ਚਾਰ
(4)
ਟੈਕਸਾਸ ਸ਼ਹਿਰ ਦੇ ਬਾਹਰਵਾਰ ਇੱਕ ਵੀਰਾਨ ਜਿਹੀ ਸੜਕ ਦੀ ਗੁੱਠੇ ਬਣਿਆਂ ਇੱਕ ਵਡਾ ਸਾਰਾ ਬੰਗਲਾ ਜੋ ਦੂਰ ਦੂਰ ਤੱਕ ਸੁੰਨਸਾਨ ਪਿਆ ਲੱਗਦਾ ਸੀ। ਪਰ ਐਸਾ ਵੀ ਨਹੀਂ ਕਿ ਉਸ ਵਿੱਚ ਕੋਈ ਹੋਵੇ ਈ ਨਾ। ਉਸ ਵਿੱਚ ਰਹਿੰਦੇ ਲੋਕ ਉੱਥੇ ਹੀ ਸਨ ਤੇ ਬੰਗਲੇ ਦੇ ਨਾਲ ਲਗਦਾ ਬਗੀਚਾ ਪੂਰੀ ਤਰਾਂ ਗੁਲਜ਼ਾਰ ਸੀ। ਸਿਰਫ਼ ਦੋ ਛੌਟੇ ਬੱਚੇ ਪੜ੍ਹਣ ਲਈ ਆਪਣੇ ਆਪਣੇ ਸਕੂਲ ਗਏ ਹੋਏ ਸਨ। ਭਾਵੇਂ ਹੁਣ ਉਨ੍ਹਾਂ ਦੇ ਵਾਪਸ ਪਰਤਨ ਦਾ ਸਮਾਂ ਵੀ ਹੋ ਚੁੱਕਾ ਸੀ। ਉੱਥੇ ਤਿੰਨ ਕਾਰਾਂ ਇੱਕ ਦੇ ਪਿੱਛੇ ਇੱਕ ਕਤਾਰ ਵਿੱਚ ਖੜ੍ਹੀਆਂ ਸਨ। ਉੱਥੇ ਹੀ ਇੱਕ ਲੰਬੇ ਉੱਚੇ ਦਰਖਤ ਹੇਠ ਇੱਕ ਸਪੋਰਟਸ ਕਾਰ ਵੀ ਖੜ੍ਹੀ ਸੀ। ਇਸ ਕਾਰ ਦੇ ਰੰਗ ਨੂੰ ਦੇਖ ਕੇ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਇਹ ਕਾਰ ਬੱਚਿਆਂ ਦੀ ਹੋਵੇਗੀ। ਜਦਕਿ ਸੀ ਇਹ ਬੱਚਿਆਂ ਦੀ ਹੀ। ਸੌਬਰ, ਸੋਫਿਆਨਾ, ਸਲੇਟੀ ਰੰਗ ਇਸ ਕਾਰ ਦੇ ਮਾਲਿਕ ਬੱਚਿਆਂ ਦੀ ਸ਼ਾਹੀ ਤਬੀਅਤ ਅਤੇ ਪਸੰਦ ਜ਼ਾਹਿਰ ਕਰ ਰਿਹਾ ਸੀ। ਬਾਕੀ ਤਿੰਨੇ ਕਾਰਾਂ ਗੂੜ੍ਹੇ ਲਾਲ, ਗੂੜੇ ਨੀਲੇ ਅਤੇ ਗੂੜੇ ਹਰੇ ਰੰਗ ਦੀਆਂ ਸਨ।
ਬੰਗਲੇ ਦੀ ਕੋਈ ਵਲਗਣ ਦੀਵਾਰ ਨਹੀਂ ਸੀ। ਪਰ ਹਾਂ! ਹਲਕੇ ਰੰਗਾਂ ਦੀਆਂ ਛੋਟੀਆਂ—ਛੋਟੀਆਂ ਝਾੜੀਆਂ ਦੀ ਵਲਗਣ ਹੀ ਦੀਵਾਰ ਵਾਂਗ ਦਿਖਾਈ ਦੇ ਰਹੀ ਸੀ। ਤਿੰਨ—ਚਾਰ ਛੋਟੇ—ਛੋਟੇ ਖਰਗੋਸ਼ ਉਨ੍ਹਾਂ ਵੱਡੀਆਂ ਬਤਖਾਂ ਨਾਲ ਖੇਡ—ਤਮਾਸ਼ੇ ਕਰ ਰਹੇ ਸਨ ਜੋ ਲਾਨ ਵਿੱਚ ਆਪਣੀ ਕਵੈਕ—ਕਵੈਕ ਨਾਲ ਮਟਰਗਸ਼ਤੀ ਕਰਦੀਆਂ ਘੁੰਮ ਰਹੀਆਂ ਸਨ। ਐਵੇਨਿਊ ਦੇ ਬਾਕੀ ਰਹਿੰਦੇ ਲੋਕਾਂ ਦੀ ਬੰਗਲੇ ਵਿੱਚ ਕੋਈ ਦਿਲਚਸਪੀ ਨਹੀਂ ਸੀ, ਨਾਲੇ ਜ਼ਿਆਦਾਤਰ ਲੋਕ ਇਹ ਵੀ ਨਹੀਂ ਸਨ ਜਾਣਦੇ ਕਿ ਇਸ ਬੰਗਲੇ ਵਿੱਚ ਕੌਣ ਰਹਿੰਦਾ ਹੈ? ਬੰਗਲੇ ’ਚ ਰਹਿਣ ਵਾਲਿਆਂ ਨੇ ਵੀ ਆਪਣੇ ਨਾਮ ਦੀ ਕੋਈ ਨੇਮ ਪਲੇਟ ਬਾਹਰ ਨਹੀਂ ਸੀ ਟੰਗ ਰੱਖੀ, ਜੋ ਆਉਣ—ਜਾਣ ਵਾਲੇ ਲੋਕ ਉੱਥੇ ਰਹਿਣ ਵਾਲਿਆਂ ਦੀ ਸ਼ਖਸੀਅਤ ਤੋਂ ਰੂਬਰੂ ਹੋ ਸਕਣ। ਨਾਲੇ ਉੱਥੇ ਰਹਿਣ ਵਾਲਿਆਂ ਦੀ ਅਹਿਮੀਅਤ ਵੀ ਕੀ ਸੀ? ਘਰ ਦਾ ਮਾਲਿਕ ਸਵੇਰੇ—ਸਵੇਰੇ ਹੀ ਆਪਣੀ ਕਾਰ ਲੈ ਕੇ ਆਪਣੇ ਉਸ ਦਫ਼ਤਰ ਲਈ ਚਲਿਆ ਜਾਂਦਾ ਜੋ ਉੱਥੋਂ ਲਗਭਗ ਪੱਚੀ ਕਿਲੋਮੀਟਰ ਦੂਰ ਸੀ। ਆਪਣੇ ਕੰਮ ਵਿਚ ਬੁਰੀ ਤਰਾਂ ਨਾਲ ਡੁੱਬੇ ਹੋਏ ਸ਼ਖਸ ਨੂੰ ਇਹ ਵੀ ਯਾਦ ਨਾ ਰਹਿੰਦਾ ਕਿ ਅੱਜ ਕੀ ਤਰੀਕ ਹੈ ਜਾਂ ਕਿਹੜਾ ਵਾਰ ਹੈ। ਘਰ ਦੀ ਮਾਲਕਣ ਹੀ ਸਿਰਫ਼ ਬੰਗਲੇ ਵਿੱਚ ਰਹਿੰਦੀ ਸੀ। ਉਸੇ ਦੇ ਰਹਿਣ ਨਾਲ ਬੰਗਲਾ ਗੁਲਜ਼ਾਰ ਸੀ। ਇੰਝ ਲੱਗਦਾ ਕਿ ਜਿਵੇਂ ਇਸ ਬੰਗਲੇ ਦੇ ਦਰਖਤ—ਬੂਟੇ ਪਾਣੀ ਨਾਲ ਨਹੀਂ ਸਗੋਂ ਮਾਲਕਣ ਦੇ ਘਰ ਵਿੱਚ ਰਹਿਣ ਕਰਕੇ ਪਨਪਦੇ ਸਨ। ਉੱਥੇ ਦੀਆਂ ਹਵਾਵਾਂ ਤੇ ਕਿਸੇ ਰਸਾਇਣ ਜਾਂ ਇਤਰ—ਫੁਲੇਲਾਂ ਦਾ ਕੋਈ ਅਸਰ ਨਾ ਹੁੰਦਾ। ਇਹ ਤਾਂ ਸਿਰਫ ਉਸੇ ਦੋਰਾਨ ਮਹਿਕਦੀਆਂ ਜਦ ਮਾਲਕਨ ਘਰ ਵਿੱਚ ਹੁੰਦੀ।
ਸਰਦੀਆਂ ਦੇ ਦਿਨਾਂ ਵਿੱਚ ਜਦੋਂ ਜ਼ੀਰੋ ਤੋਂ ਵੀ ਘੱਟ ਤਾਪਮਾਨ ਵਿੱਚ ਬਰਫ਼ਾਂ ਪੈਂਦੀਆਂ ਤਾਂ ਬੰਗਲਾ ਬਰਫਾਂ ਪੈਣ ਨਾਲ ਢੱਕਿਆ ਨਹੀਂ ਸੀ ਜਾਂਦਾ। ਬੰਗਲੇ ਦੀ ਮਾਲਕਣ ਦੇ ਸਾਹਾਂ ਦੀ ਤਪਸ਼ ਨਾਲ ਹੀ ਬਰਫ਼ ਪਿਘਲ ਕੇ ਵਹਿ ਜਾਂਦੀ। ਪਰ ਬੰਗਲੇ ਦੀ ਉਦਾਸੀ ਫੇਰ ਵੀ ਨਹੀਂ ਸੀ ਘੱਟਦੀ ਕਿਉਂਕਿ ਇਸ ਬੰਗਲੇ ਦੀ ਜਾਨ ਲੋਕ—ਕਥਾਵਾਂ ਦੇ ਤੋਤੇ ਵਾਂਗ ਹਜ਼ਾਰਾਂ ਮੀਲ ਦੂਰ ਦੀ ਕਿਸੇ ਬਸਤੀ ਵਿੱਚ ਵੱਸਦੀ ਸੀ, ਵੱਡੀ ਸਾਰੀ ਬਸਤੀ ਵਿੱਚ। ਜਿੱਥੇ ਮਾਲਕਣ ਦਾ ਪੇਕਾ ਸੀ।
ਡਬਲਿਨ ਦੇ ਸੰਸਾਰ ਪ੍ਰਸਿੱਧ ਪ੍ਰੋਡਿਊਸਰ ਜੌਹਨ ਅਲਤਮਸ਼ ਦੇ ਲਈ ਤਾਂ ਇਹ ਬੰਗਲਾ ਇੱਕ ਅਨਬੂਝ ਬੁਝਾਰਤ ਬਣਿਆ ਹੋਇਆ ਸੀ, ਕਿਉਂਕਿ ਮਸ਼ਹੂਰ ਗਾਇਕਾ, ਐਕਟਰੈਸ ਤੇ ਬਿਊਟੀ ਕਵੀਨ ਸੇਲੀਨਾ ਨੰਦਾ ਨੇ ਅੱਜ ਸ਼ਾਮ ਦੀ ਮੀਟਿੰਗ ਦੇ ਲਈ ਉਸਨੂੰ ਇਸੇ ਬੰਗਲੇ ਵਿੱਚ ਬੁਲਾਇਆ ਹੋਇਆ ਸੀ। ਨਾਲੇ ਨਿਊਯਾਰਕ ਆਉਣ ਤੇ ਦੋਹਾਂ ਦਾ ਹਾਲ ਇਹੋ ਜਿਹਾ ਹੀ ਹੁੰਦਾ ਸੀ, ਦਸ ਕੰਮ ਤੇ ਸੌ ਲੋਕ। ਇੱਕ ਮਨ ਹੋ ਕੇ ਨਹੀਂ ਸੀ ਬੈਠ ਸਕਦੇ। ਇਸੇ ਲਈ ਅਲਤਮਸ਼ ਨੂੰ ਡਬਲਿਨ ਤੋਂ ਸਿੱਧਾ ਟੈਕਸਾਸ ਆਉਂਣਾ ਪਿਆ ਸੀ। ਫੇਰ ਵੀ ਟੈਕਸਾਸ ਆ ਕੇ ਇਸ ਵੀਰਾਨ ਬੰਗਲੇ ਵਿੱਚ ਆ ਜਾਣ ਤੇ ਵੀ ਅਜਿਹਾ ਨਹੀਂ ਸੀ ਕਿ ਉਨ੍ਹਾਂ ਨੂੰ ਬਹੁਤ ਸਮਾਂ ਇਕੱਠੇ ਰਹਿਣ ਲਈ ਮਿਲ ਜਾਵੇ, ਕਿਉਂਕਿ ਪਚਵੰਜਾ ਮਿੰਟਾਂ ਮਗਰੋਂ ਹੀ ਉਨ੍ਹਾਂ ਦੀ ਵਾਪਸੀ ਫਲਾਈਟ ਸੀ। ਉਨ੍ਹਾਂ ਕੋਲ ਤਾਂ ਪੂਰਾ ਇੱਕ ਘੰਟਾ ਵੀ ਮਿਲਣ ਲਈ ਨਹੀਂ ਸੀ। ਉੱਪਰੋਂ ਹਾਲਾਤ ਐਸੇ ਕਿ ਹਾਲੇ ਬੰਗਲੇ ਦੀ ਮਾਲਕਿਨ ਨਾਲ ਜਾਣ—ਪਛਾਣ ਹੋਣੀ ਵੀ ਬਾਕੀ ਸੀ। ਸੇਲੀਨਾ ਤਾਂ ਆਪ ਉੱਥੇ ਦੀ ਮਹਿਮਾਨ ਸੀ। ਬੰਗਲਾ ਸੇਲੀਨਾ ਨੰਦਾ ਦਾ ਨਹੀਂ ਸੀ। ਸੇਲੀਨਾ ਵੀ ਬਹੁਤ ਘੱਟ ਸਮੇਂ ਲਈ ਉੱਥੇ ਆਉਣ ਵਾਲੀ ਸੀ।
ਇਹ ਬੜੀ ਵੱਡੀ ਗੱਲ ਸੀ ਕਿ ਇਸ ਵੇਲੇ ਅਲਤਮਸ਼ ਦੇ ਉੱਥੇ ਆ ਜਾਣ ਨਾਲ ਉਸਦੇ ਦੋ ਕੰਮ ਹੋ ਜਾਣ ਵਾਲੇ ਸਨ। ਸੇਲੀਨਾ ਨਾਲ ਤਾਂ ਮੀਟਿੰਗ ਦਾ ਐਗ੍ਰੀਮੈਂਟ ਸੀ ਹੀ, ‘ਵਾਸ਼ਿੰਗਟਨ ਡੀਸੀ’ ਦੇ ਇੱਕ ਮਿਊਜ਼ੀਅਮ ਵਿੱਚ ਦਿਖਾਈ ਜਾਣ ਵਾਲੀ ਇੱਕ ਡਾਕੂਮੈਂਟ੍ਰੀ ਦਾ ਪ੍ਰੋਜੈਕਟ ਮਿਲਣ ਦੀ ਵੀ ਉਮੀਦ ਸੀ। ਉਹ ਟੈਕਸਾਸ ਤੋਂ ਵਾਸ਼ਿੰਗਟਨ ਡੀਸੀ ਹੀ ਜਾਣ ਵਾਲੇ ਸਨ, ਜਿੱਥੇ ਮਿਊਜ਼ੀਅਮ ਦੇ ਡਾਇਰੈਕਟਰ ਦੇ ਨਾਲ ਉਨ੍ਹਾਂ ਦਾ ਡਿਨਰ ਸੀ।
ਜੌਹਨ ਅਲਤਮਸ਼ ਦਾ ਹੈਲੀਕੌਪਟਰ ਜਦ ਹਾਈਵੇ ਦੇ ਪਾਸ ਏਵੇਨਿਊ ਏਂਟ੍ਰੈਸ ਤੇ ਉਤਰਿਆ ਤਾਂ ਉਸ ਨੂੰ ਸ਼ੇਨੌਨ ਦੀ ਹੀ ਯਾਦ ਆ ਗਈ, ਜਿੱਥੇ ਜਾਣ ਤੇ ਕੋਈ ਪਰਿੰਦਾ ਵੀ ਪਰ ਮਾਰਦਾ—ਉੱਡਦਾ ਨਜ਼ਰੀ ਨਾ ਆਉਂਦਾ। ਉੱਥੇ ਰੰਗਾਂ, ਹਵਾਵਾਂ ਤੇ ਸੰਨਾਟਿਆਂ ਦਾ ਹੀ ਬੋਲਬਾਲਾ ਸੀ। ਜੌਹਨ ਦੇ ਲਾਲ ਰੰਗ ਦੇ ਟੈਕਸੀ—ਹੈਲੀਕੌਪਟਰ ਨੂੰ ਇਹ ਸਾਰੀ ਜਗ੍ਹਾ ਜਾਣੀ—ਪਛਾਣੀ ਹੀ ਲੱਗ ਰਹੀ ਸੀ। ਚਾਰ ਕਦਮ ਵਧਦਿਆਂ ਸਾਰ ਹੀ ਜੌਹਨ ਦੀ ਮਹਫਿਲ ਵੀ ਸੱਜ ਗਈ। ਉਸਦੇ ਸਾਹ ਇੱਕ ਅਜਿਹੇ ਬਜ਼ਮ ਨਾਲ ਥਾਪ ਦੇਣ ਲੱਗੇ, ਜਿਸ ਨਾਲ ਸਾਰੀ ਦੁਨੀਆਂ ਦੀਆਂ ਉਮਦਾ ਤਰੰਗਾਂ ਆਕੇ ਟਕਰਾਉਂਦੀਆਂ ਸਨ। ਅਲਤਮਸ਼ ਦੀ ਗਦਰਾਈ ਗੁਲਾਬੀ ਗਰਦਨ ਵੀ ਥਿਰਕਣ ਲੱਗ ਪਈ। ਜਿਸ ਬੰਗਲੇ ਦੇ ਸਾਹਮਣੇ ਉਹ ਰਹਿਰਿਆ ਸੀ, ਉਸੇ ਦੇ ਬਾਹਰ ਵਾਲੇ ਵੱਡੇ ਲਾਨ ਵਿੱਚ ਗੋਡਿਆਂ ਭਾਰ ਬੈਠੀ ਸੈਲੀਨਾ ਇੱਕ ਖਰਗੋਸ਼ ਨੂੰ ਮੁਲਾਇਮ ਹਰੇ ਪੱਤਿਆਂ ਵਾਲੀ ਟਾਹਣੀ ਆਪਣੇ ਹੱਥਾਂ ਨਾਲ ਖਿਲਾ ਰਹੀ ਸੀ। ਉਸਦੇ ਕੋਲ ਹੈਰਾਨ ਖੜ੍ਹੀ ਹੈਰਾਨ ਹੋਈ ਬੱਤਖ਼ ਨੇ ਜਦ ਕਵੈਕ—ਕਵੈਕ ਕਰਕੇ ਸੈਲੀਨਾ ਨੂੰ ਕਿਸੇ ਦੇ ਆਉਣ ਦੀ ਖ਼ਬਰ ਕੀਤੀ ਤਾਂ ਸੈਲੀਨਾ ਨੇ ਖਰਗੋਸ਼ ਨੂੰ ਚੁੱਕ ਕੇ ਇਕ ਧੱਪੀ ਦਿੱਤੀ ਤੇ ਮੁੜ ਵਾਪਸ ਘਾਹ ਤੇ ਰੱਖ ਕੇ ਖੜ੍ਹੀ ਹੋ ਗਈ। ਹੁਣੇ ਜੋ ਹਥੇਲੀਆਂ ਖਰਗੋਸ਼ ਦੇ ਨਰਮ—ਮੁਲਾਇਮ ਰੇਸ਼ਿਆਂ ਨੂੰ ਸਹਿਲਾ ਰਹੀਆਂ ਸਨ, ਹੁਣ ਉਨ੍ਹਾਂ ਦੀ ਮਿਲਣੀ ਇੱਕ ਸਖ਼ਤ ਗੁਲਾਬੀ ਤੇ ਖੁਰਦਰੀ ਹਥੇਲੀ ਨਾਲ ਹੋ ਰਹੀ ਸੀ। ਹਥੇਲੀ ਨੇ ਹੱਥ ਨੂੰ ਜਕੜ ਲਿਆ ਸੀ ਤੇ ਸੈਲੀਨਾ ਦੇ ਹੱਥ ਨੂੰ ਥਪਥਪਾਉਂਦੀਆਂ ਉਂਗਲੀਆਂ ਅਨਜਾਨੇ ਹੀ ਥਿਰਕ ਰਹੀਆਂ ਸਨ।
ਬੰਗਲੇ ਦੇ ਗੈਸਟ ਰੂਮ ਵਿੱਚ ਬੈਠ ਕੌਫ਼ੀ ਪੀਂਦੇ ਹੋਏ ਅਲਤਮਸ਼ ਨੂੰ ਇਹ ਰਾਜ ਜ਼ਾਹਿਰ ਹੋ ਗਿਆ ਕਿ ਸੈਲੀਨਾ ਨੇ ਉਸ ਨੂੰ ਏਥੇ ਮਿਲਣ ਲਈ ਸਮਾਂ ਕਿਉਂ ਦਿੱਤਾ ਸੀ। ਅਸਲ ਵਿੱਚ ਇਹ ਬੰਗਲਾ ਭਾਰਤ ਦੀ ਇੱਕ ਪ੍ਰਸਿੱਧ ਐਕਟ੍ਰੈਸ ਦਾ ਸੀ ਜੋ ਕਈ ਸਾਲ ਬੌਲੀਵੁਡ ’ਚ ਸ਼ੁਹਰਤ ਕਮਾਉਣ ਮਗਰੋਂ ਫਿਲਮਾਂ ਤੋਂ ਸੰਨਿਆਸ ਲੈ ਕੇ ਹੁਣ ਆਪਣੇ ਪਰਿਵਾਰ ਸਹਿਤ ਇੱਥੇ ਰਹਿ ਰਹੀ ਸੀ।
ਓਹ! ਤਾਂ ਇੱਥੇ ਫਿਲਮੀ ਦੁਨੀਆਂ ਦੀ ਇਕ ਮਹਾਰਾਣੀ, ਦੂਜੀ ਮਹਾਰਾਣੀ ਦੀ ਮਹਿਮਾਨ ਹੈ। ਕਹਿ ਕੇ ਅਲਤਮਸ਼ ਜ਼ੋਰ ਦੀ ਹੱਸ ਪਿਆ। ਸਾਹਮਣੇ ਬੈਠੀ ਸੈਲੀਨਾ ਇੰਝ ਮੁਸਕਾਈ ਕਿ ਜੌਹਨ ਜਾਣ ਨਾ ਸਕਿਆ ਕਿ ਇਹ ਮੁਸਕਾਨ ਸੰਕੋਚਵਾਲੀ ਹੈ ਜਾਂ ਮਾਨ—ਹੰਕਾਰ ਵਾਲੀ।
ਮੇਜ਼ਬਾਨ ਅਭਿਨੇਤ੍ਰੀ ਵੱਲ ਦੇਖਦਿਆਂ ਜੌਹਨ ਨੇ ਕਿਹਾ—ਅਸਲ ਵਿੱਚ ਸੰਨਿਆਸ ਲਫਜ਼ ਨਾਲ ਮੇਰੀ ਸਹਿਮਤੀ ਨਹੀਂ ਹੈ। ਮੈਂ ਇਸ ਨੂੰ ਵਿਸ਼ਰਾਮ ਆਖਦਾ ਹਾਂ, ਸੰਨਿਆਸ ਨਹੀਂ। ਸੰਨਿਆਸ ਨਾਲ ਇਨਸਾਨ ਦੀ ਪਿਛਲੀ ਜ਼ਿੰਦਗੀ ਸਭ ਦੀਆਂ ਨਜ਼ਰਾਂ ਤੋਂ ਓਝਲ ਹੋ ਜਾਂਦੀ ਹੈ ਤੇ ਉਹ ਆਪਣੇ ਲਿਬਾਸ ਤੋਂ ਹੀ ਜਾਣਿਆ ਜਾਣ ਲੱਗਦਾ ਹੈ। ਜਦ ਕਿ ਤੁਹਾਡੇ ਕੇਸ ਵਿੱਚ ਤਾਂ ਤੁਹਾਡਾ ਪਿਛਲਾ ਜੀਵਨ ਲੋਕਾਂ ਵਿੱਚ ਹੋਰ ਵੀ ਸ਼ਿੱਦਤ ਨਾਲ ਪੇਸ਼ ਆਉਣ ਲੱਗਦਾ ਹੈ। ਲੋਕੀ ਤੁਹਾਡੀਆਂ ਗੱਲਾਂ ਕਰਕੇ ਯਾਦ ਕਰਦੇ ਹਨ, ਤੁਹਾਡੀ ਵਾਪਸੀ ਦੀ ਉਮੀਦ ਕਰਦੇ ਹਨ, ਤੁਹਾਡੇ ਮੁੜ ਆਉਣ ਦਾ ਇੰਤਜ਼ਾਰ ਕਰਦੇ ਹਨ।
ਹੈ।।। ਹੈਂ।।। ਬਸ ਕਰੋ ਹੁਣ। ਤੁਸੀਂ ਮੈਨੂੰ ਸਾਈਨ ਕਰਨ ਆਏ ਹੋ ਜਾਂ।।। ਕਹਿ ਕੇ ਸੈਲੀਨਾ ਆਪਣੇ ਕੀਤੇ ਮਜ਼ਾਕ ਤੇ ਖੁਦ ਹੀ ਹੀਂ—ਹੀਂ—ਹੀਂ ਕਰਕੇ ਹੱਸ ਪੈਂਦੀ ਹੈ। ਪਰ ਏਸ ਹਾਸੇ ਵਿੱਚ ਨਿਰਛਲਤਾ ਤੋਂ ਵੱਧ ਈਰਖਾ ਦਾ ਭਾਵ ਸੀ। ਇਹ ਬਿਲਕੁਲ ਮਾਮੂਲੀ ਮਜ਼ਾਕ ਨਹੀਂ ਸੀ। ਇਸ ਵਿੱਚ ਅਲਤਮਸ਼ ਦੇ ਧਿਆਨ ਨੂੰ ਆਪਣੇ ਵੱਲ ਕਰਨ ਦਾ ਸੁਨੇਹਾ ਵੀ ਸੀ।
ਅਲਤਮਸ਼ ਨੇ ਚੌਂਕਦਿਆਂ ਹੋਇਆ ਟਾਈਮ ਦੇਖਿਆ ਤੇ ਆਪਣਾ ਛੋਟਾ ਜਿਹਾ ਸੁਨਹਿਰੇ ਰੰਗ ਦਾ ਲੈਪਟੌਪ ਘੁੰਮਾ ਕੇ ਸੈਲੀਨਾ ਵੱਲ ਨੂੰ ਕਰ ਦਿੱਤਾ, ਜਿਸਨੂੰ
ਸੈਲੀਨਾ ਆਪਣੀਆਂ ਨਸ਼ੀਲੀਆਂ ਅੱਖਾਂ ਨਾਲ ਪੜ੍ਹਣ ਲੱਗੀ। ਹੁਣ ਮੇਜ਼ਬਾਨ ਅਭਿਨੇਤ੍ਰੀ ਉੱਠ ਕੇ ਅੰਦਰ ਜਾ ਚੁੱਕੀ ਸੀ।
ਸੈਲੀਨਾ ਨੂੰ ਇਕ ਦਿਨ ਦੀ ਰਿਕਾਰਡਿੰਗ ਦੀ ਜੋ ਕੀਮਤ ਆਫਰ ਕੀਤੀ ਗਈ ਸੀ, ਉਹ ਦੁਨੀਆਂ ਵਿੱਚ ਹੁਣ ਤੱਕ ਕਿਸੇ ਵੀ ਕਲਾਕਾਰ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਦੇ ਤੌਰ ਤੇ, ਦਿੱਤੀ ਜਾਣ ਵਾਲੀ ਕੀਮਤ ਵਿੱਚ ਤੀਸਰੇ ਨੰਬਰ ਤੇ ਸੀ। ਇਸਦੀ ਅਗੇਤੀ ਸੂਚਨਾ ਜੌਹਨ ਅਲਤਮਸ਼ ਨੇ ਟਾਈਮ ਮੈਗਜ਼ੀਨ ਨੂੰ ਵੀ ਦੇ ਦਿੱਤੀ ਸੀ।
ਅਲਤਮਸ਼ ਨੂੰ ਵਿਦਾ ਕਰਕੇ ਤੇ ਉਸਦੇ ਹੈਲੀਕੌਪਟਰ ਨੂੰ ਉੱਡਦਾ ਦੇਖ ਲੈਣ ਉਪਰੰਤ ਸੈਲੀਨਾ ਜਦ ਅੰਦਰ ਵਾਪਸ ਆ ਗਈ ਤਾਂ ਉਸਦੀ ਮੇਜ਼ਬਾਨ ਸਹੇਲੀ ਆਪਣੇ ਕਮਰੇ ਵਿੱਚ ਸੌਣ ਲਈ ਜਾ ਚੁੱਕੀ ਸੀ। ਕੁਝ ਦੇਰ ਮਗਰੋਂ ਸਹੇਲੀ ਦੇ ਪਤੀ ਦੇ ਆਉਣ ਤੇ ਡਿਨਰ ਲੈ ਕੇ ਸੈਲੀਨਾ ਨੇ ਵੀ ਵਾਪਸ ਨਿਕਲਨਾ ਸੀ। ਸੋ ਉਹ ਵੀ ਗੈਸਟਰੂਮ ਵਿੱਚ ਚਲੀ ਗਈ।
ਮੌਸਮ ਹੌਲੇ—ਹੌਲੇ ਠੰਡਾ ਹੋ ਰਿਹਾ ਸੀ ਤੇ ਜਿਸ ਤੇਜ਼ੀ ਨਾਲ ਤਾਪਮਾਨ ਘੱਟ ਰਿਹਾ ਸੀ, ਉਸਤੋਂ ਲੱਗਦਾ ਸੀ ਕਿ ਜਲਦੀ ਹੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੋਸਕਦੀ ਹੈ। ਬਰਫ਼ਬਾਰੀ ਦੇ ਇਹ ਤੇਵਰ ਵੀ ਇਨਸਾਨ ਦੀ ਹੈਸੀਅਤ ਵਾਂਗ ਅੱਡ—ਅੱਡ ਸਨ। ਕਿਤੇ ਬਰਫ਼ ਪੈਂਦੀ ਤਾਂ ਲੋਕੀ ਭਾਂਤ—ਭਾਂਤ ਦੀਆਂ ਬਰਫ਼ਾਨੀ ਖੇਡਾਂ—ਖੇਡਣ ਲਈ ਨਿਕਲ ਪੈਂਦੇ ਤੇ ਕਿਤੇ ਕਿਸੇ ਮੁਲਕ ਵਿਚ ਬਰਫ਼ ਪੈਣ ਨਾਲ ਰਸਤੇ ਬੰਦ ਹੋ ਜਾਣ, ਲੋਕਾਂ ਦੇ ਦੱਬ ਕੇ ਮਰ ਜਾਣ ਜਾਂ ਮਨੁੱਖੀ ਜੀਵਨ ਦੇ ਠੱਪ ਹੋ ਜਾਣ ਦੀਆਂ ਖ਼ਬਰਾਂ ਆਉਣ ਲੱਗ ਜਾਂਦੀਆਂ ਸਨ।
ਨਿਊਯਾਰਕ ਵਿੱਚ ਤਾਂ ਸੈਂਟ੍ਰਲ ਪਾਰਕ ਦੇ ਅਹਾਤੇ ਵਿੱਚ ਬਰਫ਼ ਤੇ ਖੇਡਾਂ ਦਾ ਇਕ ਭਾਰੀ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਸੀ। ਇਸ ਵਿੱਚ ਕਈ ਮੁਲਕਾਂ ਦੇ ਨਾਮਵਰ ਖਿਡਾਰੀ ਸ਼ਿਰਕਤ ਕਰਦੇ ਸਨ। ਆਪਣੇ ਗਿੱਟਿਆਂ, ਹਥੇਲੀਆਂ ਜਾਂ ਪੰਜਿਆਂ ਦੀ ਕਲਾਕਾਰੀ ਨਾਲ ਕਈ ਖਿਡਾਰੀ ਵੀ ਦੁਨੀਆਂ ਵਿੱਚ ਸਟਾਰ ਬਣ ਜਾਣ ਦਾ ਰੁੱਤਬਾ ਪਾ ਜਾਂਦੇ ਹਨ। ਹੱਡ ਗਲਾ ਦੇਣ ਵਾਲੀ ਸਰਦੀ ਵਿੱਚ ਜਦ ਤਾਪਮਾਨ ਮਾਈਨਸ ਵਿੱਚ ਆ ਜਾਂਦਾ ਤਾਂ ਨਿਊਡ ਖੇਡਾਂ ਵਿੱਚ ਖਿਡਾਰੀਆਂ ਨੂੰ ਨੰਗੇ ਪਿੰਡੇ ਸਾਈਕਲ ਚਲਾਉਂਦਿਆਂ ਜਾਂ ਤੈਰਾਕੀ ਕਰਦਿਆਂ ਦੇਖਣਾ ਇੱਕ ਬੇਯਕੀਨੀ ਅਜੂਬਾ ਲੱਗਦਾ, ਜਿਸਦੀਆਂ ਧੁੰਮਾ ਸਾਰੇ ਸੰਸਾਰ ਵਿੱਚ ਪੈਂਦੀਆਂ।
ਨੰਗੀਆਂ ਖੇਡਾਂ ਦੀ ਇਹ ਰਸਮ ਲਗਭਗ ਇੱਕ ਸਦੀ ਪੁਰਾਣੀ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਇਨ੍ਹਾਂ ਗੇਮਾਂ ਦੀ ਸ਼ੁਰੂਆਤ ਖਿਡਾਰੀਆਂ ਦੀ ਪ੍ਰਸਿੱਧੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਜਾਂ ਤੁਰੰਤ ਮੀਡੀਆ ਵਿੱਚ ਸਟਾਰ ਬਣਨ ਦੀ ਰੀਝ ਨੂੰ ਲੈ ਕੇ ਹੋਈ ਸੀ। ਖੇਡ ਸਮਾਚਾਰਾਂ ਅਤੇ ਪ੍ਰਸਾਰਣਾਂ ਨੂੰ ਜਦ ਕੁਝ ਨੌਜਵਾਨ ਖਿਡਾਰੀ ਦੇਖਦੇ ਕਿ ਸਦਾ ਨਾਮੀ—ਗਿਰਾਮੀ ਪੁਰਾਣੇ ਖਿਡਾਰੀ ਹੀ ਛਾਏ ਰਹਿੰਦੇ ਹਨ ਤਾਂ ਲੋਕਾਂ ਦਾ ਧਿਆਨ ਖਿੱਚਣ ਲਈ ਉਹ ਅਜਿਹੀ ਪੈਂਤਰੇਬਾਜ਼ੀ ਜਾਣਬੁਝ ਕੇ ਅਪਣਾ ਲੈਣ ਲਈ ਉਤਾਵਲੇ ਹੋ ਉੱਠਦੇ। ਕਦੇ ਕੋਈ ਖਿਡਾਰੀ ਖੇਡਦੇ—ਖੇਡਦੇ ਉੱਥੇ ਹੀ ਆਪਣੇ ਕੱਪੜੇ ਉਤਾਰ ਕੇ ਖਾਲੀ ਬਦਨ ਹੋ ਜਾਂਦੇ ਤੇ ਕਦੇ ਕੋਈ ਕੰਪਨੀ ਅਜਿਹੇ ਖਿਡਾਰੀਆਂ ਲਈ ਨਵੇਂ—ਨਵੇਂ ਡਿਜ਼ਾਈਨਾਂ ਦੇ ਕੱਪੜੇ ਈਜ਼ਾਦ ਕਰਦੀ ਜਿਨ੍ਹਾਂ ਨਾਲ ਉਨ੍ਹਾਂ ਵੱਲੋਂ ਕਲਾਤਮਕ ਖੇਡ ਖੇਡਦਿਆਂ ਉਨ੍ਹਾਂ ਦੀ ਸ਼ਰੀਰਕ ਸੁੰਦਰਤਾ ਅਤੇ ਮਜ਼ਬੂਤੀ ਦਾ ਦਿਖਾਵਾ ਹੋ ਸਕੇ।
ਅਜਿਹੇ ਖਿਡਾਰੀਆਂ ਨੂੰ ਮੀਡੀਆ ਹੱਥਾਂ ਤੇ ਚੁੱਕ ਲੈਂਦਾ ਤੇ ਦਰਸ਼ਕ ਵੀ ਉਨ੍ਹਾਂ ਨੂੰ ਰੁਮਾਂਚ ਨਾਲ ਦੇਖਦੇ। ਉਹ ਪਤ੍ਰਿਕਾਵਾਂ ਤੇ ਅਖ਼ਬਾਰਾਂ ਵਿੱਚ ਛਾ ਜਾਂਦੇ, ਨਿਊਜ਼ ਚੈਨਲ ਵੀ ਉਨ੍ਹਾਂ ਨੂੰ ਪ੍ਰਮੁੱਖਤਾ ਨਾਲ ਛਾਪਦੇ। ਇਸੇ ਤੋਂ ਪ੍ਰੇਰਿਤ ਹੋ ਕੇ ਕੁਝ ਖੇਡ—ਕੰਪਨੀਆਂ ਜਾਂ ਸੰਸਥਾਵਾਂ ਨੇ ਪੂਰੀ ਤਰਾਂ ਨਿਰਵਸਤ੍ਰ ਹੋ ਕੇ ਖੇਡਣ ਦੇ ਕੁਝ ਮੌਕੇ ਵੀ ਇੱਛੁਕ ਖਿਡਾਰੀਆਂ ਨੂੰ ਉਪਲਬਧ ਕਰਵਾਉਣੇ ਸ਼ੁਰੂ ਕੀਤੇ ਸਨ ਤੇ ਇਹ ਖੇਡਾਂ ਮਸ਼ਹੂਰ ਵੀ ਹੋ ਰਹੀਆਂ ਸਨ। ਭਾਵੇਂ ਇਨ੍ਹਾਂ ਦੀ ਨਖੇਧੀ ਵੀ ਕੀਤੀ ਜਾਣ ਲੱਗੀ ਸੀ। ਪਰ ਨਖੇਧੀ ਨੂੰ ਵੀ ਪ੍ਰਚਾਰ ਕਹਿਣ ਵਾਲਿਆਂ ਦੀ ਸੋਚ ਭਾਰੂ ਸੀ। ਸੈਂਕੜੇ ਅੰਗਾਂ ਨਾਲ ਬਣੇ ਸਰੀਰ ਦੇ ਦੋ ਤਿੰਨ ਹਿੱਸੇ ਇਸ ਭਾਂਤ ਸਨਸਨੀ ਫੈਲਾਉਣ ਵਿੱਚ ਕਾਮਯਾਬ ਰਹਿੰਦੇ। ਪ੍ਰਕਿਰਤੀ ਨਾਲ ਆਪਣਾ ਰਿਸ਼ਤਾ ਜਤਾਉਣ ਦਾ ਇਹ ਤਰੀਕਾ ਤਹਿਜ਼ੀਬ ਤੇ ਕਲਚਰ ਨੇ ਈਜ਼ਾਦ ਕੀਤਾ ਸੀ। ਜਿੱਥੇ ਕੁਝ ਅਵਿਕਸਿਤ ਜਾਂ ਘੱਟ ਵਿਕਸਿਤ ਦੇਸ਼ਾਂ ਦੇ ਆਦਿਵਾਸੀ, ਬਨਵਾਸੀ, ਨਿਰਧਨਤਾ ਕਰਕੇ ਨਿਰਵਸਤ੍ਰ ਰਹਿਣ ਤੇ ਮਜ਼ਬੂਰ ਸਨ, ਉੱਥੇ ਖੁਸ਼ਹਾਲ ਮੁਲਕਾਂ ਵਿੱਚ ਸ਼ੌਂਕ ਜਾਂ ਸਨਸਨੀ ਫੈਲਾਉਣ ਲਈ ਅਜਿਹੇ ਵਿਵਹਾਰ ਅਪਣਾਏ ਜਾਂਦੇ ਸਨ।
ਖੈਰ! ਇਨ੍ਹਾਂ ਦਾ ਲਾਰਾ ਇਹ ਸੀ ਕਿ ਇਹ ਆਦਤਾਂ ਇਨਸਾਨ ਨੂੰ ਪ੍ਰਕਿਰਤੀ ਦੇ ਕਰੀਬ ਹੋਣ ਦਾ ਅਹਿਸਾਸ ਕਰਾਉਂਦੀਆਂ ਸਨ। ਇਹ ਸਾਡੀ ਤਹਿਜ਼ੀਬ ਨੂੰ ਵੰਗਾਰਦੀ ਸੀ ਕਿ ਨੰਗੇਪਨ ਨੂੰ ਮਜ਼ਬੂਰੀ ਨਾ ਰਹਿਣ ਦਿੱਤਾ ਜਾਵੇ, ਪਰ ਜੇਕਰ ਅਮੀਰੀ ਦੇ ਬਾਵਜੂਦ ਕਿਸੇ ਦੀ ਭੀਤਰੀ ਇੱਛਾ ਜਾਂ ਸ਼ੁਗਲ ਹੋਵੇ ਤਾਂ ਇਸਨੂੰ ਬੁਰਾ ਸਮਝਿਆ—ਸੋਚਿਆ ਨਾ ਜਾਵੇ। ਨਫਰਤ, ਨੀਰਸਤਾ ਜਾਂ ਘਿਰਣਾ ਦੇ ਭਾਵ ਨੂੰ ਜੀਵਨ ਦੇ ਹਾਸ਼ੀਏ ਵੱਲ ਧੱਕਣ ਵਾਲੇ ਇਹ ਉਪਰਾਲੇ ਮਨੁੱਖਤਾ ਦੇ ਲਈ ਪੂਰੀ ਤਰ੍ਹਾਂ ਨਜ਼ਰਅੰਦਾਜ਼ ਬਣੇ ਰਹਿਣ, ਆਧੁਨਿਕ ਸਮਾਜ ਦਾ ਇਹੀ ਸਦਾ ਉਦੇਸ਼ ਹੁੰਦਾ ਸੀ।
ਜੇਕਰ ਕਿਸੇ ਔਰਤ ਦੀ ਕੁੱਖ, ਛਾਤੀਆਂ ਜਾਂ ਮਰਦ ਦਾ ਲਿੰਗ ਦੇਖਕੇ ਤੁਹਾਨੂੰ ਖੁਸ਼ੀ ਮਿਲ ਰਹੀ ਹੋਵੇ ਤਾਂ ਉਸਨੂੰ ਪੂਰੀ ਸੁਰਖਿਆ ਮੁਹਈਆ ਕਰਾਉਂਦੇ ਹੋਏ, ਉਸਦੀਆਂ ਭਾਵਨਾਵਾਂ ਤੇ ਇੱਛਾਵਾਂ ਦਾ ਸਨਮਾਨ ਕਰਦਿਆਂ, ਉਸਦੇ ਪ੍ਰਦਰਸ਼ਨ ਨਾਲ ਕਿਹੜੀ ਕੋਈ ਇਤਰਾਜ਼ ਵਾਲੀ ਗੱਲ ਸੀ? ਕੁਦਰਤ ਨੇ ਵੀ ਤਾਂ ਸੰਸਾਰ ਬਣਾਉਂਣ ਅਤੇ ਚਲਾਉਣ ਦੇ ਲਈ ਇਹੀ ਸੰਦ ਸਥਾਪਿਤ ਕੀਤੇ ਹਨ। ਇਨ੍ਹਾਂ ਨੂੰ ਕਿਸੇ ਵੀ ਤਾਣੇ—ਬਾਣੇ ਵਿੱਚ ਜਾਂ ਪ੍ਰਥਾ ਸੰਸਾਰ ਵਿੱਚ ਬੰਨ੍ਹ ਕੇ ਸਮਾਜ ਵਿੱਚ ਸੁਸ਼ੋਭਿਤ ਕਰਨ ਦੀ ਜ਼ਰੂਰਤ ਤਾਂ ਉਦੋਂ ਤੀਕ ਹੀ ਰਹਿਣ ਵਾਲੀ ਸੀ ਜਦ ਤੱਕ ਦੁਨੀਆਂ ਰਹੇ।
ਕੁਝ ਕੁ ਸਾਲ ਬੀਤੇ ਹੋਣਗੇ ਜਦ ਨਿਊਯਾਰਕ ਦਾ ਦਿਲ ਕਹੇ ਜਾਣ ਵਾਲੇ ਮੈਨਹੱਟਣ ਦੀ ਛਪੰਜਵੀਂ ਸਟ੍ਰੀਟ ਦੇ ਇੱਕ ਐਵੀਨਿਊ ਕਾਰਨਰ ਤੇ ਗਹਿਮਾ—ਗਹਿਮੀ ਸ਼ੁਰੂ ਹੋ ਚੁੱਕੀ ਸੀ। ਕਈਆਂ ਮੁਲਕਾਂ ਦੇ ਘੋਖੀਆਂ ਦਾ ਕਈ ਸਾਲਾਂ ਤੋਂ ਆਉਣਾ—ਜਾਣਾ ਲੱਗਿਆ ਹੋਇਆ ਸੀ। ਇੱਥੇ ਇੱਕ ਸੁੰਦਰ ‘ਸਪਾ’ ਬਣ ਰਿਹਾ ਸੀ। ਜਿਸ ਵਿੱਚ ਸੰਸਾਰ ਦੀਆਂ ਕਈ ਪੈਥੀਆਂ ਤੇ ਵਿਭਿੰਨ ਪ੍ਰਕਾਰ ਦੀਆਂ ਥੈਰੇਪੀਆਂ ਉਪਲਬਧ ਕਰਾਈਆਂ ਗਈਆਂ ਸੀ। ਇਸ ਦੇ ਕਰਮਚਾਰੀ ਸਿੱਖਿਆ ਲੈ ਰਹੇ ਸਨ। ਆਧੁਨਿਕਤਮ ਮਸ਼ੀਨਾਂ ਅਤੇ ਢੰਗਾਂ ਨਾਲ ਸੇਵਾ—ਸਾਧਨ ਜੁਟਾਏ ਜਾ ਰਹੇ ਸਨ। ਕੈਲੇਫੋਰਨੀਆ ਦੇ ਇੱਕ ਲਲਿਤ ਕਲਾ ਕੇਂਦਰ ਦੇ ਮਾਹਿਰ ਇਥੇ ਸਜਾਵਟ ਕਰ ਰਹੇ ਸਨ। ਯੂ।ਐਨ।ਓ। ਭਵਨ ਦੇ ਨਜ਼ਦੀਕ ਹੀ ਇਕ ਹੋਟਲ ਵਿੱਚ ਕਈ ਮਹਿਮਾਨ ਠਹਿਰੇ ਹੋਏ ਸਨ। ਇਨ੍ਹਾਂ ਨੂੰ ਖਾਸ ਤੌਰ ਤੇ ਸੱਦਿਆ ਗਿਆ ਸੀ। ਜਿੱਥੇ ਕਦੇ ਕਈ ਮੁਲਕਾਂ ਦੇ ਰਾਸ਼ਟਰ—ਪ੍ਰਮੁੱਖ ਕੂਟਨੀਤਿਕ ਸੁਰੱਖਿਆ ਦਾਯਰੇ ਵਿੱਚ ਰਹਿੰਦੇ ਹੋਣ, ਉੱਥੇ ਆਪਣੇ ਆਪਣੇ ਖੇਤਰ ਦੇ ਪ੍ਰਸਿੱਧ ਮਾਹਿਰਾਂ ਨੂੰ ਵੀ ਉਹੋ ਜਿਹਾ ਹੀ ਮਾਨ—ਸਨਮਾਨ ਦਿੱਤਾ ਜਾ ਰਿਹਾ ਸੀ। ਕਿਉਂਕਿ ਬੜੇ—ਬੜੇ ਨਾਮਚੀਨ ਲੋਕਾਂ ਨੂੰ ਵੀ ਸੇਵਾਵਾਂ ਦੇਣ ਦਾ ਪ੍ਰਬੰਧ ਇਸ ਸੈਲੂਨ ਦੇ ਮਾਲਕਾਂ ਵਲੋਂ ਕੀਤਾ ਗਿਆ ਸੀ। ਇਸ ਮਾਡਰਨ ਸੈਲੂਨ ਵਿੱਚ ਕੰਮ ਮਿਲ ਜਾਣਾ ਇਸ ਵਾਸਤੇ ਮਹੱਤਵਪੂਰਨ ਸੀ ਕਿਉਂਕਿ ਮਿਹਨਤਾਨਾ ਦੇਣ ਦੇ ਮਾਮਲੇ ਵਿੱਚ ਇਹ ਕੰਮਨੀ ਸਭ ਤੋਂ ਉੱਤਮ ਰੋਜ਼ਗਾਰ ਦੇਣ ਵਜੋਂ ਜਾਣੀ ਜਾਣ ਵਾਲੀ ਸੀ। ਈਸਾਈ, ਯਹੂਦੀ, ਮੁਸਲਿਮ, ਬੁੱਧ, ਹਿੰਦੂ ਆਦਿ ਸਾਰੇ ਧਰਮਾਂ— ਸੰਪਰਦਾਯਾ ਵਿੱਚ ਮੰਨੀਆਂ ਜਾਣ ਵਾਲੀਆਂ ਪੈਥੀਆਂ ਨੂੰ ਜਾਣਨ ਵਾਲੇ ਲੋਕ ਆਪਣੇ—ਆਪਣੇ ਢੰਗ ਨਾਲ ਸੈਲੂਨ ਦੀਆਂ ਸੇਵਾਵਾਂ ਦਾ ਮੁਆਇਨਾ ਕਰ ਰਹੇ ਸਨ ਤੇ ਮਾਲਕ ਖੁਲ੍ਹੇ ਦਿਲ ਨਾਲ ਇਨ੍ਹਾਂ ਤਜਵੀਜ਼ਾਂ ਤੇ ਪਾਣੀ ਵਾਂਗ ਪੈਸਾ ਵਹਾ ਰਹੇ ਸਨ।
ਦੁਨੀਆਂ ਭਰ ਵਿੱਚ ਇਹ ਆਮ ਰਾਏ ਸੀ ਕਿ ਅਮਰੀਕਾ ਸੁਰੱਖਿਆ ਕਾਰਨਾਂ ਕਰਕੇ ਆਪਣੇ ਮੁਲਕ ਵਿੱਚ ਆਉਣ ਵਾਲਿਆਂ ਤੇ ਕਰੜੀ ਨਿਗਾਹ ਰੱਖਦਾ ਹੈ ਅਤੇ ਸਾਰੇ ਤਿੰਨ ਸੌ ਦੇਸ਼ਾਂ ਵਿੱਚ ਯੂ।ਐਸ। ਵੀਜ਼ਾ ਜਾਂ ਪ੍ਰਵੇਸ਼—ਪੱਤਰ ਪਾਉਣ ਵਾਲੇ ਨਿਯਮ ਸਭ ਤੋਂ ਸਖ਼ਤ ਹਨ।
ਕੋਈ ਕਿਸੇ ਵੀ ਕਾਰਨ ਅਮਰੀਕਾ ਦਾਖਲ ਹੋਣਾ ਚਾਹੇ ਤਾਂ ਉਸਨੂੰ ਸਖ਼ਤ ਤੇ ਲੰਬੀ ਕਾਗਜ਼ੀ ਕਾਰਵਾਈ ਹੇਠ ਹੀ ਇਜ਼ਾਜ਼ਤ ਮਿਲਦੀ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇੱਥੇ ਆਉਣਾ ਜਿੰਨਾਂ ਮੁਸ਼ਕਿਲ ਮੰਨਿਆ ਜਾਂਦਾ ਸੀ, ਉਨ੍ਹਾਂ ਹੀ ਸਾਰੇ ਸੰਸਾਰ ਦੇ
ਵਿਭਿੰਨ ਖੇਤਰਾਂ ਨਾਲ ਜੁੜੇ ਲੋਕ ਇੱਥੇ ਆਉਣ ਲਈ ਉਤਾਵਲੇ ਰਹਿੰਦੇ ਹਨ। ਕਿਸੇ ਵੀ ਮੁਲਕ ਦੇ ਕਿਸੇ ਵੀ ਕਰਮ—ਖੇਤਰ ਦੇ ਸਫ਼ਲਤਮ ਲੋਗ ਆਪਣੇ ਆਪ ਨੂੰ ਤਾਂ ਹੀ ਧੰਨ ਸਮਝਦੇ ਸਨ, ਜੇਕਰ ਉਹ ਕਿਸੇ ਨਾ ਕਿਸੇ ਢੰਗ ਨਾਲ ਯੂ।ਐਸ। ਨਾਲ ਸੰਬੰਧ ਹੋ ਸਕਣ। ਜਿਵੇਂ ਕਿ ਦੁਨੀਆਂ ਦਾ ਇਹ ਮਹਾਨਤਮ ਦੇਸ਼ ਹਰ ਮਸਲੇ ਵਿੱਚ ਆਪਣੀ ਮਹਾਨਤਾ ਦਾ ਪੱਟਾ ਲਿਖ ਕੇ ਦੇਣ ਦੀ ਅਹਿਮੀਅਤ ਰੱਖਦਾ ਹੋਵੇ। ਜਿੰਨੀ ਲੰਬੀ ਤੇ ਸਖ਼ਤ ਪ੍ਰਣਾਲੀ, ਉਨ੍ਹੇ ਹੀ ਖੇਤਰਾਂ ਵਿੱਚ ਸੰਭਾਵਨਾਵਾਂ ਤੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਲੈਣ ਦਾ ਸੱਚ। ਇਹ ਸਿਲਸਿਲਾ ਕਦੇ ਥੰਮਣ ਦਾ ਨਾਂ ਨਹੀਂ ਸੀ ਲੈਂਦਾ।
ਇਥੋਂ ਤੱਕ ਕਿ ਸੰਸਾਰ ਦੇ ਵਿਭਿੰਨ ਹਿੱਸਿਆਂ ਵਿੱਚ ਸ਼ਰੀਰ ਦੀ ਮਿੱਝ ਵਾਂਗ ਆਮ ਪਹਿਰਾਵੇ ਅਤੇ ਅਸੂਲ ਵੀ ਇੱਥੇ ਆਕੇ ਅੱਡ—ਅੱਡ ਪੈਮਾਨਿਆਂ ਵਿੱਚ ਡੁੱਬਦੇ—ਤਰਦੇ ਤੇ ਹੁਲਾਰੇ ਲੈਂਦੇ ਸਨ। ਕਿਸੇ ਧਰਮ ਦੀ ਪਗੜ੍ਹੀ, ਕਿਸੇ ਸੰਪ੍ਰਦਾਯ ਦੀ ਟੋਪੀ ਤੇ ਕਿਸੇ ਨਸਲ ਦੀ ਤਹਿਜ਼ੀਬ ਇੱਥੇ ਆ ਕੇ ਇੱਕ ਵਾਰ ਤਾਂ ਠਿਠਕ ਹੀ ਜਾਂਦੀ ਹੈ। ਦੁਨੀਆਂ ਭਰ ਦੇ ‘ਵਾਦ’ ਆਪਣੀ ਬਿਸਾਤ ਵਿਛਾਉਣ ਲਈ ਇੱਥੇ ਜ਼ਰੂਰ ਆਉਂਦੇ ਸਨ। ਚਾਰੇ ਪਾਸਿਓਂ ਸਮੁੰਦਰਾਂ ਨਾਲ ਘਿਰੇ ਇਸ ਦੇਸ਼ ਵਿੱਚ ਮਾਮੂਲੀ ਪਾਣੀ ਭਰ ਕੇ ਲੈ ਆਉਂਣ ਵਾਲੇ ਕਮੰਡਲ ਵੀ ਦੇਖੇ ਜਾਂਦੇ ਤੇ ਤਕਨੀਕੀ ਜਾਂ ਭਾਸ਼ਾਈ ਮੇਲੇ ਲਗਾਉਂਣ ਵਾਲੇ ਬਾਜ਼ੀਗਰ ਵੀ। ਭਾਵੇਂ ਕਿ ਨਫ਼ਰਤ ਕਰਨ ਵਾਲੇ, ਈਰਖਾ ਰੱਖਣ ਵਾਲੇ ਤੇ ਹੋਰਨਾਂ ਦੀ ਆਲੋਚਨਾ ਕਰਨ ਵਾਲੇ ਵੀ ਇੱਥੇ ਆ ਕੇ ਸੁੱਖ ਦਾ ਸਾਹ ਲੈਂਦੇ ਸਨ। ਜੋ ਇਸ ਦੇਸ਼ ਨੂੰ ਚਾਹੁੰਦੇ ਸਨ ਜਾਂ ਨਹੀਂ ਸਨ ਚਾਹੁੰਦੇ। ਇਹ ਦੇਸ਼ ਦੋਹਾਂ ਲਈ ਉੱਤਮ ਸੀ। ਬਸ ਇਹੀ ਗੱਲ ਇਸ ਦੇਸ਼ ਨੂੰ ਵੱਡਾ ਕਰਦੀ ਹੈ। ਕਈ ਵਾਰ ਲੋਕਾਂ ਨੂੰ ਆਪਸੀ ਗੱਲ ਕੀਤਿਆਂ ਲੰਬਾ ਸਮਾਂ ਹੋ ਜਾਂਦਾ ਹੈ।
ਕਈ ਵਾਰ ਲੋਕਾਂ ਦੀਆਂ ਭਾਵਨਾਵਾਂ ਵੀ ਮੁਲਕਾਂ ਦੀਆਂ ਭਾਵਨਾਵਾਂ ਬਣ ਜਾਂਦੀਆਂ ਤੇ ਕਈ ਵਾਰ ਲੋਕਾਂ ਦਾ ਛਲ—ਫਰੇਬ ਮੁਲਕ ਦੇ ਵਿਵਹਾਰ ਨੂੰ ਕਪਟੀ ਬਣਾ ਦਿੰਦਾ ਹੈ। ਹੁਣ ਸੈਲੀਨਾ ਨੰਦਾ ਨੂੰ ਇਹ ਕੀ ਪਤਾ ਸੀ ਕਿ ਜਿਸ ਰਿਕਾਰਡਿੰਗ ਵਾਸਤੇ ਉਸ ਨੂੰ ਇਕ ਦਿਨ ਵਿੱਚ ਮਿਲਣ ਵਾਲਾ ਮਿਹਨਤਾਨਾ ਕਿਸੇ ਵੀ ਸਟਾਰ ਨੂੰ ਮਿਲਣ ਵਾਲਾ ਦੁਨੀਆਂ ਵਿੱਚ ਤੀਸਰਾ ਸਭ ਤੋਂ ਵੱਡਾ ਹੈ, ਉਸੇ ਵਿੱਚ ਕਈ ਉਲਝਣਾਂ ਵੀ ਛਿਪੀਆਂ ਬੈਠੀਆਂ ਹੋਂਣਗੀਆਂ।
ਜੌਹਨ ਅਲਤਮਸ਼ ਨੇ ਸੈਲੀਨਾ ਨੂੰ ਐਡੀ ਵੱਡੀ ਕੀਮਤ ਦਾ ਆਫ਼ਰ ਦੇ ਕੇ ਇਕ ਮੋਟੀ ਰਕਮ ਐਡਵਾਂਸ ਵਿੱਚ ਵੀ ਦੇ ਦਿੱਤੀ ਸੀ, ਪਰ ਇਸੇ ਕੰਟ੍ਰੈਕਟ ਵਿੱਚ ਇਹ ਵੀ ਦਰਜ਼ ਕੀਤਾ ਹੋਇਆ ਸੀ ਕਿ ਜੇਕਰ ਸੈਲੀਨਾ ਰਿਕਾਰਡਿੰਗ ਵਾਸਤੇ ਸਮੇਂ ਤੇ ਨਾ ਆਈ, ਜਾਂ ਜਿਸ ਪਰਫਾਰਮੈਂਸ ਵਾਸਤੇ ਉਸ ਨਾਲ ਇਕਰਾਰਨਾਮਾ ਕੀਤਾ ਗਿਆ ਹੈ, ਉਹ ਨਾ ਦੇ ਸਕੀ ਤਾਂ ਉਸਨੂੰ ਹਰਜਾਨੇ ਦੇ ਤੌਰ ਤੇ ਇਸ ਤੋਂ ਤਿੰਨ ਗੁਣਾ ਰਕਮ ਵਾਪਸ ਕਰਨੀ ਪਵੇਗੀ, ਜੋ ਸਾਰਾ ਖਰਚਾ ਉਸ ਲਈ ਕੀਤਾ ਗਿਆ ਹੈ। ਇਸ ਐਗ੍ਰੀਮੈਂਟ ਨੂੰ ਦਰਜ਼ ਕਰਾਉਂਦਿਆਂ ਜੌਹਨ ਅਲਤਮਸ਼ ਨੂੰ ਆਪਣੇ ਮੋਬਾਇਲ ਵਿੱਚ ਰਿਕਾਰਡ ਕੀਤੀ ਹੋਈ ਉਸ ਆਵਾਜ਼ ਦੇ ਰਜਿਸਟਰੇਸ਼ਨ ਦਾ ਇੰਦਰਾਜ਼ ਵੀ ਕਰਵਾਉਂਣਾ ਪਿਆ ਸੀ, ਜਿਸ ਦੇ ਲਈ ਉਸਨੇ ਐਨੀ ਵੱਡੀ ਰਕਮ ਅਭਿਨੇਤ੍ਰੀ ਨੂੰ ਅਦਾ ਕੀਤੀ ਸੀ। ਹੁਣ ਸੈਲੀਨਾ ਨੂੰ ਉਸੀ ਆਵਾਜ਼ ਦੀ ਪੇਸ਼ਕਾਰੀ ਕਰਨੀ ਸੀ ਅਤੇ ਇਸਨੂੰ ਉਸਦੇ ਆਉਣ ਵਾਲੇ ਮਿਊਜ਼ਿਕ ਐਲਬਮ ਨਾਲ ਜੋੜਿਆ ਜਾਣਾ ਸੀ। ਇਹ ਇੱਕ ਨਸ਼ੀਲੇ ਹਾਸੇ ਦੀ ਖਣਕਦੀ ਆਵਾਜ਼ ਸੀ, ਜਿਸ ਦੇ ਨਾਲ ਅਲਤਮਸ਼ ਨੂੰ ਇੱਕ ਤਹਿਲਕਾ ਮੱਚ ਜਾਣ ਦੀ ਪੂਰੀ ਉਮੀਦ ਸੀ। ਜੇਕਰ ਕਿਸੇ ਗਲੇ ਵਿੱਚੋਂ ਅਜਿਹੀ ਆਵਾਜ਼ ਨਿਕਲਦੀ ਹੈ ਤਾਂ ਸੁਣਨ ਵਾਲਾ ਮਰਦ ਖਰਾ ਜਾਣਿਆ ਜਾਂਦਾ ਹੈ।
ਇਹ ਠੀਕ ਉਸੀ ਤਰ੍ਹਾਂ ਦੀ ਤਜ਼ਵੀਜ਼ ਸੀ ਜਿਵੇਂ ਕਿ ਕੁਝ ਸਾਲ ਪਹਿਲਾਂ ਇੱਕ ਮੀਡੀਆ ਚੈਨਲ ਨੇ ਇੱਕ ਅੰਤਰਰਾਸ਼ਟਰੀ ਟੈਨਿਸ ਖਿਡਾਰੀ ਨੂੰ ਬਿਨਾਂ ਕਿਸੇ ਹੇਠ ਵਸਤ੍ਰ ਦੇ ਪਾਏ ਖੇਡਣ ਲਈ ਕੀਤੀ ਗਈ ਸੀ। ਭਾਵੇਂ ਇਸ ਤਜ਼ਵੀਜ਼ ਨੂੰ ਇੱਕ ਖੇਡ ਸੰਸਥਾ ਦੇ ਦਖ਼ਲ ਮਗਰੋਂ ਰੱਦ ਕਰ ਦਿੱਤਾ ਗਿਆ ਸੀ। ਚੈਨਲ ਨੇ ਮੈਚ ਪ੍ਰਸਾਰਣ ਦੇ ਅਧਿਕਾਰ ਵੀ ਖਰੀਦ ਲਏ ਸਨ।
ਜੌਹਨ ਅਲਤਮਸ਼ ਨੇ ਇਸ ਡੀਲ ਤੇ ਬਹੁਤ ਵੱਡੀ ਰਕਮ ਦਾ ਬੀਮਾਂ ਵੀ ਕਰਵਾ ਲਿਆ ਸੀ। ਜਿਸ ਲਈ ਉਸਨੂੰ ਇਕ ਮੋਟੀ ਰਕਮ ਖਰਚ ਕਰਨੀ ਪਈ
ਸੀ। ਟਾਈਮ ਪਤ੍ਰਿਕਾ ਨੇ ਏਸ ਡੀਲ ਤੇ ਵੱਡੀ ਟਿੱਪਣੀ ਵੀ ਕੀਤੀ ਸੀ ਜੋ ਅੱਡ—ਅੱਡ ਢੰਗਾਂ ਨਾਲ ਦੁਨੀਆਂ ਭਰ ਦੇ ਮੀਡੀਆ ਤੇ ਛਾਈ ਰਹੀ।
ਛਪੰਜਵੀਂ ਸਟ੍ਰੀਟ ਤੇ ਬਣ ਰਹੇ ਬਹੁ ਮੰਜ਼ਿਲਾ ਸੈਲੂਨ ਦੇ ਕਈ ਪਾਰਟਨਰ ਸਨ। ਕਤਰ ਦੇ ਦੋਹਾ ਸ਼ਹਿਰ ਦੇ ਸ਼ੇਖ ਅਲਸੁਲਤਾਨੀਆ ਮੰਜੂਰ ਦਾ ਵੀ ਇੱਕ ਵੱਡਾ ਹਿੱਸਾ ਸੀ। ਉਸਦੀ ਕਾਲੀ ਲੰਬੀ ਲੀਮੋਜ਼ੀਨ ਕਈ ਵਾਰ ਸਟ੍ਰੀਟ ਤੇ ਆਕੇ ਖੜ੍ਹੀ ਰਹਿੰਦੀ ਸੀ।
ਇੱਕ ਸ਼ਾਮ ਨੂੰ ਬੈਟਰੀ ਪਾਰਕ ਵਿੱਚ ਹਡਸਨ ਦੇ ਕਿਨਾਰੇ ਘੁੰਮਦਿਆਂ ਤਨਿਸ਼ਕ ਨੇ ਜਦ ਅੰਕਲ ਨੂੰ ਦੱਸਿਆ ਕਿ ਪੋਰਟ ਅਥਾਰਟੀ ਦੇ ਦਫ਼ਤਰ ਕੋਲ ਖੜ੍ਹਾ ਰਹਿਣ ਵਾਲਾ ਸੁਨਹਿਰੇ ਰੰਗ ਦਾ ਯੌਟ ਸ਼ਿਪ ਦੋਹਾ ਦੇ ਇਸੇ ਸ਼ੇਖ ਸਾਹਿਬ ਦਾ ਹੈ ਤਾਂ ਅੰਕਲ ਨੇ ਉਸ ਵੱਲ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ। ਸਟ੍ਰੀਟ ਵਿੱਚ ਲੋਕਾਂ ਦੀਆਂ ਸੁਣੀਆਂ—ਸੁਣਾਈਆਂ ਗੱਲਾਂ ਕਰਨ—ਸੁਣਨ ਵਿੱਚ ਅੰਕਲ ਦੀ ਵੈਸੇ ਵੀ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਸਦਾ ਆਪਣੇ ਕੰਮ—ਧੰਦੇ ਵਿੱਚ ਲੱਗਾ ਰਹਿਣ ਵਾਲਾ ਆਦਮੀ ਸੀ। ਪਰ ਜਦ ਤਨਿਸ਼ਕ ਨੇ ਉਸਨੂੰ ਦੱਸਿਆ ਕਿ ਉਹ ਦੋ ਦਿਨਾਂ ਲਈ ਬੋਸਟਨ ਗਿਆ ਸੀ ਤਦ ਤਨਿਸ਼ਕ ਨੂੰ ਇਸ ਸ਼ਿਪ ਵਿੱਚ ਬੈਠਣ ਦਾ ਮੌਕਾ ਮਿਲਿਆ ਸੀ ਤਾਂ ਉਹ ਹੈਰਾਨ ਹੋ ਕੇ ਤਨਿਸ਼ਕ ਦੀਆਂ ਗੱਲਾਂ ਵਿੱਚ ਦਿਲਚਸਪੀ ਲੈਣ ਲੱਗ ਪਿਆ। ਪਰ ਤਨਿਸ਼ਕ ਨੇ ਉਸਨੂੰ ਕੁਝ ਲੰਬਾ—ਚੌੜਾ ਨਹੀਂ ਸੀ ਦੱਸਿਆ, ਬਸ ਇਹੀ ਕਿਹਾ ਕਿ ਉਸਨੇ ਇਸ ਵਿੱਚ ਸਫ਼ਰ ਕੀਤਾ ਸੀ। ਤਨਿਸ਼ਕ ਜਦ ਬਾਜ਼ਾਰ ਵਿੱਚ ਸ਼ੇਖ ਸਾਹਿਬ ਦੀ ਲੀਮੋਜੀਨ ਦੇਖਦਾ ਤਾਂ ਉਸਨੂੰ ਜਾਪਾਨ ਦੇ ਆਪਣੇ ਪਿੰਡ ਦੇ ਫਾਰਮ ਹਾਊਸ ਵਾਲਾ ਕਾਲਾ ਘੋੜਾ ਯਾਦ ਆ ਜਾਂਦਾ, ਜਿਸਦੀ ਦੇਖਭਾਲ ਉਸਦੇ ਪਿਤਾ ਕਰਦੇ ਸਨ। ਸ਼ੇਖ ਸਾਹਿਬ ਦੀ ਕਾਲੀ—ਲੰਬੀ ਲੀਮੋਜ਼ੀਨ ਤਨਿਸ਼ਕ ਨੂੰ ਹੁਣ ਕਈ ਵਾਰ ਖੜ੍ਹੀ ਦਿੱਖ ਜਾਂਦੀ ਸੀ।
ਤਨਿਸ਼ਕ ਜਦ ਤੋਂ ਅੰਕਲ ਦੇ ਨਾਲ ਅਮਰੀਕਾ ਵਿੱਚ ਆਇਆ ਸੀ ਤਦੋਂ ਤੋਂ ਹੀ ਉਸਨੇ ਕੋਈ ਵੱਡਾ ਸੁਪਨਾ ਜਾਂ ਉਮੀਦ ਨਹੀਂ ਸੀ ਪਾਲ ਰੱਖੀ। ਉਹ ਆਪਣੀ ਜ਼ਿੰਦਗੀ ਦੇ ਗੁਜ਼ਰਦੇ ਸਮੇਂ ਤੋਂ ਖੁਸ਼ ਸੀ। ਕਦੇ ਪਿੰਡ ਦੀ ਯਾਦ ਆ ਵੀ ਜਾਂਦੀ ਤਾਂ ਉਸਨੂੰ ਕੋਈ ਦੁੱਖ ਜਾਂ ਪਛਤਾਵਾ ਮਹਿਸੂਸ ਨਹੀਂ ਸੀ ਹੁੰਦਾ। ਉਸਨੂੰ ਪੂਰਾ ਭਰੋਸਾ ਸੀ ਕਿ ਉਸਦੀ ਮਾਂ ਨੇ ਉਸ ਅਜ਼ਨਬੀ ਦੇ ਨਾਲ ਰਹਿ ਕੇ ਆਪਣਾ ਘਰ—ਬਾਰ ਵਸਾ ਲਿਆ ਹੋਵੇਗਾ, ਜਿਹੜਾ ਤਨਿਸ਼ਕ ਦੇ ਹੁੰਦਿਆਂ ਹੀ ਮਿਲਣ ਆਇਆ ਕਰਦਾ ਸੀ। ਉਸਨੂੰ ਲੱਗਦਾ ਕਿ ਉਸ ਅਜ਼ਨਬੀ ਨੇ ਹੁਣ ਤਕ ਉਸਦੀ ਮਾਂ ਦੇ ਘਰ ਕੋਈ ਤੀਸਰਾ ਵੀ ਪੈਦਾ ਕਰ ਦਿੱਤਾ ਹੋਵੇਗਾ। ਉਸਨੇ ਕਦੇ ਇਹ ਵੀ ਨਹੀਂ ਸੀ ਸੋਚਿਆ ਕਿ ਅਗਰ ਉਸਨੂੰ ਕਦੇ ਆਪਣੇ ਦੇਸ਼ ਆਪਣੇ ਪਿੰਡ ਜਾਣ ਦਾ ਮੌਕਾ ਮਿਲਿਆ ਤਾਂ ਉਹ ਉਸ ਤੀਸਰੇ ਨਾਲ ਕਿਹੋ ਜਿਹਾ ਸਲੂਕ ਕਰੇਗਾ। ਅਜ਼ਨਬੀ ਉਸਨੂੰ ਆਪਣੇ ਘਰ ਵੜਣ ਵੀ ਦੇਵੇਗਾ ਕਿ ਨਹੀ? ਜਦ ਉਸਦੀ ਮਾਂ ਦਾ ਦਿਲ ਹੀ ਦੂਸਰੇ ਬੱਚੇ ਦੇ ਦੁੱਧ ਦੀ ਬੋਤਲ ਬਣ ਗਿਆ, ਫੇਰ ਉੱਥੇ ਤਨਿਸ਼ਕ ਦਾ ਕੀ ਕੰਮ?
ਵੈਸੇ ਤਾਂ ਤਨਿਸ਼ਕ ਨੂੰ ਅੰਕਲ ਨੇ ਵੀ ਕਦੇ ਕੋਈ ਦੁੱਖ ਨਹੀਂ ਸੀ ਦਿੱਤਾ। ਕਦੇ ਡਾਂਟ—ਡਪਟ ਜਾਂ ਮਾਰ—ਕੁਟਾਈ ਵੀ ਨਹੀਂ ਸੀ ਕੀਤੀ। ਘਰ ਦੇ ਸਾਰੇ ਕੰਮ ਵੀ ਅੰਕਲ ਆਪ ਹੀ ਕਰ ਲੈਂਦਾ ਸੀ। ਤਨਿਸ਼ਕ ਤਾਂ ਜੇਕਰ ਆਪਣੀ ਮਰਜ਼ੀ ਨਾਲ ਕੁਝ ਕਰਨਾ ਚਾਹੇ ਤਾਂ ਭਾਵੇਂ ਕਰ ਲਵੇ। ਬਾਕੀ ਸਾਰੇ ਕੰਮ ਤਾਂ ਅੰਕਲ ਹੀ ਕਰ ਲੈਂਦਾ। ਉਸਨੇ ਤਨਿਸ਼ਕ ਨੂੰ ਕਦੇ ਕੁਝ ਨਹੀਂ ਸੀ ਆਖਿਆ। ਕਦੇ ਕਦੇ ਬੈਠਾ ਸੋਚ ਵੀ ਲੈਂਦਾ ਕਿ ਅੰਕਲ ਨੂੰ ਮੇਰੇ ਕੋਲੋਂ ਕੀ ਮਿਲਦਾ ਹੈ, ਉਹ ਤਨਿਸ਼ਕ ਦਾ ਬੋਝਾ ਕਿਉਂ ਚੁੱਕੀ ਫਿਰਦਾ ਹੈ? ਉਹ ਤਨਿਸ਼ਕ ਵਿੱਚ ਕੀ ਦੇਖ ਕੇ ਖੁਸ਼ ਰਹਿੰਦਾ ਹੈ? ਕੀ ਰਿਸ਼ਤਾ ਹੈ ਉਨ੍ਹਾਂ ਦੋਹਾਂ ਦੇ ਵਿਚ। ਤਨਿਸ਼ਕ ਨੇ ਕਦੇ ਕੁਝ ਨਾ ਸੋਚਿਆ। ਹੌਲੇ—ਹੌਲੇ ਬੱਚੇ ਤੋਂ ਕਿਸ਼ੋਰ ਬਣ ਗਿਆ ਤੇ ਕਿਸ਼ੋਰ ਤੋਂ ਜਵਾਨ। ਆਸ ਪੜੋਸ ਵਾਲੇ ਤਾਂ ਇਨ੍ਹਾਂ ਨੂੰ ਪਿਤਾ—ਪੁੱਤਰ ਹੀ ਸਮਝਦੇ ਸਨ। ਇਸ ਲਈ ਕਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ। ਵੈਸੇ ਵੀ ਜਾਪਾਨੀ ਹੋਣ ਦੇ ਨਾਤੇ ਦੋਹਾਂ ਦਾ ਚਿਹਰਾ—ਮੋਹਰਾ ਆਪਸ ਵਿੱਚ ਮਿਲਦਾ ਸੀ। ਹਾਂ ਸਿਰਫ ਫ਼ਰਕ ਸੀ ਤਾਂ ਇਹ ਕਿ ਤਨਿਸ਼ਕ ਗੋਰਾ—ਚਿੱਟਾ ਤੇ
ਸੋਹਣਾ ਸੀ ਪਰ ਅੰਕਲ ਥੋੜਾ ਸਾਂਵਲਾ ਤੇ ਸਾਧਾਰਣ ਸੀ। ਜ਼ਿਆਦਾ ਅੰਗਰੇਜ਼ੀ ਚੰਗੀ ਨਾ ਆਉਣ ਕਰਕੇ ਦੋਹੇਂ ਕਿਸੇ ਨਾਲ ਫਾਲਤੂ ਗਲਬਾਤ ਵੀ ਨਹੀਂ ਸਨ ਕਰਦੇ। ਫਿਰ ਵੀ ਸਭ ਲੋਕੀ ਤਨਿਸ਼ਕ ਨਾਲ ਮੇਲ—ਜੋਲ ਵਧਾਉਂਣ ਦੀ ਕੋਸ਼ਿਸ਼ ਕਰਦੇ ਰਹਿੰਦੇ। ਕਦੇ ਕੋਈ ਉਸ ਨੂੰ ਕੁਝ ਖਾਣ ਵਾਸਤੇ ਦੇ ਦਿੰਦਾ ਤਾਂ ਕੋਈ ਉਸ ਨਾਲ ਘੁੰਮਣ—ਫਿਰਨ ਦਾ ਚਾਹਵਾਨ ਰਹਿੰਦਾ। ਇਸ ਨਾਲ ਅੰਕਲ ਦੇ ਕੰਮ ਤੇ ਚਲੇ ਜਾਣ ਨਾਲ ਤਨਿਸ਼ਕ ਨੂੰ ਕੱਲਾਪਣ ਨਾ ਅੱਖਰਦਾ।
ਪਰ ਹੁਣ ਕੁਝ ਦਿਨਾਂ ਤੋਂ ਤਨਿਸ਼ਕ ਦੇ ਮਨ ਤੇ ਕੁਝ ਹੋਰ ਵਿਚਾਰ ਉੱਠਣ ਲੱਗੇ ਸਨ। ਉਹ ਜਿਸ ਦਿਨ ਤੋਂ ਸ਼ੇਖ ਸਾਹਿਬ ਦੇ ਨਾਲ ਉਨ੍ਹਾਂ ਦੇ ਸ਼ਿਪ ਤੇ ਘੁੰਮ ਕੇ ਆਇਆ ਸੀ, ਉਸਨੂੰ ਜ਼ਿੰਦਗੀ ਕੁਝ ਬਕਬਕੀ ਦਿਖਾਈ ਦੇਣ ਲੱਗੀ ਸੀ। ਕਦੇ—ਕਦੇ ਉਸਦਾ ਦਿਲ ਕਰਦਾ ਕਿ ਉਸਦੇ ਪਾਸ ਵੀ ਚੰਗੇ ਕੱਪੜੇ ਹੋਣ, ਵਧੀਆ ਬੂਟ ਪਾਵੇ, ਮਹਿੰਗਾ ਮੋਬਾਇਲ ਰੱਖੇ। ਉਹ ਸ਼ੇਖ ਸਾਹਿਬ ਨੂੰ ਵੀ ਦੁਬਾਰਾ ਮਿਲਣਾ ਚਾਹੁੰਦਾ
ਸੀ। ਉਸਨੇ ਸ਼ੇਖ ਸਾਹਿਬ ਦੇ ਸ਼ਿਪ ਤੇ ਕੇਅਰ ਟੇਕਰ ਉਸ ਬਜ਼ੁਰਗ ਨਾਲ ਮੁੜ ਦੋਸਤੀ ਕਾਇਮ ਕਰ ਲਈ। ਉਸਨੂੰ ਮਿਲਦਾ ਰਹਿੰਦਾ ਤੇ ਉਸ ਨਾਲ ਬੈਠ ਕੇ ਟੁੱਟੀ—ੁਫੁੱਟੀ ਭਾਸ਼ਾ ਅਤੇ ਸੰਕੇਤਾਂ ਨਾਲ ਗੱਲਾਂ ਕਰਕੇ ਕੰਮ ਚਲਾ ਲੈਂਦਾ। ਕਦੇ ਕਦੇ ਦੋਵੇਂ ਇਕੱਠੇ ਚਾਹ—ਕੌਫ਼ੀ ਪੀ ਲੈਂਦੇ, ਪਰ ਉਹ ਕਦੇ ਬਜ਼ੁਰਗ ਨੂੰ ਇਹ ਨਾ ਕਹਿ
ਸਕਿਆ ਕਿ ਉਹ ਸ਼ੇਖ ਸਾਹਿਬ ਨਾਲ ਮਿਲਣਾ ਚਾਹੁੰਦਾ ਹੈ। ਉਸਨੂੰ ਡਰ ਸੀ ਕਿ ਅਜਿਹਾ ਕਰਨ ਨਾਲ ਕੀਤੇ ਬਜ਼ੁਰਗ ਉਸਨੂੰ ਮਿਲਣ ਤੋਂ ਹੀ ਇਨਕਾਰ ਨਾ ਕਰ ਦੇਵੇ। ਉਸਨੂੰ ਕੋਈ ਹੋਰ ਸ਼ੱਕ ਨਾ ਪੈਦਾ ਹੋ ਜਾਵੇ। ਵੱਡੇ—ਬਜ਼ੁਰਗਾਂ ਨੂੰ ਨਵੇਂ ਲੋਕਾਂ ਤੋਂ ਡਰ ਰਹਿੰਦਾ ਹੈ ਕਿ ਉਸਦੇ ਰਹਿੰਦੇ ਕਿਤੇ ਉਸਦੀ ਨੌਕਰੀ ਨਾ ਚਲੀ ਜਾਵੇ। ਇਸ ਵਿੱਚ ਬਜ਼ੁਰਗ ਦਾ ਕੀ ਕਸੂਰ ਹੈ, ਜੇਕਰ ਅਜਿਹਾ ਸੋਚ ਵੀ ਲੈਣ ਤਾਂ? ਇਹ ਤਾਂ ਸੰਸਾਰੀ ਚੱਕਰ ਹੈ, ਚਲਦਾ ਰਹੇਗਾ। ਤਾਈਵਾਨ ਵਾਲੀ ਤਾਸ਼ੀ ਅਤੇ ਉਸਦੀ ਮਾਂ ਆਸਨਿਕਾ ਤੋਂ ਉਸਦੇ ਬਾਪ ਨੂੰ ਖੋਹ ਲਿਆ। ਅਜ਼ਨਬੀ ਨੇ ਉਸ ਦੀ ਮਾਂ ਖੋਹ ਲਈ।।।। ਪਰ ਕਦੇ ਹਮੇਸ਼ਾਂ ਨੁਕਸਾਨ ਤੇ ਨੁਕਸਾਨ ਨਹੀਂ ਹੁੰਦੇ।।। ਉਸਨੂੰ ਅੰਕਲ ਮਿਲ ਗਏ, ਬਜ਼ੁਰਗ ਮਿਲ ਗਿਆ।।।। ਬਜ਼ੁਰਗ ਨੇ ਸ਼ੇਖ ਸਾਹਿਬ ਨਾਲ ਮਿਲਾ ਦਿੱਤਾ। ਸ਼ੇਖ ਸਾਹਿਬ ਦਾ ਖ਼ਿਆਲ ਆਉਂਦੇ ਹੀ ਤਨਿਸ਼ਕ ਦੇ ਮਨ ਵਿੱਚ ਕੋਈ ਆਸ—ਉਮੀਦ ਉੱਠਣ ਲੱਗੀ, ਇਸ ਨਾਲ ਉਸਦਾ ਚਿਹਰਾ ਚਮਕ ਪਿਆ।
ਜਲਦੀ ਹੀ ਇਕ ਦਿਨ ਤਨਿਸ਼ਕ ਨੇ ਸ਼ੇਖ ਸਾਹਿਬ ਦੇ ਮਨ ਵਿੱਚ ਉੱਠੀਆਂ ਉਮੀਦਾਂ ਭਾਂਪ ਲਈਆਂ। ਉਹ ਉਸ ਤੇ ਮੇਹਰਬਾਨ ਹੋ ਗਏ ਸਨ। ਤਨਿਸ਼ਕ ਸ਼ੇਖ
ਸਾਹਿਬ ਦੇ ਇਮਤਿਹਾਨ ਵਿੱਚ ਪਾਸ ਹੋ ਗਿਆ। ਛਪੰਜਵੀਂ ਸਟ੍ਰੀਟ ਦੀ ਨੁਕਰੇ ਬਣ ਰਹੇ ਇੰਦਰਲੋਕ ਵਰਗੇ ਸੈਲੂਨ ਵਿੱਚ ਤਨਿਸ਼ਕ ਨੂੰ ਵੀ ਕੰਮ ਮਿਲ ਗਿਆ। ਉਸਨੂੰ ਵੀ ਦੂਸਰੇ ਕਾਰੀਗਰਾਂ ਵਾਂਗ ਟ੍ਰੇਨਿੰਗ ਤੇ ਭੇਜਿਆ ਜਾਣ ਲੱਗਾ। ਦੇਖਦਿਆਂ—ਦੇਖਦਿਆਂ ਉਸ ਦੇ ਤੇਵਰ ਵੀ ਬਦਲ ਗਏ ਤੇ ਕੇਲਵਰ ਵੀ। ਉਸਦੇ ਤਨ ਤੇ ਮਨਮੋਹਕ ਅਤੇ ਨਵੇਂ—ਨਵੇਂ ਫੈਸ਼ਨਾਂ ਦੇ ਕੱਪੜੇ ਸੱਜਣ ਲੱਗੇ, ਇੱਕ ਤੋਂ ਇੱਕ ਡੀਜ਼ਾਈਨਰ ਮਹਿੰਗੇ ਤੇ ਵਧੀਆ ਆਰਾਮਦਾਇਕ ਬੂਟ, ਹਲਕੀ ਧੁੱਪ ’ਚ ਭਾਰੀ ਚਸ਼ਮਾ। ਉਸਨੂੰ ਗੱਲਬਾਤ ਤੇ ਉੱਠਣ—ਬੈਠਣ ਦਾ ਸਲੀਕਾ ਦੱਸਿਆ ਜਾਣ ਲੱਗਾ। ਉਸਦੇ ਸਹਿ ਕਰਮੀ ਉਸਨੂੰ ਸ਼ੇਖ ਸਾਹਿਬ ਦਾ ਖਾਸ ਕਹਿਣ ਲੱਗ ਪਏ ਸਨ ਤੇ ਉਸਦਾ ਰੁਤਬਾ—ਦਬਦਬਾ ਵੱਧਦਾ ਗਿਆ। ਜਵਾਨੀ ਵਿਚ ਕਦਮ ਰੱਖ ਰਿਹਾ ਇਹ ਕਮਸਿਨ ਜਿਹਾ ਖੂਬਸੂਰਤ ਜਾਪਾਨੀ ਛੋਕਰਾ, ਸੈਲੂਨ ਦੇ ਮਾਨਯੋਗ ਗ੍ਰਾਹਕਾਂ ਦੇ ਦਿਲਾਂ ਤੇ ਤੇਜ਼ੀ ਨਾਲ ਰਾਜ ਕਰਨ ਵਾਲਾ ਬਣ ਗਿਆ। ਇਸੇ ਅਨੁਪਾਤ ਨਾਲ ਇਸਦੇ ਰਹਿਣ—ਸਹਿਣ ਦਾ ਸਟੈਂਡਰਡ ਵੱਧਦਾ ਰਿਹਾ। ਆਪਣੇ ਸਹਿਕਰਮੀਆਂ ਵਿੱਚ ਉਸਨੂੰ ਮਾਨਮੱਤਾ ਅਤੇ ਮਹੱਤਵ ਪੂਰਣ ਬਣਾ ਦੇਣ ਵਾਲੀ ਖਾਸੀਅਤ ਇਹ ਸੀ ਕਿ ਉਹ ਗਾਹੇ—ਬਗਾਹੇ ਸ਼ੇਖ ਸਾਹਿਬ ਨੂੰ ਮਿਲਦਾ ਰਹਿੰਦਾ ਸੀ। ਇੰਨਾਂ ਹੀ ਨਹੀਂ, ਜਦ ਕਦੇ ਹੁਣ ਸ਼ੇਖ ਸਾਹਿਬ ਸ਼ਹਿਰ ਜਾਂ ਮੁਲਕ ਤੋਂ ਬਾਹਰ ਵੀ ਜਾਂਦੇ ਤਾਂ ਉਨ੍ਹਾਂ ਦਾ ਕੇਅਰ ਟੇਕਰ ਬਣ ਕੇ ਤਨਿਸ਼ਕ ਹੀ ਨਾਲ ਜਾਣ ਲੱਗ ਪਿਆ ਸੀ। ਯੌਣ ਸ਼ਿਪ ਵਾਲਾ ਬਜ਼ੁਰਗ ਜਾਂ ਲੀਮੋਜੀਨ ਦਾ ਸ਼ੋਫ਼ਰ ਹੁਣ ਇਸਨੂੰ ਦੇਖਕੇ ਸਲਾਮ ਠੋਕਣ ਲੱਗ ਪਏ ਤੇ ਗੁਡ ਮੌਰਨਿੰਗ ਜਾਂ ਈਵਨਿੰਗ ਤੋਂ ਇਲਾਵਾ ਕੋਈ ਗੱਲ ਨਾ ਕਰਦੇ। ਤਨਿਸ਼ਕ ਹੁਣ ਲੀਮੋਜੀਨ ਨੂੰ ਦੇਖਕੇ ਆਪਣੇ ਪਿੰਡ ਵਾਲੇ ਫਾਰਮ ਹਾਊਸ ਦੇ ਕਾਲੇ ਘੋੜੇ ਨੂੰ ਯਾਦ ਨਹੀਂ ਕਰਦਾ, ਉਹ ਤਾਂ ਸਗੋਂ ਗਾਹੇ—ਬਗਾਹੇ ਕਾਲੇ ਘੋੜੇ ਦੀ ਸਵਾਰੀ ਵੀ ਕਰਨ ਲੱਗ ਪਿਆ ਸੀ।
ਉਸਦੇ ਪਾਉਣ—ਫੱਬਣ ਵਿੱਚ ਆਈ ਤਬਦੀਲੀ ਨੇ ਅੰਕਲ ਨੂੰ ਹੈਰਾਨ ਜ਼ਰੂਰ ਕਰ ਦਿੱਤਾ। ਪਰ ਅੰਕਲ ਨੇ ਉਸ ਨੂੰ ਕਦੇ ਕੁਝ ਪੁੱਛਿਆ ਨਹੀਂ ਸੀ। ਉਸਨੇ ਵੀ ਅੰਕਲ ਨੂੰ ਸਿਰਫ ਇਹੀ ਦੱਸਿਆ ਸੀ ਕਿ ਉਸਨੂੰ ਨੌਕਰੀ ਮਿਲ ਗਈ ਹੈ ਤੇ ਇਕ ਸ਼ਾਨਦਾਰ ਕੰਪਨੀ ਦਾ ਮੁਲਾਜ਼ਮ ਬਣ ਗਿਆ ਹੈ। ਬਾਕੀ ਇਹ ਸਭ ਕਿਵੇਂ ਹੋਇਆ ਕਦ ਹੋਇਆ ਕਿਉਂ ਹੋਇਆ, ਇਸ ਬਾਰੇ ਨਾ ਤਾਂ ਕਦੇ ਤਨਿਸ਼ਕ ਨੇ ਹੀ ਦੱਸਿਆ ਤੇ ਨਾ ਅੰਕਲ ਨੇ ਹੀ ਪੁੱਛਣਾ ਚਾਹਿਆ। ਅੰਕਲ ਹੁਣ ਕਦੇ—ਕਦੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਲੱਗ ਪਿਆ ਸੀ। ਉਸਦੇ ਮਨ ਵਿੱਚ ਕਦੇ—ਕਦੇ ਸ਼ੰਕਾ ਵੀ ਉੱਭਰ ਆਉਂਦੀ। ਉਸਨੂੰ ਲੱਗਦਾ ਸੀ ਕਿ ਜਾਂ ਤਾਂ ਤਨਿਸ਼ਕ ਜ਼ਲਦੀ ਹੀ ਉਸਨੂੰ ਛੱਡ ਜਾਵੇਗਾ ਤੇ ਜਾ ਉਸ ਤੇ ਕੋਈ ਨਾ ਕੋਈ ਮੁਸੀਬਤ ਬਣ ਆਵੇਗੀ। ਪਰ ਅਜਿਹਾ ਕੁਝ ਨਹੀਂ ਸੀ, ਜਿਸਨੂੰ ਲੈ ਕੇ ਉਹ ਤਨਿਸ਼ਕ ਨੂੰ ਕਿਸੇ ਗੱਲੋਂ ਰੋਕ—ਟੋਕ ਕਰਦਾ। ਗੱਲ ਤਾਂ ਸਿਰਫ਼ ਇਹ ਸੀ ਕਿ ਤਨਿਸ਼ਕ ਨੂੰ ਚੰਗੀ ਨੌਕਰੀ ਮਿਲ ਗਈ ਤੇ ਉਹ ਵਧੀਆ ਕਸੂਰ—ਪਾਉਂਣ ਲੱਗ ਪਿਆ ਸੀ। ਇਸ ਆਧਾਰ ਤੇ ਤਨਿਸ਼ਕ ਉੱਪਰ ਕੋਈ ਦੋਸ਼ ਜਾਂ ਲੱਛਣ ਨਹੀਂ ਸੀ ਮੜਿਆ ਜਾ ਸਕਦਾ। ਫਿਰ ਕੀ ਸੀ ਕਿ ਜੋ ਅੰਕਲ ਨੂੰ ਅੰਦਰੋ—ਅੰਦਰ ਖਾਈ ਜਾ ਰਿਹਾ ਸੀ।
ਇਕ ਰਾਤ ਤਨਿਸ਼ਕ ਨੇ ਦੇਖਿਆ ਕਿ ਅੰਕਲ ਸਿਰਹਾਣੇ ਵੀ ਮੂੰਹ ਲਕੋਈ ਰੋ ਰਿਹਾ ਹੈ। ਉਹ ਹੰਝੂਆਂ ਨਾਲ ਬੁਰੀ ਤਰਾਂ ਤਰ ਹੋ ਚੁੱਕਾ ਸੀ। ਤਨਿਸ਼ਕ ਨੂੰ ਹੈਰਾਨੀ ਹੋ ਰਹੀ ਸੀ। ਅੰਕਲ ਦੇ ਇਸ ਭਾਂਤ ਰੋਂਣ ਦਾ ਉਸਨੂੰ ਕੋਈ ਕਾਰਣ ਨਹੀਂ ਸੀ ਸਮਝ ਆ ਰਿਹਾ। ਉਸਨੇ ਅੰਕਲ ਦੇ ਪਾਸ ਹੋ ਕੇ ਪੁੱਛਿਆ, ਵਾਰ—ਵਾਰ ਪੁੱਛਿਆ, ਹਰ ਭਾਂਤ ਜਾਣਨ ਦੀ ਕੋਸ਼ਿਸ਼ ਕੀਤੀ। ਆਖਰ ਅੰਕਲ ਦੇ ਬਿਸਤਰ ਤੇ ਬੈਠ ਉਸਦੀ ਪਿੱਠ ਤੇ ਹੱਥ ਰੱਖਦੇ ਉਸ ਨਾਲ ਲਿਪਟ ਵੀ ਗਿਆ। ਪਰ ਅੰਕਲ ਨੇ ਰੋਂਣ ਦਾ ਕੋਈ ਕਾਰਣ ਸਾਂਝਾ ਨਾ ਕੀਤਾ। ਤਨਿਸ਼ਕ ਨੇ ਹਰ ਸੰਦੇਹ ਜਤਾਇਆ ਕਿ ਹੋਇਆ ਕੀ ਹੈ, ਕੀ ਕੰਮ ਛੁੱਟ ਗਿਆ, ਕਿਸੇ ਨਾਲ ਕੋਈ ਝਗੜਾ ਹੋ ਗਿਆ, ਕਿਸੇ ਨੇ ਕੁਝ ਕਹਿ ਦਿੱਤਾ, ਜਾਂ ਆਪਣੇ ਮੁਲਕ ਤੋਂ ਕੋਈ ਮਾੜੀ ਖ਼ਬਰ ਮਿਲੀ ਹੈ, ਕੋਈ ਆਪਣਾ ਦੁਨੀਆਂ ਛੱਡ ਤੁਰਿਆ।।। ਆਖਰ ਹੋਇਆ ਕੀ?
ਕੁਝ ਨਹੀਂ।।। ਬਸ ਇੰਨਾਂ ਕਹਿ ਕੇ ਅੰਕਲ ਦੀਆਂ ਸਿਸਕੀਆਂ ਭੂਬਾਂ ਵਿੱਚ ਬਦਲ ਗਈਆਂ। ਤਨਿਸ਼ਕ ਸਾਰੀ ਰਾਤ ਅੰਕਲ ਨਾਲ ਹੀ ਸੁੱਤਾ, ਉਸਦੇ ਨਾਲ ਲਿਪਟ—ਲਿਪਟ ਕੇ ਵੱਡਾ ਬਣਦਾ ਰਿਹਾ ਤੇ ਅੰਕਲ ਬੱਚਾ ਬਣਿਆ ਰਿਹਾ ਸੀ। ਕੋਈ ਨਹੀਂ ਜਾਣਦਾ ਕਿ ਹੋਣੀ ਨੇ ਇਸ ਤਰਾਂ ਕਿਸ ਗੱਲ ਦਾ ਸੰਕੇਤ ਕੀਤਾ ਹੈ।