Aqaab - 7 in Punjabi Fiction Stories by Prabodh Kumar Govil books and stories PDF | ਉਕਾ਼ਬ - 7

Featured Books
  • नियती - भाग 33

    भाग 33इकडे मायरा अश्रू गाळत... डाव्या हातात ओढणी घेऊन डोळे प...

  • वाटमार्गी

    वाटमार्गी       शिदु देवधराच्या तांबोळातल्या कलमाना आगप फूट...

  • परीवर्तन

    परिवर्तन राजा चंडप्रताप नखशिखांत रक्‍ताने भरत्ला होता. शत्रू...

  • स्कायलॅब पडली

    स्कायलॅब पडली                           त्यावर्षी ११ जुनला श...

  • नियती - भाग 32

    भाग 32दोन्ही हातांनी त्यांनी धवल ला बदडायला सुरुवात केली.......

Categories
Share

ਉਕਾ਼ਬ - 7

ਸੱਤ

(7)

ਅਲਤਮਸ਼ ਨੇ ਸਿਰਫ਼ ਤਿੰਨ ਜਗ੍ਹਾ ਦੇਖੀਆਂ ਸਨ।

ਇੱਕ ਲੇਬਨਾਨ ਵਿੱਚ ਬੇਰੂਤ ਦੇ ਨੇੜੇ ਸੀ। ਇੱਥੇ ਇੱਕ ਦੀਪ ਤੇ ਛੋਟਾ ਜਿਹਾ ਹੋਟਲ ਸੀ। ਇਸ ਹੋਟਲ ਦੇ ਅਹਾਤੇ ਦੇ ਬਾਹਰ ਪਾਣੀ ਵਿੱਚ ਛੋਟੇ—ਛੋਟੇ ਗੋਲ ਪੱਥਰ ਰੱਖੇ ਹੋਏ ਸਨ। ਇਨ੍ਹਾਂ ਪੱਥਰਾਂ ਤੇ ਅੱਡ—ਅੱਡ ਦੇਸ਼ਾਂ ਦੇ ਵੱਖ—ਵੱਖ ਨਸਲਾਂ ਦੇ ਲੋਕਾਂ ਨੂੰ ਬੈਠਾ ਕੇ ਹੋਟਲ ਦੀ ਛੱਜੇਨੁਮਾ ਬਾਲਕੋਨੀ ਤੇ ਸੈਲੀਨਾ ਲਈ ਸੋਹਣੀ ਸਟੇਜ਼ ਬਣਾਈ ਜਾ ਸਕਦੀ ਸੀ।

ਦੂਸਰੀ ਭਾਰਤ ਦੇ ਗੋਵਾ ’ਚ ਸੀ। ਇੱਥੇ ਇੱਕ ਵੱਡੇ ਜਹਾਜ਼ ਤੇ ਦਰਸ਼ਕਾਂ ਨੂੰ ਬਿਠਾ ਕੇ ਫਿਲਮਾਇਆ ਜਾ ਸਕਦਾ ਸੀ।

ਤੀਸਰੀ ਜਗ੍ਹਾ ਅਮੀਰਕਾ ਵਿੱਚ ਹੀ ਸੀ। ਇਸ ਧਰਤ ਹੇਠ ਇੱਕ ਵੱਡੀ ਗੁਫ਼ਾ ਵਰਗਾ ਇਲਾਕਾ ਸੀ, ਜਿੱਥੇ ਭੁੱਲਭੁਲਈਆਂ ਵਾਂਗ ਪਾਣੀ ਵਾਲੀਆਂ ਕਈ ਨਹਿਰਾਂ ਵੱਗਦੀਆਂ ਸਨ। ਇੱਥੇ ਵੀ ਦਰਸ਼ਕਾਂ ਨੂੰ ਵਿਭਿੰਨ ਕਿਸ਼ਤੀਆਂ ਤੇ ਚੜ੍ਹਾ ਕੇ ਪੱਥਰਾਂ ਦੀ ਗੁਫ਼ਾਵਾਂ ਦੇ ਵਿੱਚੋਂ ਸੈਲੀਨਾਂ ਨੂੰ ਫਿਲਮਾਇਆ ਜਾ ਸਕਦਾ ਸੀ। ਇਸ ਜਗਾ ਨੂੰ ਹਾਓਸ ਕੇਵਰਣ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਨਾਲੇ ਭੀੜ—ਭੜੱਕੇ ਵਾਲੇ ਏਰੀਏ ਤੋਂ ਜਰਾ ਦੂਰ ਵੀ ਸੀ। ਜੇਕਰ ਮਨ ਨਾਲ ਸਭ ਕੀਤਾ ਜਾ ਸਕੇ ਤਾਂ ਸਿਰਫ਼ ਇੱਕੋ ਦਿਨ ਦਾ ਕੰਮ ਸੀ, ਪਰ ਅਨੁਭਵੀ ਅਲਤਮਸ਼ ਨੇ ਪੈਸੇ ਦੀ ਪਰਵਾਹ ਨਾ ਕਰਕੇ ਸੈਲੀਨਾ ਪਾਸੋਂ ਦੋ ਦਿਨਾਂ ਦਾ ਸਮਾਂ ਲੈ ਲਿਆ ਸੀ।

ਅਲਤਮਸ਼ ਚਾਹੁੰਦਾ ਸੀ ਕਿ ਜੇਕਰ ਸੈਲੀਨਾ ਆਪ ਕੁਝ ਸਮਾਂ ਕੱਢ ਕੇ ਇਨ੍ਹਾਂ ਥਾਵਾਂ ਨੂੰ ਦੇਖ ਲਵੇ ਤਾਂ ਆਪ ਮੁਹਾਰੇ ਜਗ੍ਹਾ ਦਾ ਸਹੀ ਫੈਸਲਾ ਕਰ ਲਵੇ ਤਾਂ ਬੇਹਤਰ ਹੋਵੇਗਾ। ਪਰ ਸੈਲੀਨਾ ਦੇ ਲਈ ਇਹ ਐਨਾ ਆਸਾਨ ਨਹੀਂ ਸੀ। ਫੇਰ ਵੀ ਅਲਤਮਸ਼ ਨੇ ਸੈਲੀਨਾ ਨੂੰ ਸੋਚ—ਵਿਚਾਰ ਕਰਨ ਲਈ ਕੁਝ ਸਮਾਂ ਦੇ ਦਿੱਤਾ ਸੀ। ਐਲਬਮ ਦੀ ਡਬਿੰਗ ਤਾਂ ਡਬਲਿਨ ਵਿੱਚ ਜੌਹਨ ਅਲਤਮਸ਼ ਦੇ ਸਟੂਡੀਓ ਵਿੱਚ ਹੀ ਹੋਣੀ ਸੀ। ਐਡੀ ਵੱਡੀ ਯੋਜਨਾ ਅਤੇ ਤਿਆਰੀ ਨੂੰ ਦੇਖ ਕੇ ਸੈਲੀਨਾ ਨੂੰ ਇਹ ਯਕੀਨ ਹੁੰਦਾ ਜਾਂਦਾ ਸੀ ਕਿ ਅਲਤਮਸ਼ ਨੂੰ ਉਸਦਾ ਹੁਣ ਤਕ ਦਾ ਕੀਤਾ ਗਿਆ ਕੰਮ ਬਿਲਕੁਲ ਵੀ ਪਸੰਦ ਨਹੀਂ ਸੀ ਆਇਆ ਅਤੇ ਉਹ ਇਸ ਨੂੰ ਬਦਲ ਦੇਣ ਦੇ ਲਈ ਦਿਲੋਂ ਕੰਮ ਕਰਨ ਲਈ ਤਿਆਰ ਹੈ। ਤੇ ਸ਼ਾਇਦ ਇਸੇ ਕਰਕੇ ਅਲਤਮਸ਼ ਪਿਛਲੇ ਕਈ ਮਹੀਨਿਆਂ ਤੋਂ ਇਸ ਐਲਬਮ ਦੇ ਰਲੀਜ਼ ਕਰਨ ਦੇ ਪ੍ਰੋਗਰਾਮ ਨੂੰ ਟਾਲਦਾ ਆ ਰਿਹਾ ਸੀ। ਉਹ ਸਾਫ਼ ਤੌਰ ਤੇ ਇਹ ਵੀ ਕਹਿਣਾ ਨਹੀਂ ਸੀ ਚਾਹੁੰਦਾ ਕਿ ਉਹ ਕੀਤੇ ਗਏ ਕੰਮ ਤੇ ਪੂਰੀ ਤਰਾਂ ਸੰਤੁਸ਼ਟ ਨਹੀਂ ਹੈ। ਉਹ ਇਸ ਨੂੰ ਜਾਰੀ ਕਰਨ ਤੋਂ ਪਹਿਲਾਂ ਵੀ ਸਮਾਂ ਲੈਣਾ ਚਾਹੁੰਦਾ ਸੀ।

ਜੌਹਨ ਅਲਤਮਸ਼ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਦੀ ਫ਼ਿਜ਼ਾ ਤੋਂ ਵਾਕਿਫ਼ ਸੀ। ਉਹ ਜਾਣਦਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਰਗੇ ਵਿਕਾਸਸ਼ੀਲ ਦੇਸ਼ਾਂ ਦਾ ਮਾਹੌਲ ਵੱਖਰਾ ਹੀ ਹੁੰਦਾ ਹੈ। ਇਨ੍ਹਾਂ ਦਾ ਕੋਈ ਕਲਾਕਾਰ ਜੇ ਕਦੇ ਬਾਹਰ ਜਾ ਕੇ ਸਫ਼ਲਤਾ ਪ੍ਰਾਪਤ ਕਰਦਾ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਉਸਦੇ ਪ੍ਰਤੀ ਈਰਖਾ ਦਾ ਬੂਟਾ ਉੱਗ ਆਉਂਦਾ ਹੈ। ਉਸੇ ਦੇ ਪੇਸ਼ੇ ਦੇ ਲੋਕ ਉਸਨੂੰ ਘਟੀਆ ਸਾਬਤ ਕਰਨ ਦੇ ਲਈ ਉਸਦੇ ਕੰਮ ਵਿਚ ਬੇਵਜ਼ਾਹ ਨੁਕਸ ਕੱਢਦੇ ਰਹਿੰਦੇ ਹਨ। ਜਦ ਕਿ ਉੱਥੇ ਦੀ ਆਮ ਜਨਤਾ ਦੀ ਸੋਚ ਬਿਲਕੁਲ ਇਸਦੇ ਉਲਟ ਹੁੰਦੀ ਹੈ। ਉਹ ਬਾਹਰ ਜਾ ਕੇ ਸਫ਼ਲ ਹੋਣ ਵਾਲੇ ਕਲਾਕਾਰਾਂ ਨੂੰ ਮਹਾਨ ਸਮਝਦੇ ਹਨ।

ਇਸੇ ਕਰਕੇ ਅਲਤਮਸ਼ ਨੇ ਸੈਲੀਨਾ ਦਾ ਐਲਬਮ ਰੀਲੀਜ਼ ਕਰਨ ਵਿੱਚ ਹੋਣ ਵਾਲੀ ਦੇਰੀ ਦਾ ਕੋਈ ਕਾਰਣ ਜ਼ਾਹਿਰ ਨਹੀਂ ਸੀ ਕੀਤਾ।

ਪਰ ਹੁਣ ਸਭ ਕੁਝ ਤਹਿ ਹੋ ਚੁੱਕਿਆ ਸੀ ਤੇ ਜੌਹਨ ਨੇ ਪੂਰੀ ਤਿਆਰੀ ਕਰ ਲਈ ਸੀ ਕਿ ਹੁਣ ਪ੍ਰੋਜੈਕਟ ਨੂੰ ਕਿਸੇ ਵੀ ਭਾਂਤ ਪੂਰਨ ਕਰਕੇ ਲਾਂਚ ਕਰਨਾ ਹੀ ਹੈ।

ਇਸੇ ਦੌਰਾਨ ਸੈਲੀਨਾ ਦੇ ਕੁਝ ਹਾਲੀਵੁਡ ਪ੍ਰੋਜੈਕਟਾਂ ਤੇ ਵੀ ਚਰਚਾ ਚੱਲ ਰਹੀ ਸੀ। ਉਸਨੇ ਪਹਿਲ ਦੇ ਆਧਾਰ ਤੇ ਸਮਾਂ ਦੇ ਕੇ ਆਪਣੇ ਦੇਸ਼ ਦੇ ਲੋਕਲ ਪ੍ਰੋਜੈਕਟਾਂ ਨੂੰ ਪੂਰਨ ਕਰਵਾ ਦਿੱਤਾ ਸੀ।

ਸੈਲੀਨਾ ਦੇ ਮੈਨੇਜਰ ਨੇ ਅਲਤਮਸ਼ ਦੇ ਫੋਨ ਮਗਰੋਂ ਉਸਦੀ ਡਾਇਰੀ ਵਿੱਚ ਦੋ ਇਤਫ਼ਾਕੀਆਂ ਛੁੱਟੀਆਂ ਦਰਜ਼ ਕਰ ਦਿੱਤੀਆਂ ਸਨ। ਸੈਲੀਨਾ ਨੇ ਆਪ ਖੁਦ ਗੋਵਾ ਦੇ ਵਿਕਲਪ ਨੂੰ ਆਖਰੀ ਬਦਲ ਵਜੋਂ ਰਾਖਵਾਂ ਰੱਖਿਆ ਹੋਇਆ ਸੀ। ਉਹ ਮੌਕਾ ਮਿਲਦਿਆਂ ਸਾਰ ਹੀ ਪਹਿਲਾਂ ਬੈਰੂਤ ਜਾਂ ਬੋਸਟਨ ਜਾਣਾ ਚਾਹੁੰਦੀ ਸੀ। ਉਸਨੇ ਬੈਰੂਤ ਦੇ ਉਸ ਹੋਟਲ ਦਾ ਬੜਾ ਨਾਂ ਸੁਣਿਆ ਸੀ ਇਸ ਕਰਕੇ ਉੱਥੇ ਜਾਣਾ ਉਸਦੀ ਪਹਿਲ ਵਾਲੀ ਲਿਸਟ ਵਿੱਚ ਸਭ ਤੋਂ ਉੱਪਰ ਸੀ।

ਹੋਟਲ ਦੀ ਜਾਣਕਾਰੀ ਲੈ ਲਈ ਗਈ ਸੀ। ਉਸ ਦੀ ਲੋਕੇਸ਼ਨ ਤੇ ਹਿੰਦੂ—ਮੁਸਲਮਾਨ ਜਾਂ ਕੋਈ ਹੋਰ ਏਸ਼ੀਆਈ ਕਲਚਰ ਦੇ ਪ੍ਰਭਾਵ ਨੂੰ ਜਾਣਨ ਵਾਸਤੇ ਸੈਲੀਨਾ ਨੇ ਆਪਣੀ ਇੱਕ ਮਿੱਤਰ ਨੂੰ ਰਿਸਰਚ ਕਰਨ ਲਈ ਲਾ ਰੱਖਿਆ ਸੀ। ਇਹ ਵੀ ਇੱਕ ਗੰਭੀਰ ਮਸਲਾ ਸੀ। ਜਿਸ ਨੂੰ ਅਲਤਮਸ਼ ਵਰਗਾ ਅਨੁਭਵੀ ਪ੍ਰੋਡੂਸਰ ਹੀ ਸਮਝ ਸਕਦਾ ਸੀ। ਕਿਸੇ ਵੀ ਸੰਗੀਤ ਦੀ ਪੇਸ਼ਕਸ਼ ਉਸਨੂੰ ਸੁਣਨ ਵਾਲੇ ਆਵਾਮ ਦੀ ਹੈਸੀਅਤ, ਫਿਤਰਤ ਅਤੇ ਸਲਾਹ ਦੇ ਮੁਤਾਬਿਕ ਹੁੰਦੀ ਹੈ। ਦੇਖਣ—ਸੁਣਨ ਵਾਲਿਆਂ ਨੂੰ ਜੇਕਰ ਯਕੀਨ ਦਵਾਇਆ ਜਾ ਸਕੇ ਕਿ ਜੋ ਕੁਝ ਪੇਸ਼ ਕੀਤਾ ਜਾ ਰਿਹਾ ਹੈ ਉਸ ਨੂੰ ਸੁਣਿਆਂ ਸਮਝਿਆ ਜਾ ਰਿਹਾ ਹੈ ਤਾਂ ਪੇਸ਼ਕਸ਼ ਦੀ

ਸਫ਼ਲਤਾ ਮੰਨੀ ਜਾਂਦੀ ਹੈ। ਨਹੀਂ ਤਾਂ ਦਰਸ਼ਕ ਤੇ ਸਰੋਤੇ ਉਸ ਨੂੰ ਨਕਾਰ ਦਿੰਦੇ ਹਨ।

ਪਿਛਲੇ ਦਿਨੀਂ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਦਾਨਿਸ਼ ਜਾਂਨਿਸਾਰ ਨੇ ਜੋ ਗੀਤ ਅਲਤਮਸ਼ ਨੂੰ ਭੇਜਿਆ ਸੀ, ਉਸਦੇ ਅਲਫ਼ਾਜ਼ ਅਲਤਮਸ਼ ਨੇ ਦਿਲੋਂ ਪਸੰਦ ਕੀਤੇ ਸਨ—

ਰੇਤ ਕੇ ਦਰਿਆ ਕੀ ਆਸ ਮੇਂ ਪਾਣੀ ਬਰਖਾ ਕੀ ਚੋਲੀ ਮੇਂ ਪਾਣੀ

ਬਾਦਲ ਕੀ ਝੋਲੀ ਮੇਂ ਪਾਣੀ ਪਾਣੀ ਕੀ ਹਰ ਸਾਂਸ ਮੇਂ ਪਾਣੀ॥

ਪਰ ਅਲਤਮਸ਼ ਨੂੰ ਇਸ ਦੀ ਮੌਸੀਕੀ ਬੇਸਵਾਦ ਲੱਗੀ ਸੀ। ਇਸ ਤੇ ਉਹ ਆਪ ਕੰਮ ਕਰਨਾ ਚਾਹੁੰਦਾ ਸੀ। ਅਲਤਮਸ਼ ਦੀ ਆਦਤ ਸੀ ਕਿ ਉਹ ਜਦ ਆਪਣੇ ਕੰਮ ਤੋਂ ਵਿਹਲ ਕੱਢ ਕੇ ਸੈਰ—ਸਪਾਟੇ ਤੇ ਨਿਕਲਦਾ ਸੀ ਤਾਂ ਉਹ ਕੰਮ ਦੀ ਬਾਬਤ ਬਿਲਕੁਲ ਨਹੀਂ ਸੀ ਸੋਚਦਾ। ਇਹ ਟ੍ਰਿਪ ਵੀ ਉਸਦਾ ਅਜਿਹਾ ਟ੍ਰਿਪ ਹੀ

ਸੀ। ਸਿਰਫ਼ ਤੇ ਸਿਰਫ਼ ਇੱਕ ਸੈਰ—ਸਪਾਟਾ ਜਾਂ ਖਾਲਸ ਆਪਣੇ ਲਈ ਰਾਖਵਾਂ ਇਕਾਂਤ। ਇਸ ਵਾਰ ਜੌਹਨ ਅਲਤਮਸ਼ ਸਮੁੰਦਰ ਦੇ ਇਨ੍ਹਾਂ ਅਜੂਬਿਆਂ ਵਿੱਚ ਮਸਤ ਰਿਹਾ।

ਪਾਣੀ ਦੇ ਹੇਠਾਂ ਐਡਾ ਵੱਡਾ ਬੇੜਾ ਦੇਖ ਕੇ ਹਰ ਕੋਈ ਹੈਰਾਨ ਹੋ ਕੇ ਰਹਿ ਜਾਵੇਗਾ। ਇਸ ਵਿੱਚ ਬਣੀ ਹੋਈ ਬਹੁਤ ਬੜੀ ਤੇ ਲੰਬੀ ਚੌੜੀ ਰਸੋਈ ਵਿੱਚ ਪਏ ਬਰਤਨ ਦੇਖ ਕੇ ਐਵੇਂ ਲਗਦਾ ਕਿ ਜਿਵੇਂ ਕਿਸ਼ਤੀਆਂ ਖੜ੍ਹੀਆਂ ਹੋਣ। ਕੋਈ ਸਮਾਂ ਸੀ ਜਦ ਇਨ੍ਹਾਂ ਵਿੱਚ ਸੱਤ ਟਨ ਮਾਸ ਪਕਾਇਆ ਜਾਂਦਾ ਸੀ। ਧਰਤੀ ਦੇ ਕਿਨਾਰਿਆਂ ਤੋਂ ਦੂਰ ਇਸ ਸਮੁੰਦਰ ਦੀ ਇੱਕ ਆਪਣੀ ਹੀ ਦੁਨੀਆਂ ਸੀ। ਇਸ ਵੱਡੇ ਜਹਾਜ਼ ਨੂੰ ਕਈ ਵਰ੍ਹੇ ਪਹਿਲਾਂ ਕਦੇ ਵਿਸ਼ਵ ਦੀ ਜੰਗ ਵਿੱਚ ਵਰਤਿਆ ਗਿਆ ਹੋਵੇਗਾ। ਪਰ ਹੁਣ ਅਲਤਮਸ਼ ਇਸ ਦੀ ਵਿਸ਼ਾਲਤਾ ਨੂੰ ਦੇਖ ਕੇ ਮਨ ਹੀ ਮਨ ਇਸਦੀ ਤਾਈਦ ਕਰ ਰਿਹਾ ਸੀ। ਕਦੇ ਇਸ ਦੇ ਚੌੜੇ ਸੀਨੇ ਤੋਂ ਜੰਗੀ ਜਹਾਜ਼ ਦੌੜਾਏ ਤੇ ਉਡਾਏ ਜਾਂਦੇ ਹੋਣਗੇ। ਕਿਸੇ ਖੁਲ੍ਹੇ—ਚੌੜੇ ਖੇਡ—ਮੈਦਾਨ ਵਰਗਾ ਇਹ ਜਹਾਜ਼ ਹੁਣ ਦੁਨੀਆਂ ਦੇ ਇੱਕ ਰਿਟਾਇਰ ਹੋਏ ਬਜ਼ੁਰਗ ਵਾਂਗ ਖੜ੍ਹਾ ਸੀ। ਜਿਸ ਤੋਂ ਦੇਸ਼ ਦੀਆਂ ਫੌਜ਼ਾਂ ਤਾਂ ਕੀ, ਬੱਚਾ ਲੈ ਕੇ ਪਈ ਮਾਂ ਨੂੰ ਵੀ ਕੋਈ ਡਰ ਨਹੀਂ ਸੀ ਲਗਦਾ। ਸਚਾਈ ਇਹ ਵੀ ਹੈ ਕਿ ਕਦੇ ਇਸੇ ਜਹਾਜ਼ ਨੇ ਦੇਸ਼ ਦੇ ਉੱਪਰ ਬੱਝੇ ਆਸਮਾਨ ਦੀ ਰਖਵਾਲੀ ਕੀਤੀ ਹੋਵੇਗੀ। ਅਲਤਮਸ਼ ਪਾਣੀ ਹੇਠ ਦੀ ਦੁਨੀਆਂ ਵਿੱਚ ਵੀ ਖੂਬ ਸੈਰ ਕਰਦਾ ਰਿਹਾ। ਉਹ ਪਣਡੁੱਬੀ ਵਿੱਚ ਰਹਿ ਕੇ ਧਰਤੀ ਦੇ ਕੰਢੇ—ਕੰਢੇ ਸਮੁੰਦਰੀ ਲਹਿਰਾਂ ਦੇ ਦਰਮਿਆਨ ਜਿਵੇਂ ਕਿਸੇ ਇੱਕ ਵੱਡੀ ਮੱਛੀ ਵਾਲੀ ਮਾਨਸਿਕਤਾ ਨੂੰ ਪਾਲ ਰਿਹਾ ਸੀ।

ਸੰਸਾਰ ਦੇ ਮਹਾਨ ਕਲਾਕਾਰ ਚਾਹੇ ਉਹ ਕਿਸੇ ਵੀ ਖੇਤਰ ਦੇ ਹੋਣ ਜਾਂ ਮਹਾਨ ਲੋਕ ਦੁਨੀਆਂ ਤੋਂ ਕੁਝ ਸਮੇਂ ਵਾਸਤੇ ਸ਼ਾਇਦ ਇਸੇ ਭਾਂਤ ਸੰਨਿਆਸ ਲੈਣਾ ਪਸੰਦ ਕਰਦੇ ਹੋਣਗੇ।

ਦਖਣੀ ਅਫ਼ਰੀਕਾ ਦੇ ਨਜ਼ਦੀਕ ਵਾਲੇ ਇੱਕ ਛੋਟੇ ਜਿਹੇ ਟਾਪੂ ਤੇ ਕੁਝ ਸਮਾਂ ਬਿਤਾ ਕੇ ਜਦ ਜੌਹਨ ਅਲਤਮਸ਼ ਵਾਸਪ ਜਾ ਰਿਹਾ ਸੀ ਤਾਂ ਉਸਦਾ ਮਨ ਪ੍ਰਸੰਨ ਨਹੀਂ ਸੀ। ਸਗੋਂ ਦੇਖਿਆ ਜਾਵੇ ਤਾਂ ਉਹ ਮਨ ਵਿੱਚ ਹਤਾਸ਼ਾ ਭਰੇ ਖਾਲੀਪਨ ਦਾ ਅਹਿਸਾਸ ਲੈ ਕੇ ਵਾਪਸ ਪਰਤ ਰਿਹਾ ਸੀ। ਉਸਨੂੰ ਕਦੇ ਵੀ ਕਿਤੇ ਵੀ ਛੁੱਟੀਆਂ ਬਿਤਾ ਕੇ ਵਾਪਸ ਮੁੜਦਿਆਂ ਅਜਿਹੀ ਹਤਾਸ਼ਾ ਨਹੀਂ ਸੀ ਹੋਈ। ਉਹ ਤਾਂ ਸਗੋਂ ਤਾਜ਼ਗੀ ਭਰਿਆ ਵਾਪਸ ਆ ਕੇ ਆਪਣੇ ਕੰਮ ਵਿੱਚ ਹੋਰ ਵੀ ਜੋਸ਼ ਨਾਲ ਜੁਟ ਜਾਇਆ ਕਰਦਾ। ਪਰ ਇਸ ਵਾਰ ਇਸ ਸੈਰ—ਸਪਾਟੇ ਮਗਰੋਂ ਉਸਦੀ ਸੰਤੁਸ਼ਟੀ ਜਾਂ ਤਾਜ਼ਗੀ ਮਹਿਸੂਸ ਨਾ ਹੋਣ ਦੇ ਦੋ ਵੱਡੇ ਕਾਰਣ ਸਨ। ਪਹਿਲਾ ਤਾਂ ਇਹ ਕਿ ਇਸ ਵਾਰੀ ਘੁੰਮਣ—ਫਿਰਨ ਲਈ ਆਪਣੇ ਨਾਲ ਜਿਸ ਲਕੜੀ ਨੂੰ ਨਾਲ ਲੈ ਕੇ ਗਿਆ ਸੀ, ਉਸਨੇ ਨੱਕ ’ਚ ਦਮ ਕਰੀ ਰੱਖਿਆ। ਇਹ ਲੜਕੀ ਬੜੀ ਕੈਲਕੁਲੇਟਿਵ ਅਤੇ ਲਾਲਚ ਭਰੀ ਸੀ। ਇਸ ਦੀ ਮਾਨਸਿਕਤਾ ਉਸ ਲਾਲਚੀ ਬਾਜ਼ੀਗਰ ਵਰਗੀ ਸੀ ਜੋ ਪਬਲਿਕ ਨੂੰ ਆਪਣੇ ਖੇਡ—ਤਮਾਸ਼ੇ ਦਿਖਾਉਣ ਮਗਰੋਂ ਦਰਸ਼ਕਾਂ ਦੀਆਂ ਤਾੜੀਆਂ ਤੋਂ ਬੇਪ੍ਰਵਾਹ ਹੋ ਕੇ ਪਹਿਲਾਂ ਉਨ੍ਹਾਂ ਦੇ ਸਾਹਮਣੇ ਹੀ ਸੁੱਟੇ ਹੋਏ ਪੈਸੇ ਇਕੱਠੇ ਕਰਨ ਲੱਗ ਜਾਇਆ ਕਰਦਾ ਹੈ। ਇਸ ਵੈਹਸ਼ੀਪਨੇ ਤੋਂ ਪਬਲਿਕ ਨੂੰ ਇਹ ਅਹਿਸਾਸ ਹੋਣ ਲਗਦਾ ਹੈ ਕਿ ਜਾਦੂਗਰ ਉਨ੍ਹਾਂ ਦੇ ਮਨ ਪਰਚਾਵੇ ਲਈ ਨਹੀਂ ਸਗੋਂ ਆਪਣੀ ਕਮਾਈ ਕਰਨ ਵਾਸਤੇ ਆਇਆ ਹੈ। ਸੋ ਇਸ ਨਾਲ ਜਾਦੂਗਰ ਦੇ ਯਕੀਨ ਤੇ ਸੰਦੇਹ ਪੈਦਾ ਹੋਣੇ ਲੱਗ ਜਾਂਦਾ ਹੈ। ਦਰਸ਼ਕਾਂ ਦਾ ਮਜ਼ਾ—ਮਨੋਰੰਜ਼ਨ ਲੁੱਟ—ਪੁੱਟ ਜਾਂਦਾ ਹੈ।

ਮਧਰੇ ਕੱਦ ਦੀ ਉਹ ਸਾਂਵਲੀ ਜਿਹੀ ਲੜਕੀ ਸੰਤੁਸ਼ਟੀ ਅਤੇ ਆਨੰਦ ਦੇ ਹਰ ਪਲ ਨੂੰ ਪੈਸੇ ਨਾਲ ਤੋਲਣ ਦੀ ਫਿਰਾਕ ਵਿੱਚ ਰਹਿੰਦੀ ਸੀ। ਇਥੋਂ ਤੱਕ ਕਿ ਅਲਤਮਸ਼ ਦੇ ਡਿਸਚਾਰਜ਼ ਹੋਣ ਮਗਰੋਂ ਅੰਗ ਵਸਤਰ ਪਹਿਨਣ ਤੋਂ ਪਹਿਲਾਂ ਹੀ, ਉਸਨੇ ਅਲਤਮਸ਼ ਨੂੰ ਆਪਣੇ ਬੱਚੇ ਦੀ ਤਸਵੀਰ ਦਿਖਾ ਕੇ ਕਿਹਾ ਕਿ ਉਹ ਇਸ ਬੱਚੇ ਨੂੰ ਕਿਸੇ ਚੰਗੇ ਬੋਰਡਿੰਗ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੀ ਹੈ ਪਰ ਉਨ੍ਹਾਂ ਵਿੱਚ ਦਾਖਲੇ ਵੀ ਬੜੇ ਮਹਿੰਗੇ ਹਨ। ਅਲਤਮਸ਼ ਨੂੰ ਅਸੰਤੁਸ਼ਟੀ ਦਾ ਅਜਿਹਾ ਅਹਿਸਾਸ ਹੋਇਆ, ਕਿ ਜੇਕਰ ਉਸਨੇ ਪੰਜ ਮਿੰਟ ਪਹਿਲਾਂ ਇਹ ਕਹਿ ਦਿੱਤਾ ਹੁੰਦਾ ਤਾਂ ਸ਼ਾਇਦ ਜੌਹਨ ਖਲਾਸ ਹੋਣ ਤੋਂ ਪਹਿਲਾਂ ਹੀ ਆਪਣੀ ਉੱਤੇਜਨਾ ਦੇ ਸ਼ਾਂਤ ਹੋ ਜਾਣ ਵਰਗਾ ਅਨੁਭਵ ਕਰ ਲੈਂਦਾ। ਤਦੇ ਉਸਨੇ ਮਨ ਵਿੱਚ ਤੈਅ ਕਰ ਲਿਆ ਕਿ ਇਸ ਲੜਕੀ ਨੂੰ ਫੇਰ ਕਦੇ ਉਹ ਆਪਣੇ ਨਾਲ ਲੈ ਕੇ ਨਹੀਂ ਆਵੇਗਾ। ਖਾਸ ਕਰਕੇ ਰਾਤ ਦੇ ਵਿਸ਼ਵਾਸਪਾਤਰਾਂ ਦੀ ਲਿਸਟ ਵਿੱਚੋਂ ਤੇ ਉਸਦਾ ਨਾਮ ਹਮੇਸ਼ਾ—ਹਮੇਸ਼ਾ ਲਈ ਕੱਟ ਦੇਣ ਦਾ ਫੈਸਲਾ ਅਲਤਮਸ਼ ਨੇ ਕਰ ਹੀ ਲਿਆ ਸੀ। ਅਜਿਹੀ ਲਾਲਚੀ ਔਰਤ ਦੇ ਤਨ ਤੋਂ ਮਿਲੇ ਸੰਤੋਸ਼ ਦੇ ਮੋਤੀ ਉਸਨੂੰ ਬੇਹਦ ਚਿਪਚਿਪੇ ਅਤੇ ਬੇਕਾਰ ਲੱਗ ਰਹੇ ਸਨ।

ਅਲਤਮਸ਼ ਦਾ ਮੂਡ ਖਰਾਬ ਹੋਣ ਅਤੇ ਦੂਸਰਿਆਂ ਦੇ ਸਹਾਰੇ ਖੁਸ਼ੀ ਪ੍ਰਾਪਤ ਕਰਨ ਵਾਲੇ ਇਸ ਟ੍ਰਿਪ ਦੇ ਅਸਫਲ ਰਹਿਣ ਦਾ ਇੱਕ ਕਾਰਣ ਹੋਰ ਵੀ ਲੱਗ ਰਿਹਾ ਸੀ। ਦਰਅਸਲ ਜਿਸ ਹੋਟਲ ਵਿੱਚ ਅਲਤਮਸ਼ ਠਹਿਰਿਆ ਸੀ ਉੱਥੋਂ ਦੁਪਹਿਰੇ ਵਾਪਸ ਮੁੜਦੇ ਸਮੇਂ ਉਸਨੇ ਇੱਕ ਵੱਡੇ ਈਵੈਂਟ ਦੀਆਂ ਤਿਆਰੀਆਂ ਹੁੰਦੀਆਂ ਦੇਖ ਕੇ ਸੋਚਿਆ ਕਿ ਉਸਨੂੰ ਕੱਲ ਦੀ ਬਜਾਇ ਅੱਜ ਵਾਲੀ ਰਾਤ ਇਸ ਹੋਟਲ ਵਿੱਚ ਬਿਤਾਉਂਣ ਲਈ ਆਉਣਾ ਚਾਹੀਦਾ ਸੀ।

ਸਵੇਰੇ ਜਿਸ ਵੇਟਰ ਨੂੰ ਉਸਨੇ ਮੋਟੀ ਟਿੱਪ ਦੇ ਕੇ ਆਪਣੇ ਰੂਮ ਵਿੱਚ ਬੁਲਾਇਆ ਸੀ, ਉਸੇ ਨੇ ਦੱਸਿਆ ਕਿ ਅੱਜ ਦੀ ਸ਼ਾਮ ਹੋਟਲ ਵਿੱਚ ਇੱਕ ਬਹੁਤ ਵੱਡੀ ਪਾਰਟੀ ਹੋਣ ਵਾਲੀ ਹੈ। ਉਸਨੇ ਕਿਹਾ ਕਿ ਹੋਟਲ ਦੇ ਨਾਰਥ ਵਿੰਗ ਦੇ ਸਾਰੇ ਕਮਰੇ ਖਾਲੀ ਰੱਖੇ ਗਏ ਹਨ ਅਤੇ ਸਿਰਫ਼ ਸਾਊਥ ਵਿੰਗ ਵਿੱਚ ਹੀ ਖਾਸ ਗੈਸਟ ਠਹਿਰਾਏ ਗਏ ਹਨ।

ਇਸ ਹੋਟਲ ਵਿੱਚ ਇੱਕ ਵਿਸ਼ਵ ਪ੍ਰਸਿੱਧ ਬਿਊਟੀ ਕਾਨਟੈਸਟ ਦਾ ਇੱਕ ਰਾਊਂਡ ਹੋਣ ਵਾਲਾ ਹੈ, ਜਿਸ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਨੂੰ ਇੱਥੇ ਠਹਿਰਾਇਆ ਜਾ ਰਿਹਾ ਹੈ। ਮੌਰੀਸ਼ਸ ਵਿੱਚ ਇਸ ਰਾਊਂਡ ਦੇ ਬੜੇ ਚਰਚੇ ਤੇ ਤਿਆਰੀਆਂ ਹੋ ਰਹਿਆਂ ਹਨ। ਇਹ ਇੱਕ ਅਦਭੁਤ ਸੰਜੋਗ ਹੁੰਦਾ ਹੈ ਕਿ ਸਮੁੰਦਰ ਕਿਨਾਰੇ ਘੁੰਮਦੇ ਸੈਲਾਨੀਆਂ ਨੂੰ ਸਾਗਰ ਤੱਟ ਤੇ ਧੁੱਪ ਵਿੱਚ ਲੇਟੀ ਕਿਸੇ ਸੁੰਦਰ ਮੁਟਿਆਰ ਬਾਰੇ ਪਤਾ ਲੱਗ ਜਾਏ ਕਿ ਉਹ ਆਪਣੇ ਦੇਸ਼ ਦੀ ਵਰਤਮਾਨ ਸਮੇਂ ਦੀ ਸਭ ਤੋਂ ਖੂਬਸੂਰਤ ਔਰਤ ਹੈ। ਕਿਸੇ ਡੀਪਾਰਟਮੈਂਟਲ ਸਟੋਰ ਵਿੱਚ ਸੈਂਡਲ ਪਸੰਦ ਕਰਦੀ ਲੜਕੀ ਬਾਰੇ ਤੁਹਾਨੂੰ ਪਤਾ ਲੱਗ ਜਾਵੇ ਕਿ ਉਹ ਸੰਸਾਰ ਦੇ ਇੱਕ ਵੱਡੇ ਮੁਲਕ ਦੀ ਸਭ ਤੋਂ ਸੋਹਣੀ ਔਰਤ ਦੇ ਤੌਰ ਤੇ ਇਥੇ ਆਈ ਹੋਈ ਹੈ। ਭੀੜ ਭਰੇ ਬਾਜ਼ਾਰ ਵਿੱਚ ਵੱਡਾ ਸਾਰਾ ਹੈਟ ਅਤੇ ਗੂੜਾ ਕਾਲਾ ਚਸ਼ਮਾ ਲਾ ਕੇ ਤੁਹਾਡੇ ਕੋਲ ਦੀ ਹੋ ਕੇ ਲੰਘੀ ਔਰਤ ਦੇ ਬਾਰੇ ਤੁਹਾਨੂੰ ਲੋਕਲ ਅਖ਼ਬਾਰਾਂ ਤੋਂ ਪਤਾ ਲੱਗੇ ਕਿ ਉਹ ਇਕ ਮੁਲਕ ਦੀਆਂ ਹਜ਼ਾਰਾਂ ਔਰਤਾਂ ਨਾਲ ਮੁਕਾਬਲਾ ਕਰਕੇ ਹੁਣ ਅਤਿ ਆਕਰਸ਼ਕ ਲੜਕੀ ਦੇ ਤੌਰ ਤੇ ਇੱਥੇ ਇਠਲਾ ਰਹੀ ਹੈ ਤਾਂ ਕਿੰਨਾ ਵਿਚਿਤ੍ਰ ਤੇ ਅਜ਼ੀਬ ਅਨੁਭਵ ਹੁੰਦਾ ਹੈ।

ਪਰ ਹਰ ਇਨਸਾਨ ਹਰ ਸ਼ਖਸ ਤੋਂ ਪ੍ਰਭਾਵਿਤ ਨਹੀਂ ਹੁੰਦਾ। ਜਿਨਾਂ ਮੁਲਕਾਂ ਵਿੱਚ ਔਰਤ ਦਾ ਕੱਦ ਲੰਬਾ ਹੁੰਦਾ ਹੈ, ਉੱਥੋਂ ਦੇ ਲੋਕ ਕਿਸੇ ਅਜਿਹੇ ਦੇਸ਼ ਦੀ ਸਭ ਤੋਂ ਵੱਧ ਸੁੰਦਰ ਇਸਤ੍ਰੀ ਤੋਂ ਪ੍ਰਭਾਵਿਤ ਨਹੀਂ ਹੁੰਦੇ, ਜਿੱਥੇ ਕਿ ਆਮ ਸਧਾਰਨ ਲੋਕਾਂ ਦਾ ਕੱਦ ਬੜਾ ਮਧਰਾ ਹੁੰਦਾ ਹੋਵੇ। ਇੱਕ ਕਾਲੀ ਔਰਤ ਉਨ੍ਹਾਂ ਲੋਕਾਂ ਨੂੰ ਪਸੰਦ ਕਿਵੇਂ ਆ ਸਕਦੀ ਹੈ ਜਿਨ੍ਹਾਂ ਦੀ ਸਾਰੀ ਉਮਰ ਹੀ ਫੇਅਰ ਐਂਡ ਲਵਲੀ ਦੀ ਮਸ਼ਹੂਰੀ ਦੇਖਦਿਆਂ ਗੁਜ਼ਰ ਜਾਂਦੀ ਹੈ। ਬੇਸ਼ਕ ਉਹ ਕਾਲੀ ਔਰਤ ਦੇ ਦੇਸ਼ ਵਿੱਚ ਚਿੱਟਾ ਜਾਂ ਗੋਰਾ ਹੋਣਾ ਕੋਈ ਬੀਮਾਰੀ ਮੰਨੀ ਜਾਂਦੀ ਹੋਵੇ। ਸੋ ਇਸ ਤਰਾਂ ਸੁੰਦਰਤਾ ਨੂੰ ਨਿਰਧਾਰਤ ਕਰਨ ਦਾ ਪੈਮਾਨਾ ਸਾਰੀ ਧਰਤੀ ਲਈ ਇੱਕ ਬਰਾਬਰ ਕਿਵੇਂ ਹੋ ਸਕਦਾ ਹੈ? ਸਭਨਾਂ ਨੂੰ ਪਸੰਦ ਆਉਣ ਵਾਲੀ ਸੁੰਦਰਤਾ ਕਿਸ ਨੂੰ ਕਿਹਾ ਜਾ ਸਕਦਾ ਹੈ?

ਸੋ ਕੁਝ ਸ਼ਰੀਰਿਕ ਮਾਪ ਅਤੇ ਚਮੜੀ ਦੇ ਰੰਗਾਂ ਤੋਂ ਚੁਣੇ ਗਏ ਜਿਸਮ ਕਿਸੇ ਸ਼ਖ਼ਸੀਅਤ ਦਾ ਸਿਰਫ਼ ਇੱਕ ਪੱਖ ਜਾਂ ਸੈਗਮੈਂਟ ਤਾਂ ਹੋ ਸਕਦੇ ਹਨ, ਪਰ ਇਨ੍ਹਾਂ ਦੇ ਟਾਈਟਲ ਜਾਂ ਤਾਜ ਨੂੰ ਕੋਈ ਸੰਸਾਰ ਵਿਆਪਕ (ਸਰਵਵਿਆਪਕ) ਹੋਣ ਦਾ ਨਾਂ ਕਿਵੇਂ ਦਿੱਤਾ ਜਾ ਸਕਦਾ ਹੈ? ਕਿਸੇ ਨੂੰ ਬ੍ਰਹਿਮੰਡ ਦੀ ਸਭ ਤੋਂ ਸੁੰਦਰ ਮਾਦਾ ਕਿਵੇਂ ਕਿਹਾ ਜਾ ਸਕਦਾ ਹੈ? ਜਦਕਿ ਬ੍ਰਹਿਮੰਡ ਨੂੰ ਲੈ ਕੇ ਤਾਂ ਪਹਿਲਾਂ ਹੀ ਸੰਦੇਹ ਉਤਪੰਨ ਹੋਏ ਰਹਿੰਦੇ ਹਨ।

ਇਹ ਸਭ ਗਲਾਂ ਉਨ੍ਹਾਂ ਪੋਸਟਰਾਂ ਜਾਂ ਬੈਨਰਾਂ ਤੇ ਲਿਖੀਆਂ ਹੁੰਦੀਆਂ ਸਨ ਜੋ ਅਜਿਹੇ ਮੁਕਾਬਲਿਆਂ ਦਾ ਵਿਰੋਧ ਕਰਨ ਵਾਲੇ ਸੰਗਠਨਾਂ ਵਲੋਂ ਲਾਏ ਜਾਂਦੇ ਸਨ। ਇਨ੍ਹਾਂ ਵਿੱਚ ਸਿਰਫ ਚੰਦ ਬੁੱਧੀ ਜੀਵੀਆਂ ਤੋਂ ਇਲਾਵਾ ਕਿਸੇ ਹੋਰ ਦੀ ਦਿਲਚਸਪੀ ਨਹੀਂ ਸੀ ਹੁੰਦੀ। ਹੁਣ ਦੁਨੀਆਂ ਭਰ ਵਿੱਚ ਸੰਚਾਰ ਵਿਵਸਥਾ ਦਾ ਸੰਵਾਦ ਤੰਤ੍ਰ ਇੰਨਾ ਵਿਆਪਕ ਹੈ ਕਿ ਨਾਰਿ੍ਹਆਂ—ਕਹਾਉਤਾਂ ਅਤੇ ਨਾਵਾਂ ਨਾਲ ਬੁੱਧੀਹੀਨਾਂ ਦਾ ਸਮੂਹ ਬੁੱਧੀਮਾਨਾਂ ਨੂੰ ਢਾਅ ਲਾ ਸਕਦਾ ਹੈ। ਜੇਕਰ ਇੱਕ ਜਣੇ ਨੂੰ ਬੁੱਧੀਜੀਵੀ ਕਿਹਾ ਜਾ ਸਕਦਾ ਹੈ ਤਾਂ ਦੂਸਰੇ ਨੂੰ ਸ਼ਰੀਰਜੀਵੀ ਵੀ ਦੱਸਿਆ ਜਾ ਸਕਦਾ ਹੈ। ਅਲਤਮਸ਼ ਨੂੰ ਆਪਣੇ ਹੋਰਨਾ ਰੁਝੇਵਿਆਂ ਕਰਕੇ ਵਾਪਸ ਮੁੜਨਾ ਹੀ ਪਿਆ। ਉਹ ਭਲੀ—ਭਾਂਤ ਇਹ ਸਮਝਦਾ ਸੀ ਕਿ ਘਰ ਤੋਂ ਲੰਬੇ ਸਮੇਂ ਦੀ

ਗ਼ੈਰਹਾਜ਼ਰੀ ਉਸਦੇ ਵਿਉਪਾਰ ਲਈ ਨੁਕਸਾਨਦਾਈ ਹੋ ਸਕਦੀ ਹੈ।

ਕੋਈ ਵੀ ਇਨਸਾਨ ਇਹ ਨਹੀਂ ਜਾਣਦਾ ਕਿ ਦੁਨੀਆਂ ਵਿੱਚ ਉਸਦੀ ਆਮਦ ਦਾ ਪਹਿਲਾ ਦਿਨ ਜਾਂ ਆਖਰੀ ਦਿਨ ਕਿੱਥੇ ਤੇ ਕਿਵੇਂ ਬੀਤੇਗਾ? ਪਰ ਫੇਰ ਵੀ ਇਹ ਇੱਕ ਕੁਦਰਤੀ ਵਿਧਾਨ ਹੈ ਕਿ ਆਖਿਰ ਹਰ ਮਨੁੱਖ ਆਪਣੇ ਟਿਕਾਣੇ ਤੇ ਵਾਪਸ ਮੁੜ ਆਉਂਣ ਦੀ ਖਵਾਹਿਸ਼ ਰੱਖਦਾ ਹੈ। ਮੌਕੇ ਦੇ ਹਾਲਾਤ ਇਸ ਖਵਾਇਸ਼ ਨੂੰ ਕਿੰਨੇ ਮਾਨ ਨਾਲ ਨਜਿੱਠਦੇ ਹਨ, ਇਹ ਵੱਖਰੀ ਗੱਲ ਹੈ।

ਸੈਲੀਨਾ ਵੀ ਕਦੇ—ਕਦੇ ਫੁਰਸਤ ਮਿਲਦਿਆਂ ਭਾਰਤ ਵਿੱਚ ਜਾਇਆ ਕਰਦੀ ਸੀ। ਉਹ ਚੰਗੀ ਤਰਾਂ ਜਾਣਦੀ ਸੀ ਕਿ ਸ਼ਰੀਰ, ਮਨ ਅਤੇ ਆਸ਼ਾਵਾਂ ਜੀਵਨ ਵਿੱਚ ਸਦਾ ਇਕਸਾਰ ਨਹੀਂ ਰਹਿੰਦੀਆਂ। ਕਦੇ ਅਜਿਹਾ ਦੌਰ ਵੀ ਜਰੂਰ ਆਏਗਾ ਜਦ ਇਕ ਟਿਕਾਨੇ ਤੇ ਠਹਿਰ ਕੇ ਜੀਣਾ ਚੰਗਾ ਲੱਗੇਗਾ।

ਸੈਲੀਨਾ ਨੇ ਭਾਰਤ ਵਿੱਚ ਇਕ ਵੱਡੇ ਸ਼ਹਿਰ ਦੇ ਨਜ਼ਦੀਕ ਇੱਕ ਜ਼ਮੀਨ ਦਾ ਟੁਕੜਾ ਇਸੇ ਉਦੇਸ਼ ਖ਼ਾਤਿਰ ਲੈ ਰੱਖਿਆ ਸੀ ਕਿ ਉਹ ਉੱਥੇ ਆਪਣੇ ਜਿਊਣ ਦੇ ਮਕਸਦ ਦੇ ਤੌਰ ਤੇ ਕੋਈ ਕਲਪਿਤ ਲੋਕ ਵਸਾ ਸਕੇ। ਇਸ ਜ਼ਮੀਨ ਨੂੰ ਖਰੀਦਨ ਦੀ ਸਾਰੀ ਕਾਰਵਾਈ ਪੂਰਨ ਹੋ ਚੁੱਕੀ ਸੀ। ਜਲਦੀ ਹੀ ਇਹ ਵੀ ਸੁਣਨ ਵਿੱਚ ਆਉਣ ਲੱਗਾ ਕਿ ਸੈਲੀਨਾ ਦੇ ਜ਼ਮੀਨ ਖਰੀਦਣ ਨਾਲ ਉੱਥੇ ਹੋਰ ਜ਼ਮੀਨਾਂ ਦੇ ਰੇਟ ਆਸਮਾਨ ਨੂੰ ਛੂਹਣ ਲੱਗ ਪਏ ਹਨ। ਭਾਰਤ ਵਰਗੇ ਵਿਕਾਸਸ਼ੀਲ ਮੁਲਕ ਵਿੱਚ ਕੋਈ ਵੀ ਵਿਵਹਾਰ ਰੁਜ਼ਗਾਰ, ਆਮਦਨ ਜਾਂ ਕਿਸੇ ਹਲਚਲ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ।

ਸੈਲੀਨਾ ਨੇ ਇੱਥੇ ਇੱਕ ਵਿਸ਼ਾਲ ਤੇ ਖੂਬਸੂਰਤ ਭਵਨ ਬਣਾਉਣ ਲਈ ਸੋਚਿਆ ਸੀ। ਜਿਸਦਾ ਇੱਕ ਹਿੱਸਾ ਬਣਨਾ ਸ਼ੁਰੂ ਹੋ ਚੁੱਕਾ ਸੀ। ਸ਼ਹਿਰ ਦੇ ਬਹੁਤ ਸਾਰੇ ਲੋਕ ਇਹ ਜਾਣਦੇ ਸਨ ਕਿ ਇਹ ਜ਼ਮੀਨ ਕਿਸੇ ਸਟਾਰ ਦੀ ਹੈ ਤੇ ਨਾਲੇ ਅਜਿਹੇ ਕਿਆਫ਼ੇ ਵੀ ਲਾਏ ਜਾਂਦੇ ਸਨ ਕਿ ਆਖ਼ਰ ਇਥੇ ਕਿਸ ਭਾਂਤ ਦੇ ਕਾਰ ਵਿਹਾਰ ਆਰੰਭ ਕੀਤੇ ਜਾਣਗੇ। ਪਰ ਬਹੁਤ ਘੱਟ ਲੋਕ ਅਜਿਹੇ ਸਨ ਜੋ ਸੈਲੀਨਾ ਨੰਦਾ ਦੇ ਇਸ ਪ੍ਰੋਜੈਕਟ ਤੋਂ ਜਾਣੂ ਸਨ। ਇਥੇ ਉਹ ਅਪਾਹਜ਼ਾਂ ਤੇ ਬੀਮਾਰ ਲੋਕਾਂ ਲਈ ਇੱਕ ਆਸ਼ਰਮ ਬਣਾਉਣਾ ਚਾਹੁੰਦੀ ਸੀ। ਉਹ ਆਪਣੀ ਕਮਾਈ ਦਾ ਇੱਕ ਬੜਾ ਹਿੱਸਾ ਇੱਥੇ ਖਰਚ ਕਰ ਰਹੀ ਸੀ। ਕਮਜ਼ੋਰਾਂ, ਰੋਗੀਆਂ, ਬਿਰਧਾਂ ਅਤੇ ਨਿਓਟਿਆਂ ਦੇ ਲਈ ਕੰਮ ਕਰਨ ਵਾਲੀਆਂ ਸ਼ਹਿਰ ਦੀਆਂ ਸੰਸਥਾਵਾਂ ਅਤੇ ਟ੍ਰਸਟ ਆਦਿ ਵੀ ਇਸ ਯੋਜਨਾ ਨਾਲ ਜੁੜੇ ਹੋਏ ਸਨ। ਸ਼ਹਿਰ ਦੇ ਇੱਕ ਨਾਮੀ ਮਨੋਰੋਗ ਦੇ ਇਲਾਜ਼ ਕੇਂਦਰ ਦਾ ਪ੍ਰਬੰਧਨ ਵੀ ਇਸ ਵਿੱਚ ਕਾਫ਼ੀ ਦਿਲਚਸਪੀ ਲੈ ਰਿਹਾ ਸੀ। ਇਹ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਕਿ ਜੋ ਰੋਗੀ ਮਨੋ ਚਿਕਿਤਸਾ ਕੇਂਦਰਾਂ ਵਿੱਚ ਲਿਜਾਏ ਜਾਂਦੇ ਹਨ, ਉਨ੍ਹਾਂ ਦੇ ਜੇਰੇ ਇਲਾਜ਼ ਲੱਗਣ ਵਾਲੇ ਲੰਬੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਵੀ ਹੌਲੇ—ਹੌਲੇ ਮੂੰਹ ਮੋੜ ਜਾਂਦੇ ਹਨ। ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਭਰਤੀ ਕਰਵਾ ਕੇ ਭੁੱਲ ਜਾਂਦੇ ਸਨ। ਬਹੁਤ ਘੱਟ ਲੋਕਾਂ ਨੂੰ ਇਹ ਉਮੀਦ ਹੁੰਦੀ ਸੀ ਕਿ ਉਨ੍ਹਾਂ ਦਾ ਮਨੋਰੋਗੀ ਇੱਕ ਦਿਨ ਪੂਰਨ ਸਵਸਥ ਹੋ ਕੇ ਉਨ੍ਹਾਂ ਦੇ ਨਾਲ ਰਹਿ ਸਕੇਗਾ। ਸੋ ਆਮ ਕਰਕੇ ਜੋ ਕੋਈ ਗੰਭੀਰ ਰੋਗੀ ਇੱਕ ਵਾਰ ਉੱਥੇ ਆ ਜਾਂਦਾ ਤਾਂ ਉਸਦੀ ਜੀਵਨ ਭਰ ਦੀ ਜ਼ਿੰਮੇਵਾਰੀ ਅਤੇ

ਸੇਵਾ—ਸੰਭਾਲ ਇਸੇ ਕੇਂਦਰ ਦੇ ਸਿਰ ਆ ਜਾਂਦੀ ਸੀ। ਇਸ ਕਰਕੇ ਇਸ ਆਸ਼ਰਮ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ ਤੇ ਇਸੇ ਕਰਕੇ ਇੱਕ ਵੱਡਾ ਅਦਾਰਾ ਇਸ ਨਾਲ ਜੁੜਦਾ ਜਾ ਰਿਹਾ ਸੀ। ਕਈ ਕਈ ਵਾਰ ਅਜਿਹਾ ਵੀ ਹੁੰਦਾ ਕਿ ਲੋਕ ਚੰਗੇ ਮਕਸਦ ਲਈ ਜਗ੍ਹਾ ਤਾਂ ਲੈ ਲੈਂਦੇ ਹਨ ਪਰ ਆਪਣੇ ਵਪਾਰ ਜਾਂ ਨੌਕਰੀ ਵਿੱਚ ਰੁੱਝੇ ਰਹਿਣ ਕਰਕੇ ਮੁੜ ਜਗ੍ਹਾ ਦੀ ਕੋਈ ਸਾਰ ਹੀ ਨਹੀਂ ਲੈਂਦੇ, ਜਿਸ ਕਰਕੇ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਸ਼ੁਰੂ ਕਰਨ ਵਿੱਚ ਹੀ ਲੰਬਾ ਸਮਾਂ ਲੱਗ ਜਾਂਦਾ ਹੈ। ਇਹੀ ਕਾਰਨ ਸੀ ਕਿ ਇਸ ਸ਼ਹਿਰ ਵਿੱਚ ਲੋਕਾਂ ਨੇ ਬੜੀਆਂ—ਬੜੀਆਂ ਜ਼ਮੀਨਾਂ— ਜਾਇਦਾਦਾਂ ਲੈ ਕੇ ਰੱਖ ਛੱਡੀਆਂ ਸਨ, ਜਿਨ੍ਹਾਂ ਤੇ ਕਈ ਉੱਚ ਸਕੀਮਾਂ ਦੀ ਘੋਸ਼ਣਾ ਕਰਕੇ ਨਾਮੀ ਕੰਪਨੀਆਂ ਦੇ ਵੱਡੇ—ਵੱਡੇ ਬੋਰਡ ਤਾਂ ਬਣਵਾ ਕੇ ਲਾ ਰੱਖੇ ਸਨ ਪਰ ਉਨ੍ਹਾਂ ਤੇ ਅਸਲ ਕੰਮ ਹਾਲੇ ਤੱਕ ਸ਼ੁਰੂ ਨਹੀਂ ਸੀ ਹੋ ਸਕੇ। ਵੈਸੇ ਵੀ ਦੇਖਿਆ ਜਾਵੇ ਤਾਂ ਚੰਗੇ ਮਕਸਦ ਲਈ ਕੀਤੇ ਜਾਣ ਵਾਲੇ ਕੰਮ ਲੋਕਾਂ ਦੇ ਮਾੜੇ ਦਿਨ ਆਉਣ ਤੇ ਹੀ ਅਰੰਭੇ ਜਾਂਦੇ ਹਨ। ਜਦੋਂ ਤੀਕ ਆਪਣੇ ਤੇ ਮੁਸੀਬਤ ਨਾ ਆ ਜਾਵੇ ਤਦੋਂ ਤੀਕ ਦੁਸਰਿਆਂ ਦੀ ਮੁਸੀਬਤ ਦਾ ਅੰਦਾਜ਼ਾ ਨਹੀਂ ਹੁੰਦਾ।

ਲੋਕੀ ਭਲੀ—ਭਾਂਤ ਜਾਣਦੇ ਸਨ ਕਿ ਇਸ ਪ੍ਰਕਾਰ ਦੀਆਂ ਯੋਜਨਾਵਾਂ ਵਿੱਚ ਭ੍ਰਿਸ਼ਟਾਚਾਰ ਵੀ ਸ਼ਿਖਰਾਂ ਤੇ ਹੁੰਦਾ ਹੈ। ਕਈ ਵਾਰ ਦਿਖਾਇਆ ਕੁਝ ਹੋਰ ਹੁੰਦਾ ਹੈ ਤੇ ਲਾਇਆ ਕੁਝ ਹੋਰ ਜਾਂਦਾ ਹੈ। ਇਨ੍ਹਾਂ ਸਭਨਾਂ ਕਾਰਨਾਂ ਕਰਕੇ ਹੀ ਸੈਲੀਨਾ ਨੰਦਾ ਦੀ ਜ਼ਮੀਨ ਤੋਂ ਲੋਕਾਂ ਦੀਆਂ ਆਸਾਂ—ਉਮੀਦਾਂ ਅਧਿਕ ਸਨ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਇਸ ਮਸ਼ਹੂਰ ਅਭਿਨੇਤ੍ਰੀ ਤੇ ਸੈਲੀਬ੍ਰਿਟੀ ਨੇ ਪਬਲਿਕ ਵਿੱਚ ਕਈ ਵਾਰ ਆਪਣੇ ਜੀਵਨ ਦੇ ਉਦੇਸ਼ ਨੂੰ ਉਜ਼ਾਗਰ ਕੀਤਾ ਸੀ। ਮੀਡੀਆ ਵੀ ਇਸ ਬਾਰੇ ਬਹੁਤ ਕੁਝ ਲਿਖਦਾ—ਛਾਪਦਾ ਤੇ ਦੱਸਦਾ ਰਿਹਾ ਸੀ।

ਥੋੜੇ ਦਿਨਾਂ ਮਗਰੋਂ ਹੀ ਜੈਪੁਰ ਸ਼ਹਿਰ ਵਿੱਚ ਵੱਡੇ—ਵੱਡੇ ਹੋਰਡਿੰਗਜ਼ ਅਤੇ ਬੈਨਰ ਲੱਗ ਗਏ ਕਿ ਸੈਲੀਨਾ ਦੀ ਕੰਪਨੀ ਬਹੁਤ ਜਲਦੀ ਹੀ ਇਸ ਸਹਾਰਾ—ਕੇਂਦਰ ਨੂੰ ਆਰੰਭ ਕਰਨ ਜਾ ਰਹੀ ਸੀ। ਸ਼ਹਿਰ ਦੇ ਨਾਮੀ ਅਖ਼ਬਾਰਾਂ ਵਿੱਚ ਵੱਡੇ—ਵੱਡੇ ਵਿਗਿਆਪਨ (ਇਸ਼ਤਿਹਾਰ) ਵੀ ਛਾਪੇ ਗਏ ਤੇ ਵੱਡੀ ਪੱਧਰ ਤੇ ਵਰਕਰਾਂ ਦੀ ਭਰਤੀ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ। ਭਰਤੀ ਅਧੀਨ ਹਰ ਭਾਂਤ ਦੇ ਕੈਂਡੀਡੇਟ ਲਿੱਤੇ ਜਾ ਰਹੇ ਸਨ।

ਸ਼ਹਿਰ ਦੇ ਇੱਕ ਹੋਟਲ ਰਾਮਬਾਗ ਪੈਲੇਸ ਵਿੱਚ ਇਸ ਕੰਪਨੀ ਦੇ ਅਧਿਕਾਰੀਆਂ ਨੇ ਪ੍ਰਾਜੈਕਟ ਦੇ ਲਈ ਕੁਝ ਲੋਕਲ ਅਫ਼ਸਰਾਂ ਦੀ ਭਰਤੀ ਦੇ ਲਈ ਇੱਕ ਛੋਟੇ ਜਿਹੇ ਸੈਮੀਨਾਰ ਦਾ ਪ੍ਰਬੰਧ ਵੀ ਕੀਤਾ ਸੀ। ਸੈਲੀਨਾ ਦੀ ਕੰਪਨੀ ਦੇ ਉੱਚ ਅਧਿਕਾਰੀ ਵੀ ਆ ਪਹੁੰਚੇ ਸਨ। ਕੁਝ ਲੋਕਲ ਹੋਟਲਾਂ ਅਤੇ ਹੋਰ ਸੰਸਥਾਨਾਂ ਦੇ ਲੋਕਾਂ ਨੂੰ ਵੀ ਇਸ ਸੈਮੀਨਾਰ ਵਿੱਚ ਸਲਾਹ—ਮਸ਼ਵਰੇ ਹਿੱਤ ਬੁਲਾਇਆ ਗਿਆ ਸੀ।

ਨਾਯਲਾਬਾਗ ਪੈਲਸ ਦੇ ਇਕ ਪਾਰਟਨਰ ਮਿਸਟਰ ਜੌਰਨ ਨੇ ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਕਿ ਕਈ ਸ਼ਹਿਰ ਅਜਿਹੇ ਹਨ ਕਿ ਜੋ ਸੰਪੰਨ ਤਾਂ ਹੋ ਗਏ ਹਨ ਪਰ ਉਨ੍ਹਾਂ ਦਾ ਵਰਕ—ਕਲਚਰ ਹਾਲੇ ਰਫ਼ਤਾਰ ਨਹੀਂ ਫੜ ਸਕਿਆ। ਸ਼ਹਿਰ ਦੇ ਕਲਾਰਕ ਹੋਟਲ ਦੀ ਮੈਨੇਜਿੰਗ ਡਾਇਰੈਕਟਰ ਮਿਸ ਕੁਕਰੇਜਾ ਨੇ ਅਧਿਕਾਰੀਆਂ ਨੂੰ ਚੇਤਾਇਆ ਕਿ ਇਸ ਤਰਾਂ ਦੇ ਕੰਮਾਂ ਵਾਸਤੇ ਭਰਤੀ ਕੀਤੇ ਜਾਣ ਵਾਲੇ ਲੋਕ ਇਕ ਖਾਸ ਕਿਸਮ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਵਿੱਚ ਜੀਵਨ ਦਾ ਕੋਈ ਮਕਸਦ ਹੋਣਾ ਜਰੂਰੀ ਹੈ, ਆਪਣੇ ਟੀਚੇ ਲਈ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ। ਆਪਣੇ ਕਰਮ ਖੇਤਰ ਵਿੱਚ ਸਫਲ ਹੋਣ ਦੀ ਪ੍ਰਬਲ ਇੱਛਾ ਅਤੇ ਦੇਰ ਤੱਕ ਕੰਮ ਵਿੱਚ ਲੱਗੇ ਰਹਿਣ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ। ਉਸਦਾ ਕਹਿਣਾ ਸੀ ਕਿ ਕੰਮ ਨੂੰ ਕਦੇ ਹਲਕਾ—ਫੁਲਕਾ ਨਹੀਂ ਲੈਣਾ ਚਾਹੀਦਾ ਤੇ ਆਪਣੇ ਕਰਤਵ (ਫਰਜ਼ਾਂ) ਦੀ ਤੁਲਨਾ ਤੇ ਹੱਕ ਜਤਾਉਣ ਵਾਲਿਆਂ ਤੋਂ ਬਚਨਾਂ ਚਾਹੀਦਾ ਹੈ। ਉਨ੍ਹਾਂ ਨੇ ਉਦਾਹਰਣ ਦੇ ਕੇ ਕਿਹਾ ਕਿ ਵਰਕ—ਫੋਰਸ ਨੂੰ ਲੈ ਕੇ ਉਨ੍ਹਾਂ ਨੂੰ ਸਦਾ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪਿਆ ਹੈ। ਲੋਗ ਛੋਟੀ ਮੋਟੀ ਬੀਮਾਰੀ ਜਾਂ ਮਾਮੂਲੀ ਤਕਲੀਫ਼ ਹੋਣ ਤੇ ਵੀ ਇੱਕ—ਦੂਸਰੇ ਨੂੰ ਮਿਲਣ—ਦੇਖਣ ਜਾਣਾ ਪਸੰਦ ਕਰਦੇ ਹਨ। ਇਸ ਦੇ ਲਈ ਉਹ ਆਪਣੇ ਸੰਸਥਾਨਾਂ ਦੇ ਕੰਮ ਨੂੰ ਇਸ ਭਾਂਤ ਛੱਡ ਦਿੰਦੇ ਹਨ ਕਿ ਇਹ ਕੋਈ ਸੈਕੰਡਰੀ ਕੰਮ ਹੋਵੇ ਅਤੇ ਮਿਲਣਾ—ਜੁਲਣਾ ਉਨ੍ਹਾਂ ਦਾ ਪਹਿਲਾ ਕਰਮ ਹੈ। ਜਦ ਕਿ ਇਹ ਕੰਮ ਉਨ੍ਹਾਂ ਦੀ ਰੋਜ਼ੀ—ਰੋਟੀ ਦਾ ਸਾਧਨ ਹੈ। ਉਹ ਦਿਨ—ਤਿਉਹਾਰਾਂ ਦੇ ਸਮੇਂ ਕੰਮ ਦਾ ਤਿਆਗ ਕਰਨ ਵਿੱਚ ਮਾਹਿਰ ਹੋ ਗਏ ਹੁੰਦੇ ਹਨ। ਉਹ ਜੀਵਨ ਦੇ ਹਰ ਸੁੱਖ—ਦੁੱਖ ਵੇਲੇ ਕੰਮ ਛੱਡ ਕੇ ਬੈਠ ਜਾਣਾ ਪਸੰਦ ਕਰਦੇ ਹਨ। ਦੂਰ—ਨੇੜੇ ਦੇ ਕਿਸੇ ਵੀ ਮਾਮਲੇ ਵਿੱਚ ਕਿਸੇ ਦੀ ਮੌਤ, ਉਨ੍ਹਾਂ ਲਈ ਪੂਰੇ ਵਪਾਰਕ ਕੰਮਾਂ ਨੂੰ ਡਾਵਾਂਡੋਲ ਕਰ ਦੇਣ ਵਾਲੀ ਹੁੰਦੀ ਹੈ। ਇਸ ਗੱਲ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਹੁੰਦਾ ਕਿ ਹਰ ਇਨਸਾਨ ਦੇ ਲਈ ਮੌਤ ਇੱਕ ਆਖਰੀ ਪੜਾਅ ਹੈ। ਸਧਾਰਨ ਜਾਣ—ਪਛਾਣ ਵਾਲੇ ਕਿਸੇ ਮਨੁੱਖ ਦੀ ਮੌਤ ਹੋਣ ਤੇ ਵੀ ਉਹ ਕਈ ਪਹਿਰ, ਕਈ ਦਿਨ ਤੇ ਕਈ ਮਹੀਨਿਆਂ ਤੱਕ ਦਾ ਸਮਾਂ ਸੋਗ ਦੀਆਂ ਰਸਮਾਂ ਪੂਰਨ ਕਰਨ ਵਿੱਚ ਬਰਬਾਦ ਕਰ ਲੈਂਦੇ ਹਨ ਤੇ ਕੰਪਨੀ ਦੀਆਂ ਆਰਥਿਕ ਤੇ ਰੋਜ਼ ਮਰਰਾ ਦੀਆਂ ਗਤੀਵਿਧੀਆਂ ਨੂੰ ਬੁਰੀ ਤਰ੍ਹਾਂ ਢਾਹ ਲਾਉਣ ਵਿੱਚ ਵੀ ਗੁਰੇਜ਼ ਨਹੀਂ ਕਰਦੇ। ਉਹ ਇਹ ਭੁੱਲ ਜਾਂਦੇ ਨੇ ਕਿ ਸਿਰਫ਼ ਇੱਕ ਮਨੁੱਖ ਦੇ ਮਰ ਜਾਣ ਮਰਗੋਂ ਵੀ ਸੈਂਕੜੇ ਲੋਕਾਂ ਨੂੰ ਜਿਊਣਾ ਹੁੰਦਾ ਹੈ ਤੇ ਇਸ ਦੇ ਲਈ “ਸ਼ੋ ਮਸਟ ਗੋ ਆਨ।।।” ਜੀਵਨ ਰੁਕ ਨਹੀਂ ਸਕਦਾ। ਸੈਲੀਨਾ ਆਪ ਤਾਂ ਇਸ ਪ੍ਰੋਗਰਾਮ ਵਿੱਚ ਨਹੀਂ ਸੀ ਆਈ, ਪਰ ਕੰਪਨੀ ਦਾ ਕੰਮ ਇੱਕ ਰੰਗੀਨ ਤੇ ਖੂਬਸੂਰਤ ਹਲਚਲ ਨਾਲ ਇੱਥੇ ਸ਼ੁਰੂ ਹੋ ਗਿਆ। ਨੀਮਰਾਣਾ ਦੀ ਇਕ ਯੂਨੀਵਰਸਿਟੀ ਨੂੰ ਇਸ ਕੰਪਨੀ ਦੇ ਮਾਨਵ ਸੰਸਥਾਨ ਵਿਕਾਸ (ਮਨੁੱਖੀ ਵਸੀਲਿਆਂ ਦੇ ਵਿਕਾਸ) ਦਾ ਕੰਮ ਮਿਲਿਆ ਸੀ। ਇਸ ਸੈਮੀਨਾਰ ਦੀ ਪ੍ਰਧਾਨਗੀ ਇੱਕ ਰਿਟਾਇਰ ਮਹਿਲਾ ਜੱਜ ਨੇ ਕੀਤੀ ਸੀ ਜਿਸਨੇ ਆਪਣੀ ਪੜ੍ਹਾਈ ਬ੍ਰਿਟੇਨ ਤੋਂ ਕੀਤੀ ਤੇ ਮਗਰੋਂ ਇੱਥੇ ਜੱਜ ਬਣ ਗਈ ਅਤੇ ਹੁਣ ਉਹ ਇੱਕ ਜਾਣੀ—ਪਛਾਣੀ ਯੂਨੀਵਰਸਿਟੀ ਦੇ ਪ੍ਰਬੰਧ ਕਾਰਜਾਂ ਨਾਲ ਜੁੜੀ ਹੋਈ ਸੀ। ਸੈਮੀਨਾਰ ਵਿੱਚ ਇਸ ਗੱਲ ਤੇ ਵੀ ਖੁੱਲ ਕੇ ਚਰਚਾ ਕੀਤੀ ਗਈ ਕਿ ਅਜੌਕੇ ਸਮਾਜਾਂ ਵਿੱਚ ਜੋ ਸਾਮੰਤਸ਼ਾਹੀ ਦੀ ਪਕੜ ਵਿੱਚ ਰਹੇ ਹਨ, ਕਾਰ—ਵਿਹਾਰ ਆਪਣੇ ਆਪ ਹੀ ਅਨਿਆਇ ਪੂਰਨ ਹੋ ਜਾਂਦੇ ਹਨ। ਉੱਥੇ ਭ੍ਰਿਸ਼ਟਾਚਾਰ ਵੀ ਆਪ—ਮੁਹਾਰੇ ਸਿਰ ਚੁੱਕ ਲੈਂਦਾ ਹੈ। ਤਦ ਉੱਥੇ ਇੱਕ ਅਜਿਹੇ ਸਮਾਜ ਦਾ ਪ੍ਰਵੇਸ਼ ਹੋ ਜਾਂਦਾ ਹੈ ਜੋ ਯੋਗਤਾ ਤੇ ਅਧਾਰਿਤ ਨਾ ਰਹਿ ਕੇ, ਸਬੰਧਾਂ ਤੇ ਆਧਾਰਿਤ ਹੋ ਨਿਬੜਦਾ ਹੈ ਅਤੇ ਯੋਗ ਮਨੁੱਖ ਨੂੰ ਉਸਦੇ ਮੁਤਾਬਿਕ ਐਡਜਸਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਚਾਪਲੂਸੀ, ਖੁਸ਼ਾਮਦੀ, ਨਾਦਾਨੀ ਤੇ ਫਰੇਬ ਦਾ ਬੋਲਬਾਲਾ ਆਸਾਨੀ ਨਾਲ ਸ਼ੁਰੂ ਹੋ ਜਾਂਦਾ ਹੈ। ਬੁਲਾਰਿਆਂ ਨੇ ਕਿਸੇ ਵੀ ਵੱਡੇ ਮਕਦਸ ਲਈ ਇਸ ਸਭ ਤੋਂ ਬਚੇ ਰਹਿਣ ਦੀ ਸਲਾਹ ਦਿੱਤੀ ਸੀ। ਮੀਡੀਆ ਵਿੱਚ ਇਸ ਸੈਮੀਨਾਰ ਦੀ ਚੰਗੀ ਤੇ ਖੁਲ੍ਹ ਕੇ ਚਰਚਾ ਹੁੰਦੀ ਰਹੀ। ਪਰ ਦੋ—ਤਿੰਨ ਦਿਨਾਂ ਮਗਰੋਂ ਹੀ ਲੋਕਾਂ ਨੇ ਲੋਕਲ ਅਖ਼ਬਾਰਾਂ ’ਚ ਇੱਕ ਵੱਡਾ ਇਸ਼ਤਿਹਾਰ ਦੇਖਿਆ, ਜਿਸਨੂੰ ਸ਼ਹਿਰ ਦੇ ਕਿਸੇ ਧਾਰਮਿਕ ਸੰਪਰਦਾਯ ਨੂੰ ਜ਼ਾਰੀ ਕੀਤਾ ਸੀ। ਇਸ ਵਿੱਚ ਸ਼ਹਿਰ ਵਾਸੀਆਂ ਨੇ ਸਾਰੇ ਤਿਉਹਾਰਾਂ, ਮਨੁੱਖ ਦੇ ਜਨਮ—ਮੌਤ, ਵਿਆਹ—ਸ਼ਾਦੀ ਵਰਗੇ ਮੌਕਿਆਂ ਤੇ ਕੀਤੇ ਜਾਣ ਵਾਲੇ ਸਾਰੇ ਕਰਮ ਕਾਂਡਾਂ ਵਿੱਚ ਵੱਧ—ਚੜ੍ਹ ਕੇ ਤੇ ਤਨ, ਮਨ, ਧੰਨ ਨਾਲ ਭਾਗ ਲੈਣ ਦੀ ਅਪੀਲ ਕੀਤੀ ਗਈ ਸੀ। ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਮੌਤ ਉਪਰੰਤ ਕੀਤੇ ਜਾਣ ਵਾਲੇ ਸੰਸਕਾਰਾਂ ਪ੍ਰਤੀ ਲਾਪਰਵਾਹੀ ਵਰਤਨ ਸਬੰਧੀ ਕਿਸੇ ਦੀ ਚੁੱਕ ’ਚ ਨਾ ਆਉਣ। ਨਾਲੇ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਉਣ ਜੋ ਉਨ੍ਹਾਂ ਦੇ ਮਨੁੱਖੀ ਸਰੋਕਾਰਾਂ ਦਾ ਕਿਸੇ ਭਾਂਤ ਦਾ ਮਜ਼ਾਕ ਉਡਾਉਂਦੇ ਹਨ ਜਾਂ ਉਨ੍ਹਾਂ ਨੂੰ ਬੇਕਾਰ ਦੱਸਦੇ ਹਨ। ਇਸ਼ਤਿਹਾਰ ਵਿੱਚ ਭਾਰਤੀ ਸਨਾਤਨ ਕਦਰਾਂ—ਕੀਮਤਾਂ ਤੇ ਚਲੀਆਂ ਆ ਰਹੀਆਂ ਰਓ—ਰੀਤਾਂ ਦਾ ਹਵਾਲਾ ਦੇ ਕੇ ਇਹ ਵੀ ਦੱਸਿਆ ਗਿਆ ਸੀ ਕਿ ਇਨ੍ਹਾਂ ਤੇ ਵਿਦੇਸ਼ੀ ਪ੍ਰਚਾਰ ਦੇ ਕਿਸੇ ਬਹਿਕਾਵੇ ਵਿੱਚ ਨਾ ਆਉਣ।

ਇਸ ਇਸ਼ਤਿਹਾਰ ਦੇ ਜ਼ਾਰੀ ਹੋਣ ਦੇ ਦੂਜੇ ਹੀ ਦਿਨ ਸਹਾਰਾ—ਆਸ਼ਰਮ ਦੀ ਜ਼ਮੀਨ ਤੇ ਕੀਤੇ ਗਏ ਸ਼ੁਰੂਆਤੀ ਕੰਮਾਂ ਦੀ ਤੋੜ—ਭੰਨ ਦੀਆਂ ਖ਼ਬਰਾਂ ਸਨ। ਲੋਕਾਂ ਨੇ ਇਸਦਾ ਸੁੰਦਰ ਮੁੱਖ ਗੇਟ ਤੋੜ ਦਿੱਤਾ ਸੀ ਅਤੇ ਇਸਦੀ ਵਲਗਣ ਵਾਲੀ ਚਾਰਦੀਵਾਰੀ ਨੂੰ ਵੀ ਜਗ੍ਹਾ—ਜਗ੍ਹਾ ਨੁਕਸਾਨਿਆ ਗਿਆ ਸੀ। ਇਮਾਰਤਾਂ ਦੇ ਨਿਰਮਾਣ ਹਿੱਤ ਇਕੱਠੇ ਕੀਤੇ ਇਮਾਰਤੀ ਸਾਮਾਨ ਨੂੰ ਵੀ ਖਿੰਡਾਇਆ ਗਿਆ ਸੀ। ਸ਼ਹਿਰ ਵਿੱਚ ਲੱਗੇ ਹੋਰਡਿੰਗਜ਼ ਤੇ ਬੈਨਰ ਜਾਂ ਫਾੜ ਦਿੱਤੇ ਗਏ ਸਨ ਜਾਂ ਫੇਰ ਉਨ੍ਹਾਂ ਤੇ ਕਾਲਿਖ ਮਲ ਦਿੱਤੀ ਗਈ ਸੀ।

ਇੱਕ ਸੰਪਰਦਾਯ ਵੱਲੋਂ ਇਸ ਸਹਾਰਾ—ਆਸ਼ਰਮ ਨੂੰ ਹਟਾਏ ਜਾਣ ਦੀ ਚੁਨੌਤੀ ਦਿੰਦੇ ਹੋਇਆਂ ਅਪੀਲ ਕੀਤੀ ਗਈ ਅਤੇ ਸਰਕਾਰ ਵੱਲੋਂ ਅਜਿਹਾ ਨਾ ਕਰਨ ਤੇ ਸ਼ਹਿਰ ਦੀ ਵਿਧਾਨ ਸਭਾ ਦੇ ਨਜ਼ਦੀਕ ਇੱਕ ਵੱਡਾ ਧਰਨਾ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ। ਅਹਾਤੇ ਮੂਹਰੇ ਤੈਨਾਤ ਸੁਰੱਖਿਆ ਕਰਮਚਾਰੀਆਂ ਨਾਲ ਮਾਰ—ਕੁਟਾਈ ਕੀਤੀ ਗਈ ਤੇ ਕੰਪਨੀ ਦੇ ਕਈ ਕਰਮਚਾਰੀ ਰਾਤੋ—ਰਾਤ ਕੰਮ ਛੱਡ ਕੇ ਭੂਮੀਗਤ ਹੋ ਗਏ ਸਨ।

ਦੂਜੇ ਦਿਨ ਕੰਪਨੀ ਵਲੋਂ ਅਸਲੀਅਤ ਨੂੰ ਲੜੀਵਾਰ ਸਾਹਮਣੇ ਲਿਆਉਂਦਿਆਂ ਇੱਕ ਅਪੀਲ ਜਾਰੀ ਕੀਤੀ ਗਈ ਜਿਸਨੂੰ ਸਾਰੇ ਵੱਡੇ ਅਖ਼ਬਾਰਾਂ ਨੇ ਅਹਿਮੀਅਤ ਦਿੱਤੀ ਸੀ। ਕੰਪਨੀ ਨੇ ਬੜੀ ਨਿਮਰਤਾ ਨਾਲ ਇਹ ਖੁਲਾਸਾ ਵੀ ਕੀਤਾ ਸੀ ਕਿ ਕੰਪਨੀ ਦੇ ਵਿਭਿੰਨ ਕੰਮਾਂ ਲਈ ਜਿਨ੍ਹਾਂ ਫਰਮਾਂ ਨੂੰ ਠੇਕੇ ਨਹੀਂ ਮਿਲ ਸਕੇ, ਉਨ੍ਹਾਂ ਨੇ ਹੀ ਇਸ ਭਾਂਤ ਦੇ ਕੁਝ ਸਵਾਲ ਪੈਦਾ ਕੀਤੇ ਹਨ ਅਤੇ ਲੋਕਾਂ ਨੂੰ ਭੜਕਾਇਆ ਹੈ। ਫੇਰ ਇਹ ਸਿਲਸਿਲਾ ਚੱਲਦਾ ਰਿਹਾ। ਕਈ ਦਿਨਾਂ ਤੱਕ ਨਖੇਧੀ ਤੇ ਖੰਡਣ—ਮੰਡਣ ਵਾਲੀਆਂ ਖ਼ਬਰਾਂ ਆਉਂਦੀਆਂ ਰਹੀਆਂ, ਇਸ਼ਤਿਹਾਰ ਛੱਪਦੇ, ਗੱਲਾਂ ਹੁੰਦੀਆਂ ਰਹੀਆਂ।

ਕੁਝ ਅਖ਼ਬਾਰਾਂ ਨੇ ਸਰਕਾਰ ਨਾਲ ਜੁੜੇ ਹੋਏ ਦੋਸ਼ ਵੀ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਨ੍ਹਾਂ ਇਸ਼ਤਿਹਾਰਾਂ, ਪੇਡ ਖ਼ਬਰਾਂ ਆਦਿ ਤੋਂ ਸਰਕਾਰ ਕਰੋੜਾਂ ਰੁਪਏ ਕਮਾ ਰਹੀ ਹੈ ਤੇ ਸਮਾਜ ਦੀ ਰਹੁ—ਰੀਤਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਲੋਕਲ ਨਿਊਜ਼ ਚੈਨਲਾਂ ਨੇ ਸਾਰਾ ਦਿਨ ਇਸ ਰਾਮ—ਰੌਲੇ ਨੂੰ ਲੈ ਕੇ ਲੋਕਾਂ ਨੂੰ ਉਲਝਾਈ ਰੱਖਿਆ। ਕਈ ਦਿਨਾਂ ਤੱਕ ਦੁਨੀਆਂ ਦੀਆਂ ਹੋਰ ਖ਼ਬਰਾਂ ਤੋਂ ਕਿਨਾਰਾ ਕਰ ਲਿਆ ਗਿਆ। ਸ਼ਹਿਰ ਦੀਆਂ ਕਈ ਸੰਸਥਾਵਾਂ ਵਿਚੋਲਾ ਬਣ—ਬਣ ਰਜ਼ਾਮੰਦੀ ਕਰਵਾਉਣ ਦੀ ਭਾਵਨਾ ਨਾਲ ਅੱਗੇ ਆ ਗਈਆਂ। ਕੰਪਨੀ ਵੱਲੋਂ ਚੱਲ ਰਹੀ ਇੰਟਰਵਿਊ ਰੋਕ ਦਿੱਤੀ ਗਈ। ਇਸ ਹਿੱਤ ਦੇਸ਼ ਦੇ ਦੂਰ—ਦੂਰੇਡੇ ਇਲਾਕਿਆਂ ਤੋਂ ਆਉਂਣ ਵਾਲੇ ਕੈਂਡੀਡੇਟ ਆਪਣੇ ਘਰਾਂ ਨੂੰ ਵਾਪਸ ਜਾਣ ਲੱਗ ਪਏ। ਉਸਾਰੀ ਦੇ ਕੰਮਾਂ ਹਿੱਤ ਹੋਏ ਟੈਂਡਰਾਂ ਦੇ ਆਧਾਰ ਤੇ ਦਿੱਤੇ ਗਏ ਠੇਕਿਆਂ ਵਿਚੋਂ ਕਈਆਂ ਨੂੰ ਕੈਂਸਲ ਕਰਨਾ ਪਿਆ ਤੇ ਕਈਆਂ ਨੂੰ ਰੁਕਾਵਟ ਪੈਂਣ ਤੇ ਆਪਣੀਆਂ ਕੰਮ ਸਬੰਧੀ ਯੋਜਨਾਵਾਂ ਵਿੱਚ ਤਬਦੀਲੀ ਕਰਨੀ ਪਈ।

ਇਸੇ ਸਮੇਂ ਦੇਸ਼ ਦੀਆਂ ਪ੍ਰਮੁੱਖ ਮੈਗਜ਼ੀਨਾਂ ਵਿੱਚ ਸੈਲੀਨਾ ਨੰਦਾ ਦੇ ਕਲੋਜ਼ਅਪਸ ਅਤੇ ਪੂਰੇ—ਪੂਰੇ ਪੰਨਿਆਂ ਵਾਲੇ ਚਿੱਤਰ ਬਦਸਤੂਰ ਛੱਪਦੇ ਰਹੇ। ਕਿਸੇ ਸਮਾਚਾਰ ਪਤ੍ਰਿੱਕਾ ਨੇ ਇਨ੍ਹਾਂ ਦੇ ਨਾਲ ਜੈਪੁਰ ਦੀਆਂ ਘਟਨਾਵਾਂ ਨੂੰ ਜੋੜ ਕੇ ਪੇਸ਼ ਕੀਤਾ, ਪਰ ਬਹੁਤ ਸਾਰੀਆਂ ਨੇ ਇਨ੍ਹਾਂ ਘਟਨਾਵਾਂ ਦਾ ਕੋਈ ਜ਼ਿਕਰ ਨਾ ਕਰਕੇ ਸਿਰਫ ਸੈਲੀਨਾ ਨੰਦਾ ਦੀਆਂ ਤਸਵੀਰਾਂ ਨੂੰ ਹੀ ਤਰਜੀਹ ਦਿੱਤੀ। ਸੈਲੀਨਾ ਨੰਦਾ ਦੀ ਪ੍ਰਚਾਰ ਵਾਲੀ ਟੀਮ ਨੂੰ ਕਈ ਦਿਨਾਂ ਦਾ ਆਰਾਮ ਮਿਲ ਗਿਆ ਕਿਉਂਕਿ ਉਨ੍ਹਾਂ ਦੇ ਬਿਨਾਂ ਕੁਝ ਕੀਤਿਆਂ ਹੀ ਮੈਡਮ ਦੇ ਸਾਹਮਣੇ ਪਰੋਸਣ ਲਈ ਨਿੱਤ ਨਵੀਂ

ਸਮਗਰੀ ਜੋ ਉਪਲਬਧ ਹੋ ਜਾਂਦੀ ਸੀ।

ਭਾਰਤੀ ਨਿਊਜ਼ ਚੈਨਲਾਂ ਤੇ ਅਖ਼ਬਾਰਾਂ ਦੀ ਇਸ ਲੋਕਲ ਖ਼ਬਰ ਨੂੰ ਪਾਕਿਸਤਾਨ ਦੇ ਅਖ਼ਬਾਰਾਂ ਨੇ ਵੀ ਤਰਜ਼ੀਹ ਦਿੱਤੀ। ਜੌਹਨ ਅਲਤਮਸ਼ ਦੇ ਕੁਝ ਪੈਰੋਕਾਰਾਂ ਅਤੇ ਪਾਕਿਸਤਾਨ ਵਿੱਚ ਰਹਿ ਰਹੇ ਉਸਦੇ ਰਿਸ਼ਤੇਦਾਰਾਂ ਦੀ ਮਾਰਫਤ ਵੀ ਇਹ ਸਾਰਾ ਵਾਕਿਆ ਜੌਹਨ ਤਕ ਪਹੁੰਚ ਗਿਆ। ਜੌਹਨ ਨੇ ਸੈਲੀਨਾ ਨਾਲ ਦੋ—ਤਿੰਨ ਵਾਰ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਸੰਪਰਕ ਨਹੀਂ ਸੀ ਹੋ ਪਾਇਆ। ਜੌਹਨ ਨੇ ਆਪਣੇ ਦਫ਼ਤਰ ਨੂੰ ਹਿਦਾਇਤ ਕਰ ਦਿੱਤੀ ਕਿ ਸੈਲੀਨਾ ਨੂੰ ਵਧਾਈ ਸੰਦੇਸ਼ ਭੇਜਿਆ ਜਾਵੇ।

“ਮੀਡੀਆ ਦੀ ਕ੍ਰਿਸ਼ਮੇਬਾਜ਼ੀ ਕੋਈ ਨਵੀਂ ਜਾਂ ਅੱਜ ਦੇ ਯੁੱਗ ਦੀ ਹੀ ਗੱਲ ਨਹੀਂ। ਮੀਡੀਆ ਨੇ ਤਾਂ ਇਹ ਰੀਤ ਜੁਗਾਂ—ਜੁਗਾਂ ਤੋਂ ਨਿਭਾਈ ਹੈ। ਅਯੋਧਿਆ ਵਿੱਚ ਇਕ ਰਾਜੇ ਦਾ ਅਕਾਲ ਚਲਾਣਾ, ਦੂਸਰੇ ਦੇ ਰਾਜਤਿਲਕ ਹਿੱਤ ਉਸਦੀ ਮਾਂ ਦੀ ਮੰਗ, ਇਕ ਰਾਜ ਪੁੱਤਰ ਵੱਲੋਂ ਆਪਣੀ ਪਤਨੀ ਨੂੰ ਅਯੋਧਿਆ ਵਿੱਚ ਹੀ ਛੱਡ ਜਾਣ ਵਰਗੀਆਂ ਸੰਭਾਵਨਾਵਾਂ ਵਾਲੇ ਹਾਲਾਤਾਂ ਦੇ ਬਾਵਜੂਦ ਤੁਲਸੀ ਦਾ ਕੈਮਰਾ ਮਾਤ੍ਰ ਅਯੋਧਿਆ ਤੱਕ ਹੀ ਸੀਮਿਤ ਨਹੀਂ ਸੀ ਰਿਹਾ, ਬਲਕਿ ਦਰ ਦਰ ਦੀਆਂ ਠੋਕਰਾਂ ਖਾਂਦਾ ਦੇਸ਼—ਪ੍ਰਦੇਸ਼ ਘੁੰਮਦਾ ਹੈ ਅਤੇ ਉਸ ਸਭ ਦੇ ਲਈ ਜਨਤਾ ਦੇ ਦਿਲਾਂ ਵਿੱਚ ਹੈਰਾਨਾਕੁਨ ਸਨਸਨੀ ਪੈਦਾ ਕਰ ਦਿੱਤੀ, ਜੋ ਸਿਰਫ਼ ਅਯੋਧਿਆ ਹੀ ਨਹੀਂ ਸਗੋਂ ਦੂਰ—ਦੂਰ ਦੇ ਇਲਾਕਿਆਂ ਵਿੱਚ ਘੱਟ ਰਿਹਾ ਸੀ।।।।” ਜਨਤਾ ਨੇ ਜੈਪੁਰ ਦੀਆਂ ਅਖ਼ਬਾਰਾਂ ਵਿੱਚ ਅਜਿਹੇ ਕਈ ਸੰਪਾਦਕੀ ਪੜ੍ਹੇ—ਦੇਖੇ ਹਨ। ਮੁੰਬਈ ਦੇ ਫਿਲਮ ਜਗਤ ਵੱਲੋਂ ਵੀ ਇਸ ਖ਼ਬਰ ਤੇ ਪ੍ਰਭਾਵੀ ਪ੍ਰਤਿਕ੍ਰਿਆ ਆਉਂਦੀ ਰਹੀ। ਵੈਸੇ ਤਾਂ ਆਮ ਕਰਕੇ ਫਿਲਮੀ ਦੁਨੀਆਂ ਸਿਤਾਰਿਆਂ ਦੇ ਵਪਾਰਕ—ਜਾਂ ਪੇਸ਼ੇ ਸਬੰਧੀ ਸਬੂਤਾਂ ਤੇ ਆਧਾਰਿਤ ਕਦੇ ਕੁਝ ਨਹੀਂ ਕਹਿੰਦੀ, ਪਰ ਇੱਕ ਅੰਤਰ—ਰਾਸ਼ਟਰੀ ਸਟਾਰ ਦੇ ਬਾਰੇ ਜਾਣਕਾਰੀ ਕਿਸੇ ਤੋਂ ਛਿਪੀ ਨਹੀਂ ਰਹਿੰਦੀ। ਲੋਕਾਂ ਨੇ ਆਪਣੇ—ਆਪਣੇ ਨਜ਼ਰੀਏ ਨਾਲ ਘਟਨਾ ਦੀ ਘੋਖ ਕਰਕੇ ਆਪਣੇ—ਆਪਣੇ ਢੰਗ ਨਾਲ ਪ੍ਰਤਿਕ੍ਰਿਆ ਦਿੱਤੀ ਸੀ। ਲੋਕਾਂ ਦੀ ਵਰਿ੍ਹਆਂ ਬਾਅਦ ਵੀ ਅਜਿਹੀ ਪੜਤਾਲ ਪੜ੍ਹਣ—ਸੁਣਨ ਨੂੰ ਮਿਲਦੀ ਰਹੀ ਕਿ ਫਿਲਮੀ ਜਗਤ ਤੋਂ ਪਹਿਲਾਂ ਕਿਹੜੇ—ਕਿਹੜੇ ਲੋਕ ਅੰਤਰ—ਰਾਸ਼ਟਰੀ ਪੱਧਰ ਤੇ ਜੁੜੇ ਰਹੇ ਹਨ। ਇਨ੍ਹਾਂ ਵਿੱਚ ਫਿਲਮੀ ਮੇਲੇਆਂ ਦੇ ਅਵਾਰਡ ਮੰਚ ਤੇ ਆਪਣੀ ਪੋਸ਼ਾਕ ਦੇ ਲਿਸ਼ਕਾਰੇ ਮਾਰਦੀਆਂ ਅਭਿਨੇੱਤ੍ਰੀਆਂ ਤੋਂ ਲੈ ਕੇ, ਹੌਲੀਵੁੱਡ ਫਿਲਮਾਂ ਖਾਤਿਰ ਸਿਰ ਮੁਨਵਾ ਲੈਣ ਵਾਲੀ ਮਾਡਲ ਤੱਕ ਨੂੰ ਲੋਕਾਂ ਨੇ ਯਾਦ ਕੀਤਾ। ਬੇਸ਼ਕ ਭਾਰਤ ਵਰਗੇ ਬਹੁ ਵਿਰਾਸਤੀ ਦੇਸ਼ ਵਿਚ ਔਰਤ ਦੇ ਸਿਰ ਮੁੰਨਵਾ ਲੈਣ ਦੀ ਘਟਨਾ ਹੁਣ ਹੀਰੋਇਨਾਂ ਤੋਂ ਲੈ ਕੇ ਖਿਡਾਰੀਆਂ ਜਾਂ ਰਾਜਨੇਤਾਵਾਂ ਦੇ ਨਾਲ ਜੁੜ ਚੁੱਕੀ ਸੀ। ਇਸ ਗੱਲ ਵਿੱਚ ਕੋਈ ਨਿਵੇਕਲਾਪਨ ਨਹੀਂ ਸੀ ਰਹਿ ਗਿਆ। ਪਰ ਫੇਰ ਵੀ ਪੁਰਾਣੇ ਪਦਾਰਥਾਂ ਤੇ ਨਵੀਆਂ ਚਟਨੀਆਂ ਨਾਲ ਆਉਂਣ ਵਾਲੇ ਚਟਕਾਰਿਆਂ ਦਾ ਸਵਾਦ ਦੇਸ਼ ਨੇ ਕਦੇ ਨਹੀਂ ਛੱਡਿਆ, ਸੋ ਇਹ ਖ਼ਬਰ ਤਾਂ ਖ਼ਬਰ—ਜਗਤ ਲਈ ਇੱਕ ਸੰਜੀਵਨੀ ਸੀ। ਕਈਆਂ ਸ਼ਹਿਰਾਂ ਦੇ ਟੂਰਿਸਟ ਸਥਾਨਾਂ ਤੇ ਸੈਲਾਨੀਆਂ ਨੂੰ ਘੁਮਾਉਣ ਵਾਲੇ ਗਾਈਡਾਂ ਨੇ ਤਾਂ ਬਾਹਰੋਂ ਆਉਣ ਵਾਲੇ ਵਿਦੇਸ਼ੀਆਂ ਨੂੰ ਇਹ ਦੱਸਣਾ ਵੀ ਸ਼ੁਰੂ ਕਰ ਦਿੱਤਾ ਸੀ ਕਿ ਭਾਰਤ ਵਿੱਚ ਵੱਖ—ਵੱਖ ਧਰਮਾਂ ਵਿੱਚ ਭੜਕੇ ਵੱਡੇ ਦੰਗੇ—ਫਸਾਦਾਂ ਦੇ ਕੀ ਕਾਰਣ ਸਨ। ਪਰ ਭਾਰਤੀ ਸਦਭਾਵਨਾ ਅਤੇ ਸੁਹਿਰਦਤਾ ਦੇ ਕਾਇਲ ਇਨ੍ਹਾਂ  ਗਾਈਡਾਂ ਨੇ ਵਿਦੇਸ਼ੀਆਂ ’ਚ ਦੇਸ਼ ਦਾ ਵੱਡੇ ਤੋਂ ਵੱਡਾ ਦੰਗਾ—ਫਸਾਦ ਜਲਦੀ ਭੁੱਲ ਜਾਣ ਦੀ ਕਲਾ ਦੀ ਵਡਿਆਈ ਵੀ ਹਰ ਮੌਕੇ ਤੇ ਖੂਬ ਕੀਤੀ ਸੀ। ਵਿਦੇਸ਼ੀ ਟੂਰਿਸਟ ਇਨ੍ਹਾਂ ਗਾਈਡਾਂ ਦੇ ਮਿਲਦੇ—ਜੁਲਦੇ ਸਟਾਈਲ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸਨ ਰਹਿੰਦੇ। ਇਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਸਹੀ ਮੰਨ ਕੇ ਅੱਖਾਂ ਮੀਚ ਕੇ ਯਕੀਨ ਕਰ ਲੈਂਦੇ ਸਨ, ਘੱਟੋ—ਘੱਟ ਜਦ ਠੀਕ ਉਹ ਇਥੇ ਰਹਿੰਦੇ।

ਜੌਹਨ ਅਤਲਮਸ਼ ਨੇ ਹੁਣ ਸੈਲੀਨਾ ਨੰਦਾ ਦੀ ਐਲਬਮ ਦੀ ਲਾਂਚਿੰਗ ਬਾਰੇ ਹੋਰ ਵੀ ਬੇਚੈਨੀ ਨਾਲ ਸੋਚਣਾ—ਵਿਚਾਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਸਨੂੰ ਜਲਦੀ ਹੀ ਇਸਦੀ ਲੋਕੇਸ਼ਨ ਫਾਈਨਲ ਹੋ ਜਾਣ ਦੀ ਆਸ ਸੀ।

ਇਸੇ ਦੌਰਾਨ ਸੈਲੀਨਾ ਨੰਦਾ ਨੂੰ ਇੱਕ ਹੋਰ ਵੱਡੀ ਹੌਲੀਵੁਡ ਫਿਲਮ ਮਿਲ ਜਾਣ ਦੀ ਖ਼ਬਰ ਆ ਗਈ। ਸੰਨ ਉਂਨੀ ਸੌ ਸੱਤਰ ਦੇ ਆਸਪਾਸ ਭਾਰਤ ਸਹਿਤ ਸੰਸਾਰ ਦੇ ਕਈ ਮੁਲਕਾਂ ਵਿੱਚ ਦਿਖਾਈ ਜਾ ਚੁੱਕੀ ਇਕ ਸਫਲ ਫਿਲਮ ਦਾ ਰੀਮੇਕ ਦੋ ਪ੍ਰੋਡਿਊਸਰਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਸੀ। ਇਨ੍ਹਾਂ ਵਿੱਚੋਂ ਇੱਕ ਰਸ਼ੀਆ ਦੇ ਸਨ। ਇਸ ਫਿਲਮ ਦਾ ਸ਼ਡਯੂਲ ਲੱਗਭਗ ਤਹਿ ਕਰ ਲਿਆ ਗਿਆ ਸੀ ਤੇ ਇੱਕ ਵੱਡੇ ਹਿੱਸੇ ਦੀ ਸ਼ੂਟਿੰਗ ਉਜ਼ਬੇਕਿਸਤਾਨ ਵਿੱਚ ਕੀਤੀ ਜਾਣੀ ਸੀ। ਮੂਲ ਫਿਲਮ ਵੀ ਉਜ਼ਬੇਕਿਸਤਾਨ ਵਿੱਚ ਹੀ ਫਿਲਮਾਈ ਗਈ ਸੀ। ਪਰ ਹੁਣ ਤਾਂ ਇੱਕ ਲੰਮਾ ਅਰਸਾ ਬੀਤ ਚੁੱਕਿਆ ਸੀ। ਇਸ ਦੌਰਾਨ ਤਾਂ ਵਿਸ਼ਵ ਪੱਧਰ ਤੇ ਛੋਟੇ—ਵੱਡੇ ਕਈ ਪਰਿਵਰਤਨ ਹੋ ਚੁੱਕੇ ਸਨ।

ਹਾਲਾਂ ਕਿ ਜਦ ਇਹ ਫਿਲਮ ਆਈ ਸੀ ਤਦ ਸੋਵੀਅਤ ਰੂਸ ਦੀ ਵੰਡ ਨਹੀਂ ਹੋਈ ਸੀ। ਏਸ਼ੀਆ ਦੇ ਇਸ ਸਭ ਤੋਂ ਵੱਡੇ ਦੇਸ਼ ਦਾ ਉਦੋਂ ਦੁਨੀਆਂ ਤੇ ਕਾਫੀ ਦਬਦਬਾ ਮੰਨਿਆ ਜਾਂਦਾ ਸੀ ਅਤੇ ਇਸਨੂੰ ਅਮਰੀਕਾ ਦੇ ਬਰਾਬਰ ਦੀ ਤਾਕਤ ਜਾਣਿਆ ਜਾਂਦਾ ਸੀ। ਉਦੋਂ ਰੂਸ ਦੇ ਇੱਕ ਮੁੱਠ ਰਹਿੰਦਿਆਂ, ਏਸ਼ੀਆ ਵਿੱਚ ਚਾਈਨਾ ਦਾ ਦਬਾਅ ਵੀ ਅੱਜ ਵਰਗਾ ਨਹੀਂ ਸੀ। ਚੀਨ ਦੀ ਵਪਾਰਕ ਮੁਸਤੈਦੀ ਵੀ ਉਦੋਂ ਤੱਕ ਸੰਸਾਰ ਦੇ ਸਾਹਮਣੇ ਨਹੀਂ ਸੀ ਆਈ। ਚਾਈਨਾ ਦੇ ਲੌਹ ਪੜਦੇ ਨੇ ਕੁਝ ਸਮਾਂ ਪਹਿਲਾਂ ਤੱਕ ਉਸ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਪਣੀ ਓਟ ਦੇ ਰੱਖੀ ਸੀ।

ਪਰ ਉਦਾਰਵਾਦੀ ਰਾਸ਼ਟਰਪਤੀ ਗੋਰਬਾਚੌਫ਼ ਦੇ ਸਮੇਂ ਵਿੱਚ ਰੂਸ ਦੇ ਅਜਿਹੇ ਪੜਦੇ ਖੁਲ੍ਹ ਗਏ ਤੇ ਕਿਸੇ ਕਿਸੇ ਵੱਡੀ ਪੰਡ ਦੇ ਖੁੱਲ ਜਾਣ ਤੇ ਉਸ ਵਿੱਚ ਰੱਖੇ ਅਸਬਾਬ ਦੇ ਖਿੰਡ ਜਾਣ ਵਾਂਗਰ ਤੇਰਾਂ ਦੇਸ਼ ਅੱਡ—ਅੱਡ ਇਕਾਈਆਂ ਦੇ ਰੂਪ ਵਿੱਚ ਖਿੱਲਰ ਗਏ। ਹੁਣ ਰੂਸ ਅਤਿ ਸੀਮਿਤ ਤਾਕਤ ਬਣ ਕੇ ਰਹਿ ਗਿਆ। ਸਿੱਟੇ ਵਜੋਂ ਰਾਜਨੀਤੀ ਹੀ ਨਹੀਂ ਸਗੋਂ ਖੇਡਾਂ, ਸਾਹਿਤ, ਸਿਖਿਆ, ਵਪਾਰ, ਵਿਰਾਸਤ, ਤਕਨੀਕ ਅਤੇ ਵਿਗਿਆਨ ਦੇ ਨਾਲ—ਨਾਲ ਖੇਤੀਬਾੜੀ ਆਦਿ ਵਿੱਚ ਵੀ ਉਸਦਾ ਮੁਕਾਮ ਹਲਕਾ ਪੈ ਗਿਆ। ਹੁਣ ਸੰਸਾਰ ਦੇ ਨਕਸ਼ੇ ਤੇ ਰੂਸ ਦਾ ਉਹ ਪਹਿਲੇ ਵਾਲਾ ਦਬਦਬਾ ਨਹੀਂ ਸੀ ਰਿਹਾ।

ਹੁਣ ਤਾਂ ਉਜ਼ਬੇਕਿਸਤਾਨ ਦਾ ਵੀ ਪਹਿਲਾਂ ਵਾਲਾ ਰੂਪ ਬਦਲ ਚੁੱਕਾ ਸੀ। ਪਰ ਕਿਉਂ ਕਿ ਫਿਲਮ ਦਾ ਕਥਾਨਕ ਉਸੇ ਧਰਤੀ ਨਾਲ ਜੁੜਿਆ ਸੀ, ਇਸ ਲਈ ਦੋਵੇਂ ਪ੍ਰੋਡੀਊਸਰਾਂ ਨੇ ਮੂਲ ਕਹਾਣੀ ਦੀ ਤਰਾਂ ਇਸ ਰੀਮੇਕ ਨੂੰ ਵੀ ਉੱਥੇ ਹੀ ਫਿਲਮਾਉਣ ਦਾ ਫੈਸਲਾ ਕਰ ਲਿਆ। ਪਰ ਸੱਭਿਅਤਾ ਜਾਂ ਵਿਰਾਸਤ ਅਨੁਸਾਰ ਕੋਈ ਦੇਸ਼ ਐਡੀ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ।।। ਸੋ ਅੱਜ ਦਾ ਉਜ਼ਬੇਕਿਸਤਾਨ ਵੀ ਨਹੀਂ। ਉੱਥੇ ਬੇਹੱਦ ਖੂਬਸੂਰਤ ਅਤੇ ਆਧੁਨਿਕ ਲੋਕੇਸ਼ਨਾਂ

ਸਨ, ਜਿੱਥੇ ਅਤਿਅੰਤ ਸੰਭਾਵਨਾਵਾਂ ਦੇ ਰਾਹ ਖੁੱਲੇ ਸਨ। ਫ਼ਿਲਮ ਦੀ ਸ਼ੂਟਿੰਗ ਦੀਆਂ ਸਭ ਤਿਆਰੀਆਂ ਹੋ ਚੁੱਕੀਆਂ ਸਨ। ਇਸ ਵਿੱਚ ਸੈਲੀਨਾ ਦਾ ਦਿਲ—ਖਿੱਚ ਰੋਲ ਸੀ।