਜਿਹੀ ਆਵਾਜ਼ ਸੀ।
ਚਲੋ! ਮੁੜ ਚਲੋ।।। ਅਨੰਯਾ ਨੇ ਸਹਿਮੀ ਹੋਈ ਆਵਾਜ਼ ਵਿੱਚ ਕਿਹਾ। ਲਗਦਾ ਹੈ ਕੋਈ ਪਾਗਲ ਏ, ਪਰ ਹੈ ਕਿੱਥੇ? ਤਨਿਸ਼ਕ ਬੁਦਬੁਦਾਇਆ। ਕਿਤੇ ਵੀ ਹੋਵੇ, ਤੁਸੀਂ ਚੱਲੋ ਏਥੋਂ। ਅਨੰਯਾ ਬੁਰੀ ਤਰਾਂ ਡਰੀ ਤੇ ਸਹਿਮੀ
ਹੋਈ ਸੀ। ਅਨੰਯਾ ਨੇ ਤਨਿਸ਼ਕ ਤੋਂ ਅੱਡ ਹੋ ਕੇ ਪੈਰ ਪਿੱਛੇ ਵੱਲ ਮੋੜ ਲਏ।
ਸ਼ਾਇਦ ਐਸ ਬੁਰਜ਼ ਦੇ ਅੰਦਰ ਐ ਕੋਈ?
ਅਨੰਯਾ ਨੇ ਜ਼ੋਰਦਾਰ ਚੀਕ ਮਾਰੀ—ਤਨਿਸ਼ਕ! ਤੁਸੀਂ ਚਲੋ ਏਥੋਂ। ਤੁਸੀਂ ਏਧਰ ਆਏ ਹੀ ਕਿਉਂ? ਮੈਨੂੰ ਬੜਾ ਡਰ ਲੱਗ ਰਿਹਾ ਹੈ।
ਤੂੰ ਮੈਨੂੰ ਮੋਬਾਇਲ ਦੇ ਜ਼ਰਾ।।। ਤਨਿਸ਼ਕ ਨੇ ਅਨੰਯਾ ਵੱਲ ਨੂੰ ਹੱਥ ਵਧਾਇਆ।
ਸੰਭਵ ਹੈ ਉਹ ਮੋਬਾਇਲ ਦੀ ਟਾਰਚ ਜਗਾ ਕੇ ਦੇਖਣਾ ਚਾਹੁੰਦਾ ਸੀ। ਉਹ ਆਪਣਾ ਮੋਬਾਇਲ ਹੋਟਲ ਵਿੱਚ ਚਾਰਜ਼ਿੰਗ ਲਈ ਲਾ ਕੇ ਛੱਡ ਆਇਆ ਸੀ।
ਨਹੀਂ! ਤੁਸੀਂ ਚੱਲੋ। ਅਨੰਯਾ ਨੇ ਬੇਨਤੀ ਕੀਤੀ।
ਇੱਕ ਮਿੰਟ ਬਸ।।। ਇਸ ਬੁਰਜ਼ ਦੀਆਂ ਪੌੜੀਆਂ ਤੇ ਲਗਦਾ ਕੋਈ। ਤਨਿਸ਼ਕ ਦੀ ਗੱਲ ਹਾਲੇ ਪੂਰੀ ਵੀ ਨਹੀਂ ਸੀ ਹੋਈ ਕਿ ਆਵਾਜ਼ ਪੂਰੇ ਜ਼ੋਰ ਨਾਲ ਫੇਰ ਆਈ, ਹੱਸਣ ਦੀ ਆਵਾਜ਼ ਸੀ। ਉਸਨੇ ਗੌਰ ਨਾਲ ਦੇਖਿਆ ਕਿ ਆਵਾਜ਼ ਬੁਰਜ਼ ਦੀਆਂ ਪੌੜੀਆਂ ਵਿੱਚੋਂ ਨਹੀਂ, ਸਗੋਂ ਬੁਰਜ਼ ਦੇ ਇੱਕ ਪਾਸੇ ਤੋਂ ਬਰੋਟੇ ਦੇ ਦਰਖ਼ਤ ਤੋਂ ਆਈ ਸੀ।
ਤਨਿਸ਼ਕ ਦੇ ਰੌਂਗਟੇ ਖੜ੍ਹੇ ਹੋ ਗਏ। ਬੋਹੜ ਦੇ ਦਰਖ਼ਤ ਦੀ ਇੱਕ ਨੀਵੀਂ ਪਈ ਟਾਹਣੀ ਤੇ ਇੱਕ ਪਾਗਲ ਜਿਹੀ ਔਰਤ ਦੋਵੇਂ ਲੱਤਾਂ ਲਮਕਾ ਕੇ ਬੈਠੀ ਸੀ। ਉਹ ਆਪਣੀ ਲਾਚਾਰ ਨਿਗਾਹ ਨਾਲ ਤਨਿਸ਼ਕ ਵੱਲ ਦੇਖ ਰਹੀ ਸੀ, ਜਿਵੇਂ ਕੋਈ ਉਸਨੂੰ ਹੇਠਾਂ ਉਤਾਰਨ ਲਈ ਤਰਲਾ ਪਾ ਰਿਹਾ ਹੋਵੇ। ਉਹ ਇੱਕ ਅਜ਼ੀਬ ਜਿਹੀ ਆਵਾਜ਼ ਵਿੱਚ ਹੋ ਰਹੀ ਸੀ ਤੇ ਕਦੇ—ਕਦੇ ਹੱਸਣ ਦੀ ਆਵਾਜ਼ ਤੋਂ ਅਨੁਭਵ ਹੁੰਦਾ ਕਿ ਉਹ ਕੋਈ ਪਾਗਲ ਹੈ।
ਅਨੰਯਾ ਹੋਰ ਪਿੱਛੇ ਹੱਟ ਕੇ ਦੁਬਕ ਗਈ ਸੀ। ਤਨਿਸ਼ਕ ਨੇ ਉਸ ਔਰਤ ਵੱਲ ਵੱਧਣਾ ਸ਼ੁਰੂ ਕੀਤਾ ਤੇ ਅਨੰਯਾ ਫੇਰ ਚੀਕੀ—ਆ ਜਾਓ! ਤਨਿਸ਼ਕ, ਮੁੜ ਆਓ!
ਕਮਾਲ ਕਰਦੀ ਐਂ, ਡਰ ਨਾ। ਦੇਖ ਤਾਂ ਸਹੀ, ਇਹ ਸ਼ਾਇਦ ਦਰਖ਼ਤ ਤੇ ਚੜ੍ਹ ਤਾਂ ਗਈ ਪਰ ਇਸ ਤੋਂ ਉਤਰਿਆ ਨਹੀਂ ਜਾ ਰਿਹਾ।
ਇਹ ਕੋਈ ਪਾਗਲ ਏ ਤਨਿਸ਼ਕ—ਅਨੰਯਾ ਫੇਰ ਬੋਲੀ। ਪਰ ਇਨਸਾਨ ਤਾਂ ਹੈ ਨਾ।।।।
ਤਨਿਸ਼ਕ ਹੌਲੇ—ਹੌਲੇ ਵੱਧਦਾ ਦਰਖ਼ਤ ਦੇ ਕੋਲ ਜਾਣ ਲੱਗਾ। ਮੋਬਾਇਲ ਦੀ ਟਾਰਚ ਲਾਈਟ ਵਿੱਚ ਉਹ ਇੱਕ ਵਾਰ ਫੇਰ ਡਰ ਗਿਆ। ਅਨੰਯਾ ਦੀ ਵੀ ਚੀਕ ਨਿਕਲ ਗਈ। ਲੜਕੀ ਬਿਲਕੁਲ ਨੰਗੀ ਸੀ ਤੇ ਉਸਦੇ ਉਲਝੇ ਹੋਏ ਬਾਲ ਕਿਸੇ ਝਾੜੀ ਵਾਂਗ ਉਸਦੇ ਮੋਢਿਆਂ ਤੇ ਖਿੱਲਰੇ ਪਏ ਸਨ। ਉਸਦੇ ਸਰੀਰ ਤੇ ਜਗ੍ਹਾ—ਜਗ੍ਹਾ ਝਰੀਟਾਂ ਅਤੇ ਸੱਟਾਂ ਦੇ ਨਿਸ਼ਾਨ ਸਨ।
ਤਨਿਸ਼ਕ ਪਲੀਜ਼।।। ਅਨੰਯਾ ਰੋਣ—ਹੱਕੀ ਹੋ ਗਈ ਸੀ। ਤਨਿਸ਼ਕ ਨੇ ਹੌਲੇ ਜਿਹੇ ਆਪਣੀ ਜੇਬ ’ਚੋਂ ਵੱਡਾ ਸਾਰਾ ਰੁਮਾਲ ਕੱਢ ਕੇ ਛੰਡਿਆ ਤੇ ਉਸ ਪਾਗਲ ਲੜਕੀ ਦੇ ਪੱਟਾਂ ਤੇ ਖਲੇਰ ਦਿੱਤਾ। ਲੜਕੀ ਦਾ ਹੱਸਣਾ—ਰੋਣਾ ਤਾਂ ਰੁੱਕ ਗਿਆ, ਪਰ ਉਸਦੀਆਂ ਲਾਲ ਤੇ ਭਰੀਆਂ ਹੋਈਆਂ ਡਰਾਉਣੀਆਂ ਅੱਖਾਂ ਨਾਲ ਤਨਿਸ਼ਕ ਨਜ਼ਰਾਂ ਨਾ ਮਿਲਾ ਸਕਿਆ। ਅਨੰਯਾ ਵੀ ਇਹ ਸਭ ਸਾਹ ਘੁੱਟ ਦੇ ਦੇਖਦੀ ਰਹੀ। ਤਨਿਸ਼ਕ ਨੇ ਆਪਣੇ ਦੋਵੇਂ ਹੱਥ ਕੁੜੀ ਦੀਆਂ ਕੱਛਾਂ ਵੱਲ ਵਧਾਉਂਦੇ ਹੋਏ, ਉਸਦੀਆਂ ਨਗਨ ਛਾਤੀਆਂ ਤੋਂ ਆਪਣੀ ਨਜ਼ਰ ਹਟਾ ਲਈ। ਐਵੇਂ ਲੱਗਦਾ ਸੀ ਜਿਵੇਂ ਉਹ ਕਿਸੇ ਬੱਚੇ ਨੂੰ ਗੋਦੀ ਵਿਚ ਲੈ ਕੇ ਦਰਖ਼ਤ ਤੋਂ ਹੇਠਾਂ ਉਤਾਰ ਰਿਹਾ ਹੋਵੇ। ਪਹਿਲਾਂ ਤਾਂ ਕੁੜੀ ਸ਼ਰਮਾਈ, ਪਰ ਫਿਰ ਉਸਨੇ ਆਪਣਾ ਬੋਝ ਤਨਿਸ਼ਕ ਦੇ ਫੈਲੇ ਹੋਏ ਹੱਥਾਂ ਤੇ ਪਾ ਦਿੱਤਾ। ਉਹ ਤਨਿਸ਼ਕ ਦੀਆਂ ਬਾਹਾਂ ਵਿੱਚ ਝੁੱਕ ਗਈ। ਤਨਿਸ਼ਕ ਨੇ ਬਿਜਲੀ ਵਰਗੀ ਫੁਰਤੀ ਨਾਲ ਕੁੜੀ ਨੂੰ ਲਾਹ ਕੇ ਧਰਤੀ ਤੇ ਖੜੀ ਕਰ ਦਿੱਤਾ।
ਕੁੜੀ ਨੇ ਜ਼ੋਰ ਦੀ ਠਹਾਕਾ ਮਾਰਿਆ ਤੇ ਹੱਸ ਪਈ। ਉਸਦੇ ਠਹਾਕੇ ਨਾਲ ਤਾਂ ਤਨਿਸ਼ਕ ਦੀ ਦੁਨੀਆਂ ਹਿੱਲ ਗਈ। ਕੁੜੀ ਕਿਸੇ ਬੱਚੇ ਵਾਂਗ ਕਿਲਕਾਰੀ ਮਾਰ ਕੇ ਤੇਜ਼ੀ ਨਾਲ ਬੁਰਜ਼ ਦੇ ਅੰਦਰ ਵੱਲ ਦੌੜ ਗਈ। ਪੌੜੀਆਂ ਤੱਕ ਜਾਂਦੀ ਦੀਆਂ ਲੱਤਾਂ ਤੋਂ ਤਨਿਸ਼ਕ ਦਾ ਰੁਮਾਲ ਵੀ ਡਿੱਗ ਪਿਆ।
ਤਨਿਸ਼ਕ ਦੇ ਲੂੰ ਕੰਡੇ ਫੇਰ ਤੋਂ ਖੜ੍ਹੇ ਹੋ ਗਏ, ਉਹ ਬੇਹੋਸ਼ ਹੁੰਦੇ—ਹੁੰਦੇ ਬੱਚ ਗਿਆ। ਕੁੜੀ ਦੀਆਂ ਕੱਛਾਂ ਤੇ ਤਨਿਸ਼ਕ ਦੇ ਹੱਥ ਲੱਗਦਿਆਂ ਸਾਰ ਉਹ ਜਿਵੇਂ ਹੱਸੀ ਸੀ, ਤਨਿਸ਼ਕ ਆਪਣੇ ਆਪ ਨੂੰ ਸੰਭਾਲ ਨਹੀਂ ਸੀ ਸਕਿਆ, ਪਰ ਫੇਰ ਵੀ ਉਹ ਹੈਰਾਨ ਹੋਇਆ ਬੁਰਜ਼ ਦੀਆਂ ਪੌੜੀਆਂ ਵੱਲ ਲੰਬੇ—ਲੰਬੇ ਡੱਗ ਭਰਦਾ ਜਾਣ ਲੱਗਾ। ਉਸ ਦੀਆਂ ਅੱਖਾਂ ਨੂੰ ਦੁਨੀਆਂ ਦੀ ਪਰਲੋ ਸਰੀਖਾ ਤਾਂਡਵ ਦਿਖਾਈ ਦੇ ਰਿਹਾ ਸੀ।
ਤਨਿਸ਼ਕਛਛ! ਅਨੰਯਾ ਨੇ ਪੂਰੀ ਤਾਕਤ ਨਾਲ ਚੀਕਾਂ ਮਾਰੀਆਂ ਜਿਵੇਂ ਉਸ ਵਿੱਚ ਕਿਸੇ ਦੈਵੀ—ਤਾਕਤ ਦਾ ਵਾਸਾ ਹੋ ਆਇਆ ਸੀ, ਉਹ ਡਰ ਵੀ ਨਹੀਂ ਸੀ ਰਹੀ।
ਫੇਰ ਚੀਕੀ।।। ਮੁੜ ਆਓ।।। ਛਛਛੇਆਡਰ ਜਿਹਾ ਕੀਤਾ।
ਤਨਿਸ਼ਕ ਹੌਲੇ—ਹੌਲੇ ਪਰਤ ਆਇਆ ਤੇ ਥੋੜੀ ਦੇਰ ਮਗਰੋਂ ਤਨਿਸ਼ਕ ਤੇ ਅਨੰਯਾ ਹੋਟਲ ਵੱਲ ਵਾਪਸ ਜਾ ਰਹੇ ਸਨ। ਅਨੰਯਾ ਹੁਣ ਉਸ ਤੋਂ ਹਟ ਕੇ ਚੱਲ ਰਹੀ ਸੀ। ਉਹ ਵੀ ਜਿਵੇਂ ਆਪਣੇ ਆਪ ਵਿੱਚ ਨਹੀਂ ਸੀ ਲੱਗਦਾ।
ਤਨਿਸ਼ਕ ਨੂੰ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਬਾਈਬਲ ਵਿੱਚ ਲਿਖੀ
ਇਬਾਰਤ ਵਾਂਗ ਦੁਨੀਆਂ ਦੇ ਬੁਰਜ਼ ਦੀਆਂ ਪੌੜੀਆਂ ਤੋਂ ਮੁੜ ਬਣਨ ਦਾ ਇੰਤਜ਼ਾਰ ਹੋ ਰਿਹਾ ਹੈ। ਉਹ ਜ਼ਿਆਦਾ ਪੜਿ੍ਹਆ—ਲਿਖਿਆ ਤਾਂ ਸੀ ਨਹੀਂ। ਉਸਨੇ ਤਾਂ ਹਨ੍ਹੇਰੇ ਤੋਂ ਚਾਣਨ ਵੱਲ ਦਾ ਇਹ ਅਸਮਾਨੀ ਖੇਲ ਆਪਣੀ ਦੁਕਾਨ ਤੇ ਲੱਗੇ ਬਾਈਬਲ ਦੇ ਇੱਕ ਕੋਟ ਤੋਂ ਪੜਿ੍ਹਆ ਸੀ।
ਹੁਣ ਅਨੰਯਾ ਅੱਗੇ—ਅੱਗੇ ਚੱਲ ਰਹੀ ਸੀ ਤੇ ਤਨਿਸ਼ਕ ਪਿੱਛੇ ਸੀ।