Aqaab - 3 in Punjabi Fiction Stories by Prabodh Kumar Govil books and stories PDF | ਉਕਾ਼ਬ - 3

Featured Books
Categories
Share

ਉਕਾ਼ਬ - 3

ਤਿੰਨ

(3)

ਤਨਿਸ਼ਕ ਦੀ ਮਾਂ ਘਰ ਵਿੱਚ ਉਸਨੂੰ ‘ਤੇਨ’ ਕਹਿ ਕੇ ਬੁਲਾਉਂਦੀ ਸੀ। ਇੱਕ ਵਾਰ ਬਾਲ ਵਰੇਸੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਲਾਮਾ ਆਇਆ ਸੀ। ਬੁੱਧ ਭਿਕਸ਼ੂ ‘ਗੋਮਾਂਗ’। ਉਹ ਇਸ ਪਿੰਡ ਵਿੱਚ ਤਿੰਨ—ਚਾਰ ਕੁ ਦਿਨ ਰਿਹਾ ਸੀ। ਉਸੇ ਨੇ ਹੀ ‘ਤੇਨ’ ਨਾਮ ਰਖਿਆ ਸੀ। ਉਸੇ ਨੇ ਕਿਹਾ ਇਸ ਦਾ ਨਾਮ ਤਨਿਸ਼ਕ ਰਖੋ। ਇਹ ਬੱਚਾ ਤੀਖਣ ਬੁੱਧੀ ਦਾ ਮਾਲਿਕ ਹੈ। ਇਹ ਦੁਨੀਆਂ ਦੇਖੇਗਾ, ਇਸੇ ਪਿੰਡ ਵਿੱਚ ਨਹੀਂ ਬੈਠਾ ਰਹਿ ਸਕਦਾ। ਦੋ—ਤਿੰਨ ਦਿਨ ਉਸਦਾ ਸਾਥ ਬਣਿਆ ਰਿਹਾ ਤੇ ਉਪਰੰਤ ਚਲਿਆ ਗਿਆ। ਤੇਨ ਭਾਵ ਤਨਿਸ਼ਕ ਤਦ ਛੋਟਾ ਸੀ, ਬਹੁਤ ਛੋਟਾ। ਗੋਮਾਂਗ ਨੇ ਜਦ ਇਕ ਦਿਨ ਤਨਿਸ਼ਕ ਦੇ ਮਾਤਾ—ਪਿਤਾ ਨੂੰ ਆਪਣੀ ਕਥਾ—ਕਥੋਲੀ ਸੁਣਾਈ ਤਾਂ ਤਨਿਸ਼ਕ ਨੇ ਵੀ ਸੁਣੀ ਸੀ, ਪਰ ਛੋਟਾ ਹੋਣ ਕਰਕੇ ਕੁਝ ਸਮਝ ਆਈ ਤੇ ਕੁਝ ਨਾ ਆਈ।

ਗੋਮਾਂਗ ਭਾਰਤ ਵਿੱਚ ‘ਲੇਹ’ ਪਾਸ ਕਿਸੇ ਪਿੰਡ ਦਾ ਵਾਸੀ ਸੀ। ਉਸਦੀ ਆਪਣੀ ਰਾਮ ਕਹਾਣੀ ਵੀ ਕੋਈ ਘਟ ਉਤਾਰਾਂ—ਚੜ੍ਹਾਵਾਂ ਵਾਲੀ ਨਹੀਂ ਸੀ। ਉਸਦਾ ਪਿੰਡ ਬੇਹੱਦ ਛੋਟਾ ਸੀ। ਪਿੰਡ ਵੀ ਕੀ, ਬਸ ਪੰਜਾਂ—ਸੱਤਾਂ ਘਰਾਂ ਦੀ ਇਕ ਬਸਤੀ ਜਾਂ ਢਾਣੀ ਕਹਿ ਸਕਦੇ ਹਾਂ। ਇਸ ਪਿੰਡ ਦੇ ਸਾਰੇ ਲੋਕ ਵੀ ਪਿਛੜੀਆਂ ਜਾਤਾਂ ਤੋਂ ਸਨ, ਜਿਵੇਂ ਕੋਈ ਆਦਿਵਾਸੀ ਹੋਵੇ। ਹੋ ਸਕਦਾ ਹੈ ਕਿ ਕਦੇ ਇਕ—ਦੋ ਜਣੇ ਹੀ ਇਥੇ ਆ ਵਸੇ ਹੋਣ ਤੇ ਫਿਰ ਉਨ੍ਹਾਂ ਤੋਂ ਪੰਜ ਸੱਤ ਘਰ ਬਣ ਗਏ ਹੋਣਗੇ। ਸਭ ਜੰਗਲ ਵਿਚ ਹੀ ਰਹਿੰਦੇ ਤੇ ਘਾਹ—ਪੱਤਾ ਖਾ ਕੇ ਢਿੱਡ ਭਰ ਲੈਂਦੇ ਹੋਣਗੇ ਜਾਂ ਦੋ—ਚਾਰ ਭੇਡਾਂ—ਬੱਕਰੀਆਂ ਚਾਰ ਕੇ ਉਨ੍ਹਾਂ ਦੇ ਸਹਾਰੇ ਜ਼ਿੰਦਗੀ ਬਤੀਤ ਕਰ ਲੈਂਦੇ ਹੋਣ। ਘਾਹ—ਪਤਿਆਂ ਨਾਲ ਹੀ ਆਪਣਾ ਸਰੀਰ ਕੱਜ ਲੈਂਦੇ ਰਹੇ ਹੋਂਣਗੇ। ਇਸੇ ਪਿੰਡ ਵਿਚ ਗੋਮਾਂਗ ਦਾ ਜਨਮ ਹੋਇਆ ਤਾਂ ਉਹ ਸਭਨਾਂ ਤੋਂ ਅੱਡ ਸੀ। ਉਸਦਾ ਮਨ ਭੇਡਾਂ—ਬੱਕਰੀਆਂ ਚਾਰਨ ਤੇ ਘਾਹ—ਪੱਤਾ ਖਾ ਕੇ ਘੁੰਮਦੇ ਰਹਿਣਾ ਨਹੀਂ ਸੀ ਚਾਹੁੰਦਾ। ਉਹ ਘਰ ਵਾਲਿਆਂ ਤੋਂ ਨਜ਼ਰ ਬਚਾ ਕੇ ਇਧਰ—ਉਧਰ ਚਲਿਆ ਜਾਇਆ ਕਰਦਾ ਸੀ। ਇਕ ਦਿਨ ਉਸਨੇ ਘਰ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਇਕ ਸਕੂਲ ਲੱਭ ਲਿਆ। ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਰੋਜ਼ਾਨਾ ਪੜ੍ਹਨ ਹਿੱਤ ਚਲਿਆ ਜਾਂਦਾ। ਉਸਦੇ ਯਾਰ—ਦੋਸਤ ਉਸ ਨੂੰ ਕੋਈ ਕਾਪੀ—ਕਿਤਾਬ ਵਗੈਰਾ ਦੇ ਦਿੰਦੇ ਤੇ ਕਦੇ ਕਿਸੇ ਚੰਗੇ ਘਰਾਨੇ ਦੇ ਬੱਚੇ ਉਸਨੂੰ ਕਮੀਜ਼—ਪਜ਼ਾਮਾ ਲਿਆ ਕੇ ਦੇ ਛੱਡਦੇ। ਉਹ ਮਨ ਲਾ ਕੇ ਪੜ੍ਹਦਾ ਰਿਹਾ ਤੇ ਇਕ ਦਿਨ ਦਸਵੀਂ ਜਮਾਤ ਪਾਸ ਕਰ ਲਈ।

ਇਕ ਦਿਨ ਉਸਦਾ ਜਮਾਤੀ ਉਸ ਨੂੰ ਆਪਣੇ ਨਾਲ ਘਰ ਲੈ ਗਿਆ। ਉਸਦੀ ਮਾਂ ਨੇ ਗੋਮਾਂਗ ਨੂੰ ਖਾਣ ਲਈ ਇੱਕ ਸੰਤਰਾ ਦੇ ਦਿਤਾ। ਗੋਮਾਂਗ ਨੇ ਉਸਨੂੰ ਫੜ ਕੇ ਖਾਣ ਦੀ ਨਿਯਤ ਨਾਲ ਚੱਕ ਮਾਰ ਲਿਆ। ਦੋਸਤ ਦੀ ਮਾਂ ਖੂਬ ਹੱਸੀ

ਸੀ। ਫੇਰ ਉਸਨੂੰ ਸਮਝਾਇਆ ਕਿ ਸੰਤਰਾ ਕਿਵੇਂ ਖਾਇਆ ਜਾਂਦਾ ਹੈ। ਅਸਲ ਵਿੱਚ ਗੋਮਾਂਗ ਨੇ ਪਹਿਲਾਂ ਕਦੇ ਸੰਤਰਾ ਨਹੀਂ ਸੀ ਦੇਖਿਆ। ਉਸਨੇ ਤਾਂ ਕਸ਼ਮੀਰ ਦੇ ਛੋਟੇ ਜਿਹੇ ਪਿੰਡ ਵਿੱਚ ਸੇਬ ਦੇ ਦਰਖ਼ਤ ਹੀ ਦੇਖੇ ਸਨ। ਇਸ ਲਈ ਉਸਨੂੰ ਸਿਰਫ ਸੇਬ ਹੀ ਖਾਣੇ ਆਉਂਦੇ ਸਨ। ਸੇਬ ਵੀ ਉਸਨੂੰ ਕਈ ਵਾਰ ਕੱਚਾ ਹੀ ਨਸੀਬ ਹੁੰਦਾ। ਹੁਣ ਉਹ ਆਪਣੇ ਪਿੰਡ ਦਾ ਪਹਿਲਾ ਮੁੰਡਾ ਬਣ ਗਿਆ, ਜਿਸਨੇ ਸੰਤਰਾ ਖਾਧਾ ਸੀ ਤੇ ਪਜਾਮਾ ਪਾਇਆ ਹੁੰਦਾ।

ਦੋਸਤ ਦੇ ਘਰ ਵਾਲਿਆਂ ਨੂੰ ਉਸ ਤੇ ਰਹਿਮ ਆ ਗਿਆ ਤੇ ਉਸਨੂੰ ਆਪਣੇ ਘਰ ਵਿਚ ਹੀ ਰੱਖ ਲਿਆ। ਇੱਥੇ ਉਹ ਆਪਣੇ ਜਮਾਤੀਏ ਨਾਲ ਹੀ ਪੜ੍ਹਦਾ ਰਿਹਾ ਤੇ ਹੌਲੇ—ਹੌਲੇ ਬੀ।ਏ। ਪਾਸ ਕਰ ਗਿਆ। ਇਕ ਦਿਨ ਉਸਨੂੰ ਪਿੰਡ ਦੇ ਸਕੂਲ ਵਿਚ ਮਾਸਟਰ ਦੀ ਨੌਕਰੀ ਵੀ ਮਿਲ ਗਈ। ਉਹ ਉਸੇ ਪਿੰਡ ਦਾ ਬਣਕੇ ਰਹਿ ਗਿਆ ਅਤੇ ਪੰਜਾਂ—ਸੱਤਾਂ ਘਰਾਂ ਵਾਲੇ ਆਪਣੇ ਪਿੰਡ ਨੂੰ ਭੁੱਲ ਗਿਆ। ਚਿਰਾਂ ਮਗਰੋਂ ਉਸਨੂੰ ਪਤਾ ਲੱਗਾ ਕਿ ਸਿੰਧੂ ਦਰਿਆ ਵਿਚ ਹੜ੍ਹ ਆ ਗਿਆ ਸੀ ਤੇ ਪਿੰਡ ਦੇ ਸਾਰੇ ਘਰ ਹੜ੍ਹ ਗਏ ਸਨ, ਸਾਰੇ ਲੋਕੀ ਵੀ ਮਰ ਗਏ ਹਨ। ਇਹ ਜਾਣ ਕੇ ਉਹ ਉਦਾਸ ਹੋ ਗਿਆ।

ਉਹ ਸਦਾ ਦਿਨ ਵੇਲੇ ਬੱਚਿਆਂ ਨੂੰ ਪੜ੍ਹਾਉਂਦਾ ਤੇ ਸਕੂਲ ਵਿੱਚੇ ਹੀ ਰਹਿੰਦਾ ਸੀ ਅਤੇ ਦੁਪਹਿਰੇ ਉਹ ਪਿੰਡ ਦੇ ਲੋਕਾਂ ਦੀਆਂ ਭੇਡਾਂ—ਬੱਕਰੀਆਂ ਚਰਾਉਣ ਲੈ ਜਾਂਦਾ। ਇਕ ਦਿਨ ਬਕਰੀਆਂ ਚਾਰਦਿਆਂ ਉਸਨੂੰ ਇਕ ਮੁਟਿਆਰ ਮਿਲ ਗਈ। ਉਹ ਉਸ ਨਾਲ ਗੱਲਾਂ ਕਰਦਿਆਂ ਆਪਣੀ ਕਹਾਣੀ ਸੁਣਾਉਣ ਲੱਗ ਪਿਆ। ਮੁਟਿਆਰ ਉਸਦੇ ਪਾਸ ਹੁੰਦੀ ਗਈ ਤੇ ਮੌਕਾ ਤਾੜ ਕੇ ਪਜਾਮੇ ਉਪਰੋਂ ਉਸਦੀ ਇੰਦ੍ਰੀ ਫੜ ਲਈ। ਉਹ ਛਡਾਣ ਲਗਾ ਤਾਂ ਮੁਟਿਆਰ ਬੋਲੀ ਕਿ ਇਸਨੂੰ ਸੰਭਾਲ ਕੇ ਰਖਿਆ ਕਰ, ਇਸ ਨਾਲ ਤੇਰਾ ਆਪਣਾ ਪਰਿਵਾਰ ਬਣ ਜਾਵੇਗਾ। ਹੁਣ ਉਹ ਨਦੀ ਤੇ ਨਹਾਉਣ ਜਾਂਦਾ ਤਾਂ ਇੰਦ੍ਰੀ ਨੂੰ ਧਿਆਨ ਨਾਲ ਦੇਖਦਾ। ਦੋਹਾਂ ਵਿਚਕਾਰ ਦੋਸਤੀ ਵੱਧਦੀ ਗਈ ਤੇ ਬਕਰੀਆਂ ਚਰਾਉਂਦੇ ਹੋਏ ਦੋਵੇਂ ਰੋਜ਼ਾਨਾ ਮਿਲ—ਬੈਠ ਗੱਲਾਂ ਕਰਨ ਲੱਗੇ। ਇਕ ਦਿਨ ਉਸਨੇ ਗੱਲਾਂ ਕਰਦਿਆਂ ਉਸਦੀ ਛਾਤੀ ਫੜ ਲਈ। ਮੁਟਿਆਰ ਕਹਿੰਦੀ—ਛੱਡ, ਇਹ ਤੇਰੇ ਲਈ ਨਹੀਂ ਹੈ।

ਫੇਰ ਕਿਸਦੇ ਲਈ ਹੈ? ਉਸਨੇ ਪੁੱਛਿਆ।

ਇਸ ਵਿੱਚੋਂ ਤੇਰੇ ਬੱਚਿਆਂ ਲਈ ਦੁੱਧ ਆਵੇਗਾ।

ਉਹ ਹੈਰਾਨ ਹੋ ਕੇ ਮੁਟਿਆਰ ਵਲ ਦੇਖਦਾ ਰਿਹਾ। ਇੱਕ ਦਿਨ ਉਸਦੀ ਇੰਦ੍ਰੀ ਨੇ ਮੁਟਿਆਰ ਦੇ ਪੇਟ ਵਿੱਚ ਬੱਚਾ ਪਾ ਦਿੱਤਾ। ਦੋਵੇਂ ਰੋਜ਼ ਮਿਲਦੇ ਰਹੇ ਤੇ ਇੰਤਜ਼ਾਰ ਕਰਦੇ ਕਿ ਕਦੋਂ ਬੱਚਾ ਆਏl ਕਿਵੇਂ ਆਵੇਗਾ ਤੇ ਕਿੱਥੋਂ ਆਵੇਗਾ? ਸਮਾਂ ਪਾ ਕੇ ਇਕ ਦਿਨ ਮੁਟਿਆਰ ਦੇ ਪੇਟ ਤੋਂ ਇੱਕ ਬੱਚੀ ਜਮ ਪਈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਹੁਣ ਤੁਸੀਂ ਇੱਕ ਪਰਿਵਾਰ ਹੋ ਇਕੱਠੇ ਰਿਹਾ ਕਰੋ। ਉਨ੍ਹਾਂ ਨੇ ਉਨ੍ਹਾਂ ਨੂੰ ਕੱਪੜੇ—ਲੀੜੇ ਤੇ ਹੋਰ ਸਾਮਾਨ ਵੀ ਮੁਹੱਈਆ ਕਰਵਾ ਦਿੱਤਾ।

ਹੌਲੇ—ਹੌਲੇ ਲੋਕਾਂ ਨੇ ਉਨ੍ਹਾਂ ਨੂੰ ਸਕੂਲ ਦੇ ਨੇੜੇ ਹੀ ਇੱਕ ਕਮਰਾ ਵੀ ਦੇ ਦਿੱਤਾ। ਗੋਮਾਂਗ ਐਮ।ਏ। ਕਰ ਗਿਆ। ਦੋਵੇਂ ਲੱਦਾਖ ਵਿੱਚ ਜਾ ਕੇ ਰਹਿਣ ਲੱਗ ਪਏ ਤੇ ਇੱਕ ਦਿਨ ਆਪਣੀ ਬੇਟੀ ਨੂੰ ਵੀ ਸਕੂਲੇ ਪੜ੍ਹਨ ਪਾ ਦਿੱਤਾ। ਦੇਖਦੇ—ਦੇਖਦੇ ਉਮਰ ਦੇ ਪੰਜੀ ਵਰ੍ਹੇ ਹੋਰ ਬੀਤ ਗਏ। ਬੇਟੀ ਪੜ੍ਹ ਕੇ ਵੈਦ ਬਣ ਗਈ। ਉਸਨੇ ਦਵਾਈਆਂ ਦੀ ਤਾਲੀਮ ਲੈ ਲਈ ਤੇ ਕਾਲਜ ਦੀ ਡਿਗਰੀ ਵੀ। ਹੁਣ ਗੋਮਾਂਗ ਸੋਚਣ ਲੱਗਾ ਕਿ ਆਪਣੀ ਬੇਟੀ ਦਾ ਵੀ ਪਰਿਵਾਰ ਬਣਾ ਦੇਵੇ। ਉਸਨੂੰ ਬੇਟੀ ਨਾਲ ਗੱਲ ਕਰਦਿਆਂ ਸੰਕੋਚ ਵੀ ਹੁੰਦਾ। ਪਰ ਉਸਨੂੰ ਕੋਈ ਆਪਣਾ ਪੜ੍ਹਾਇਆ ਹੋਇਆ ਚੰਗਾ ਜਵਾਨ ਗਬਰੂ ਮਿਲ ਜਾਂਦਾ ਤਾਂ ਉਸਨੂੰ ਕੋਈ ਬਹਾਨਾ ਕਰਕੇ ਆਪਣੀ ਬੇਟੀ ਦੇ ਪਾਸ ਭੇਜ ਦਿੰਦਾ। ਉਸਨੂੰ ਉਮੀਦ ਸੀ ਕਿ ਉਸ ਦੀ ਬੇਟੀ ਕਿਸੇ ਮੁੰਡੇ।।।।

ਇੱਕ ਦਿਨ, ਕਹਿੰਦੇ—ਕਹਿੰਦੇ ਗੋਮਾਂਗ ਰੁਕ ਗਿਆ। ਇਕ ਦਿਨ ਕੀ? ਤਨਿਸ਼ਕ ਨੇ ਪੁੱਛਿਆ।

ਇਕ ਦਿਨ ਇਕ ਮੋਟਰ ਨੇ ਸੜਕ ਦੇ ਕਿਨਾਰੇ ਟੱਕਰ ਮਾਰ ਦਿੱਤੀ। ਉਸ ਨਾਲ ਮੇਰੀ ਬੇਟੀ ਵੀ ਮਰ ਗਈ ਤੇ ਉਸਦੀ ਮਾਂ ਵੀ।

ਫੇਰ?

ਫੇਰ ਕੀ, ਮੈਂ ਲਾਮਾ ਬਣ ਗਿਆ ਤੇ ਜਾ ਕੇ ਮਠ ਵਿੱਚ ਰਹਿਣ ਲੱਗ

ਪਿਆ।

ਛੋਟੇ ਤਨਿਸ਼ਕ ਨੇ ਪੂਰੇ ਮਨ ਨਾਲ ਗੋਮਾਂਗ ਦੀ ਕਹਾਣੀ ਸੁਣੀ ਸੀ। ਉਸਨੇ

ਪੁੱਛ ਲਿਆ ਕਿ ਤੁਸੀਂ ਦੁਬਾਰਾ ਪਰਿਵਾਰ ਕਿਉਂ ਨਾ ਵਸਾਇਆ?

ਹੁਣ ਨਹੀਂ। ਹੁਣ ਤੂੰ ਬਣਾਵੀਂ। ਲਾਮੇ ਨੇ ਕਿਹਾ ਸੀ।

ਉਸਦੇ ਅਜਿਹੇ ਬੋਲ ਸੁਣ ਕੇ ਤਨਿਸ਼ਕ ਦੇ ਮਾਤਾ—ਪਿਤਾ ਫਾਰਮ ਹਾਊਸ ਵਿੱਚ ਆਪਣੇ—ਆਪਣੇ ਕੰਮੀ ਲੱਗ ਗਏ ਤੇ ਗੋਮਾਂਗ ਉਨ੍ਹਾਂ ਨੂੰ ‘ਘਨੀ ਖੰਮਾ’ (ਨਮਸਕਾਰ) ਕਹਿ ਕੇ ਵਾਪਸ ਚਲਾ ਗਿਆ।

ਛੋਟਾ ਤਨਿਸ਼ਕ ਉਸਨੂੰ ਜਾਂਦੇ ਹੋਏ ਨੂੰ ਦੇਖਦਾ ਰਿਹਾ। ਲਾਮਾ ਚਲਿਆ ਗਿਆ। ਉਸਦੇ ਜਾਣ ਉਪਰੰਤ ਚੰਦ ਮਹੀਨਿਆਂ ਮਗਰੋਂ ਹੀ ਬਾਲ ਤਨਿਸ਼ਕ ਨੇ ਆਪਣੇ ਪਿਤਾ ਦਾ ਵਿਛੋੜਾ ਝੱਲਿਆ। ਫਾਰਮ ਹਾਊਸ ’ਚ ਆਪਣੇ ਕੁੱਤੇ ਨੂੰ ਨਾਲ ਲੈ ਕੇ ਆਉਣ ਵਾਲੀ ਔਰਤ ‘ਤਾਸੀ’ ਉਸਦੇ ਪਿਤਾ ਨੂੰ ਲੈ ਕੇ ਆਪਣੇ ਨਾਲ ਚਲੀ ਗਈ। ਉਹ ਤਾਈਵਾਨ ਤੋਂ ਆਈ ਸੀ ਤੇ ਪਿਤਾ ਨੂੰ ਉੱਥੇ ਹੀ ਲੈ ਗਈ।

ਤਨਿਸ਼ਕ ਉਦਾਸ ਹੋ ਗਿਆ। ਇਹ ਤਾਂ ਉਸਨੂੰ ਪਤਾ ਨਹੀਂ ਸੀ ਕਿ ਤਾਸੀ ਨੇ ਉਸਦੇ ਪਿਤਾ ਦੀ ਇੰਦ੍ਰੀ ਫੜ ਲਈ ਸੀ ਜਾਂ ਉਸਦੇ ਪਿਤਾ ਨੇ ਤਾਸੀ ਦੀ ਛਾਤੀ ਫੜ ਲਈ, ਪਰ ਬਾਲ ਤਨਿਸ਼ਕ ਇਹ ਜਰੂਰ ਸਮਝ ਗਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਸੀ। ਜੇਕਰ ਮਾਂ ਇੱਕ ਵਾਰੀ ਵੀ ਕਹਿ ਦਿੰਦੀ ਕਿ ਉਸਦਾ ਪਿਤਾ ਵਾਪਸ ਮੁੜ ਆਵੇਗਾ, ਤਾਂ ਕੁਝ ਉਮੀਦ ਤਾਂ ਹੁੰਦੀ, ਪਰ ਉਸਦੀ ਮਾਂ ਨੇ ਤਾਂ ਸਦਾ ਇਹੀ ਕਿਹਾ ਕਿ ਉਹ ਤਾਂ ਗਿਆ। ਸੋ ਤਨਿਸ਼ਕ ਦੇ ਲਈ ਉਮੀਦ ਵਾਲੀ ਕੋਈ ਗੱਲ ਨਹੀਂ ਸੀ ਬਚੀ ਰਹਿ ਗਈ।

ਤਨਿਸ਼ਕ ਜਦ ਨਦੀ ਤੇ ਨਹਾਉਣ ਜਾਂਦਾ ਤਾਂ ਉਹ ਆਪਣੀ ਇੰਦ੍ਰੀ ਨੂੰ ਬੜੇ ਗੌਰ ਨਾਲ ਦੇਖਦਾ, ਪਰ ਉਸ ਨੂੰ ਲੱਗਦਾ ਸੀ ਕਿ ਇਸ ਨਾਲ ਪਰਿਵਾਰ ਨਹੀਂ ਬਣੇਗਾ। ਇਹ ਫਾਰਮ ਹਾਊਸ ਦੇ ਘੋੜੇ ਵਾਂਗ ਨਹੀਂ ਸੀ। ਕਾਲੇ ਘੋੜੇ ਵਾਂਗ ਤਾਂ ਬਿਲਕੁਲ ਵੀ ਨਹੀਂ।

ਪਿਤਾ ਦੇ ਚਲੇ ਜਾਣ ਮਗਰੋਂ ਤਨਿਸ਼ਕ ਦੀ ਦੁਨੀਆਂ ਵਿਚ ਭੈ ਅਤੇ ਸੰਦੇਹਾਂ ਦਾ ਇਕ ਨਵਾਂ ਅਧਿਆਇ ਖੁੱਲ ਗਿਆ। ਉਸ ਦੀ ਮਾਂ ਆਸਾਨਿਕਾ ਹੁਣ ਕੁਝ ਚਿੜਚਿੜੀ ਜਿਹੀ ਰਹਿਣ ਲੱਗ ਪਈ ਤੇ ਕੁਝ ਖੋਈ—ਖੋਈ ਵੀ। ਤਨਿਸ਼ਕ ਨੂੰ ਇਹ ਤਾਂ ਸਮਝ ਆਉਂਦਾ ਸੀ ਕਿ ਹੁਣ ਉਸਦਾ ਪਰਿਵਾਰ ਟੁੱਟ ਚੁੱਕਾ ਹੈ ਪਰ ਉਹ ਇਹ ਨਹੀਂ ਸੀ ਸਮਝ ਸਕਿਆ ਕਿ ਹੁਣ ਜੁੜ ਕਿਵੇਂ ਸਕਦਾ ਹੈ। ਕੀ ਉਸਦੀ ਮਾਂ ਵੀ ਕਿਸੇ ਮਠ ਵਿੱਚ ਰਹਿਣ ਲਈ ਚਲੀ ਜਾਵੇਗੀ?

ਉਨ੍ਹੀ ਦਿਨੀ ਤਨਿਸ਼ਕ ਧਿਆਨ ਨਾਲ ਦੇਖਦਾ ਕਿ ਇਕ ਅਜ਼ਨਬੀ ਗਾਹੇ—ਬਗਾਹੇ ਮਿਲਕੇ ਉਸ ਦੀ ਮਾਂ ਨਾਲ ਗੱਲਾਂ ਕਰਦਾ ਹੈ। ਤਨਿਸ਼ਕ ਖਿਝ ਜਾਂਦਾ ਤੇ ਅੱਗੇ ਨਿਕਲ ਜਾਂਦਾ ਤਾਂ ਜੋ ਅਜ਼ਨਬੀ ਇਹ ਜਾਣ ਕੇ ਕਿ ਇਨ੍ਹਾਂ ਨੂੰ ਦੇਰ ਹੋ ਰਹੀ ਹੈ, ਚਲਾ ਜਾਵੇ। ਪਰ ਅਜਿਹਾ ਹੁੰਦਾ ਨਹੀਂ ਸੀ। ਅਜਨਬੀ ਤਾਂ ਬਾਤੂਨੀ ਸੀ, ਕੁਝ ਨਾ ਕੁਝ ਕਹਿੰਦਾ ਰਹਿੰਦਾ ਤੇ ਮਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾਈ ਰੱਖਦਾ। ਤਨਿਸ਼ਕ ਨੂੰ ਕਈ ਵਾਰ ਗੁੱਸਾ ਵੀ ਆਉਂਦਾ, ਪਰ ਉਹ ਕੀ ਕਰ ਸਕਦਾ ਸੀ। ਕਿਉਂਕਿ ਸਿਰਫ ਅਜ਼ਨਬੀ ਹੀ ਨਹੀਂ ਸਗੋਂ ਉਸਦੀ ਮਾਂ ਨੂੰ ਵੀ ਲੰਬੀਆਂ—ਲੰਬੀਆਂ ਗੱਲਾਂ ਕਰਨ ਦਾ ਚਸਕਾ ਸੀ। ਸ਼ਾਇਦ ਮਾਂ ਵੀ ਚਾਹੁੰਦੀ ਸੀ ਕਿ ਅਜ਼ਨਬੀ ਗੱਲਾਂ ਕਰਦਾ ਰਹੇ। ਇਸ ਕਰਕੇ ਤਨਿਸ਼ਕ ਕੁਝ ਅਨਮਨਾ ਜਿਹਾ ਹੋ ਜਾਂਦਾ। ਉਹ ਘਰ ਜਾ ਕੇ ਤਰਾਂ—ਤਰਾਂ ਨਾਲ ਆਪਣਾ ਗੁੱਸਾ ਜ਼ਾਹਿਰ ਕਰਦਾ ਜਿਵੇਂ ਮਾਂ ਗਰਮਾ—ਗਰਮ ਭੋਜਨ ਦੀ ਥਾਲੀ ਉਸਨੂੰ ਪਰੋਸਦੀ ਤਾਂ ਕਹਿੰਦਾ ਕਿ ਠਹਿਰ, ਪਹਿਲਾਂ ਸਨਾਨ ਕਰ ਲਵਾਂ। ਮਾਂ ਉਸਨੂੰ ਮਿੱਟੀ ਦੇ ਸਕੋਰੇ ਵਿੱਚ ਪੀਣ ਨੂੰ ਦੁੱਧ ਦਿੰਦੀ ਤਾਂ ਕਹਿੰਦਾ ਮੇਰਾ ਢਿੱਡ ਠੀਕ ਨਹੀਂ, ਤੂੰ ਹੀ ਪੀ ਲੈ। ਪਰ ਹੁਣ ਪ੍ਰੇਸ਼ਾਨੀ ਇਹ ਵੀ ਸੀ ਕਿ ਮਾਂ ਉਸਦੇ ਗੁੱਸੇ ਨਾਲ ਖਿੱਝਦੀ ਨਹੀਂ ਸਗੋਂ ਹੱਸ ਪੈਂਦੀ ਤੇ ਉਸਦੀ ਹਰ ਗੱਲ ਆਸਾਨੀ ਨਾਲ ਮੰਨ ਜਾਂਦੀ ਸੀ। ਇਸ ਨਾਲ ਤਨਿਸ਼ਕ ਦੇ ਮਨ ਵਿੱਚ ਇੱਕ ਅਨਜਾਨਾ ਜਿਹਾ ਡਰ ਬੈਠ ਗਿਆ। ਉਸਨੂੰ ਸਦਾ ਇਹੀ ਲੱਗਦਾ ਕਿ ਘਰ ਵਿੱਚ ਸਬ ਠੀਕ ਨਹੀਂ ਹੈ। ਉਸਦਾ ਦਿਲ ਕਦੇ—ਕਦੇ ਡੁੱਬਦਾ ਜਾਂਦਾ। ਪਰ ਉਹ ਇਹ ਵੀ ਨਹੀਂ ਸੀ ਸਮਝ ਰਿਹਾ ਕਿ ਇਸ ਵਿੱਚ ਕੀ ਠੀਕ ਨਹੀਂ ਹੈ?

ਰਸਤੇ ਵਿਚ ਜਦ ਵੀ ਉਹ ਅਜ਼ਨਬੀ ਮਿਲ ਜਾਂਦਾ ਤੇ ਮਾਂ ਨੂੰ ਰੋਕ ਕੇ ਲੰਬੀਆਂ—ਲੰਬੀਆਂ ਗੱਲਾਂ ਕਰਨ ਲੱਗਦਾ ਤਾਂ ਤਨਿਸ਼ਕ ਨਫ਼ਰਤ ਦੇ ਭਾਵ ਨਾਲ ਅੱਗੇ ਲੰਘ ਜਾਂਦਾ ਤੇ ਕਿਸੇ ਝਾੜੀ ਜਾਂ ਦੀਵਾਰ ਦੀ ਓਟ ਵਿੱਚ ਖੜ੍ਹਾ ਹੋ ਕੇ ਮੁੜ—ਮੁੜ ਪਿੱਛੇ ਦੇਖਦਾ ਰਹਿੰਦਾ। ਉਸਨੂੰ ਲੱਗਦਾ ਕਿ ਮਾਂ ਉਸ ਅਸਤ—ਵਿਅਸਤ ਜਿਹੇ ਅਜ਼ਨਬੀ ਦੀ ਇੰਦ੍ਰੀ ਨਾ ਫੜ ਲਏ ਤੇ ਕਦੇ ਡਰਦਾ ਕਿ ਅਜ਼ਨਬੀ ਹੀ ਮਾਂ ਦੀ ਛਾਤੀ ਨਾ ਫੜ ਲਏ।

ਤਨਿਸ਼ਕ ਦਾ ਡਰ ਗਲਤ ਨਹੀਂ ਸੀ। ਇਸ ਨਾਲ ਉਨ੍ਹਾਂ ਦਾ ਪਰਿਵਾਰ ਤਾਂ ਬਨ ਜਾਂਦਾ ਪਰ ਤਨਿਸ਼ਕ ਦਾ ਤਾਂ ਸਭ ਡੁੱਬ ਜਾਂਦਾ ਨਾ। ਉਸਦੀ ਦੁਨੀਆਂ ਗੁਵਾਚ ਜਾਂਦੀ। ਮਾਂ ਦੀ ਛਾਤੀ ਵਿਚ ਅਜ਼ਨਬੀ ਦੇ ਬੱਚੇ ਦਾ ਦੁੱਧ ਆ ਜਾਂਦਾ।

ਇਸ ਸਭ ਨੂੰ ਦਫਾ ਕਰਨ ਦਾ ਇਕੋ ਹੱਲ ਸੀ ਕਿ ਤਨਿਸ਼ਕ ਘਰੋਂ ਭੱਜ ਜਾਏ। ਬੇਸ਼ਕ ਉਸਨੂੰ ਇਹ ਤਾਂ ਪਤਾ ਹੀ ਨਹੀਂ ਸੀ ਕਿ ਘਰੋਂ ਭੱਜ ਕੇ ਜਾਣ ਦੇ ਬਾਅਦ ਦੁਨੀਆਂ ਕਿਹੋ ਜਿਹੀ ਹੁੰਦੀ ਹੈ? ਜਦ ਮਾਂ ਨਾਲ ਨਾ ਹੋਵੇ ਤਾਂ ਕੀ ਵਾਪਰਦਾ ਹੈ? ਸਵੇਰੇ ਕੌਣ ਉਠਾਉਂਦਾ ਹੈ, ਰਾਤ ਨੂੰ ਘਰ ਮੁੜਦਿਆਂ ਰੋਟੀ ਕਿਵੇਂ ਮਿਲਦੀ ਹੈ? ਇਸੇ ਵਿੱਚ ਤਨਿਸ਼ਕ ਘਰੋਂ ਭੱਜ ਕੇ ਕਿੱਥੇ ਜਾਵੇ? ਅੱਗਲੇ ਦਿਨ ਮੁੜ ਉਹ ਆਪਣੀ ਮਾਂ ਨਾਲ ਫਾਰਮ ਹਾਊਸ ਵਲ ਚੁਪਚਾਪ ਤੁਰ ਪੈਂਦਾ, ਜਿੱਥੇ ਉਹ ਕੰਮ ਕਰਨ ਜਾਇਆ ਕਰਦੀ ਸੀ। ਤਨਿਸ਼ਕ ਵੀ ਉਸਦੇ ਕੰਮ ਵਿੱਚ ਸਹਾਇਤਾ ਕਰਦਾ ਸੀ।

ਅਜ਼ਨਬੀ ਇਕ ਦਿਨ ਫਾਰਮ ਹਾਊਸ ਤੇ ਹੀ ਆ ਗਿਆ। ਕਹਿੰਦਾ ਕਿ ਉਸਨੂੰ ਵੀ ਇੱਥੇ ਹੀ ਕੰਮ ਮਿਲ ਗਿਆ ਹੈ। ਇਕ ਵੱਡੇ ਪੱਤੇ ਉੱਪਰ ਰੱਖ ਕੇ ਕੁਝ ਸ਼ਹਿਤੂਤ ਵੀ ਲੈ ਆਇਆ ਤੇ ਮਾਂ ਨੂੰ ਕਹਿਣ ਲੱਗਾ ਕਿ ਆਪਣੇ ਪੁੱਤ ਨੂੰ ਖਿਲਾ ਦੇਵੇ।

ਤਨਿਸ਼ਕ ਨੂੰ ਬੜਾ ਗੁੱਸਾ ਚੜਿ੍ਹਆ ਤੇ ਉਹ ਵੱਛੇ ਨੂੰ ਮੁੜ ਗਾਂ ਕੋਲ ਕਿੱਲੇ ਨਾਲ ਬੰਨ ਕੇ ਬਾਹਰ ਨੂੰ ਚੱਲਿਆ ਗਿਆ। ਮਾਂ ਨੇ ਵੀ ਨਹੀਂ ਪੁੱਛਿਆ ਉਹ ਕਿੱਥੇ ਜਾ ਰਿਹਾ ਹੈ, ਅਜ਼ਨਬੀ ਨੇ ਤਾਂ ਕਹਿਣਾ ਕੀ ਸੀ। ਵੱਛਾ ਵੀ ਚੁਪਚਪੀਤਾ ਆਪਣੀ ਜਗਾ ਤੇ ਜਾ ਕੇ ਖੜ੍ਹਾ ਹੋ ਗਿਆ, ਜਿਵੇਂ ਕਿ ਉਸਨੂੰ ਕਿਸੇ ਨਾਲ ਕੋਈ ਮਤਲਬ ਨਾ ਹੋਵੇ।

ਤਨਿਸ਼ਕ ਟਹਿਲਦਾ ਹੋਇਆ ਥੋੜੀ ਦੂਰ ਚੱਲਿਆ ਗਿਆ। ਇੱਥੇ ਹੀ ਪਹਿਲੀ ਵਾਰ ਉਸਨੂੰ ਉਹ ਅੰਕਲ—ਮਿਲਿਆ ਜੋ ਇਕ ਦੂਸਰੇ ਫਾਰਮ ਹਾਊਸ ਦੇ ਵੱਡੇ ਸਾਰੇ ਗੇਟ ਤੇ ਵੈਲਡਿੰਗ ਕਰ ਰਿਹਾ ਸੀ। ਤਨਿਸ਼ਕ ਚੁਪਚਾਪ ਖੜ੍ਹਾ ਉਸਨੂੰ ਵੈਲਡਿੰਗ ਕਰਦਿਆਂ ਨੂੰ ਦੇਖਦਾ ਰਿਹਾ। ਅੰਕਲ ਵੀ ਇਕ ਉੱਡਦੀ ਨਜ਼ਰੇ ਦੇਖ ਆਪਣੇ ਕੰਮ ਵਿੱਚ ਮੁਸ਼ਰੂਫ ਹੋ ਗਿਆ। ਉਸਨੇ ਤਨਿਸ਼ਕ ਨੂੰ ਬੜੇ ਧਿਆਨ ਨਾਲ ਖੜ੍ਹਾ ਹੋ ਕੇ ਜਦ ਵੈਲਡਿੰਗ ਕਰਦਿਆਂ ਦੇਖਦੇ ਨੂੰ ਝਾਕਿਆ ਤਾਂ ਕਹਿਣ ਲੱਗਾ—ਓ ਮੁੰਡਿਆ ਜਾ ਸਾਹਮਣੇ ਵਾਲੇ ਨਲਕੇ ਤੋਂ ਪਾਣੀ ਦੀ ਇੱਕ ਗੜਵੀ ਭਰ ਲਿਆ। ਤਨਿਸ਼ਕ ਨੂੰ ਉਸਦਾ ਇਹ ਕਹਿਣਾ ‘ਓ ਮੁੰਡਿਆ’ ਚੰਗਾ ਤੇ ਨਹੀਂ ਸੀ ਲੱਗਾ ਪਰ ਫੇਰ ਵੀ ਝਟਪਟ ਗੜਵੀ ਲੈ ਕੇ ਪਾਣੀ ਲੈਣ ਚਲਾ ਗਿਆ।

ਪਰ ਜਦ ਉਸਨੇ ਪਾਣੀ ਭਰ ਕੇ ਗੜਵੀ ਲਿਆ ਕੇ ਰੱਖੀ ਤਾਂ ਅੰਕਲ ਦਾ ‘ਸ਼ਾਬਾਸ਼’ ਕਹਿਣਾ ਉਸਨੂੰ ਚੰਗਾ ਲੱਗਿਆ। ਉਹ ਮੁਸਤੈਦੀ ਨਾਲ ਖੜ੍ਹਾ ਰਿਹਾ ਕੇ ਕਿਸੇ ਹੋਰ ਕੰਮ ਲਈ ਕਹੇ ਜਾਣ ਦੀ ਸੋਚਦਾ ਰਿਹਾ।

ਇਸ ਭਾਂਤ ਹੁਣ ਤਨਿਸ਼ਕ ਦੀ ਦੁਨੀਆਂ ਵਿੱਚ ਵੀ ਇੱਕ ਛੋਟਾ ਰੋਸ਼ਨਦਾਨ ਖੁੱਲ ਗਿਆ ਜਿਸ ਤੋਂ ਬਾਹਰੀ ਹਵਾ ਆਉਣ ਲਗੀ ਤੇ ਹੌਲੇ—ਹੌਲੇ ਤਨਿਸ਼ਕ ਨੂੰ ਲੱਗਣ ਲੱਗ ਪਈ।

ਉਹ ਇਸ ਅੰਕਲ ਨੂੰ ਰੋਜ਼ਾਨਾ ਮਿਲਣ ਆ ਜਾਂਦਾ। ਉਹ ਜਿੱਥੇ ਕਿਤੇ ਵੀ ਕੰਮ ਕਰਨ ਜਾਂਦਾ ਉੱਥੇ ਹੀ ਚੱਲਿਆ ਜਾਣ ਲੱਗ ਪਿਆ। ਕਦੇ ਉਸ ਨਾਲ ਗੱਲਾਂ ਕਰਦਾ ਹੋਇਆ ਕੰਮ ਕਰਦੇ ਨੂੰ ਦੇਖਦਾ ਰਹਿੰਦਾ ਤੇ ਕਦੇ ਉਸਦਾ ਕੋਈ ਛੋਟਾ—ਮੋਟਾ ਕੰਮ ਵੀ ਕਰ ਦਿੰਦਾ। ਇਸ ਦਾ ਮਾਂ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ। ਉੱਧਰ ਅੰਕਲ ਵੀ ਦੁਨੀਆਂ ਵਿੱਚ ਬਿਲਕੁਲ ਇਕੱਲਾ ਹੋਵੇ, ਐਸਾ ਵੀ ਨਹੀਂ ਸੀ। ਉਸਦਾ ਆਪਣਾ ਘਰ—ਬਾਰ ਸੀ, ਪਰ ਉਸਦਾ ਮਨ ਆਪਣੇ ਘਰ—ਪਰਿਵਾਰ ਵਿੱਚਨਹੀਂ ਸੀ ਲੱਗਦਾ। ਉਸਨੂੰ ਸਦਾ ਆਪਣਾ ਦੇਸ਼ ਛੱਡ ਕੇ ਕਿਤੇ ਬਾਹਰ ਜਾਣ ਦੀ ਚੇਟਕ ਲੱਗੀ ਰਹਿੰਦੀ। ਤਨਿਸ਼ਕ ਨੂੰ ਉਸਦੀਆਂ ਗੱਲਾਂ, ਕਹਾਣੀਆਂ ਵਾਂਗ ਲੱਗਦੀਆਂ ਤੇ ਸ਼ਾਇਦ ਉਸਨੂੰ ਵੀ ਤਨਿਸ਼ਕ ਆਪਣੇ ਸੁਪਨਿਆਂ ਦੀ ਉਡਾਨ ਦੇ ਦੌਰਾਨ ਕਿਸੇ ਢੁਕਵੇਂ ਸਹਾਇਕ ਦੀ ਭਾਂਤ ਨਜ਼ਰ ਆਉਂਦਾ। ਤਨਿਸ਼ਕ ਦੀਆਂ ਗੱਲਾਂ ਤੋਂ ਉਸਨੂੰ ਲੱਗਦਾ ਕਿ ਜਿਵੇਂ ਤਨਿਸ਼ਕ ਤੇ ਕੋਈ ਬੰਧਨ ਨਹੀਂ ਹੈ ਅਤੇ ਦੁਨੀਆਂ ਨੂੰ ਦੇਖਣ ਲਈ ਇਹ ਉਸਦਾ ਇਕ ਵਿਸ਼ਵਾਸ਼ਪਾਤਰ ਸਾਥੀ ਹੋ ਸਕਦਾ ਹੈ। ਇਸ ਛੋਟੇ ਜਿਹੇ ਬੱਚੇ ਨੂੰ ਦੁਨੀਆਂ ਨੇ ਛੇਤੀ ਹੀ ਵੱਡਾ ਬਣਾ ਦਿੱਤਾ ਸੀ। ਕੁਝ ਲੋਕਾਂ ਦੀ ਫਿਤਰਤ ਸ਼ੁਰੂ ਤੋਂ ਹੀ ਅਜਿਹੀ ਹੁੰਦੀ ਹੈ ਕਿ ਉਨ੍ਹਾਂ ਦੀ ਪਰਵਾਜ਼ ਆਸਮਾਨੀ ਪਰਿੰਦਿਆਂ ਵਿਚ ਸ਼ਾਮਲ ਹੋ ਜਾਣ ਲਈ ਮਚਲਦੀ ਰਹਿੰਦੀ ਹੈ। ਉਨ੍ਹਾਂ ਵਾਸਤੇ ਨਾ ਤੇ ਆਪਣਾ ਆਲ੍ਹਣਾ ਹੀ ਪੈਰਾਂ ਵਿੱਚ ਬੇੜੀਆਂ ਬਣਦਾ ਹੈ ਤੇ ਨਾ ਹੀ ਕਿਸੇ ਦੀ ਮੋਹ—ਮਮਤਾ ਹੀ ਉਨ੍ਹਾਂ ਦੀ ਜ਼ਿੰਦਗੀ ਦੀ ਆਜ਼ਾਦੀ ਵਿਚ ਕਿਸੇ ਖਵਾਬ ਦਾ ਸਬੱਬ ਬਣਦੀ ਹੈ।

ਤਨਿਸ਼ਕ ਦੇ ਲਈ ਖਰਚ, ਫਾਰਮੈਲਟੀਆਂ ਤੇ ਹੋਰ ਭੱਜ ਦੌੜ ਸਾਰੀ ਅੰਕਲ ਨੇ ਹੀ ਕੀਤੀ ਤੇ ਇਕ ਦਿਨ ਉਹ ਅਮਰੀਕਾ ਵਿੱਚ ਜਾ ਬੈਠਾ। ਉਹ ਖੁਦ ਵੀ ਨਹੀਂ ਸੀ ਜਾਣਦਾ ਕਿ ਅੰਕਲ ਉਸਨੂੰ ਆਪਣੇ ਨਾਲ ਕੋਈ ਨੋਕਰ, ਬੇਟਾ, ਰਿਸ਼ਤੇਦਾਰ ਜਾਂ ਕੋਈ ਹੈਲਪਰ ਬਣਾ ਕੇ ਲਿਆਏ ਹਨ, ਪਰ ਇਹ ਸੱਚ ਸੀ ਕਿ ਉਹ ਅੰਕਲ ਨੂੰ ਆਪਣਾ ਸਭ ਕੁਝ ਸਮਝ ਕੇ ਉਸ ਨਾਲ ਨਿਊਯਾਰਕ ਆ ਗਿਆ। ਜ਼ਿਆਦਾ ਪੜਿ੍ਹਆ—ਲਿਖਿਆ ਨਾ ਹੋਣ ਕਰਕੇ ਉਸਨੂੰ ਕਿਸੇ ਨਾਲ ਕੋਈ ਗਲਬਾਤ ਕਰਦਿਆਂ ਪਰੇਸ਼ਾਨੀ ਤਾਂ ਜ਼ਰੂਰ ਆ ਜਾਂਦੀ। ਇਸ ਛੋਟੇ ਜਿਹੇ ਬੱਚੇ ਨੂੰ ਆਪਣੇ ਦੇਸ਼ ਤੋਂ ਇਲਾਵਾ ਕਿਸੇ ਨਾਲ ਗਲ ਕਰਨ ਦੀ ਕੋਈ ਖਾਸ ਜ਼ਰੂਰਤ ਵੀ ਨਹੀਂ ਸੀ ਪੈਂਦੀ। ਉਸਨੂੰ ਤਾਂ ਸਿਰਫ ਐਨਾਂ ਹੀ ਪਤਾ ਸੀ ਕਿ ਅੰਕਲ ਕਿਸੇ ਟ੍ਰੈਵਲ ਕੰਪਨੀ ਵਿੱਚ ਕੰਮ ਕਰਦੇ ਹੋਏ ਇੱਥੇ ਆਏ ਹਨ ਅਤੇ ਉਸਨੂੰ ਵੀ ਕੋਈ ਨਾ ਕੋਈ ਕੰਮ ਸਿਖਾ ਦੇਣਗੇ।

ਉਸਨੂੰ ਅੰਕਲ ਦੇ ਬਦਲਦੇ ਕੰਮਾਂ—ਧੰਦਿਆਂ ਦੇ ਵਿੱਚ ਸਭ ਤੋਂ ਮਜ਼ੇਦਾਰ ਕੰਮ ਇਹ ਲੱਗਾ ਕਿ ਅੰਕਲ ਨਿਊਯਾਰਕ ਅਤੇ ਨਿਊਜਰਸੀ ਵਿਚਕਾਰ ਚੱਲਣ ਵਾਲੀ ਫੇਰੀ ਬੋਟ ਤੇ ਡਰਾਈਵਰ ਵਜੋਂ ਨੌਕਰੀ ਤੇ ਲੱਗ ਗਏ ਸਨ। ਜਾਪਾਨ ਦੇ ਛੋਟੇ ਜਿਹੇ ਪਿੰਡ ਵਿੱਚ ਕਿਸੇ ਗੱਡੀ ਤੇ ਡ੍ਰਾਈਵਰ ਦੇ ਨਾਲ ਚੱਲਣ ਵਾਲੇ ਖਲਾਸੀ ਨੂੰ ਭਲਾ ਉਹ ਰੁਤਬਾ ਕਿੱਥੇ ਮਿਲ ਸਕਦਾ ਹੈ ਜੋ ਇੱਥੇ ਰੰਗ—ਬਿਰੰਗੀ ਮੋਟਰਬੋਟ ਤੇ ਅੰਕਲ ਨਾਲ ਚਲਕੇ ਤਨਿਸ਼ਕ ਨੂੰ ਮਿਲ ਰਿਹਾ ਸੀ। ਇਹ ਬਾਲ ਕਿਸ਼ੋਰ ਨਾ ਸਿਰਫ਼ ਪੋਰਟ—ਅਥਾਰਟੀ ਕੋਲ ਟਿਕਟਾਂ ਕੱਟਣ ਜਾਂ ਸਵਾਰੀਆਂ ਦੇ ਸਾਮਾਨ ਦੀ ਢੋਆ—ਢੁਆਈ ਵਿੱਚ ਮਦਦ ਕਰਦਾ, ਸਗੋਂ ਸਾਰਾ ਦਿਨ ਪਾਣੀ ਤੇ ਚੱਲਦੇ ਛੋਟੇ ਜਹਾਜ਼ ਦੀ ਸੈਰ ਦਾ ਆਨੰਦ ਵੀ ਮਾਣਦਾ। ਸਾਫ਼ ਨੀਲੇ ਪਾਣੀ ਦੇ ਸੀਨੇ ਨੂੰ ਚੀਰਦੀ ਬੋਟ ਜਦ ਗਗਨਚੁੰਬੀ ਬਹੁਮੰਜ਼ਿਲਾ ਇਮਾਰਤ ਦੀ ਛਾਂ ਵਿੱਚ ਦੋ ਵੱਡੇ ਸ਼ਹਿਰਾਂ ਨੂੰ ਜੋੜਣ ਲਈ ਚੱਕਰ ਕੱਟਦੀ ਤਾਂ ਤਨਿਸ਼ਕ ਦਾ ਮਨ ਆਨੰਦ ਨਾਲ ਭਰ ਜਾਂਦਾ।

ਜਿਸ ਦਿਨ ਅੰਕਲ ਦੀ ਫੇਰੀ—ਬੋਟ ਤੋਂ ਛੁੱਟੀ ਹੁੰਦੀ ਤਾਂ ਤਨਿਸ਼ਕ ਉਸ ਦਿਨ ਹਡਸਨ ਨਦੀ ਦੇ ਕਿਨਾਰੇ ਬੋਟ ਦੀ ਸਫ਼ਾਈ ਕਰਦਿਆਂ ਬਿਤਾ ਲੈਂਦਾ ਸੀ।

ਸਾਰਾ ਦਿਨ ਨਦੀ ਵਿੱਚ ਆਉਂਣ—ਜਾਣ ਵਾਲੇ ਅੱਡ—ਅੱਡ ਰੰਗਾਂ ਤੇ ਸਾਈਜ਼ ਦੇ ਜਹਾਜ਼ ਅਤੇ ਕਿਸ਼ਤੀਆਂ ਵੀ ਤਨਿਸ਼ਕ ਲਈ ਖਿੱਚ ਦੀ ਵਜਹ ਬਣੀਆ ਰਹਿੰਦੀਆਂ। ਕਿਸੇ ਸ਼ਿੱਪ ਦੇ ਟੂਰਿਸਟ ਦੂਰਬੀਨਾਂ ਅਤੇ ਕੈਮਰਿਆਂ ਨਾਲ ਸ਼ਹਿਰ ਨੂੰ ਦੇਖਦੇ ਲੰਘਦੇ ਤੇ ਕਿਸੇ ਤੋਂ ਨੱਚਦੇ—ਗਾਉਂਦੇ ਯੁਵਕਾਂ ਦੀਆਂ ਟੋਲੀਆਂ ਸੰਗੀਤ ਤੇ ਥਿਰਕਦੇ ਹੋਏ ਅੱਗੇ ਵੱਧ ਜਾਂਦੀਆਂ। ਕਿਸੇ ਤੇ ਜਸ਼ਨ ਦਾ ਆਲਮ ਹੁੰਦਾ ਅਤੇ ਕਿਸੇ ਤੇ ਜ਼ਲਦੀ ਪਹੁੰਚ ਜਾਣ ਦੀ ਜ਼ਿਦ। ਪਾਣੀ ਤੇ ਘੁੰਮਦੇ, ਛੋਟੀਆਂ—ਵੱਡੀਆਂ ਇਮਾਰਤਾਂਨੁਮਾ ਇਹ ਜਹਾਜ਼ ਕਿਸੇ ਸਮੁੰਦਰੀ ਤਟ ਦਾ ਅਹਿਸਾਸ ਕਰਾਉਂਦੇ ਸਨ।

ਤਨਿਸ਼ਕ ਅੰਕਲ ਨਾਲ ਜਿੱਥੇ ਰਹਿੰਦਾ ਸੀ, ਉੱਥੋਂ ਸਵੇਰੇ ਸਬ—ਵੇ ਤੇ ਆਕੇ ਮੈਟ੍ਰੋ ਲੈਣ ਤਕ ਸਾਰਾ ਦਿਨ ਨਿਕਲ ਜਾਂਦਾ ਸੀ। ਫੇਰ ਦੇਰ ਰਾਤ ਤੱਕ ਅੰਕਲ ਦੀ ਡਿਊਟੀ ਹੁੰਦੀ। ਤਨਿਸ਼ਕ ਕਦੇ ਸ਼ਾਮ ਤੀਕ ਉਨ੍ਹਾਂ ਦੇ ਨਾਲ ਰਹਿੰਦਾ ਤੇ ਕਦੇ ਦਿਨੇ—ਦੁਪਹਿਰੇ ਹੀ ਪਰਤ ਆਉਂਦਾ। ਉਸਦੀ ਜਾਣ—ਪਛਾਣ ਤੇ ਦੋਸਤੀ ਵੀ ਆਸ—ਪਾਸ ਰਹਿਣ ਵਾਲੇ ਏਸ਼ੀਆਈ ਦੇਸ਼ਾਂ ਤੋਂ ਆਏ ਲੋਕਾਂ ਨਾਲ ਹੋ ਗਈ ਸੀ। ਕੋਈ ਕਿਸੇ ਹੋਟਲ ’ਚ ਕੰਮ ਕਰਦਾ, ਕੋਈ ਫਲਾਂ ਜਾਂ ਖਾਣ—ਪੀਣ ਵਾਲੀਆਂ ਦੁਕਾਨਾਂ—ਰੇਹੜੀਆਂ ਤੇ, ਕੋਈ ਕਿਸੇ ਸੈਲੂਨ ਜਾਂ ਜਨਰਲ ਸਟੋਰ ਤੇ ਲੱਗਾ ਹੋਇਆ

ਸੀ।

ਇਕ ਵਾਰ ਅੰਕਲ ਨੂੰ ਦੋ ਦਿਨਾਂ ਲਈ ਕਿਸੇ ਕੰਮ ਕਰਕੇ ਬੋਸਟਨ ਜਾਣਾ ਪਿਆ। ਉੱਥੇ ਅੰਕਲ ਨੂੰ ਆਪਣੀ ਕੰਪਨੀ ਦੀ ਬੋਟ ਦੀ ਮੁਰੰਮਤ ਕਰਾਉਣ ਦੇ ਦੌਰਾਨ ਕੁਝ ਪਾਰਟਜ਼ ਵੀ ਖਰੀਦਣੇ ਸਨ। ਅਜਿਹਾ ਕਦੇ ਨਾ ਹੁੰਦਾ ਕਿ ਤਨਿਸ਼ਕ ਨੂੰ ਕਦੇ ਕੱਲਾ ਰਹਿਣਾ ਪਏ, ਕਿਉਂਕਿ ਅੰਕਲ ਜਿੱਥੇ ਵੀ ਜਾਂਦੇ ਉਸਨੂੰ ਆਪਣੇ ਨਾਲ ਹੀ ਲੈ ਕੇ ਜਾਇਆ ਕਰਦੇ ਸਨ। ਪਰ ਇਸ ਵਾਰ ਬੋਸਟਨ ਜਾਣ ਵੇਲੇ ਕਾਰ ਵਿੱਚ ਕੰਪਨੀ ਦੇ ਹੋਰ ਵੀ ਮੁਲਾਜ਼ਮ ਜਾਣ ਕਰਕੇ ਤਨਿਸ਼ਕ ਨੂੰ ਦੋ ਦਿਨਾਂ ਲਈ ਇਕੱਲਿਆਂ ਰਹਿਣਾ ਪਿਆ ਸੀ।

ਉਹ ਸੰਝ ਨੂੰ ਖਾਣਾ ਖਾਣ ਪਿੱਛੋਂ ਪੋਰਟ—ਅਥਾਰਟੀ ਦੇ ਦਫ਼ਤਰ ਨੇੜੇ ਹਡਸਨ ਦੇ ਕਿਨਾਰੇ ਇਕ ਬੈਂਚ ਤੇ ਬੈਠਾ ਸੀ ਕਿ ਉਸਦਾ ਧਿਆਨ ਫੁਟਬਾਲ ਫੜੀ ਦੌੜਦੇ ਆ ਰਹੇ ਇੱਕ ਬੱਚੇ ਵੱਲ ਪਿਆ ਉਸਦੇ ਨਾਲ ਬਰਾਊਨ ਰੰਗ ਦਾ ਇੱਕ ਵੱਡਾ ਸਾਰਾ ਕੁੱਤਾ ਵੀ ਸੀ। ਕਦੇ ਮੁੰਡਾ ਅੱਗੇ ਲੰਘ ਜਾਂਦਾ ਤੇ ਕਦੇ ਕੁੱਤਾ ਅੱਗੇ ਦੌੜ ਆਉਂਦਾ। ਉਹ ਬੱਚਾ ਜਦ ਕਦੇ ਫੁਟਬਾਲ ਉੱਪਰ ਨੂੰ ਸੁੱਟਦਾ ਤੇ ਮੁੜ ਉਸ ਨੂੰ ਬੁੱਚ ਲੈਣ ਵਿਚ ਅਸਮਰਥ ਰਹਿੰਦਾ ਤਾਂ ਕੁੱਤਾ ਝੱਟ ਬਾਲ ਪਿੱਛੇ ਭੱਜਕੇ ਉਸਨੂੰ ਫੜਣ ਦੀ ਕੋਸ਼ਿਸ਼ ਕਰਦਾ।

ਇਸੇ ਕ੍ਰਮ ਵਿੱਚ ਇਕ ਵਾਰ ਬਾਲ ਜ਼ੋਰ ਨਾਲ ਉੱਛਲ ਕੇ ਤੇਜ਼ ਵਹਿੰਦੇ ਪਾਣੀ ’ਚ ਜਾ ਡਿੱਗੀ। ਓ।।।। ਰੌਲਾ ਪਾਉਂਦਾ ਬੱਚਾ ਉੱਥੇ ਹੀ ਠਹਿਰ ਗਿਆ। ਉਸਦੇ ਕੁੱਤੇ ਨੇ ਜੌਰ ਨਾਲ ਭੌਂਕਦਿਆਂ ਇਕ ਵਾਰ ਹਡਸਨ ਦੇ ਕਿਨਾਰੇ ਲਗੀ ਲੋਹੇ ਦੀ ਰੇਲਿੰਗ ਤੇ ਚੜ੍ਹਣ ਦੀ ਕੋਸ਼ਿਸ਼ ਕੀਤੀ ਪਰ ਰੇਲਿੰਗ ਉੱਚੀ ਹੋਣ ਕਰਕੇ ਉਹ ਚੜ੍ਹਨੋ ਰਹਿ ਗਿਆ ਤੇ ਬਾਲ ਨੂੰ ਪਾਣੀ ਵਿੱਚ ਤਰਦੀ—ਜਾਂਦੀ ਦੇਖਦਾ ਰਿਹਾ। ਮੁੰਡਾ ਤੇ ਕੁੱਤਾ ਦੋਵੇਂ ਬੇਬਸ ਹੋਏ ਖੜ੍ਹੇ ਰਹੇ।

ਪਾਸ ਬੈਠੇ ਤਨਿਸ਼ਕ ਨੇ ਮਨ ਵਿੱਚ ਜਾਣੇ ਕੀ ਆਇਆ ਕਿ ਉਸਨੇ ਉੱਠ ਕੇ ਇਕਦਮ ਪਾਣੀ ਵਿੱਚ ਛਾਲ ਮਾਰ ਦਿੱਤੀ। ਉਹ ਬਚਪਨ ਤੋਂ ਹੀ ਆਪਣੇ ਪਿੰਡ ਜਾਪਾਨ ਵਿੱਚ ਤੈਰਨ ਦਾ ਸ਼ੌਕੀਨ ਸੀ। ਉਸ ਨੇ ਤੇਜ਼ੀ ਨਾਲ ਤਰਦਿਆਂ ਬਾਲ ਨੂੰ ਫੜ ਲਿਆ। ਬੱਚਾ ਅਤੇ ਉਸਦਾ ਕੁੱਤਾ ਦੋਵੇਂ ਉਤਸਕ ਹੋ ਕੇ ਤਮਾਸ਼ਾ ਦੇਖਦੇ ਰਹੇ। ਬੱਚਾ ਤਾਂ ਜ਼ੋਰਦਾਰ ਕਿਲਕਾਰੀ ਮਾਰ ਕੇ ਰੋਮਾਂਚ ਨਾਲ ਭਰ ਗਿਆ ਤੇ ਤਨਿਸ਼ਕ ਨੂੰ ਬਾਲ ਲੈ ਕੇ ਆਉਂਦੇ ਨੂੰ ਬੇਸਬਰੀ ਨਾਲ ਦੇਖ ਰਿਹਾ ਸੀ। ਕੁੱਤਾ ਵੀ ਖੁਸ਼ੀ ਨਾਲ ਆਪਣੀ ਪੂੰਛ ਹਿਲਾਉਣ ਲੱਗ ਪਿਆ।

ਤਨਿਸ਼ਕ ਨੇ ਪਾਣੀ ’ਚੋਂ ਹੀ ਹੱਥ ਉੱਪਰ ਕਰਕੇ ਬਾਲ ਬੱਚੇ ਵੱਲ ਦੇ ਮਾਰੀ। ਬਾਲ ਠੱਪੇ ਖਾਂਦੀ ਲਾਨ ਵੱਲ ਨੂੰ ਰੁੜ ਰਹੀ ਸੀ ਤੇ ਬੱਚਾ ਉਸਦੇ ਪਿੱਛੇ—ਪਿਛੇ ਦੌੜ ਗਿਆ।

ਅਚਾਨਕ ਇਕ ਹਾਦਸਾ ਹੁੰਦੇ—ਹੁੰਦੇ ਰਹਿ ਗਿਆ। ਬਾਲ ਸੁੱਟਣ ਦੇ ਜੋਸ਼ ਵਿੱਚ ਤਨਿਸ਼ਕ ਨੇ ਧਿਆਨ ਨਹੀਂ ਸੀ ਦਿੱਤਾ। ਉਸਦੇ ਬਿਲਕੁਲ ਕੋਲ ਦੀ ਇੱਕ ਵੱਡੀ ਵਾਟਰ ਬੋਟ ਲੰਘ ਰਹੀ ਸੀ। ਉਹ ਪਾਣੀ ਨੂੰ ਚੀਰਦੀ ਹੋਈ ਤਨਿਸ਼ਕ ਦੀ ਪਿੱਠ ਪਿੱਛੋਂ ਦੀ ਬਿਜਲੀ ਦੀ ਤੇਜ਼ੀ ਵਾਂਗ ਨਿਕਲ ਗਈ। ਲਹਿਰਾਂ ਉੱਚੀਆਂ ਉੱਠਣ ਕਰਕੇ ਤਨਿਸ਼ਕ ਉਸ ਨੂੰ ਦੇਖ ਨਾ ਸਕਿਆ। ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਉਹ ਵੱਡੀ ਸਾਰੀ ਘਰ ਵਰਗੀ ਆਲੀਸ਼ਾਨ ਬੋਟ ਉਸਦੇ ਕੋਲੋਂ ਨਿਕਲੀ ਤਾਂ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਸੀ। ਲਗਿਆ ਕਿ ਜਿਵੇਂ ਤਨਿਸ਼ਕ ਦਾ ਸਿਰ ਜਾ ਕੋਈ ਹੱਥ—ਪੈਰ ਬੋਟ ਨਾਲ ਖਹਿ ਗਿਆ ਹੋਵੇ।

ਬੋਟ ਤੇਜ਼ੀ ਨਾਲ ਅੱਗੇ ਲੰਘ ਗਈ ਤੇ ਉਸਦੇ ਪਿੱਛੇ ਉਠਦੇ ਬਹਾਵ ਦੀ ਲਹਿਰ ਨੇ ਤਨਿਸ਼ਕ ਨੂੰ ਇੱਕ ਪਾਸੇ ਉਛਾਲ ਦਿੱਤਾ। ਪਰ ਤਦੇ ਉਸ ਬੋਟ ਦੇ ਸਵਾਰ ਇੱਕ ਬਜ਼ੁਰਗ ਨੇ ਚੀਤਾ—ਫੁਰਤੀ ਨਾਲ ਪਾਸ ਤੈਰਦੇ ਹੋਏ ਤਨਿਸ਼ਕ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਬਜ਼ੁਰਗ ਨੇ ਤਨਿਸ਼ਕ ਦੇ ਸਰੀਰ ਨੂੰ ਠੀਕ ਉਸੇ ਭਾਂਤ ਖਿੱਚ ਲਿਆ ਜਿਵੇਂ ਕਿਸੇ ਹਵਾਈ ਅੱਡੇ ਤੇ ਸਾਮਾਨ ਵਾਲੀ ਕਨਵੇਯਰ ਬੈਲਟ ਤੋਂ ਤੇਜ਼ੀ ਨਾਲ ਲੰਘਦਾ ਆਪਣਾ ਲੱਗੇਜ਼ ਖਿੱਚ ਲਿਆ ਹੋਵੇ। ਤਨਿਸ਼ਕ ਹੁਣ ਪੂਰੀ ਤਰਾਂ ਉਸ ਬੋਟ ਦੇ ਡੈਕ ਤੇ ਸੀ। ਬਜ਼ੁਰਗ ਨੇ ਤਨਿਸ਼ਕ ਦੇ ਗਿੱਲੇ ਸਰੀਰ ਨੂੰ ਖਿੱਚਕੇ ਇਕ ਸੁਰੱਖਿਅਤ ਬੈਂਚ ਤੇ ਬਿਠਾਇਆ ਤੇ ਇਹ ਜਾਣ ਕੇ ਤਸੱਲੀ ਹੋਈ ਕਿ ਤਨਿਸ਼ਕ ਨੂੰ ਕੋਈ ਸੱਟ ਨਹੀਂ ਸੀ ਲੱਗੀ। ਉਹ ਪੂਰੀ ਤਰਾਂ ਤੰਦਰੁਸਤ ਤੇ ਠੀਕ—ਠਾਕ ਸੀ। ਹੋ ਸਕਦਾ ਹੈ ਉਹ ਆਵਾਜ਼ ਤਨਿਸ਼ਕ ਦੇ ਬੂਟ ਦੇ ਬੋਟ ਦੇ ਕਿਸੇ ਹਿੱਸੇ ਨਾਲ ਟਕਰਾਉਣ ਨਾਲ ਆਈ ਹੋਵੇਗੀ। ਬਜ਼ੁਰਗ ਨੇ ਆਪਣੇ ਸੀਨੇ ਤੇ ਕਰਾਸ ਬਣਾਉਂਦਿਆਂ ਰੱਬ ਦਾ ਸ਼ੁਕਰੀਆ ਅਦਾ ਕੀਤਾ।

ਤਨਿਸ਼ਕ ਕੁਝ ਬੋਲ ਤਾਂ ਨਹੀਂ ਸੀ ਸਕਿਆ ਪਰ ਉਸਦੀਆਂ ਭੈਭੀਤ ਅੱਖੀਆਂ ਨੇ ਇਹ ਇਸ਼ਾਰਾ ਕੀਤਾ ਕਿ ਉਹ ਉਤਰਨਾ ਚਾਹੁੰਦਾ ਹੈ। ਬਜ਼ੁਰਗ ਨੇ ਤੁਰੰਤ ਉਸਦੀ ਮਨਸ਼ਾ ਜਾਂਚ ਲਈ ਤੇ ਟੁੱਟੀ—ਫੁੱਟੀ ਭਾਸ਼ਾ ਤੇ ਸੰਕੇਤਾਂ ਨਾਲ ਤਨਿਸ਼ਕ ਨੂੰ ਸਮਝਾਉਣ ਵਿੱਚ ਸਫਲ ਰਿਹਾ ਸੀ ਕਿ ਇਹ ਲੋਕੀ ਘੁੰਮਣ ਜਾ ਰਹੇ ਨੇ ਤੇ ਦੋ—ਤਿੰਨ ਘੰਟਿਆਂ ਮਗਰੋਂ ਇਸੇ ਰਸਤੇ ਵਾਪਸ ਮੁੜ ਆਉਂਣਗੇ, ਸੋ ਉਸੇ ਵੇਲੇ ਉਹ ਤਨਿਸ਼ਕ ਨੂੰ ਵਾਪਸ ਉਸੇ ਥਾਂ ਤੇ ਛੱਡ ਦੇਣਗੇ।

ਤਨਿਸ਼ਕ ਵੀ ਇਹ ਜਾਣ ਕੇ ਸੰਤੁਸ਼ਟ ਸੀ। ਉਸਨੂੰ ਕਿਤੇ ਵੀ ਕਿਸੇ ਵੀ ਤਰਾਂ ਦੀ ਸੱਟ ਨਹੀਂ ਸੀ ਲੱਗੀ ਜਿਸ ਕਰਕੇ ਉਹ ਬਜ਼ੁਰਗ ਤੇ ਤਨਿਸ਼ਕ ਦੋਵੇ ਖੁਸ਼ ਸਨ ਤੇ ਹੁਣ ਹੌਲੇ—ਹੌਲੇ ਸਹਿਜ ਹੋ ਰਹੇ ਸਨ। ਗਿੱਲੇ ਕੱਪੜੀਂ ਬੈਠਾ ਤਨਿਸ਼ਕ ਬਜ਼ੁਰਗ ਤੋਂ ਇਸ਼ਾਰੇ ਨਾਲ ਪੁੱਛਣ ਲੱਗਾ ਕਿ ਕੀ ਉਹ ਇਹ ਬੋਟ ਤੇ ਇਕੱਲਾ ਹੀ ਸੈਰ ਕਰ ਰਿਹਾ ਹੈ?

ਬਜ਼ੁਰਗ ਨੇ ਇਕ ਵੱਡਾ ਤੌਲੀਆ ਦੇ ਕੇ ਤਨਿਸ਼ਕ ਨੂੰ ਕਿਹਾ ਕਿ ਬੋਟ ਤੇ ਉਹ ਇਕੱਲਾ ਹੀ ਨਹੀਂ, ਸਗੋਂ ਉਹ ਤਾਂ ਸਿਰਫ ਇਕ ਕੇਅਰ ਟੇਕਰ ਹੈ, ਬੋਟ ਉੱਪਰ ਇੱਕ ਸੰਪੰਨ—ਅਮੀਰ ਟੂਰਿਸਟ ਹੈ ਜੋ ਸੈਰ ਤੇ ਨਿਕਲਿਆ ਹੈ।

ਇਹ ਜਾਣਦੇ ਕਿ ਬਜ਼ੁਰਗ ਸਿਰਫ ਇੱਕ ਕੇਅਰ ਟੇਕਰ ਹੈ ਤਨਿਸ਼ਕ ਉਸ ਨਾਲ ਤੁਰੰਤ ਘੁਲ—ਮਿਲ ਗਿਆ। ਹੁਣ ਉਹ ਬੇਖੌਫ਼ ਹੋ ਆਇਆ ਸੀ। ਤਨਿਸ਼ਕ ਨੇ ਆਪਣੇ ਪੈਰੋਂ ਬੂਟ ਲਾਹਕੇ ਇਕ ਪਾਸੇ ਵਗਾਹ ਮਾਰੇ। ਬੁਰੀ ਤਰਾਂ ਭਿੱਜੇ ਹੋਏ ਕੱਪੜੇ ਵੀ ਉਤਾਰ ਦਿੱਤੇ। ਉਸਨੇ ਤੋਲੀਆ ਮੋਢੇ ਰੱਖ ਕੇ ਆਪਣੀ ਪੈਂਟ ਨੂੰ ਬੋਟ ਦੀ ਇਕ ਬੈਂਚ ਉੱਪਰ ਸੁੱਕਣੇ ਪਾ ਦਿੱਤਾ। ਸ਼ਰਟ ਵੀ ਉਤਾਰ ਲਈ। ਉਸਨੇ ਇਕ ਬਰੀਫ਼ ਪਾਈ ਰਖਿਆ ਤੇ ਸਿਰ ਨੂੰ ਰਗੜ—ਰਗੜ ਕੇ ਪੂੰਝਣ ਲੱਗ ਪਿਆ। ਬਜ਼ੁਰਗ ਨੇ ਇਕ ਥਰਮੋਸ—ਫਲਾਸਕ ’ਚੋਂ ਪਾ ਕੇ ਤਨਿਸ਼ਕ ਨੂੰ ਗਰਮਾ—ਗਰਮ ਕੌਫ਼ੀ ਦਿੱਤੀ ਤੇ ਤਨਿਸ਼ਕ ਨੇ ਵੀ ਝੱਟ ਸਵੀਕਾਰ ਕਰ ਲਈ। ਬਜ਼ੁਰਗ ਨੇ ਇੱਕ ਝੋਲੇ ਚੋਂ ਕੱਢ ਕੇ ਇੱਕ ਢਿੱਲੇ ਪਜ਼ਾਮੇ ਵਰਗੀ ਪੈਂਟ ਵੀ ਦੇਣੀ ਚਾਹੀ ਪਰ ਤਨਿਸ਼ਕ ਨੇ ਇਸ਼ਾਰਾ ਕਰ ਮਨ੍ਹਾ ਕਰ ਦਿੱਤਾ। ਉਸਨੇ ਤੋਲੀਏ ਨੂੰ ਹੀ ਤੇੜ ਕਰ ਲਿਆ ਤੇ ਗਰਮ ਕੌਫ਼ੀ ਦਾ ਆਨੰਦ ਲੈਣ ਲੱਗਾ ਜੋ ਇਸ ਮੌਕੇ ਢੁਕਵੀਂ ਤੇ ਜਰੂਰੀ ਸੀ। ਉਸਨੂੰ ਇਹ ਵੀ ਧਿਆਨ ਨਹੀਂ ਸੀ ਰਿਹਾ ਕਿ ਉਹ ਉਸ ਬਜ਼ੁਰਗ ਨੂੰ ਵੀ ਕੌਫ਼ੀ ਪੀਣ ਲਈ ਸੁਲ੍ਹਾ ਮਾਰ ਲੈਂਦਾ। ਉਹ ਸਹਿਜੇ ਹੀ ਕੌਫ਼ੀ ਪੀਂਦਾ ਰਿਹਾ।

ਤਨਿਸ਼ਕ ਨੇ ਕੌਫੀ ਪੀ ਕੇ ਮੱਗ ਬੈਂਚ ਉੱਪਰ ਰੱਖਿਆ ਹੀ ਸੀ ਕਿ ਬੋਟ ਦੇ ਅੰਦਰੂਨੀ ਕੈਬਿਨ ਦੀ ਲਾਈਟ ਜਗ ਪਈ। ਕੰਚ ਦੇ ਬਣੇ ਇਸ ਮਨੋਹਾਰੀ ਕੈਬਿਨ ਵਿੱਚ ਸ਼ਾਨਾਦਾਰ ਮਖਮਲੀ ਸੌਫ਼ੇ ਤੇ ਇੱਕ ਅਰਬ—ਸ਼ੇਖ ਟੇਡਾ ਜਿਹਾ ਹੋ ਕੇ ਪਿਆ ਸੀ। ਸਾਹਮਣੇ ਇੱਕ ਵੱਡੇ ਐਲ।ਈ।ਡੀ। ਸਕ੍ਰੀਨ ਤੇ ਕੋਈ ਸੀਰੀਅਲ ਚੱਲ ਰਿਹਾ ਸੀ। ਫੁਟ ਨੋਟ ਵਜੋਂ ਉਰਦੂ ਜਾਂ ਫਾਰਸੀ ਵਿੱਚ ਲਿਖੇ ਸੰਵਾਦ ਵੀ ਆ ਰਹੇ ਸਨ। ਤਨਿਸ਼ਕ ਨਾ ਤਾਂ ਉਸ ਲਿਖਤ ਨੂੰ ਜਾਣ ਸਕਦਾ ਸੀ ਤੇ ਨਾ ਹੀ ਡਾਇਲਾਗਾਂ ਦੀ ਬਰੀਕ ਆਵਾਜ਼ ਹੀ ਸਮਝ ਸਕਦਾ ਸੀ। ਫੇਰ ਵੀ ਉਸਨੂੰ ਇਹ ਸਮਝਦਿਆਂ ਦੇਰ ਨਹੀਂ ਸੀ ਲੱਗੀ ਕਿ ਮੋਟਰ ਬੋਟ ਤੇ ਸਵਾਰ ਟੂਰਿਸਟ ਕੋਈ ਅਤਿ ਦਾ ਅਮੀਰ ਆਦਮੀ ਹੈ ਕਿਉਂਕਿ ਕੈਬਿਨ ਵਿਚਲੀ ਸਾਜ—ਸੱਜਾ ਕਿਸੇ ਸ਼ਾਹੀ ਮਹਿਲ ਨਾਲੋਂ ਘੱਟ ਨਹੀਂ ਸੀ, ਜੋ ਤਨਿਸ਼ਕ ਨੇ ਸਿਰਫ ਟੀ।ਵੀ। ਜਾਂ ਫਿਲਮੀ ਪਰਦਿਆਂ ਤੇ ਦੇਖੀ ਸੀ।

ਵੱਡੀਆਂ ਲਾਈਟਾਂ ਜਗਦਿਆਂ ਤੇ ਅਮੀਰ ਟੂਰਿਸਟ ਦੇ ਉੱਠਕੇ ਬੈਠਦਿਆਂ ਹੀ ਬਜ਼ੁਰਗ ਫੌਰਨ ਕੈਬਿਨ ਵਿੱਚ ਗਿਆ ਤੇ ਉੱਥੇ ਰੱਖੀ ਟ੍ਰੇ ਵਿੱਚ ਕੁਝ ਸਾਮਾਨ ਰੱਖਣ ਲੱਗਾ। ਉਹ ਜਲਦੀ—ਜਲਦੀ ਅਮੀਰ ਨਾਲ ਗੱਲਾਂ ਵੀ ਕਰਦਾ ਰਿਹਾ, ਲੱਗਦਾ ਸੀ ਜਿਵੇਂ ਕੁਝ ਉਤਸ਼ਾਹਿਤ ਹੋ ਕੇ ਕੁਝ ਦੱਸ ਰਿਹਾ ਹੋਵੇ। ਤਨਿਸ਼ਕ ਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਗੱਲਬਾਤ ਉਸੇ ਦੇ ਵਿਸ਼ੇ ਤੇ ਹੀ ਹੋ ਰਹੀ ਹੈ, ਕਿਉਂਕਿ ਅਮੀਰ ਵਾਰ—ਵਾਰ ਮੂੰਹ ਘੁਮਾ ਕੇ ਬਾਹਰ ਵੱਲ ਨੂੰ ਦੇਖਦਾ ਸੀ। ਤਨਿਸ਼ਕ ਜ਼ਰਾ ਸੰਕੋਚ ਨਾਲ ਖੜ੍ਹਾ ਰਿਹਾ ਕਿਉਂਕਿ ਇੱਕ ਤਾਂ ਉਸਨੇ ਸਿਰਫ ਤੌਲੀਆ ਲਪੇਟ ਰੱਖਿਆ ਸੀ ਤੇ ਦੂਜੇ ਉਹ ਉਨ੍ਹਾਂ ਲੋਕਾਂ ਦੀ ਕੋਈ ਗਲਬਾਤ ਵੀ ਨਹੀਂ ਸੀ ਸਮਝਦਾ। ਤਨਿਸ਼ਕ ਨੂੰ ਇਹ ਵੀ ਸਮਝ ਨਹੀਂ ਸੀ ਕਿ ਉਹ ਦੂਰ ਖੜਿ੍ਹਆ ਉਸ ਅਜ਼ਨਬੀ ਸ਼ੇਖ ਨੂੰ ਕਿਸ ਭਾਂਤ ਮੁਖ਼ਾਤਿਬ ਕਰੇ।

ਕੁਝ ਚਿਰ ਮਗਰੋਂ ਉਹ ਬਜ਼ੁਰਗ ਕੈਬਿਨ ਵਿੱਚੋਂ ਮੁੜ ਬਾਹਰ ਆ ਗਿਆ। ਉਹ ਅੰਦਰ ਕੁਝ ਸਾਮਾਨ ਰੱਖ ਕੇ ਕੁਝ ਬਰਤਨ, ਖਾਲੀ ਡੱਬੇ, ਬੋਤਲ ਆਦਿ ਟ੍ਰੇ ਵਿੱਚ ਰੱਖ ਕੇ ਵਾਪਸ ਲੈ ਵੀ ਆਇਆ ਸੀ। ਬਜ਼ੁਰਗ ਵੀ ਚੁੱਪ ਸੀ ਤੇ ਤਨਿਸ਼ਕ ਵੀ। ਪਲ ਦੋ ਪਲ ਮਗਰੋਂ ਅਮੀਰ ਨੇ ਅੰਦਰੋਂ ਇਸ਼ਾਰਾ ਕਰਕੇ ਤਨਿਸ਼ਕ ਨੂੰ ਅੰਦਰ ਬੁਲਾ ਲਿਆ। ਤਨਿਸ਼ਕ ਕੁਝ ਸੰਕੋਚ ਕਰਦਾ ਹੌਲੇ—ਹੌਲੇ ਕੈਬਿਨ ਵਿੱਚ ਚਲਾ ਗਿਆ। ਅਮੀਰ ਨੇ ਇਸ਼ਾਰੇ ਨਾਲ ਉਸਨੂੰ ਬੈਠ ਜਾਣ ਲਈ ਕਿਹਾ ਤਾਂ ਤਨਿਸ਼ਕ ਸੋਫ਼ੇ ਸਾਹਮਣੇ ਰੱਖੇ ਇੱਕ ਸਟੂਲ ਤੇ ਬੈਠ ਗਿਆ। ਨਾ ਤਾਂ ਅਮੀਰ ਹੀ ਕੁਝ ਬੋਲ ਸਕਿਆ ਤੇ ਨਾ ਤਨਿਸ਼ਕ ਹੀ। ਤਨਿਸ਼ਕ ਨੇ ਦੂਰ ਤੋਂ ਅਮੀਰ ਸ਼ੇਖ ਨੂੰ ਤਾਂ ਕਈ ਵਾਰ ਦੇਖਿਆ ਹੋਇਆ ਸੀ, ਹਵਾਈ ਅੱਡੇ ਤੇ ਜਾਂ ਬਾਜ਼ਾਰਾਂ ਤੇ ਟੂਰਿਸਟ ਥਾਵਾਂ ਤੇ ਵੀ। ਪਰ ਇਸ ਤਰ੍ਹਾਂ ਪਹਿਲਾਂ ਕਦੇ ਉਨ੍ਹਾਂ ਨਾਲ ਮੁਖਾਤਿਬ ਨਹੀਂ ਸੀ ਹੋਇਆ। ਉਹ ਸਿਰ ਤੋਂ ਪੈਰਾਂ ਤੀਕ ਚਮਕਦਾਰ ਚਿੱਟੇ ਕੱਪੜਿਆਂ ਵਿੱਚ ਢੱਕੇ ਰਹਿੰਦੇ ਸਨ। ਇੱਕ ਕੱਪੜਾ ਸਿਰ ਤੇ ਵੀ ਹੁੰਦਾ ਜੋ ਗਰਦਨ ਤੱਕ ਨੂੰ ਢੱਕੀ ਰੱਖਦਾ। ਅਜਿਹੇ ਮੌਕੇ ਤਨਿਸ਼ਕ ਦੇ ਬਦਨ ਤੇ ਸਿਰਫ ਇੱਕ ਤੋਲੀਆ ਲਪੇਟਿਆ ਹੋਣ ਕਰਕੇ ਜ਼ਰਾ ਸੰਗਦਾ ਸੀ।

ਸ਼ਾਇਦ ਸ਼ੇਖ ਵੀ ਇਸੇ ਉਲਝਣ ਵਿੱਚ ਸੀ ਕਿ ਸਾਹਮਣੇ ਨਿਰਵਸਤ੍ਰ ਬੈਠੇ ਇਸ ਕਿਸ਼ੋਰ ਨਾਲ ਕੀ ਗੱਲ ਕਰੇ ਤੇ ਉੱਧਰ ਤਨਿਸ਼ਕ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਬੋਲੇ? ਉਹ ਚੁਪਚਾਪ ਬੈਠਾ ਟੀ।ਵੀ। ਦੀ ਸਕ੍ਰੀਨ ਤੇ ਧਿਆਨ ਕਰਕੇ ਬੈਠਾ ਰਿਹਾ, ਜਿਸਨੂੰ ਸ਼ੇਖ ਸਾਹਿਬ ਵੀ ਵਾਰ—ਵਾਰ ਉੱਡਦੀ ਨਜ਼ਰੇ ਦੇਖ ਰਹੇ ਸਨ।

ਬਾਹਰ ਬੈਠਾ ਬਜ਼ੁਰਗ ਕਦੇ ਏਧਰ—ਓਧਰ ਹੋ ਕੇ ਬੈਠ ਜਾਂਦਾ, ਕਦੇ ਨੀਲੇ ਆਸਮਾਨ ਨੂੰ ਨਿਹਾਰਦਾ ਤੇ ਕਦੇ ਦਰਿਆ ਨੂੰ, ਵਾਪਸ ਪਰਤਨ ਦਾ ਸਮਾਂ ਹੋ ਰਿਹਾ ਸੀ।