Aqaab - 5 in Punjabi Fiction Stories by Prabodh Kumar Govil books and stories PDF | ਉਕਾ਼ਬ - 5

Featured Books
  • મારા અનુભવો - ભાગ 19

    ધારાવાહિક:- મારા અનુભવોભાગ:- 19શિર્ષક:- ભદ્રેશ્વરલેખક:- શ્રી...

  • ફરે તે ફરફરે - 39

      નસીબમાં હોય તો જ  કહાની અટલા એપીસોડ પુરા  ક...

  • બોલો કોને કહીએ

    હમણાં એક મેરેજ કાઉન્સેલર ની પોસ્ટ વાંચી કે  આજે છોકરાં છોકરી...

  • ભાગવત રહસ્ય - 114

    ભાગવત રહસ્ય-૧૧૪   મનુષ્યમાં સ્વાર્થ બુદ્ધિ જાગે છે-ત્યારે તે...

  • ખજાનો - 81

    ઊંડો શ્વાસ લઈ જૉનીએ હિંમત દાખવી." જુઓ મિત્રો..! જો આપણે જ હિ...

Categories
Share

ਉਕਾ਼ਬ - 5

ਪੰਜ

(5)

ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚ ਗਿਆ। ਮੀਡੀਆ ਨੇ ਵੀ ਇਸ ਹਾਦਸੇ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਦਰਦਨਾਕ ਹਾਦਸਾ ਕਰਾਰ ਦਿੱਤਾ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਬੇਦੋਸ਼, ਹੱਸਦੀ—ਖੇਡਦੀ ਬੇਗੁਨਾਹ ਬਸਤੀ ਲਈ ਕਿਸੇ ਨਛੱਤ੍ਰ (ਗ੍ਰਹਿ) ਦੀ ਚਾਲ, ਅਜਿਹੀ ਅਨਹੋਣੀ ਘੜ ਸਕਦੀ ਹੈ।

ਸੁਰਖਿਅਤ ਅਤੇ ਵਿਕਸਿਤ ਕਹੀ ਜਾਣ ਵਾਲੀ ਦੁਨੀਆਂ ਤੇ ਕੋਈ ਏਸ ਰਾਖਸ਼ੀ ਤਰੀਕੇ ਨਾਲ ਤਬਾਹੀ ਕਰ ਸਕਦਾ ਹੈ, ਇਹ ਇਨਸਾਨੀ ਸੋਚ ਤੋਂ ਪਰ੍ਹੇ ਸੀ।

ਮੀਡੀਆ ਨੇ ਇਸਨੂੰ ਉਦਾਰਵਾਦਿਤਾ ਤੇ ਕੱਟੜਤਾ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਸੀ।

ਵਿਸ਼ਵ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਕਹੇ ਜਾਣ ਵਾਲੇ ਅਮੀਰਕਾ ਦੇ ਸ਼ਹਿਰ ਨਿਊਯਾਰਕ ਵਿੱਚ ਖੜ੍ਹੇ ਟਵਿਨ—ਟਾਵਰਜ਼ ਨੂੰ ਹਵਾਈ ਹਮਲੇ ਨਾਲ ਢਾਹ—ਢੇਰੀ ਕਰ ਦਿੱਤਾ ਗਿਆ ਸੀ। ਉਹ ਗਗਨ—ਚੁੰਬੀ ਇਮਾਰਤਾਂ, ਜਿਨ੍ਹਾਂ ਵਿੱਚ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਦਾ ਆਚਾਰ—ਵਿਹਾਰ ਚੱਲਦਾ ਸੀ। ਜਿੱਥੇ ਆਰਥਿਕ ਨੀਤੀਆਂ ਘੜਣ ਦੇ ਪੈਮਾਨੇ ਬਣਾਏ ਜਾਂਦੇ ਸਨ। ਉਨ੍ਹਾਂ ਨੂੰ ਸਭ ਦੇ ਦੇਖਦਿਆਂ—ਦੇਖਦਿਆਂ ਲੋਹੇ, ਸੀਮਿੰਟ ਅਤੇ ਪੱਥਰਾਂ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ ਗਿਆ।

ਇਸ ਨੂੰ ਸਾਰੀ ਦੁਨੀਆਂ ਵਿੱਚ ਪੈਰ ਪਸਾਰ ਰਹੇ ਗੈਰ—ਮਨੁੱਖੀ ਅਤਿਵਾਦ ਦਾ ਸਭ ਤੋਂ ਭਿਆਨਕ ਤੇ ਮਨੁੱਖਤਾ ਵਰੋਧੀ ਕਰਮ ਕਹਿ ਕੇ ਵੀ ਮੀਡੀਆ ਸੰਤੁਸ਼ਟ ਨਹੀਂ ਸੀ।

ਇਹ ਵਿਸ਼ਵ ਦੀਆਂ ਦੋ ਤਹਿਜ਼ੀਬਾਂ ਵਿੱਚ ਮਾਯੂਸੀ ਦਾ ਅਨੰਤ ਸ਼ਿਖਰ

ਸੀ। ਇਸ ਹਾਦਸੇ ਵਿੱਚ ਹਜ਼ਾਰਾਂ ਬੇਦੋਸ਼ੀਆਂ ਨੇ ਆਪਣੀ ਜਾਨ ਗਵਾਈ ਸੀ।

ਸੰਸਾਰ ਨੇ ਹੁਣ ਤੱਕ ਦੋ ਵਿਸ਼ਵ ਜੰਗਾਂ ਦੇਖੀਆਂ ਸਨ। ਉਨ੍ਹਾਂ ਦੀਆਂ ਕਾਲੀਆਂ ਯਾਦਾਂ ਹੁਣ ਤੀਕ ਸੰਸਾਰ ਦੇ ਕੋਨੇ—ਕੋਨੇ ਵਿੱਚ ਵਸੀਆਂ ਹੋਈਆਂ ਹਨ।

ਜਾਪਾਨ ਦੇ ਹੀਰੋਸ਼ੀਮਾਂ ਤੇ ਨਾਗਾਸਾਕੀ ਦੀ ਭਿਆਨਕ ਤਬਾਹੀ ਦੇਖੀ—ਭੁਗਤੀ ਸੀ। ਪਰ ਇਸ ਹਾਦਸੇ ਨੇ ਇਹ ਸਿੱਧ ਕਰ ਦਿੱਤਾ ਕਿ ਮਨੁੱਖੀ ਇਤਿਹਾਸ ਨੇ ਆਪਣੀ ਤਵਾਰੀਖ ਤੋਂ ਕੋਈ ਸਬਕ ਨਹੀਂ ਸਿੱਖਿਆ। ਹੁਣ ਤੱਕ ਐਸੀ ਕੋਈ ਪ੍ਰਣਾਲੀ ਵਿਕਸਿਤ ਨਹੀਂ ਕੀਤੀ ਜਾ ਸਕੀ, ਜਿਸ ਨਾਲ ਦੋਸ਼ੀਆਂ ਨੂੰ ਪਹਿਚਾਣ ਕੇ ਪੂਰੀ ਤਰਾਂ ਬਰਬਾਦ ਕੀਤਾ ਜਾ ਸਕੇ।

ਇੱਥੇ ਇਸ ਵਾਰ ਵੀ ਉਹੀ ਗਲਤੀ ਦੁਹਰਾਈ ਗਈ, ਜਦ ਕਸੂਰਵਾਰਾਂ ਨਾਲ ਬਦਲੇ ਦੀ ਭਾਵਨਾ ਦੀ ਕਾਰਵਾਈ ਕਰਕੇ ਬੇਦੋਸ਼ਿਆਂ ਦੀ ਬਲੀ ਚੜ੍ਹਾਈ ਗਈ।

ਤਬਾਹੀ ਲਿਆਉਣ ਵਾਲੇ ਵਿਭਿੰਨ ਭਾਂਤ ਦੇ ਬੰਬਾਂ ਦਾ ਨਿਰਮਾਣ ਵੀ ਹੁਣ ਇਸ ਸਿਧਾਂਤ ਤੇ ਹੋਣ ਦਾ ਕਲੇਮ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਮਨੁੱਖੀ ਜਾਇਦਾਦ ਨੂੰ ਨੂਕਸਾਨ ਪਹੁੰਚਾਏ ਬਿਨਾਂ, ਸਿਰਫ ਰਸਾਇਨਿਕ ਢੰਗ ਨਾਲ ਦੋਸ਼ੀ ਮਨੁੱਖ ਜਾਂ ਮਨੁੱਖੀ ਸਮੂਹ ਨੂੰ ਦੁਨੀਆਂ ਤੋਂ ਬੇਦਖ਼ਲ ਕੀਤਾ ਜਾ ਸਕੇ। ਪਰ ਇਸ ਘਟਨਾਂ ਨਾਲ ਜਾਇਦਾਦਾਂ ਦਾ ਬੇਸ਼ੁਮਾਰ ਨੁਕਸਾਨ ਹੋਇਆ ਤੇ ਬੇਦੋਸ਼ੇ ਲੋਕਾਂ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਸਾਰੇ ਨਿਯਮ—ਸਿਧਾਂਤ ਤਾਰ—ਤਾਰ ਹੋ ਗਏ।

ਇੱਥੋਂ ਚੰਦ ਕਿਲੋ ਮੀਟਰ ਦੀ ਦੂਰੀ ਤੇ ਪਾਣੀ ਦੀਆਂ ਭਿਆਨਕ ਤੇ ਪ੍ਰਚੰਡ ਲਹਿਰਾਂ ਤੇ ਖੁੱਲ ਦਿਲੀ ਦਾ ਸਭ ਤੋਂ ਵੱਡਾ ਸੰਕੇਤ ਚਿੰਨ੍ਹ ਬਣ ਕੇ ਸਟੈਚੂ ਆਫ਼ ਲਿਬਰਟੀ ਖੜ੍ਹੀ ਹੈ। ਇਸ ਲਈ ਟਵਿੰਨ ਟਾਵਰਾਂ ਨੂੰ ਬਰਬਾਦ ਕੀਤਾ ਜਾਣਾ ਪੂਰੀ ਤਰ੍ਹਾਂ ਆਤਮਘਾਤੀ ਤੇ ਤਬਾਹੀ ਵਾਲਾ ਕੰਮ ਐਲਾਨਿਆ ਗਿਆ। ਪਰ ਫੇਰ ਵੀ ਇਸ ਹਾਦਸੇ ਨਾਲ ਤਹਿ ਹੋ ਗਿਆ ਕਿ ਦੁਨੀਆਂ ਦੇ ਤਮਾਮ ਵਿਚਾਰਾਂ—ਵਾਦਾਂ ਦੇ ਬਾਵਜੂਦ ਅਸੀਂ ਹਾਲੇ ਤਹਿਜ਼ੀਬ ਤੇ ਵਿਕਾਸ ਦੇ ਰਾਹ ਤੇ ਹੀ ਚੱਲ ਰਹੇ ਹਾਂ ਤੇ ਕਿਸੇ ਸਿੱਟੇ ਦੇ ਨੇੜੇ—ਤੇੜੇ ਵੀ ਨਹੀਂ ਪਹੁੰਚ ਸਕੇ।

ਦੁਨੀਆਂ ਭਰ ਦੇ ਅਖ਼ਬਾਰਾਂ ਤੇ ਸਮਾਚਾਰ ਚੈਨਲਾਂ ਨੇ ਇਸ ਖ਼ਬਰ ਨੂੰ

ਸੁਰਖੀ ਬਣਾ ਕੇ ਪੇਸ਼ ਕੀਤਾ। ਮਨੁੱਖਤਾ ਹੈਰਾਨ ਰਹਿ ਗਈ। ਹਰ ਪੱਖੋਂ ਬਹਿਸ ਤੇ ਖੰਡਨ—ਮੰਡਨ ਹੁੰਦੇ ਰਹੇ, ਪਰ ਕੋਈ ਠੋਸ ਹੱਲ ਜਾਂ ਸਿੱਟਾ ਪ੍ਰਾਪਤ ਨਹੀਂ ਹੋ

ਸਕਿਆ।

ਜੇਕਰ ਤਮਾਮ ਸੱਭਿਅਤਾ ਤਕਨੀਕ ਅਤੇ ਆਰਾਮ—ਪਸੰਦ ਸਮਾਜ ਅਜਿਹੇ ਮੰਤਵ ਲਈ ਰਚਿਆ ਜਾ ਰਿਹਾ ਹੈ ਤਾਂ ਇਹ ਕੋਈ ਲਾਹੇਵੰਦ ਨਹੀਂ ਸਗੋਂ ਇਸਦੀ ਵਿਵਸਥਾ ਉੱਪਰ ਵੀ ਸਵਾਲ ਉਠਾਇਆ ਗਿਆ।

ਨਿਊਯਾਰਕ ਸ਼ਹਿਰ ਦੇ ਇਸ ਜਖ਼ਮ ਨੇ ਦੁਨੀਆਂ ਭਰ ਦੇ ਮੁਲਕਾਂ ਨੂੰ ਦਰਦ—ਪੀੜਾਂ ਅਤੇ ਘ੍ਰਿਣਾ ਦਾ ਭਾਵ ਹੀ ਦਿੱਤਾ ਹੈ।

ਇਸਦੀ ਤਹਿਕੀਕਾਤ ਦੀ ਮੰਗ ਦੇ ਨਾਲ—ਨਾਲ ਸਵਾਲ ਇਹ ਵੀ ਪੈਦਾ ਕੀਤਾ ਗਿਆ ਕਿ ਇਹ ਕਿਹੜੀ ਭਾਸ਼ਾ ਹੈ ਤੇ ਕੌਣ ਬੋਲ ਰਿਹਾ ਹੈ। ਇਸਦੇ ਪੈਰੋਕਾਰ ਦੁਨੀਆਂ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਨ? ਉਹ ਖ਼ੁਦ ਕਿੱਥੇ ਖੜ੍ਹੇ ਹਨ। ਅਜਿਹੇ ਹਾਦਸਿਆਂ ਨਾਲ ਕਿਸਦਾ ਭਲਾ ਹੋ ਸਕਦਾ ਹੈ? ਇਨ੍ਹਾਂ ਸਵਾਲਾਂ ਨੂੰ ਲੈ ਕੇ ਦੁਨੀਆਂ ਭਰ ਵਿੱਚ ਅੱਤਵਾਦ ਦੇ ਵਿਰੁੱਧ ਇੱਕ ਜਲਜਲਾ ਵੀ ਉੱਠਿਆ। ਵੈਸੇ ਵੀ ਦੁਨੀਆਂ ਭਰਦੇ ਕਈ ਮੁਲਕ ਅੱਤਵਾਦ ਦਾ ਸ਼ਿਕਾਰ ਹੋ ਰਹੇ ਸਨ। ਪਰ ਅਮਰੀਕਾ ਵਰਗੇ ਵਰਤਮਾਨ ਦੇ ਦੌਰ ਦੇ ਮਹਾਨ ਮੁਲਕ ਵਿੱਚ ਵਾਪਰਿਆ ਇਹ ਹਾਦਸਾ, ਪੂਰੀ ਦੁਨੀਆਂ ਵਾਸਤੇ ਹੁਣ ਕਰੋ ਜਾਂ ਮਰੋ ਦੀ ਭਾਵਨਾਂ ਨੂੰ ਹੱਲਾਸ਼ੇਰੀ ਦੇਣ ਵਾਲਾ

ਸਾਬਤ ਹੋਇਆ।

ਟਵਿਣ—ਟਾਵਰਜ਼ ਪੂਰੀ ਤਰ੍ਹਾਂ ਤਬਾਹ ਹੋ ਗਏ। ਇਹ ਚਿੰਤਾ ਸੰਦੇਹ ਬਣੀ ਰਹੀ ਕਿ ਇਸ ਭਿਆਨਕ ਹਾਦਸੇ ਨੂੰ ਕਿਵੇਂ ਅੰਜ਼ਾਮ ਦਿੱਤਾ ਗਿਆ ਹੋਵੇਗਾ? ਪਰ ਇਹ ਕਾਲਾ ਸੱਚ ਸੰਸਾਰ ਵਿੱਚ ਕਿਸੇ ਛੱਤਰੀ ਵਾਂਗ ਖੁੱਲਿਆ ਰਹਿ ਗਿਆ ਕਿ ਅਜਿਹਾ ਵਾਪਰ ਚੁੱਕਾ ਹੈ, ਹੋ ਚੁੱਕਾ ਹੈ।

ਨਿਊਯਾਰਕ ਦੇ ਲੋਅਰ ਮੈਨਹੱਟਨ ਵਿੱਚ ਹਡਸਨ ਨਦੀ ਦੇ ਕਿਨਾਰੇ ਇਕ ਸੌ ਦਸ ਮੰਜਲਾ ਇਹ ਦੋਵੇਂ ਇਮਾਰਤਾਂ ਦੋ ਸੱਕੇ ਭਾਈਆਂ ਵਾਂਗ ਖੜੀਆਂ ਸਨ। ਜਿਵੇਂ ਦੋ ਜੁੜਵਾਂ ਭਾਈਆਂ ਵਿੱਚ ਵੀ ਇੱਕ ਮਾਂ ਦੀ ਕੁੱਖ ਵਿਚੋਂ ਦੋ—ਚਾਰ ਮਿੰਟ ਪਹਿਲਾਂ ਬਾਹਰ ਆ ਜਾਣ ਨਾਲ ਵੱਡਾ ਅਖਵਾਉਂਦਾ ਹੈ ਤੇ ਦੂਸਰਾ ਛੋਟਾ। ਠੀਕ ਇਸੇ ਭਾਂਤ ਟਵਿੰਨ ਟਾਵਰਜ਼ ਕਹਾਉਣ ਵਾਲੀਆਂ ਇਨ੍ਹਾਂ ਇਮਾਰਤਾਂ ਵਿੱਚੋਂ ਇੱਕ ਟਾਵਰ ਤੇਰਾਂ ਸੌ ਅਠਾਹਠ ਫੁੱਟ ਉੱਚਾ ਸੀ ਤੇ ਟਾਵਰ ਦੋ ਤੇਰਾਂ ਸੌ ਬਾਹਠ ਫੁੱਟ ਉੱਚਾ ਸੀ। ਲੰਬਾਈ ਵਿੱਚ ਛੇ ਫੁੱਟ ਦਾ ਅੰਤਰ ਇਸ ਕਰਕੇ ਸੀ ਕਿ ਟਾਵਰ ਇੱਕ ਦੇ ਉੱਪਰ ਮਹਾਂ ਸ਼ਕਤੀਸ਼ਾਲੀ ਐਨਟੀਨਾ ਲੱਗਾ ਹੋਇਆ ਸੀ। ਇਸ ਐਨਟੀਨੇ ਵਿੱਚ ਜਿਵੇਂ ਕੁੱਲ ਦੁਨੀਆਂ ਵਿੱਚ ਹੋਣ ਵਾਲੇ ਆਚਾਰ—ਵਿਵਹਾਰ ਜਾਣੇ ਜਾ ਸਕਦੇ ਸਨ। ਨਿਊਯਾਰਕ ਦੇ ਇਹ ਦੋਵੇਂ ਟਾਵਰ ਭਾਵੇਂ ਸ਼ਹਿਰ ਦੇ ਸਭ ਤੋਂ ਉੱਚੇ ਭਵਨ ਸਨ, ਕੁਝ ਸਮੇਂ ਲਈ ਇਨ੍ਹਾਂ ਨੂੰ ਸੰਸਾਰ ਵਿੱਚ ਸਭ ਤੋਂ ਉੱਚੀਆਂ ਇਮਾਰਤਾਂ ਹੋਣ ਦਾ ਮਾਣ ਵੀ ਪ੍ਰਾਪਤ ਹੋ ਚੁੱਕਾ ਸੀ। ਜਿਵੇਂ ਦੋ ਹਮਸ਼ਕਲ ਭਾਈ ਆਪਣੇ ਸਰੀਰ ਦੇ ਕਿਸੇ ਤਿਲ ਦੇ ਨਿਸ਼ਾਨ ਨਾਲ ਪਹਿਚਾਨੇ ਜਾਂਦੇ ਹਨ, ਠੀਕ ਉਸੀ ਭਾਂਤ ਉੱਤਰੀ ਟਾਵਰ ਲੱਗਾ ਐਨਟੀਨਾ ਆਪਣੀ ਇਮਾਰਤ ਦੀ ਪਹਿਚਾਨ ਅਲੱਗ ਰੱਖਦਾ ਸੀ। ਇਨ੍ਹਾਂ ਮਹਾਨ ਇਮਾਰਤਾਂ ਦੀ ਖਾਸੀਅਤ ਇਹ ਵੀ ਸੀ ਕਿ ਮੌਸਮ ਸਾਫ਼ ਹੋਣ ਤੇ ਇਨ੍ਹਾਂ ਦੀ ਛੱਤ ਉਪਰੋਂ ਪੰਤਾਲੀ ਮੀਲ ਦੂਰ ਤੱਕ ਦੇ ਨਜ਼ਾਰੇ ਸਾਫ਼—ਸਾਫ਼ ਦੇਖੇ ਜਾ ਸਕਦੇ ਸਨ। ਨਿਊਯਾਰਕ ਸ਼ਹਿਰ ਦੇ ਸਾਰੇ ਟਾਪੂ ਹੀ ਨਹੀਂ ਸਗੋਂ ਨਿਊਜਰਸੀ ਅਤੇ ਕਨੈਕਟੀਕਟ ਤੱਕ ਇਸ ਦੀ ਛੱਤ ਤੋਂ ਕਿਸੇ ਜਾਗਰੂਕ ਪਹਿਰੇਦਾਰ ਵਾਂਗ ਦੇਖੇ ਜਾ ਸਕਦੇ ਸਨ। ਇਨ੍ਹਾਂ ਦੋਹਾਂ ਇਮਾਰਤਾਂ ਦਾ ਕੁਲ ਰਕਬਾ ਲਗਭਗ ਸੋਲਾਂ ਏਕੜਾਂ ਵਿੱਚ ਫੈਲਿਆ ਹੋਇਆ ਸੀ। ਏਸ ਅਹਾਤੇ ਵਿੱਚ ਸੱਤ ਇਮਾਰਤਾਂ, ਇਕ ਵਿਸ਼ਾਲ ਪਲਾਜ਼ਾ ਅਤੇ ਇੱਕ ਅੰਡਰ ਗਰਾਊਂਡ ਸ਼ਾਪਿੰਗ ਮਾਲ ਬਣਿਆ ਸੀ। ਜਿਨ੍ਹਾਂ ਵਿੱਚ ਰੋਜ਼ਾਨਾ ਹਜ਼ਾਰਾਂ ਲੋਕੀ ਕੰਮ ਕਰਦੇ ਸਨ। ਇਸ ਤੋਂ ਛੁੱਟ ਤਕਰੀਬਨ ਪੰਜਾਹ ਹਜ਼ਾਰ ਲੋਕ ਇਸ ਵਿਸ਼ਾਲ ਕੰਪਲੈਕਸ ਵਿੱਚ ਰੋਜ਼ਾਨਾ ਕਿਸੇ ਕੰਮ ਕਰਕੇ ਜਾਂ ਸਿਰਫ ਦੇਖਣ ਲਈ ਹੀ ਆਇਆ ਕਰਦੇ ਸਨ। ਇਹ ਦੋਵੇਂ ਇਮਾਰਤਾਂ ਪੂਰੇ ਏਰੀਏ ਵਿੱਚ ਖਿੱਚ ਦਾ ਖਾਸ ਕਾਰਨ ਸਨ।

ਮੈਨਹੱਟਣ ਦੇ ਇਸ ਇਲਾਕੇ ਵਿੱਚ ਸੂਰਜ ਚੜਦਿਆਂ ਸਭ ਕੁਝ ਨਾਰਮਲ ਸੀ। ਪਰ ਕੁਝ ਚਿਰ ਮਗਰੋਂ ਇਹ ਏਰੀਆ ਭਿਅੰਕਰ ਉੱਥਲ—ਪੁਥਲ ਦਾ ਸ਼ਿਕਾਰ ਹੋ ਗਿਆ। ਇਕ ਖੂਨੀ ਤੇ ਖੌਫ਼ਨਾਕ ਜਹਾਜ ਪਤਾ ਨਹੀਂ ਕਿਸ ਪਾਸਿਓ ਸ਼ੋਰ ਕਰਦਾ ਹੋਇਆ ਆ ਕੇ ਟਾਵਰ ਨਾਲ ਟਕਰਾ ਗਿਆ। ਇਸ ਨਾਲ ਇਸ ਵਿਸ਼ਾਲ ਟਾਵਰ ਦਾ ਉੱਪਰਲਾ ਹਿੱਸਾ ਧੂ—ਧੂ ਕਰਕੇ ਬਲਣ ਲੱਗ ਪਿਆ ਤੇ ਅੱਗ ਦੇ ਇਸ ਬਸੰਤਰ ਤੋਂ ਨਿਕਲਦਾ ਧੂੰਆ ਸਾਰੇ ਸ਼ਹਿਰ ਵਿੱਚ ਫੈਲ ਗਿਆ। ਸਾਰੇ ਏਰੀਏ ਵਿੱਚ ਕਿਸੇ ਭੂਚਾਲ ਆਏ ਵਰਗੀ ਦਹਿਸ਼ਤ ਪਸਰ ਗਈ। ਲੋਕੀਂ ਆਪਣੇ ਘਰਾਂ ਦੀਆਂ ਛੱਤਾਂ ਤੇ ਬਾਲਕੋਨੀਆਂ ਵਿੱਚ ਆ ਗਏ। ਸਭ ਨੇ ਅੱਖਾਂ ਪਾੜ—ਪਾੜ ਕੇ ਇਹ ਭਿਆਨਕ ਮੰਜ਼ਰ ਦੇਖਿਆ। ਪਸੀਨੋ—ਪਸੀਨੀ ਹੋਇਆ ਤਨਿਸ਼ਕ ਜਦ ਹਡਸਨ ਟਾਵਰ ਦੀ ਛੱਤ ਤੇ ਚੜ੍ਹਕੇ ਬਦਹਵਾਸ ਖੜ੍ਹਾ ਹੋਇਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਵਰਲਡ ਟ੍ਰੇਡ ਸੈਂਟਰ ਦੀ ਛੱਤ ਤੋਂ ਧੂੰਵੇਂ ਦੇ ਨਾਲ ਅੱਗ ਦੇ ਭਾਂਬੜ ਵੀ ਉੱਠ ਰਹੇ ਹਨ। ਲੋਕੀ ਉਚਾਈ ਦੀ ਪ੍ਰਵਾਹ ਕੀਤੇ ਬਗੈਰ ਵੀ ਖਿੜਕੀਆਂ ਵਿੱਚੋਂ ਛਾਲਾਂ ਮਾਰ ਰਹੇ ਹਨ। ਜ਼ਲਦਬਾਜ਼ੀ ਵਿੱਚ ਕੁਝ ਹੈਲੀਕੌਪਟਰਾਂ ਨੇ ਆ ਕੇ ਚਾਰੇ ਪਾਸੇ ਚੱਕਰ ਲਾ ਲਾ ਕੇ ਹਾਲਾਤ ਦਾ ਜ਼ਾਇਜਾ ਲਿਆ। ਇਹ ਮਚੀ ਹਾਹਾਕਾਰ ਵਿੱਚੋਂ ਲੋਕਾਂ ਨੂੰ ਬਚਾਉਣਾ ਇੰਝ ਅਨੁਭਵ ਹੋ ਰਿਹਾ ਸੀ ਕਿ ਜਿਵੇਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਲੋਕਾਂ ਨੂੰ ਜ਼ਿੰਦਗੀ ਦੀ ਨਵੀਂ ਸਵੇਰ ਦਿਖਾਉਣ ਲਈ ਕੋਈ ਦੈਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ।

ਤਨਿਸ਼ਕ ਜਾਣਦਾ ਸੀ ਕਿ ਮਸਰੂ ਅੰਕਲ ਅੱਜ ਜਰਸੀ ਨਹੀਂ ਹਨ ਗਏ, ਇਸ ਕਰਕੇ ਵਰਲਡ ਟ੍ਰੇਡ ਸੈਂਟਰ ਹੀ ਹੋਂਣਗੇ। ਉਸਨੂੰ ਲੱਗਾ ਕਿ ਉਸਦੇ ਕੰਨ ਵੱਜ ਰਹੇ ਹਨ ਤੇ ਅੱਖਾਂ ਮੂਹਰੇ ਹਨੇਰਾ ਛਾ ਰਿਹਾ ਹੈ। ਕਿਸ਼ੋਰ ਉਮਰ ਦੇ ਇਸ ਮਾਸੂਮ ਨੂੰ ਆਪਣੇ ਜੀਵਨ ਤੇ ਬਿਜਲੀਆਂ ਗਿਰਦੀਆਂ ਦਿਖਾਈ ਦੇਣ ਲੱਗੀਆਂ। ਅਚਾਨਕ ਉਸਦੀ ਨਿੱਕਰ ਦੀ ਜੇਬ ਵਿੱਚ ਪਏ ਮੋਬਾਇਲ ਵਿੱਚ ਭਿਆਨਕ ਵਾਈਬ੍ਰੇਸ਼ਨ ਹੋਇਆ। ਉਸਨੇ ਝੱਟ ਦੇਣੀਂ ਜੇਬ ’ਚੋਂ ਕੱਢ ਕੇ ਮੋਬਾਇਲ ਕੰਨ ਨਾਲ ਲਾਇਆ। ਓਧਰੋਂ ਬਿਲਖਦੀਆਂ ਆਵਾਜ਼ਾਂ ਵਿੱਚ ਜਾਣੀ—ਪਛਾਣੀ ਮਸਰੂ ਅੰਕਲ ਦੀ ਕੰਬਦੀ ਹੋਈ ਗੁਹਾਰ ਕਰਦੀ ਜਿਹੀ ਆਵਾਜ਼ ਸੁਣੀ—ਬੇਟਾ, ਬੇਟਾ।।। ਸਭ ਖਤਮ।।। ਸਭ ਖਤਮ।।। ਕੋਈ ਬਚਾ ਨਹੀਂ ਸਕੇਗਾ।।। ਕੋਈ ਨਹੀਂ।।। ਤੇ ਪੁਕਾਰ ਕਰਦੀ ਆਵਾਜ਼ ਜਿਵੇਂ ਕਿਸੇ ਅਨੰਤ ਪਲਾਂ ਵਿੱਚ ਲੀਨ ਹੋ ਗਈ। ਇਸ ਤੋਂ ਪਹਿਲਾਂ ਕਿ ਤਨਿਸ਼ਕ ਹੇਠਾਂ ਉਤਰਣ ਵਾਲੀਆਂ ਪੌੜੀਆਂ ਕੋਲ ਲੱਗੀ ਲਿਫਟ ਦਾ ਬਟਨ ਦੱਬਾ ਸਕੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਮੁੜ ਕੀ ਹੋਇਆ ਉਸਨੂੰ ਪਤਾ ਨਾ ਲੱਗਾ।

ਦੁਪਹਿਰ ਹੁੰਦਿਆਂ ਦੁਨੀਆਂ ਭਰ ਦੇ ਚੈਨਲ ਸੰਸਾਰ ਨੂੰ ਦੱਸਣ ਲੱਗ ਪਏ ਕਿ ਅਮਰੀਕਾ ਵਿੱਚ ਉਂਨੀਂ ਲੋਕਾਂ ਦੇ ਇੱਕ ਜੱਥੇ ਨੇ ਮਿਲਕੇ ਚਾਰ ਕਮਰਸ਼ੀਅਲ ਹਵਾਈ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਇਸ ਵੱਡੀ ਗਿਣਤੀ ਤੋਂ ਸਾਫ਼ ਜ਼ਾਹਿਰ ਸੀ ਕਿ ਇਹ ਕੋਈ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਸਾਜ਼ਿਸ਼ ਹੈ। ਇਨ੍ਹਾਂ ਵਿੱਚੋਂ ਇੱਕ—ਇੱਕ ਕਰਕੇ ਦੋ ਜਹਾਜ਼ ਦੋਹਾਂ ਟਾਵਰਾਂ ਨਾਲ ਟਕਰਾ ਦਿੱਤੇ। ਜਿਸ ਦੇ ਸਿੱਟੇ ਵਜੋਂ ਦੋਵੇਂ ਟਾਵਰ ਜ਼ਮੀਦੋਜ਼ ਹੋ ਗਏ। ਅਜਿਹਾ ਹੀ ਇੱਕ ਹਵਾਈ ਹਮਲਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਬਣੇ ਆਰਮਡ ਫੋਰਸਿਜ਼ ਦੇ ਹੈਡ ਆਫ਼ਿਸ ਪੈਂਟਾਗਨ ਤੇ ਵੀ ਹੋਇਆ। ਹਮਲਾਵਰ ਹਾਈਜੈਕ ਕੀਤਾ ਚੌਥਾ ਜਹਾਜ਼ ਵਾਸ਼ਿੰਗਟਨ ਡੀਸੀ ਵੱਲ ਲੈ ਗਏ ਸਨ, ਉਨ੍ਹਾਂ ਦਾ ਇਰਾਦਾ ਯੂ।ਐਸ।ਕੈਪੀਟਲ ਬਿਲਡਿੰਗ ਨੂੰ ਬਰਬਾਦ ਕਰਨ ਦਾ ਸੀ। ਪਰ ਹਮਲਾਵਰਾਂ ਦੀ ਬਦਹਵਾਸੀ ਕਰਕੇ ਇਹ ਕੋਸ਼ਿਸ਼ ਕਾਮਯਾਬ ਨਾ ਹੋਈ। ਜਹਾਜ਼ ਵਿੱਚ ਬੈਠੇ ਲੋਕਾਂ ਦੇ ਵਿਰੋਧ ਕਰਨ ਕਰਕੇ ਵੀ ਉਹ ਆਪਣੇ ਇਰਾਦੇ ਵਿੱਚ ਸਫ਼ਲ ਨਹੀਂ ਸਨ ਹੋਏ। ਸੋ ਅਮਰੀਕੀ ਸੰਸਦ ਭਵਨ ਤੇ ਹਮਲਾ ਕਰਨ ਦੀ ਬਜਾਇ ਇਹ ਜਹਾਜ਼ ਪੇਂਸਿਲਵੇਨਿਆ ਦੇ ਇੱਕ ਖਾਲੀ ਪਏ ਏਰੀਏ ਵਿੱਚ ਡਿੱਗ ਕੇ ਤਬਾਹ ਹੋ ਗਿਆ ਸੀ।

ਅਜਿਹਾ ਲੱਗਦਾ ਸੀ ਕਿ ਦੁਨੀਆਂ ਦੀ ਕਿਸੇ ਨਾਂਹ ਪੱਖੀ ਤਾਕਤ ਵੱਲੋਂ ਅਮਰੀਕੀ ਰਾਜ ਪ੍ਰਬੰਧ ਅਤੇ ਵਪਾਰਕ ਅਦਾਰੇ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਹੀ ਨਿਊਯਾਰਕ ਅਤੇ ਵਾਸ਼ਿੰਗਟਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਹਾਦਸਾ ਸਿਰਫ਼ ਦੋ ਮੁਲਕਾਂ ਦੀ ਰੰਜ਼ਿਸ਼ ਦਾ ਸਿੱਟਾ ਨਹੀਂ ਸੀ। ਇਸ ਵਿੱਚ ਲਗਭਗ ਤਿੰਨ ਹਜ਼ਾਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਸੀ, ਜੋ ਲਗਭਗ ਨੱਬੇ ਮੁਲਕਾਂ ਤੋਂ ਆਏ ਹੋਏ ਸਨ। ਇਸ ਤਰ੍ਹਾਂ ਇਸ ਕਰਤੂਤ ਨੇ ਕਈ ਮੁਲਕਾਂ ਨੂੰ ਆਪਣੇ ਦੁਖਾਂਤ ਨਾਲ ਜੋੜ ਲਿਆ।

ਸਵੇਰ ਦੀਆਂ ਖ਼ਬਰਾਂ ਦੇ ਸਾਰੇ ਅਦਾਰਿਆਂ ਨੇ ਜਦ ‘ਅਮਰੀਕਾ ਤੇ ਹਮਲਾ’ ਹੋਣ ਵਾਲੀ ਖ਼ਬਰ ਨਸ਼ਰ ਕੀਤੀ ਤਾਂ ਉਸ ਸਮੇਂ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਫਲੋਰਿਡਾ ਵਿੱਚ ਸਨ। ਉੱਥੇ ਦੀ ਰਾਸ਼ਟਰੀ ਸੁਰੱਖਿਆ ਦੀ ਪ੍ਰਮੁੱਖ ਸਲਾਹਕਾਰ ਪੇਰੂ ਵਿੱਚ ਸੀ। ਕੁਝ ਪਲ ਹੱਕਾ—ਬੱਕਾ ਰਹਿਣ ਉਪਰੰਤ ਰਾਜ ਪ੍ਰਬੰਧਕ ਹਰਕਤ ਵਿੱਚ ਆ ਗਏ ਤੇ ਨੁਕਸਾਨ ਦੇ ਵੱਡੇ ਅੰਦਾਜ਼ੇ ਦੇ ਨਾਲ—ਨਾਲ ਬਚਾਓ ਕਾਰਜ਼ ਸ਼ੁਰੂ ਕਰ ਦਿੱਤੇ ਗਏ। ਜਲਦੀ ਹੀ ਇਹ ਸਪਸ਼ਟ ਹੋ ਗਿਆ ਇਹ ਕੰਮ ਅਲਕਾਇਦਾ ਨਾਓਂ ਦੇ ਅਤਿਵਾਦੀ ਸਮੂਹ ਦਾ ਹੈ। ਇਹ ਸਾਰੇ ਦੇ ਸਾਰੇ ਉਂਨੀਂ ਅਤਿਵਾਦੀ ਉਸ ਦੇ ਮੈਂਬਰ ਸਨ, ਜਿਨ੍ਹਾਂ ਨੇ ਇਹ ਸਾਰੀ ਮਾਰ—ਧਾੜ ਮਚਾਉਂਣ ਲਈ ਹਵਾਈ ਜਹਾਜ਼ਾਂ ਨੂੰ ਕਿਡਨੈਪ ਕਰਕੇ ਪ੍ਰਮੁੱਖ ਟਿਕਾਣਿਆਂ ਉੱਪਰ ਹਮਲੇ ਕਰਨ ਦੀ ਵਿਉਂਤ ਘੜੀ ਸੀ। ਇਸ ਵਿੱਚ ਉਹ ਕਾਮਯਾਬ ਵੀ ਰਹੇ ਸਨ। ਉਨ੍ਹਾਂ ਦੀ ਦਹਿਸ਼ਤਗਦੀ ਹੁਣ ਦੁਨੀਆਂ ਦੇ ਸਿਰ ਚੜ੍ਹ ਕੇ ਬੋਲ ਰਹੀ ਸੀ। ਇਨ੍ਹਾਂ ਅਤਿਵਾਦੀਆਂ ਨੂੰ ਲੱਗਦਾ ਸੀ ਕਿ ਇਸ ਭਾਂਤ ਦੀ ਮਾਰ—ਧਾੜ ਕਰਕੇ ਉਹ ਦੁਨੀਆਂ ਦੇ ਇਸ ਮਹਾਨ ਦੇਸ਼ ਨੂੰ ਕਾਬੂ ਕਰਕੇ, ਇਸਨੂੰ ਆਪਣੀ ਵਿਦੇਸ਼ ਨੀਤੀ ਬਦਲ ਲੈਣ ਲਈ ਮਜ਼ਬੂਰ ਕਰ ਦੇਣਗੇ। ਖਾਸ ਕਰਕੇ ਮਿਡਲ—ਈਸਟ ਦੇ ਮੁਲਕਾਂ ਪ੍ਰਤੀ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਇੱਕ ਨਵਾਂ ਮੋੜ ਦੇਣ ਵੀ ਨਿਯਤ ਨਾਲ ਇਨ੍ਹਾਂ ਦਹਿਸ਼ਤਗਰਦਾਂ ਨੇ ਇਹ ਖੂਨੀ ਖੇਡ ਖੇਡੀ

ਸੀ, ਜਿਸ ਵਿੱਚ ਹਜ਼ਾਰਾਂ ਹੱਸਦੇ—ਖੇਡਦੇ ਬੇਗੁਨਾਹਾਂ ਦੀ ਜ਼ਿੰਦਗੀ ਦਾ ਦਰਦਨਾਕ ਅੰਤ ਹੋ ਗਿਆ ਸੀ। ਆਪਣੇ ਰੋਜ਼—ਮਰ੍ਹਾ ਦੇ ਕੰਮਾਂ—ਕਾਰਾਂ ਤੇ ਜਾਂਦੇ ਲੋਕਾਂ, ਦੇਸ਼ ਨੂੰ ਸੈਰਸਪਾਟੇ ਵਜ਼ੋਂ ਦੇਖਣ ਆਏ ਲੋਕਾਂ, ਆਪਣੀ ਰੋਜ਼ੀ—ਰੋਟੀ ਦੇ ਜੁਗਾੜ ਵਿੱਚ ਉੱਥੇ ਕੰਮ ਕਰਦੇ ਲੋਕਾਂ ਨੂੰ ਬੇਵਜਹਿ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਸੀ। ਸੰਸਾਰ ਭਰ ਦੀ ਉੱਤਮ ਸਭਿਅਤਾ ਆਪਣੀ ਬਰਬਾਦੀ ਦੇ ਪਲਾਂ ਨੂੰ ਅਨੁਭਵ ਕਰ ਰਹੀ ਸੀ। ਲੋਕੀ ਆਪਣੇ—ਆਪਣੇ ਰਿਸ਼ਤੇਦਾਰਾਂ ਤੇ ਜਾਣ—ਪਛਾਣ ਵਾਲਿਆਂ ਦਾ ਹਾਲ ਜਾਣਨ ਲਈ ਦੂਰ ਦੇ ਮੁਲਕਾਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਸਨ। ਕੁਝ ਲੋਕ ਤਾਂ ਤੁਰੰਤ ਜਹਾਜ਼ਾਂ—ਗੱਡੀਆਂ ਰਾਹੀਂ ਆਕੇ ਆਪਣਿਆਂ ਦੀ ਦੇਖ—ਭਾਲ ਕਰਨ ਲਈ ਪਹੁੰਚ ਗਏ। ਮੋਬਾਇਲ ਤੇ ਲੈਪਟੌਪਾਂ ਤੇ ਆਉਂਦੇ ਹਜ਼ਾਰਾਂ ਸੁਨੇਹੇ ਮਨੁੱਖਤਾ ਦੇ ਜਿਸਮ ਤੇ ਤਿਤਲੀਆਂ ਭੌਰਿਆਂ ਵਾਂਗ ਸਵਾਲੀਆ ਨਿਸ਼ਾਨ ਬਣ ਉੱਡਦੇ ਰਹੇ।

ਸੰਗੀਤ ਪ੍ਰੇਮੀ ਮਾਤਮੀ ਧੁੰਨਾਂ ਗਾ ਰਹੇ ਸਨ, ਚਿੱਤਰਕਾਰ ਆਪਣੇ ਦਰਦ ਨੂੰ ਰੰਗਾਂ—ਬੁਰਸ਼ਾਂ ਨਾਲ ਜ਼ਾਹਿਰ ਕਰ ਰਹੇ ਸਨ ਅਤੇ ਸਿੱਖਿਅਤ ਇਨਸਾਨਾਂ ਦੀ ਸਿੱਖਿਆ ਦੀ ਅਹਿਮੀਅਤ ਤੇ ਸਵਾਲ ਉੱਠਾ ਰਹੇ ਸਨ। ਹਰ ਪਾਸੇ ਮਾਤਮੀ ਵਾਤਾਵਰਣ ਪਸਰਦਾ ਜਾ ਰਿਹਾ ਸੀ।

ਟਾਵਰ ਦੀ ਛੱਤ ਤੇ ਲੱਗੇ ਫੁਟਬਾਲ ਦੇ ਮੈਦਾਨ ਜਿੰਨੇ ਵੱਡੇ ਐਨਟੀਨੇ ਨੇ ਇੱਕ ਵਾਰ ਤਾਂ ਪੂਰੇ ਨਿਊਯਾਰਕ ਸ਼ਹਿਰ ਨੂੰ ਟੀ।ਵੀ। ਅਤੇ ਰੇਡੀਓ ਦੇ ਸੰਕੇਤਾਂ ਦਾ ਪ੍ਰਸਾਰਣ ਕੀਤਾ, ਪਰ ਉਸ ਮਗਰੋਂ ਸਦਾ—ਸਦਾ ਲਈ ਖਾਮੋਸ਼ ਹੋ ਗਿਆ। ਮੈਨਹੱਟਨ ਦੇ ਅੱਗ ਬੁਝਾਓ ਦਸਤੇ ਦੇ ਕਰਮਚਾਰੀ, ਬਚਾਓ ਲਈ ਪਹੁੰਚਣ ਵਾਲਿਆਂ ’ਚ ਸਭ ਤੋਂ ਪਹਿਲਾਂ ਆ ਗਏ ਸਨ। ਪਰ ਦੂਸਰੇ ਟਾਵਰ ਉੱਤੇ ਹੋਏ ਹਮਲੇ ਦੌਰਾਨ ਇਨ੍ਹਾਂ ਵਿੱਚੋਂ ਵੀ ਕਈ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਸਦੀ ਕੰਪਨੀ ਦੇ ਕੈਪਟਨ ਜੌਹਨ ਬ੍ਰਾਉਨ ਦਾ ਵੀ ਮਗਰੋਂ ਹੈਲਮੈਟ ਹੀ ਨਸੀਬ ਹੋ ਸਕਿਆ ਸੀ।

ਇਸ ਘਟਨਾ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਕਿਸ ਤਰਾਂ ਹਿਲਾ ਕੇ ਰੱਖ ਦਿੱਤਾ, ਇਸਦਾ ਅੰਦਾਜ਼ਾ ਲਗਾਉਣ ਲਈ ਸ਼ਾਇਦ ਕਲਪਨਾ ਵੀ ਪੂਰੀ ਨਾ ਪਾ ਸਕੇ। ਸੋਚ ਤੋਂ ਪਰੇ ਵਾਲੇ ਇਸ ਹਮਲੇ ਮਗਰੋਂ ਅਮਰੀਕਾ ਦੀ ਪ੍ਰਸਿੱਧ ‘ਸਟੈਚੂ ਆਫ਼ ਲਿਬਰਟੀ’ ਦੀ ਇੱਕ ਮੂਰਤ ਤੇ ਨਿਊਯਾਰਕ ਸ਼ਹਿਰ ਵਿੱਚ ਲੋਕਾਂ ਨੇ ਪਤਾ ਨਹੀਂ ਕੀ—ਕੀ ਅਰਪ ਕੇ ਇਸਨੂੰ ਸੁਰਖਿਆ ਮੁਹਈਆਂ ਕਰਵਾਈ, ਮੁਲਕਾਂ ਦੇ ਝੰਡੇ, ਦੇਸ਼ਾਂ ਦੇ ਸਿੱਕੇ, ਕਲਾ—ਕਿਰਤਾਂ ਅਤੇ ਸੰਕੇਤ—ਚਿੰਨ੍ਹ ਤੱਕ ਉਨ੍ਹਾਂ ਵਿੱਚ ਸ਼ਾਮਿਲ ਸਨ। ਕੀਨੀਆਂ ਵਿੱਚ ਰਹਿਣ ਵਾਲੇ ਇਕ ਅਫਰੀਕੀ ਫਿਰਕੇ ਨੇ ਸੋਗ ਦੇ ਆਪਣੇ ਜ਼ਖ਼ਮਾਂ ਨੂੰ ਭਰਨ ਦੇ ਨਾਮ ਤੇ ਅਮਰੀਕਾ ਨੂੰ ਚੌਦਾਂ ਗਾਵਾਂ ਦਾ ਇੱਕ ਤੋਹਫਾ ਭੇਜ ਦਿੱਤਾ। ਇਹ ਅਜਿਹੇ ਲੋਕੀ ਸਨ ਜੋ ਕਦੇ ਅਮਰੀਕਾ ਵਿੱਚ ਨਹੀਂ ਸਨ ਆਏ, ਪਰ ਇਨ੍ਹਾਂ ਦੀ ਜ਼ਿੰਦਗੀ ਵਿੱਚ ਗਾਵਾਂ ਦਾ ਸਭ ਤੋਂ ਵੱਧ ਸਨਮਾਨ ਹੁੰਦਾ ਹੈ।

ਸ਼ਹਿਰ ਦੇ ਸੀਨੇ ਤੇ ਇਨ੍ਹਾਂ ਹਵਾਈ ਟੀਸੀਆਂ ਦੀ ਜਗ੍ਹਾ ਤੇ ਦੇਖਦੇ—ਦੇਖਦੇ ‘ਗ੍ਰਾਊਂਡ ਜੀਰੋ’ ਪਸਰ ਗਿਆ। ਇਹ ਖਾਲੀਪਨ ਸਦਾ—ਸਦਾ ਲਈ ਮਨੁੱਖਤਾ ਦੇ ਮੱਥੇ ਉੱਪਰ ਨਾਸੂਰ ਵਾਂਗ ਚਸਪਾਂ ਹੋ ਗਿਆ।

ਤਨਿਸ਼ਕ ਆਪਣੇ ਮਸ਼ਰੂ ਅੰਕਲ ਨੂੰ ਮੁੜ ਕਦੇ ਨਹੀਂ ਸੀ ਮਿਲ ਸਕਿਆ। ਮਸ਼ਰੂ ਓਸੇ ਦਾ ਨਾਉਂ ਉਸਦੇ ਦਿਲ ਦੀ ਦੀਵਾਰ ਤੇ ਹਮੇਸ਼ਾ ਲਈ ਲਿਖਿਆ ਰਹਿ ਗਿਆ ਤੇ ਇਸ ਨਾਮ ਦਾ ਸਹਾਰਾ ਉਸ ਦੀ ਜ਼ਿੰਦਗੀ ਤੋਂ ਸਦਾ ਲਈ ਦੂਰ ਹੋ ਗਿਆ। ਉਹ ਏਸ ਅਜ਼ਨਬੀ ਦੇਸ਼ ਵਿੱਚ ਇੱਕ ਅਨਾਥ ਬਣ ਕੇ ਰਹਿ ਗਿਆ, ਜਿਸਦਾ ਹੁਣ ਇਤੇ ਕੋਈ ਆਪਣਾ ਨਹੀਂ ਸੀ।

ਇਸ ਵਰਲਡ ਟ੍ਰੇਡ ਸੈਂਟਰ ਦੀ ਗਰਾਊਂਡ ਜੀਰੋ ਉੱਪਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੋ ਪੂਲ ਬਣਾਏ ਗਏ ਤਾਂ ਉਨ੍ਹਾਂ ਨੂੰ ਆਮ ਪਬਲਿਕ ਦੇ ਦੇਖਣ ਲਈ ਖੋਲ੍ਹਣ ਮਗਰੋਂ, ਸਭ ਤੋਂ ਪਹਿਲਾਂ ਉੱਥੇ ਪਹੁੰਚਣ ਵਾਲਿਆਂ ਵਿੱਚ ਤਨਿਸ਼ਕ ਵੀ ਸੀ। ਇਹ ਦੋ ਵੱਡ ਆਕਾਰੀ ਪੂਲ ਵਰਲਡ ਟ੍ਰੇਡ ਸੈਂਟਰ ਦੇ ਥੇਰ ਹੋ ਜਾਣ ਵਾਲੇ ਟਾਵਰਾਂ ਦੇ ਨਜ਼ਦੀਕ ਬਣਾਏ ਗਏ ਸਨ, ਜਿਨ੍ਹਾਂ ਦੀ ਗਹਿਰਾਈ ਵਿੱਚ ਹਡਸਨ ਨਦੀ ਦਾ ਪਾਣੀ ਸਦਾ ਹੰਝੂਆਂ ਦੇ ਰੂਪ ਵਿੱਚ ਟਪਕਦਾ ਰਹਿੰਦਾ ਸੀ। ਇਸ ਦੀਆਂ ਚਾਰੇ ਦੀਵਾਰਾਂ ਤੇ ਉਨ੍ਹਾਂ ਲੋਕਾਂ ਦੇ ਨਾਮ ਲਿੱਖ ਦਿੱਤੇ ਗਏ ਸਨ, ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੀ ਜਾਨ ਗਵਾਈ ਸੀ। ਇਹ ਲੋਕ ਸੰਸਾਰ ਭਰ ਦੇ ਨੱਬੇ ਮੁਲਕਾਂ ਦੇ ਬਾਸ਼ਿੰਦੇ ਸਨ। ਜਦ ਵੀ ਇਥੇ ਕੋਈ ਟੂਰਿਸਟ ਆਉਂਦਾ ਤਾਂ ਇਸ ਯਾਦਗਾਰੀ ਪੂਲ ਤੇ ਜਰੂਰ ਜਾਂਦਾ। ਲੋਕੀਂ ਆਪਣੇ—ਆਪਣੇ ਸਵੈਜਨਾਂ ਜਾਂ ਜਾਣ—ਪਛਾਣ ਵਾਲੇ ਨਾਵਾਂ ਤੇ ਫੁੱਲ ਚੜ੍ਹਾਉਂਦੇ ਤੇ ਅਗਰਬੱਤੀਆਂ ਬਾਲਦੇ। ਕਿਹਾ ਜਾ ਸਕਦਾ ਹੈ ਕਿ ਇਹ ਧਰਤੀ ਦੇ ਸੀਨੇ ਉੱਤੇ ਉਨਾਂ ਨਿਰਦੋਸ਼ ਲੋਕਾਂ ਦੀ ਮਜਾਰ ਸੀ ਜੋ ਹੋਰਨਾਂ ਦੇ ਦਿਮਾਗ ਦੀ ਰੰਜਿਸ਼ ਦੇ ਬਦਲੇ ਦਾ ਸ਼ਿਕਾਰ ਹੋ ਗਏ ਸਨ। ਤਨਿਸ਼ਕ ਵੀ ਜਦ ਕਦੇ ਇੱਥੇ ਆਊਂਦਾ ਤਾਂ ਮਸਰੂ ਓੁੱਸੇ ਦੇ ਨਾਉਂ ਪੀਲਾ ਗੁਲਾਬ ਚੜਾਉਣਾ ਨਹੀਂ ਸੀ ਭੁੱਲਦਾ।

ਕਦੇ—ਕਦੇ ਉਸਨੂੰ ਮਹਿਸੂਸ ਹੁੰਦਾ ਕਿ ਕੁਦਰਤ ਵੀ ਕਿਸ ਤਰਾਂ ਕਿਸੇ ਦੀ

ਸਹਾਇਤਾ ਕਰਦੀ ਹੈ। ਉਸਦੇ ਮਸ਼ਰੂ ਅੰਕਲ ਨੇ ਸਦਾ—ਸਦਾ ਲਈ ਉਸ ਤੋਂ ਦੂਰ ਹੋਣਾ ਸੀ ਤਾਂ ਕਿਸਮਤ ਨੇ ਕੁਝ ਸਮਾਂ ਪਹਿਲਾਂ ਉਸਨੂੰ ਸ਼ੇਖ ਸਾਹਿਬ ਨਾਲ ਮਿਲਾ ਦਿਤਾ। ਸੋ ਇਸ ਭਾਂਤ ਅੰਕਲ ਦੇ ਨਾ ਰਹਿਣ ਤੇ ਉਸ ਦੇ ਕੋਲ ਘੱਟੋ—ਘੱਟ ਇੱਕ ਨੌਕਰੀ ਅਤੇ ਇਸ ਮਹਾਂਨਗਰ ਵਿੱਚ ਰਹਿਣ ਲਈ ਕੋਈ ਟਿਕਾਣਾ ਤਾਂ ਬਣ ਗਿਆ ਸੀ।

ਤਨਿਸ਼ਕ ਨੂੰ ਪਤਾ ਨਹੀਂ ਸੀ ਕਿ ਮਸ਼ਰੂ ਅੰਕਲ ਦਾ ਜਾਪਾਨ ਵਿੱਚ ਹੋਰ ਕੌਣ ਰਿਸ਼ਤੇਦਾਰ ਜਾਂ ਆਪਣਾ ਸੀ, ਜਿਸਨੂੰ ਉਸਦੀ ਮੌਤ ਦੀ ਖ਼ਬਰ ਦੇਣੀ ਜ਼ਰੂਰੀ ਹੈ, ਕਿਉਂਕਿ ਉਸਨੇ ਤਾਂ ਅੰਕਲ ਨੂੰ ਸਦਾ ਇਕੱਲਾ ਹੀ ਦੇਖਿਆ ਸੀ। ਚੰਦ ਰੋਜ਼ ਪਹਿਲਾਂ ਤਾਂ ਤਨਿਸ਼ਕ ਹੀ ਉਸਦਾ ਸਭ ਕੁਝ ਸੀ, ਜੋ ਉਸਦੇ ਨਾਲ ਇਕ ਵਿਸ਼ਵਾਸ ਦੀ ਡੋਰੀ ਨਾਲ ਬੱਝ ਕੇ ਅਨਜਾਣ ਮੁਲਕ ਵਿੱਚ ਆ ਗਿਆ ਸੀ।

ਸ਼ੇਖ ਸਾਹਿਬ ਦੀ ਮਿਹਰ ਸਦਕਾ ਛਪੰਜਵੀਂ ਗਲੀ ਵਿੱਚ ਬਣੇ ਸੈਲੂਨ ਵਿੱਚ ਤਨਿਸ਼ਕ ਨੂੰ ਕੰਮ ਮਿਲ ਜਾਣ ਮਗਰੋਂ ਉਸਦਾ ਜੀਵਨ ਪੂਰੀ ਤਰਾਂ ਬਦਲ ਚੁੱਕਾ ਸੀ। ਉਸਦੀਆਂ ਆਰਥਿਕ ਤਕਲੀਫਾਂ ਤਾਂ ਦੂਰ ਹੋ ਹੀ ਗਈਆਂ ਸਨ ਤੇ ਨਾਲ ਹੀ ਉਸਨੂੰ ਸ਼ੇਖ ਸਾਹਿਬ ਦੀ ਜ਼ਿਗਰੀ ਨੇੜਤਾ ਦਾ ਅਹਿਸਾਸ ਪ੍ਰਾਪਤ ਹੋ ਚੁੱਕਾ ਸੀ। ਉਸਨੇ ਅੰਕਲ ਦਾ ਸਾਰਾ ਸਾਮਾਨ ਏਧਰ—ਉਧਰ ਲੋਕਾਂ ਨੂੰ ਦੇ ਦਿੱਤਾ ਤੇ ਰਿਹਾਇਸ਼ੀ ਜਗ੍ਹਾ ਵੀ ਛੱਡ ਦਿੱਤੀ। ਹੁਣ ਉਹ ਸੈਲੂਨ ਦੇ ਉੱਪਰ ਬਣੇ ਇਕ ਫਲੈਟ ਵਿੱਚ ਉੱਥੇ ਦੇ ਕੁਝ ਕਰਮਚਾਰੀਆਂ ਨਾਲ ਹੀ ਰਹਿੰਦਾ ਸੀ। ਸ਼ੇਖ ਸਾਹਿਬ ਦਾ ਪਸੰਦੀਦਾ ਕਾਮਾ ਹੋਣ ਕਰਕੇ ਉਨ੍ਹਾਂ ਦੇ ਫਲੈਟ ਤੇ ਵੀ ਆਣਾ—ਜਾਣਾ ਹੋ ਜਾਂਦਾ ਸੀ। ਇੱਥੇ ਸ਼ੇਖ ਸਾਹਿਬ ਕੱਲੇ ਹੀ ਰਹਿੰਦੇ ਸਨ, ਬੇਸ਼ਕ ਕਦੇ—ਕਦੇ ਉਨ੍ਹਾਂ ਦਾ ਪਰਿਵਾਰ ਵੀ ਉੱਥੇ ਰਹਿਣ ਲਈ ਆ ਜਾਂਦਾ। ਉਨ੍ਹਾਂ ਦੇ ਪਰਿਵਾਰ ਵਿੱਚ ਵੀ ਤਨਿਸ਼ਕ ਆਪਣੇ ਘਰ ਦੇ ਮੈਂਬਰਾਂ ਵਾਂਗ ਹੀ ਜਾਣਿਆ ਜਾਂਦਾ ਸੀ।

ਤਨਿਸ਼ਕ ਹੁਣ ਸੈਲੂਨ ਵਿਚ ਵੀ ਹਰਮਨ ਪਿਆਰਾ ਹੋ ਰਿਹਾ ਸੀ। ਬਚਪਨ ਵਿੱਚ ਹੀ ਆਪਣੇ ਪਿਤਾ ਨਾਲ ਫਾਰਮ ਹਾਊਸ ਜਾਣ ਤੇ ਮਾਤਾ ਹੱਥੋਂ ਕੀਤੀ ਗਈ ਦੇਖ—ਭਾਲ ਸਦਕਾ ਤਨਿਸ਼ਕ ਸ਼ਰੀਰਾਂ ਦੀ ਦੇਖਭਾਲ ਕਰਨ ਦਾ ਅਨੁਭਵੀ ਸੀ। ਉਸਨੇ ਆਪਣੀ ਮਾਤਾ ਪਾਸੋਂ ਬਦਨ ਦੀ ਮਾਲਿਸ਼ ਕਰਨੀ ਤਾਂ ਸਿੱਖੀ ਹੀ ਸੀ, ਪਰ ਬਾਅਦ ਦੇ ਸਮਿਆਂ ਨੇ ਵੀ ਉਸਨੂੰ ਅਜਿਹੇ ਕੰਮਾਂ ਵਿੱਚ ਮਾਹਿਰ ਬਣਾ ਦਿੱਤਾ ਸੀ।

ਸੈਲੂਨ ਵਿੱਚ ਜੋ ਕੋਈ ਗਾਹਕ ਤਨਿਸ਼ਕ ਦੇ ਪਾਸ ਆਉਂਦਾ, ਸਦਾ ਖੁਸ਼ ਹੋ ਕੇ ਜਾਂਦਾ ਸੀ। ਅਜਿਹੇ ਗਾਹਕਾਂ ਦੀ ਗਿਣਤੀ ਵੀ ਵੱਧਦੀ ਗਈ ਜੋ ਸਿਰਫ ਤਨਿਸ਼ਕ ਤੋਂ ਹੀ ਕੰਮ ਕਰਵਾਉਂਣਾ ਚਾਹੁੰਦੇ ਸਨ। ਕਈ ਵੱਡੇ ਤੇ ਖਾਸ ਗਾਹਕਾਂ ਲਈ ਮਾਲਕ ਨੇ ਤਨਿਸ਼ਕ ਨੂੰ ਬਾਹਰ ਵੀ ਭੇਜਨਾ ਸ਼ੁਰੂ ਕਰ ਦਿੱਤਾ ਸੀ। ਜਿਨ੍ਹਾਂ ਤੋਂ ਉਸ ਨੂੰ ਚੰਗੀ ਪੇਮੈਂਟ ਹਾਸਲ ਹੁੰਦੀ ਤੇ ਕਈ ਤੋਹਫੇ ਵੀ ਮਿਲ ਜਾਂਦੇ। ਪਿਛਲੇ ਦਿਨੀ ਸ਼ੇਖ ਸਾਹਿਬ ਦੇ ਇਕ ਦੋਸਤ ਨੇ ਤਨਿਸ਼ਕ ਨੂੰ ਇੱਕ ਮੋਟਰ ਬਾਈਕ ਤੋਹਫੇ ਵਜੋਂ ਦੇ ਦਿੱਤੀ ਸੀ ਜੋ ਆਬੂਧਾਬੀ ਤੋਂ ਸੈਰ—ਸਪਾਟੇ ਲਈ ਇੱਥੇ ਆਇਆ ਸੀ। ਤਨਿਸ਼ਕ ਨੇ ਉਨ੍ਹਾਂ ਨੂੰ ਸ਼ੇਖ ਸਾਹਿਬ ਦੇ ਯੌਟ ਸ਼ਿੱਪ ਤੇ ਵੀ ਇਕ ਵਾਰ ਲੰਬੀ ਸੈਰ ਕਰਵਾਈ ਸੀ। ਉਹ ਵੀ ਤਨਿਸ਼ਕ ਨੂੰ ਆਪਣੇ ਨਾਲ ਕਈ ਥਾਈਂ ਲੈ ਕੇ ਜਾਂਦੇ ਰਹੇ ਸਨ।

ਅੱਜ ਕਿਸੇ ਵੱਡੇ ਤਿਉਹਾਰ ਕਰਕੇ ਸੈਲੂਨ ਬੰਦ ਸੀ। ਵੈਸੇ ਤਾਂ ਅਜਿਹਾ ਬਹੁਤ ਘੱਟ ਹੀ ਹੁੰਦਾ ਸੀ ਕਿ ਸੈਲੂਨ ਪੂਰੀ ਤਰਾਂ ਬੰਦ ਰਹੇ ਕਿਉਂਕਿ ਨਿਊਯਾਰਕ ਸ਼ਹਿਰ ਵਿੱਚ ਦੁਨੀਆਂ ਦੇ ਸਭ ਮੁਲਕਾਂ ਤੋਂ ਲੋਗ ਆਉਂਦੇ ਜਾਂਦੇ ਰਹਿੰਦੇ ਸਨ। ਜੇਕਰ ਕਿਸੇ ਮੁਲਕ ਜਾਂ ਮਹਾਂਦੀਪ ਦਾ ਕੋਈ ਵੱਡਾ ਤਿਉਹਾਰ ਹੁੰਦਾ ਵੀ ਤਾਂ ਦੁਨੀਆਂ ਦੇ ਦੂਸਰੇ ਮੁਲਕਾਂ ਦੇ ਲੋਕੀ ਤਾਂ ਉੱਥੇ ਆਉਂਦੇ ਹੀ ਸਨ, ਜਿੱਥੇ ਉਸ ਤਿਉਹਾਰ ਬਾਰੇ ਲੋਕੀ ਨਹੀਂ ਜਾਣਦੇ ਸਨ।

ਹਾਂ! ਸਿਰਫ ਕ੍ਰਿਸਮਸ ਵਰਗੇ ਤਿਉਹਾਰ ਹੀ ਅਜਿਹੇ ਹੁੰਦੇ ਸਨ ਜਿਨ੍ਹਾਂ ਦੀ ਠੁੱਕ ਸਾਰੀ ਦੁਨੀਆਂ ਵਿੱਚ ਰਹਿੰਦੀ ਹੈ ਤੇ ਸਾਰੇ ਲੋਕੀ ਉਸਨੂੰ ਮਨਾਉਣ ਵਿੱਚ ਮਸ਼ਰੂਫ ਰਹਿੰਦੇ ਹਨ। ਅਜਿਹੇ ਮੌਕੇ ਸੈਲੂਨ ਬੰਦ ਵੀ ਰਹਿੰਦਾ ਤੇ ਕਾਰੀਗਰਾਂ ਨੂੰ ਛੁੱਟੀ ਵੀ ਦੇ ਦਿੱਤੀ ਜਾਂਦੀ ਸੀ। ਕਦੇ—ਕਦੇ ਇਨ੍ਹਾਂ ਦਿਨਾਂ ਵਿੱਚ ਵੀ ਪੁਰਾਣੇ ਗਾਹਕ ਆ ਕੇ ਖਾਸ ਸੇਵਾ ਉਪਲਬਧ ਕਰਾਉਣ ਦੀ ਮੰਗ ਕਰਦੇ।

ਤਨਿਸ਼ਕ ਨੂੰ ਤਾਂ ਅਜਿਹਾ ਮੌਕਾ ਘੱਟ ਹੀ ਮਿਲਦਾ ਸੀ ਜਦ ਉਹ ਕਿਸੇ ਨਾ ਕਿਸੇ ਗੈਸਟ ਵਾਸਤੇ ਬੁੱਕ ਨਾ ਕੀਤਾ ਹੁੰਦਾ। ਪਰ ਅੱਜ ਤਨਿਸ਼ਕ ਵੀ ਇਕੱਲਾ ਸੀ। ਉਸਦੀ ਕੋਈ ਬੁਕਿੰਗ ਵੀ ਨਹੀਂ ਸੀ। ਸ਼ੇਖ ਸਾਹਿਬ ਵੀ ਆਪਣੇ ਪਰਿਵਾਰ ਨਾਲ ਦੇਸ਼ ਤੋਂ ਬਾਹਰ ਗਏ ਹੋਏ ਸਨ।

ਅੱਜ ਉਹ ਇਕੱਲਾ ਹੀ ਬੈਠਾ ਸੀ, ਪਤਾ ਨਹੀਂ ਕਿਉਂ ਉਸਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਸਨ। ਉਹ ਤਾਂ ਆਪਣੇ ਪਿੰਡ ਨੂੰ ਵੀ ਭੁੱਲ ਚੁੱਕਾ ਸੀ। ਜਦ ਤੋਂ ਉਹ ਜਾਪਾਨ ਤੋਂ ਆਇਆ ਸੀ, ਵਾਪਸ ਕਦੇ ਇੱਕ ਵਾਰ ਵੀ ਨਹੀਂ ਸੀ ਗਿਆ। ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਪਿੰਡ ਵਿੱਚ ਉਸਦਾ ਕੌਣ ਹੈ ਜਾਂ ਕੌਣ ਨਹੀਂ।

ਪਾਰਕ ਦੇ ਇੱਕ ਬੈਂਚ ਤੇ ਉਹ ਇਕੱਲਾ ਹੀ ਬੈਠਾ ਹੋਇਆ ਸੀ। ਸਾਹਮਣੇ ਬਣੇ ਕੈਫੇ ਤੋਂ ਕੁਝ ਪੀਣ ਖਾਤਿਰ ਲੈ ਕੇ ਆਉਣ ਦੀ ਸੋਚ ਹੀ ਰਿਹਾ ਸੀ ਕਿ ਉਸਨੇ ਇੱਕ ਲੜਕੀ ਆਪਣੇ ਵੱਲ ਆਉਂਦੀ ਦੇਖੀ। ਲੜਕੀ ਵੀ ਇਕੱਲੀ ਹੀ ਸੀ। ਪਰ ਉਹ ਤਨਿਸ਼ਕ ਵੱਲ ਦੇਖਦੀ ਹੋਈ ਇਸ ਭਾਂਤ ਉਸ ਵੱਲ ਵੱਧਦੀ ਆ ਰਹੀ ਸੀ ਕਿ ਜਿਵੇਂ ਕੋਈ ਉਸਦੀ ਪੁਰਾਣੀ ਜਾਣੀ—ਪਛਾਣੀ ਹੋਵੇ।

ਕੁਝ ਦੇਰ ਤਾਂ ਤਨਿਸ਼ਕ ਉਵੇਂ ਹੀ ਬੈਠਾ ਰਿਹਾ, ਪਰ ਲੜਕੀ ਦਾ ਉਸ ਵੱਲ ਦੇਖਣਾ ਤੇ ਨਜ਼ਦੀਕ ਆਉਂਦੇ ਜਾਣਾ ਉਸ ਨੂੰ ਸੋਚਣ ਤੇ ਮਜ਼ਬੂਰ ਕਰਨ ਲੱਗਾ। ਉਹ ਬੈਠਾ—ਬੈਠਾ ਕੁਝ ਚੌਕੰਨਾ ਹੋ ਗਿਆ ਤੇ ਸਵਾਲੀਆ ਨਜ਼ਰਾਂ ਨਾਲ ਉਸਨੂੰ ਦੇਖਣ ਲੱਗਾ।

ਲੜਕੀ ਉਮਰ ਵਿੱਚ ਕੋਈ ਵੱਡੀ ਨਹੀਂ ਸੀ, ਪਰ ਉਸ ਨੂੰ ਦੇਖ ਕੇ ਇਕਦਮ ਅੰਦਾਜ਼ਾ ਲਗਾਉਣਾ ਔਖਾ ਸੀ ਕਿ ਉਹ ਕਿਸ ਮੁਲਕ ਦੀ ਨਾਗਰਿਕ ਹੋਵੇਗੀ। ਉਸਦੇ ਆਤਮ ਵਿਸ਼ਵਾਸ ਤੋਂ ਅਜਿਹਾ ਲੱਗਦਾ ਸੀ ਕਿ ਇਹ ਭਾਵੇਂ ਕਿਸੇ ਵੀ ਮੁਲਕ ਦੀ ਰਹਿਣ ਵਾਲੀ ਹੋਵੇ, ਪਰ ਹੁਣ ਇਹ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਹੀ ਹੈ।

ਲੜਕੀ ਨੇ ਉਸਦੇ ਪਾਸ ਆ ਕੇ ਸਨਮਾਨ ਵਜੋਂ ਸਿਰ ਹਿਲਾਇਆ ਤੇ ਨਾਲ ਹੀ ਹੋ ਕੇ ਬੈਠ ਗਈ। ਪਾਰਕ ਵਿੱਚ ਲੋਕਾਂ ਦੀ ਆਵਾਜਾਈ ਘੱਟ ਸੀ, ਪਰ ਫਿਰ ਵੀ ਲੜਕੀ ਦੇ ਨੇੜੇ—ਤੇੜੇ ਕੋਈ ਹੋਰ ਨਹੀਂ ਸੀ। ਤਨਿਸ਼ਕ ਵੀ ਇਕਾਂਤ ਦੇਖ ਕੇ ਹੀ ਇੱਥੇ ਬੈਠਿਆ ਸੀ। ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਕੋਈ ਲੜਕੀ ਆ ਕੇ ਉਸਦੇ ਨਾਲ ਜੁੜ ਕੇ ਬੈਠ ਜਾਵੇਗੀ।

ਤਨਿਸ਼ਕ ਤਾਂ ਕੁਝ ਨਾ ਬੋਲਿਆ। ਲੜਕੀ ਨੇ ਹੀ ਪੁੱਛ ਲਿਆ—ਕੀ ਮੇਰਾ ਇੱਥੇ ਬੈਠਣਾ ਤੁਹਾਨੂੰ ਚੰਗਾ ਨਹੀਂ ਲੱਗਿਆ।

ਨਹੀਂ ਤਾਂ।।। ਬੁਰਾ ਕਿਉਂ? ਤਨਿਸ਼ਕ ਵਿੱਚ ਸੰਕੋਚ ਸੀ। ਕੀ ਤੁਸੀਂ ਥੋੜ੍ਹੀ ਦੇਰ ਲਈ ਮੇਰੇ ਨਾਲ ਰਹੋਗੇ?

ਕਿੱਥੇ? ਇੱਥੇ ਹੀ।

ਤਨਿਸ਼ਕ ਕੁਝ ਬੋਲਿਆ ਨਹੀਂ ਸੀ ਪਰ ਉਸਦੇ ਚੇਹਰੇ ਦੇ ਭਾਵ ਦੇਖਕੇ ਲੜਕੀ ਨੇ ਅੰਦਾਜ਼ਾ ਲਾ ਲਿਆ ਕਿ ਜਿਵੇਂ ਤਨਿਸ਼ਕ ਕਹਿਣਾ ਚਾਹੁੰਦਾ ਹੋਵੇ, ਕਿਉਂ? ਲੜਕੀ ਨੇ ਉਸਦੀ ਚੁੱਪੀ ਦਾ ਅੰਦਾਜ਼ਾ ਲਾ ਕੇ ਕੁਝ ਦੇਰ ਇੰਤਜ਼ਾਰ ਕੀਤਾ ਕਿ ਉਹ ਕੁਝ ਬੋਲੇ। ਪਰ ਤਨਿਸ਼ਕ ਕੁਝ ਬੋਲਿਆ ਨਹੀਂ ਸੀ। ਸਗੋਂ ਉਸਦਾ ਧਿਆਨ ਇਸ ਗੱਲ ਵੱਲ ਵੀ ਨਹੀਂ ਸੀ ਪਿਆ ਕਿ ਲੜਕੀ ਦੀਆਂ ਉਂਗਲਾਂ ਬੈਂਚ ਤੇ ਰੱਖੀ ਉਸਦੀ ਹਥੇਲੀ ਨਾਲ ਟੱਚ ਕਰ ਰਹੀਆਂ ਸਨ। ਉਸਨੇ ਆਪਣਾ ਹੱਥ ਚੁੱਕਿਆ ਵੀ ਨਹੀਂ ਸੀ ਤੇ ਨਾ ਹੀ ਉਸਨੇ ਆਪਣਾ ਹੱਥ ਹਿਲਾ ਕੇ ਲੜਕੀ ਨੂੰ ਕੋਈ ਇਸ਼ਾਰਾ ਦੇਣਾ ਚਾਹਿਆ।

ਕੀ ਮੈਂ ਤੁਹਾਡੀ ਗੋਦੀ ਵਿੱਚ ਬੈਠ ਜਾਵਾਂ? ਕੁੜੀ ਨੇ ਤਪਾਕ ਨਾਲ ਕਿਹਾ। ਤਨਿਸ਼ਕ ਸੰਕੋਚ ਨਾਲ ਥੋੜਾ ਪਰੇ ਸਰਕ ਗਿਆ, ਲੜਕੀ ਤੋਂ ਥੋੜਾ ਹੱਟ ਕੇ।

ਲੜਕੀ ਮਾਯੂਸ ਨਹੀਂ ਸੀ ਹੋਈ ਤੇ ਸਗੋਂ ਕਹਿਣ ਲੱਗੀ ਕਿ ਤੁਸੀਂ ਕੋਈ

ਜਵਾਬ ਕਿਉਂ ਨਹੀਂ ਦਿੱਤਾ? ਕੀ ਤੁਸੀਂ ਮੈਨੂੰ ਥੋੜੀ ਦੇਰ ਲਈ ਪਿਆਰ ਕਰ ਸਕਦੇ ਹੋ?

ਥੋੜੀ ਦੇਰ ਲਈ ਕਿਉ? ਤਨਿਸ਼ਕ ਦੇ ਮੂੰਹੋਂ ਨਿਕਲਿਆ। ਤਾਂ ਜ਼ਿਆਦਾ ਦੇਰ ਕਰ ਲੈਣਾ, ਹਮੇਸ਼ਾ ਲਈ ਕਰਨਾ। ਉਸ ਲੜਕੀ ਨੇ ਬੇਬਾਕ ਕਹਿ ਦਿੱਤਾ।

ਤਨਿਸ਼ਕ ਕੁਝ ਝਿਜਕ ਗਿਆ। ਚੁੱਪ ਰਹਿ ਕੇ ਥੋੜਾ ਹੋਰ ਪਰੇ ਸਰਕ ਗਿਆ।

ਤੁਸੀਂ ਮੇਰੀ ਗੱਲ ਦਾ ਯਕੀਨ ਕਰੋਗੇ? ਕੀ ਤੁਸੀਂ ਮੈਨੂੰ ਝੂਠੀ ਤਾਂ ਨਹੀਂ

ਸਮਝ ਰਹੇ?

ਤੁਸੀਂ ਕੀ ਕਹਿ ਰਹੇ ਹੋ, ਮੈਂ ਕੁਝ ਨਹੀਂ ਸਮਝ ਰਿਹਾ। ਬੇਸ਼ਕ ਤੁਸੀਂ ਝੂਠ ਨਹੀਂ ਬੋਲ ਰਹੇ, ਪਰ ਇਸ ਸਭ ਨਾਲ ਮੇਰਾ ਕੀ ਮਤਲਬ? ਤਨਿਸ਼ਕ ਥੋੜਾ ਤਨ ਗਿਆ।

ਚਲੋ ਠੀਕ ਏ। ਅਸੀਂ ਇਨ੍ਹਾਂ ਗੱਲਾਂ ਵਿੱਚ ਨਹੀਂ ਜਾਂਦੇ, ਪਰ ਤੁਸੀਂ ਮੇਰਾ ਇਕ ਕੰਮ ਕਰ ਦਿਓ।

ਕੀ?

ਮੈਂ ਕਿਹਾ ਨਾ, ਮੈਨੂੰ ਥੋੜਾ ਪਿਆਰ ਕਰ ਲਓ। ਕਿਉਂ?

ਕੀ ਤੁਸੀਂ ਕਰ ਨਹੀਂ ਸਕਦੇ? ਪਰ ਕਿਉਂ?

ਮੈਂ ਦੁਨੀਆਂ ਨੂੰ ਕਦੇ—ਕਦੇ ਭੈੜਾ ਸਮਝਣ ਲੱਗਦੀ ਹਾਂ, ਪਰ ਜੇਕਰ ਤੁਸੀਂ ਮੈਨੂੰ ਪਿਆਰ ਕਰ ਲਵੋਗੇ ਤਾਂ ਮੈਂ ਸਮਝਾਂਗੀ ਕਿ ਇਹ ਐਨੀ ਬੁਰੀ ਨਹੀਂ ਹੈ।

ਫੇਰ?

ਕੀ ਤੁਹਾਡੀ ਦਿਲਚਸਪੀ ਦੁਨੀਆਂ ਦੀ ਧਾਰਨਾ ਨੂੰ ਸੁਧਾਰਨਾ ਨਹੀਂ ਚਾਹੁੰਦੀ?

ਤੁਹਾਡੀਆਂ ਗੱਲਾਂ ਮੇਰੀ ਸਮਝ ਤੋਂ ਪਰ੍ਹੇ ਹਨ।

ਮੈਂ ਵੀ ਗੱਲ ਸਮਝਣ ਲਈ ਕਦੋਂ ਕਹਿ ਰਹੀ ਹਾਂ? ਤਨਿਸ਼ਕ ਲਾਜਵਾਬ ਹੋ ਗਿਆ। ਦੋਵੇਂ ਕੁਝ ਦੇਰ ਲਈ ਚੁੱਪ ਕਰਕੇ ਬੈਠੇ ਰਹੇ।

ਤੁਸੀਂ ਕੋਈ ਜਵਾਬ ਨਹੀਂ ਦਿੱਤਾ—ਕੁੜੀ ਨੇ ਚੁੱਪੀ ਤੋੜਦਿਆਂ ਕਿਹਾ। ਮੈ ਕੀ ਕਹਾਂ?

ਕੁਝ ਕਹੋ ਨਾ, ਬਸ ਕਰ ਲਓ। ਕੀ?

ਪਿਆਰ।

ਕਿਵੇਂ? ਤਨਿਸ਼ਕ ਨੇ ਹੁਣ ਕੁਝ ਮਜ਼ਾਕੀਆ ਲਹਿਜ਼ੇ ਨਾਲ ਕਿਹਾ।

ਉਏ, ਤੁਸੀਂ ਐਂਨੇ ਬੱਚੇ ਵੀ ਨਹੀਂ ਹੋ, ਕੁੜੀ ਨੇ ਜ਼ਰਾ ਸਖ਼ਤ ਹੋ ਕੇ ਕਿਹਾ। ਤੇ ਮੈਂ ਐਨਾ ਵੱਡਾ ਵੀ ਨਹੀਂ ਹਾਂ ਕਿ ਤੇਰੀ ਗੱਲ ਸਮਝ ਜਾਵਾਂ। ਮੈਨੂੰ

ਕੁਝ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਕਿਉਂ ਚਾਹੁੰਦੇ ਹੋ। ?

ਦੇਖੀਂ ਕਿਸੇ ਮੁਸੀਬਤ ਵਿੱਚ ਨਾ ਫਸਾ ਦੇਵੀਂ। ਤਨਿਸ਼ਕ ਨੇ ਭੋਲਾ ਬਣ ਕੇ ਕਿਹਾ। ਫਸ ਕੇ ਤੈਨੂੰ ਮਜ਼ਾ ਵੀ ਆਵੇਗਾ।।। ਕੁੜੀ ਬੋਲੀ।

ਤੇ ਤੈਨੂੰ? ਤਨਿਸ਼ਕ ਕਹਿਣ ਲੱਗਾ।

ਮੈਂ ਹਾਲੇ ਕਹਿ ਨਹੀਂ ਸਕਦੀ।।। ਲੜਕੀ ਨੇ ਭੇਦਭਰੀ ਬੋਲੀ ਮਾਰੀ। ਕੁਝ ਦੇਰ ਮੁੜ ਚੁੱਪੀ ਛਾਈ ਰਹੀ। ਲੜਕੀ ਹੀ ਫੇਰ ਬੋਲੀ—ਬੋਲੋ ਕਦ

ਕਰੋਗੇ?

ਪਰ ਇਹ ਦੱਸੋ ਕਿ ਦੁਨੀਆਂ ਨੇ ਤੁਹਾਡਾ ਕੀ ਵਿਗਾੜਿਆ ਹੈ ਜੋ ਤੁਸੀਂ

ਇਸਨੂੰ ਬੁਰਾ ਸਮਝਦੀ ਹੋ? ਹੁਣ ਤਨਿਸ਼ਕ ਦੀ ਬੋਲੀ ਥੋੜੀ ਜ਼ੋਰਦਾਰ ਸੀ। ਦੁਨੀਆਂ ਨੇ ਕੁਝ ਨਹੀਂ ਵਿਗਾੜਿਆ, ਪਰ ਯੂ ਨੋ।।। ਪ੍ਰੀਵੈਸ਼ੰਨ ਇਜ਼ ਬੈਟਰ

ਦੈਨ ਕਿਓਰ। ਲੜਕੀ ਨੇ ਕਿਹਾ। ਇਸ ਦੀ ਅੰਗ੍ਰੇਜ਼ੀ ਤੋਂ ਤਨਿਸ਼ਕ ਨੇ ਅੰਦਾਜ਼ਾ ਕੀਤਾ ਕਿ ਇਸਨੂੰ ਅੰਗ੍ਰੇਜ਼ੀ ਬੋਲਣ ਦੀ ਮੁਹਾਰਤ ਨਹੀਂ ਹੈ। ਇਸ ਨਾਲ ਤਨਿਸ਼ਕ ਦਾ ਵੀ ਹੌਂਸਲਾ ਵੱਧ ਗਿਆ। ਉਸਨੂੰ ਵਿਸ਼ਵਾਸ ਹੋ ਗਿਆ ਸੀ ਕਿ ਲੜਕੀ ਇੱਥੋਂ ਦੀ ਰਹਿਣ ਵਾਲੀ ਨਹੀਂ ਹੈ। ਇਸ ਨਾਲ ਉਸਦੇ ਖ਼ਤਰਨਾਕ ਜਾਂ ਕੋਈ ਸਾਜ਼ਿਸ਼ੀ ਹੋਣ ਦੀ ਸੰਭਾਵਨਾ ਘੱਟ ਹੋ ਗਈ ਸੀ। ਤਨਿਸ਼ਕ ਨੂੰ ਲੱਗਾ ਕਿ ਉਸਦੇ ਸਰੀਰਿਕ ਅੰਗ ਵਿੱਚ ਥੋੜੀ ਉਤੇਜ਼ਨਾ ਆ ਰਹੀ ਹੈ। ਕੁੜੀ ਨੇ ਉਸਦੀ ਹਥੇਲੀ ਨਾਲ ਉਂਗਲਾਂ ਜੋ ਲਾ ਰਖੀਆਂ ਸਨ, ਤਨਿਸ਼ਕ ਨੂੰ ਉਸ ਨਾਲ ਵੀ ਥੋੜੀ ਗਰਮੀ ਮਹਿਸੂਸ ਹੋਣ ਲੱਗੀ। ਪਰ ਫੇਰ ਵੀ ਕੁਝ ਨਾ ਬੋਲਿਆ।

ਦੁਨੀਆਂ ਸਾਡਾ ਕੁਝ ਵਿਗਾੜੇ ਕੀ ਸਾਨੂੰ ਉਸ ਤੋਂ ਪਹਿਲਾਂ ਹੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਅਸੀਂ ਜ਼ਰੂਰਤ ਪੈਂਣ ਤੇ ਆਪਣਾ ਬਚਾਓ ਕਿਵੇਂ ਕਰਾਂਗੇ?

ਜੋ ਗੱਲ ਹੈ ਤੁਸੀਂ ਸਾਫ਼—ਸਾਫ਼ ਕਹੋ? ਆਪਣਾ ਪਰਿਚਯ ਦਿਓ ਤੇ ਨਾਲੇ ਖੁੱਲ੍ਹ ਕੇ ਦੱਸੋ ਕਿ ਤੁਸੀਂ ਮੈਨੂੰ ਜੋ ਕਰਨ ਲਈ ਕਹਿ ਰਹੇ ਹੋ, ਉਸ ਦੀ ਵਜਹ ਕੀ ਹੈ? ਤਨਿਸ਼ਕ ਦੇ ਲਹਿਜੇ ਵਿੱਚ ਹੁਣ ਕੁਝ ਦੋਸਤੀ ਝਲਕਣ ਲੱਗੀ। ਹੁਣ ਉਹ ਆਪਣੀ ਉਮਰ ਤੋਂ ਵੱਡਾ ਹੋ ਗਿਆ ਲੱਗਦਾ ਸੀ। ਘੱਟੋ—ਘੱਟ ਸਮਝਦਾਰੀ ਦੇ ਮਾਮਲੇ ਵਿੱਚ, ਉਂਝ ਤਾਂ ਭਾਵੇਂ ਉਹ ਕੁੜੀ ਤੋਂ ਦੋ—ਤਿੰਨ ਵਰ੍ਹੇ ਛੋਟਾ ਹੀ ਹੋਵੇਗਾ।

ਲਉ ਸੁਣੋਂ, ਦਸਦੀ ਹਾਂ। ਕੁੜੀ ਨੇ ਕਿਹਾ। ਤਨਿਸ਼ਕ ਨੇ ਬੜੀ ਗੌਰ ਨਾਲ ਉਸ ਵੱਲ ਦੇਖਿਆ। ਤਨਿਸ਼ਕ ਨੇ ਆਪਣਾ ਹੱਥ ਵਧਾ ਕੇ ਉਸਦੀ ਸ਼ਰਟ ਦੇ ਗਲੇ ਵਿੱਚ ਦੀ ਆਪਣੀਆਂ ਉਂਗਲੀਆਂ ਫਸਾ ਕੇ ਘੁਮਾ ਦਿੱਤੀਆਂ। ਤਨਿਸ਼ਕ ਨੂੰ ਮਹਿਸੂਸ ਹੋਇਆ ਕਿ ਉਸਦੀ ਪਹਿਲੀ ਉਂਗਲੀ ਲੜਕੀ ਦੀ ਛਾਤੀ ਤੇ ਉਸਦੇ ਨਿੱਪਲ ਨੂੰ ਖਹਿ ਕੇ ਲੰਘੀ ਏ। ਲੜਕੀ ਦੇ ਨਿੱਪਲ ਦੀ ਗਰਮੀ ਤਨਿਸ਼ਕ ਨੂੰ ਉਂਗਲ ਦੇ ਪੋਟੇ ਉੱਪਰ ਮਹਿਸੂਸ ਹੋ ਰਹੀ ਸੀ। ਲੜਕੀ ਨੇ ਨਜ਼ਰਾਂ ਨੀਵੀਂਆਂ ਪਾ ਲਈਆਂ। ਤਨਿਸ਼ਕ ਨੇ ਝੱਟ ਆਪਣੀ ਦੂਸਰੀ ਕੂਹਣੀ ਨੂੰ ਲੜਕੀ ਦੇ ਗੱਲ ਵਿੱਚ ਕੱਸ ਕੇ ਆਪਣੇ ਸੀਨੈ ਨਾਲ ਲਾ ਲਿਆ। ਹੁਣ ਲੜਕੀ ਦਾ ਨਿੱਪਲ ਉਸਦੀ ਛਾਤੀ ਤੇ ਚੁਭਦਾ ਅਨੁਭਵ ਹੋਇਆ। ਇਸਤੋਂ ਪਹਿਲਾਂ ਕੀ ਲੜਕੀ ਕੁਝ ਬੋਲਦੀ ਉਸਨੇ ਆਪਣਾ ਮੂੰਹ ਉਸਦੀਆਂ ਬੁੱਲੀਆਂ ਤੇ ਰੱਖ ਦਿੱਤਾ ਅਤੇ ਇੱਕ ਵੱਡਾ ਚੁੰਮਣ ਲੈਂਦਿਆਂ ਉਸਦੀਆਂ ਬੁੱਲੀਆਂ ਵਿੱਚ ਆਪਣੀ ਜੀਭ ਨੂੰ ਫਿਰਾਉਂਦਾ ਹੋਇਆ ਉਸ ਨੂੰ ਚੁੰਮਣ ਲੱਗ ਪਿਆ। ਉਸਦੇ ਹੱਥਾਂ ਦੀ ਪਕੜ ਜ਼ਰਾ ਢਿੱਲੀ ਹੋਈ ਤਾਂ ਲੜਕੀ ਨੇ ਆਪਣੀ ਗਰਦਨ ਚੁੱਕ ਕੇ ਕਿਹਾ—ਹੁਣ ਕੁਝ ਕਹਿਣ ਵੀ ਦਿਓਗੇ?

ਹੁਣ ਕੀ ਕਰੇਂਗੀ? ਕਹਿ ਕੇ ਤਨਿਸ਼ਕ ਨੇ ਉਸਦੀ ਇੱਕ ਛਾਤੀ ਆਪਣੇ ਹੱਥ ਵਿੱਚ ਲੈ ਕੇ ਕਿਸੇ ਅੰਬ ਵਾਂਗ ਮਸਲ ਦਿੱਤਾ। ਇਹ ਹੁਣ ਉਤੇਜ਼ਤ ਹੋ ਰਿਹਾ ਸੀ।

ਲੜਕੀ ਆਪਣੇ ਤਿੱਖੇ ਗੁਲਾਬੀ ਨਹੁੰਆਂ ਨਾਲ ਉਸਦੀਆਂ ਗੱਲਾਂ ਪਲੋਸ ਕੇ ਪੁੱਟਣ ਲੱਗ ਪਈ। ਉਸਨੇ ਆਪਣਾ ਦੂਸਰਾ ਹੱਥ ਤਨਿਸ਼ਕ ਦੇ ਵਾਲਾਂ ਵਿੱਚ ਫਿਰਾਉਣਾ ਸ਼ੁਰੂ ਕਰ ਦਿੱਤਾ। ਤਨਿਸ਼ਕ ਹੁਣ ਪੂਰਾ ਉਤੇਜ਼ਤ ਹੋ ਗਿਆ ਸੀ।

ਉਸਨੂੰ ਉਸਦੇ ਪੇਸ਼ੇ ਅਨੁਸਾਰ ਕਿਸੇ ਦੇ ਸ਼ਰੀਰ ਨਾਲ ਖੇਡਦਿਆਂ ਉਤੇਜ਼ਨਾਂ ਤੋਂ ਦੂਰ ਰਹਿਣ ਦਾ ਅਭਿਆਸ ਕਰਾਇਆ ਗਿਆ ਸੀ, ਵੈਸੇ ਵੀ ਉਹ ਮਰਦ—ਔਰਤ ਦੇ ਨੰਗੇ ਜ਼ਿਸਮਾਂ ਨੂੰ ਦੇਖਣ ਦਾ ਆਦੀ ਹੋ ਚੁੱਕਾ ਸੀ। ਪਰ ਅਜਿਹਾ ਪਹਿਲੀ ਵਾਰ ਹੋ ਰਿਹਾ ਸੀ ਕਿ ਲੜਕੀ ਸਾਫ਼—ਸਾਫ਼ ਪਿਆਰ ਕਰਨ ਲਈ ਕਹਿ ਰਹੀ ਸੀ ਅਤੇ ਆਪ ਮੁਹਾਰੇ ਕਿਸੇ ਟਿਕਾਣੇ ਤੇ ਜਾਣ ਦਾ ਖੁੱਲਾ ਸਦਾ ਦੇ ਰਹੀ ਸੀ। ਉਸਦੀ ਵੱਧਦੀ ਜਾਂਦੀ ਉਤੇਜ਼ਨਾ ਵੀ ਉਸਨੇ ਭਾਂਪ ਲਈ ਸੀ ਤੇ ਹੁਣ ਉਸ ਦੇ ਪੱਟਾਂ ਤੇ ਹੱਥ ਫੇਰਣੇ ਸ਼ੁਰੂ ਕਰ ਦਿੱਤੇ ਸਨ।

ਉਨ੍ਹਾਂ ਦੇ ਕੋਲੋਂ ਲੰਘਦੇ ਇਕ ਬਿਰਧ ਜੋੜੇ ’ਚੋਂ ਬੁੱਢੇ ਦੇ ਹੱਥੋਂ ਸੋਟੀ ਛੁੱਟ ਕੇ ਡਿਗਣ ਦੀ ਆਵਾਜ਼ ਆਈ ਤੇ ਇਨ੍ਹਾਂ ਦੋਹਾਂ ਨੇ ਹੀ ਸਿਰ ਚੁੱਕ ਕੇ ਉਸ ਵੱਲ ਦੇਖਿਆ। ਆਦਮੀ ਦੇ ਨਾਲ ਚੱਲਦੀ ਔਰਤ ਨੇ ਉਸਨੂੰ ਫੜ ਕੇ ਇਸੇ ਬੈਂਚ ਦੇ ਦੂਸਰੇ ਪਾਸੇ ਬਿਠਾ ਦਿੱਤਾ, ਜਿਸ ਦੇ ਇਕ ਸਿਰੇ ਤੇ ਤਨਿਸ਼ਕ ਅਤੇ ਉਹ ਲੜਕੀ ਬੈਠੇ ਸਨ। ਔਰਤ ਆਪਣੇ ਆਦਮੀ ਦੀ ਸੋਟੀ ਚੁੱਕਣ ਲਈ ਪਰੇ ਚੱਲੀ ਗਈ। ਤਨਿਸ਼ਕ ਵੀ ਸਾਹਮਣੇ ਵਾਲੇ ਕੈਫ਼ੇ ਤੋਂ ਕੌਫ਼ੀ ਲਿਆਉਣ ਲਈ ਉੱਠ ਪਿਆ।

ਕੌਫ਼ੀ ਪੀਂਦੇ ਹੋਏ ਤਨਿਸ਼ਕ ਅਤੇ ਉਹ ਅਜ਼ਨਬੀ ਲੜਕੀ ਸੜਕ ਵੱਲ ਤੁਰ ਪਏ। ਥੋੜੀ ਅੱਗੇ ਜਾ ਕੇ ਲੜਕੀ ਭੀੜ ਵਿੱਚ ਗੁੰਮ ਹੋ ਗਈ। ਤਨਿਸ਼ਕ ਵੀ ਹੱਥ ਹਿਲਾ ਕੇ ਆਪਣੇ ਘਰ ਨੂੰ ਤੁਰ ਪਿਆ।

ਤਨਿਸ਼ਕ ਨੇ ਨਾ ਲੜਕੀ ਦਾ ਨਾਮ ਪੁੱਛਿਆ ਸੀ ਨਾ ਪਤਾ, ਤੇ ਨਾ ਉਸਨੇ ਵੀ ਕੁਝ ਦੱਸਿਆ ਤੇ ਨਾ ਹੀ ਪੁੱਛਿਆ ਸੀ।

ਵਾਪਸ ਪਰਤਦਿਆਂ ਤਨਿਸ਼ਕ ਨੂੰ ਸਾਲਾਂ ਪਹਿਲਾਂ ਪਿੰਡ ’ਚ ਮਿਲਿਆ ਗੋਮਾਂਗ ਸੰਤ ਯਾਦ ਆ ਗਿਆ। ਜਿਸਦੀ ਲੜਕੀ ਨੇ ਪਜਾਮੇ ਉੱਪਰ ਦੀ ਇੰਦਰੀ ਫੜ ਕੇ ਉਸਦੇ ਨਾਲ ਆਪਣਾ ਘਰ ਵਸਾ ਲਿਆ ਸੀ। ਤਨਿਸ਼ਕ ਅੰਦਰੋ—ਅੰਦਰ ਮੁਸਕਰਾਉਂਦਾ ਹੋਇਆ ਆਪਣੇ ਰਾਹ ਤੁਰੀ ਗਿਆ।

ਤਨਿਸ਼ਕ ਨੇ ਆਪਣੇ ਘਰ ਪਹੁੰਚ ਕੇ ਜਦ ਕਮਰੇ ਦੀ ਬੱਤੀ ਜਗਾਈ ਤਾਂ ਮੋਬਾਇਲ ਦੀ ਆਵਾਜ਼ ਤੋਂ ਉਸਨੂੰ ਪਤਾ ਲੱਗਾ ਕਿ ਉਸ ਲੜਕੀ ਕੋਲ ਉਸਦਾ ਮੋਬਾਇਲ ਨੰਬਰ ਜ਼ਰੂਰ ਹੋਵੇਗਾ ਕਿਉਂਕਿ ਉਸਦੇ ਮੋਬਾਇਲ ਤੇ ਉਸ ਲੜਕੀ ਦਾ ਮੈਸੇਜ਼ ਆਇਆ ਸੀ।

“ਹੁਣ ਮੈਂ ਤੁਹਾਨੂੰ ਨਹੀਂ ਮਿਲਾਂਗੀ। ਅੱਜ ਮੈਂ ਤੁਹਾਨੂੰ ਜੋ ਮੰਗ ਪੇਸ਼ ਕੀਤੀ ਸੀ, ਉਹ ਮੇਰੇ ਕੰਮ ਆ ਗਈ। ਮੈਂ ਪਿਛਲੇ ਤਿੰਨਾਂ ਵਰਿ੍ਹਆਂ ਤੋਂ ਜਿਸ ਲੜਕੇ ਨਾਲ ਫੋਨ ਤੇ ਗੱਲਾਂ ਕਰਕੇ ਪ੍ਰੇਮ ਕਰਦੀ ਸੀ, ਉਹ ਮੈਨੂੰ ਕਲ ਪਹਿਲੀਵਾਰ ਮਿਲਣ ਵਾਲਾ ਹੈ। ਉਹ ਵੀ ਤੁਹਾਡੇ ਵਾਂਗ ਹੀ ਦਿਖਦਾ ਹੈ—ਫੇਰ ਵੀ ਤੁਸੀਂ ਉਸ ਤੋਂ ਜ਼ਿਆਦਾ ਖ਼ੂਬਸੂਰਤ ਅਤੇ ਸਮਾਰਟ ਹੋ। ਮੈਂ ਜਾਣਨਾ ਚਾਹੁੰਦੀ ਸੀ ਕਿ ਪ੍ਰੇਮ ਕਰਕੇ ਤੁਹਾਨੂੰ ਬੁਰਾ ਤਾਂ ਨਹੀਂ ਲੱਗੇਗਾ। ਕਾਸ਼! ਤੁਸੀਂ ਮੇਰੇ ਸਵਾਲ ਦਾ ਜਵਾਬ ਪੂਰ ਦੇ ਸਕਦੇ।” ਤਨਿਸ਼ਕ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਲੜਕੀ ਨੇ ਉਸਦਾ ਨੰਬਰ ਕਦੋਂ, ਸੈਲੂਨ ਵਿੱਚ ਆਉਣ ਤੇ ਜਾਂ ਕਿਸੇ ਵਿਗਿਆਪਨ ਬੋਰਡ ਤੋਂ ਲਿਆ ਹੋਵੇਗਾ। ਤਨਿਸ਼ਕ ਨੂੰ ਆਪਣਿਆਂ ਪੱਟਾ ਦੇ ਵਿੱਚ ਕੀਤਾ ਲੜਕੀ ਦੇ ਨਹੂੰਆਂ ਦੀ ਖੁਫੀਆ ਟੋਹ, ਰਹਿ—ਰਹਿ ਕੇ ਗੁਦਗੁਦਾ ਰਹੀ ਸੀ।ਹੁਣ ਮੁੜ ਉਸ ਕੁੜੀ ਦੇ ਮਿਲਣ ਦੀ ਕੋਈ ਉਮੀਦ ਵੀ ਨਹੀਂ ਸੀ, ਕਿਉਂਕਿ ਕੱਲ ਨੂੰ ਉਹ ਆਪਣੇ ਪ੍ਰੇਮੀ ਨਾਲ ਮਿਲਣ ਵਾਲੀ ਸੀ। ਤਨਿਸ਼ਕ ਦੇ ਸਬਕ ਵਿੱਚ ਹੋਰ ਵਾਧਾ ਹੋ ਰਿਹਾ ਸੀ।।। ਤੇ ਨਾਲੇ ਰਾਤ ਵੀ ਗਹਿਰੀ ਹੁੰਦੀ ਜਾ ਰਹੀ ਸੀ।