ਦੋ
(2)
ਡਬਲਿਨ ਸ਼ਹਿਰ ਦੇ ਬਾਹਰ—ਵਾਰ ਸਮੁੰਦਰ ਦੇ ਤੱਟ ਤੇ ਬਣੇ ਇਸ ‘ਵਿਲਾ’ ਵਿੱਚ ਫਿਲੀਪੀਨ ਤੋਂ ਆਏ ਹੋਏ ਦੋਵੇਂ ਮਹਿਮਾਨ ਜਦ ਕੌਫੀ ਪੀਣ ਮਗਰੋਂ ਆਪਣੇ ਗੈਸਟ—ਰੂਮ ਵਿੱਚ ਤਿਆਰ ਹੋਣ ਲਈ ਗਏ ਤਾਂ ਵਿਲਾ ਦੇ ਮਾਲਿਕ ਨੇ ਆਪਣਾ ਮੋਬਾਈਲ ਚੁੱਕ ਲਿਆ ਤੇ ਸੋਫੇ ਤੇ ਅਧਲੇਟਾ ਜਿਹਾ ਹੋ ਗਿਆ। ਰਾਤ ਦੇ ਦੋ ਵਜੇ
ਸਨ। ਉਸਨੂੰ ਪਤਾ ਸੀ ਕਿ ਉਸਦੇ ਕਮਰੇ ਵਿੱਚੋਂ ਕੋਈ ਆਵਾਜ਼ ਬਾਹਰ ਨਹੀਂ ਜਾ
ਸਕਦੀ, ਫੇਰ ਵੀ ਉਹ ਫੋਨ ਤੇ ਦੱਬੀ ਆਵਾਜ਼ ਵਿੱਚ ਹੀ ਬੋਲ ਰਿਹਾ ਸੀ। ਮਾਲਿਕ ਦਾ ਨਾਮ ‘ਜੌਣ ਅੱਲਤਮਸ਼’ ਸੀ।
ਦੂਜੇ ਪਾਸਿਓਂ ਅਚਾਨਕ ਜ਼ੋਰ ਨਾਲ ਹੱਸਣ ਦੀ ਆਵਾਜ਼ ਆਉਂਦੀ ਹੈ। ਆਵਾਜ਼ ਦਾ ਆਗਾਜ਼ ਕੁਝ ਇਸ ਤਰਾਂ ਲੱਗਦਾ ਹੈ ਜਿਵੇਂ ਇਸ ਸੁਨਸਾਨ ਰਾਤ ਵਿਚ ਕਈ ਸਾਜ਼ ਅਚਾਨਕ ਵੱਜ ਪਏ ਹੋਣ। ਉਹ ਚੁਕੰਨਾ ਹੋ ਗਿਆ ਤੇ ਇਕਦਮ ਘਬਰਾ ਕੇ ਆਪਣੇ ਪੈਰਾਂ ਤੋਂ ਲੈ ਕੇ ਕਮਰ ਤੱਕ ਦੇਖਦਾ ਹੈ। ਮੁੜ ਫੇਰ ਬੇਧਿਆਨ ਹੋ ਕੇ ਫੋਨ ਕੰਨਾਂ ਨਾਲ ਲਾ ਲਿਆ। ਇਹ ਵੀਡੀਓ ਕਾਲ ਨਹੀਂ ਸੀ, ਉਸਨੂੰ ਖਿਆਲ ਆਇਆ, ਸੋ ਉਹ ਇਤਮੀਨਾਨ ਨਾਲ ਟੇਡਾ ਹੋ ਕੇ ਪਿਆ ਰਿਹਾ। ਉਸਨੂੰ ਹੈਰਾਨੀ ਤੋਂ ਵੱਧ ਕੇ ਆਨੰਦ ਦੀ ਅਨੁਭੂਤੀ ਹੁੰਦੀ ਹੈ। ਉਸਨੇ ਸਮੇਂ ਨੂੰ ਬੀਤਣ ਨਾ ਦੇਣ ਦਾ ਧਿਆਨ ਕੀਤਾ।
ਕੀ ਹੋਇਆ? ਉਸਨੇ ਫੋਨ ਬੁੱਲਾਂ ਨਾਲ ਲਾ ਕੇ ਕਿਹਾ।
ਕੁਝ ਨਹੀਂ। ਆਵਾਜ਼ ਆਉਂਦੀ ਹੈ। ਉਹ ਸਮਝ ਨਹੀਂ ਸੀ ਪਾ ਰਿਹਾ ਕਿ ਜੇ ਕੁਝ ਹੋਇਆ ਹੀ ਨਹੀਂ ਤਾਂ ਅਣਗਿਣਤ ਘੰਟੀਆਂ ਵਾਂਗ ਗੂੰਜਦੀ ਇਹ ਜਾਦੂਈ ਆਵਾਜ਼ ਕਿਉਂ ਆਈ।
ਜੇਕਰ ਕੁਝ ਵਾਪਰੇ ਬਿਨਾਂ ਅਜਿਹੀ ਆਵਾਜ਼ ਆ ਸਕਦੀ ਹੈ ਤਾਂ ਪਲੀਜ਼ ਇਕ ਵਾਰ ਫੇਰ! ਉਸਨੇ ਕਿਹਾ।ਹੱਸਣ ਦੀ ਆਵਾਜ਼ ਮੁੜ ਆਉਂਦੀ—ਆਉਂਦੀ ਥਮ ਗਈ ਸੀ। ਜਿਵੇਂ ਕਿਸੇ ਨੇ ਜਬਰਣ ਰੋਕ ਲਈ ਹੋਵੇ ਜਾਂ ਦੂਸਰੇ ਪਾਸਿਉਂ ਆਉਂਦੀ ਆਵਾਜ਼ ਜਿਵੇਂ ਕਿਸੇ ਖੋਲ ਵਿਚ ਸਿਮਟ ਗਈ ਹੋਵੇ।
ਤੁਸੀਂ ਚੰਗਾ ਕੀਤਾ, ਅਸ਼ਰਫ਼ੀਆਂ ਐਵੇਂ ਨਹੀਂ ਲੁਟਾਇਆ ਕਰਦੇ। ਉਸਨੇ ਆਵਾਜ਼ ਨੂੰ ਹੋਰ ਦਬਾਉਂਦਿਆਂ ਕਿਹਾ।
ਕੀ ਕਿਹਾ?
ਮੈਂ ਕਿਹਾ ਖਜ਼ਾਨੇ ਲੁਟਾਉਂਣ ਲਈ ਨਹੀਂ ਹੁੰਦੇ।
ਤਾਂ ਫੇਰ ਕਿਸ ਲਈ ਹੁੰਦੇ ਨੇ? ਆਵਾਜ਼ ਨੇ ਜਿਵੇਂ ਮਜ਼ਾਕੀਆ ਕਿਹਾ ਹੋਵੇ। ਖਜ਼ਾਨੇ ਤਾਂ ਚੁੰਬਕ ਹੁੰਦੇ ਨੇ ਹੋਰ ਮਾਇਆ ਖਿੱਚਣ ਵਾਸਤੇ।
ਖਜ਼ਾਨੇ ਦੇ ਢੇਰ ਹੇਠ ਦਬ ਕੇ ਮਰਨ ਦਾ ਈਰਾਦਾ ਹੈ?
ਸਵਾਲ ਥੋੜਾ ਰੁਕ ਕੇ ਆਇਆ ਸੀ। ਮਤਲਬ?
ਮਤਲਬ ਕਿ ਅਸੀਂ ਮਰ ਤਾਂ ਚੁੱਕੇ ਹੀ ਹਾਂ।
ਓਹ! ਇਹ ਤਾਂ ਜਨਾਬ ਦਾ ਭੂਤ ਹੈ ਜੋ ਸਾਨੂੰ ਮੁਖਾਤਿਬ ਹੈ। ਭੂਤ ਨਹੀਂ, ਅਗਲਾ ਜਨਮ। ਪੁਨਰਜਨਮ।
ਕੀ ਮੈਂ ਜਾਣ ਸਕਦੀ ਹਾਂ ਕਿ ਜਨਾਬ ਨੇ ਦੁਬਾਰਾ ਜਨਮ ਕਿਉਂ ਲਿਆ ਹੈ? ਕਿਹੜੀ ਹਸਰਤ ਸੀ ਜੋ ਪੂਰੀ ਨਹੀਂ ਸੀ ਹੋਈ?
ਹਸਰਤਾਂ ਦੇ ਸਿਲਸਿਲੇ ਖਤਮ ਹੋਣ ਲਈ ਨਹੀਂ ਹੁੰਦੇ। ਇਹ ਤਾਂ ਸ਼ਾਸਵਤ ਹਨ ਜੋ ਜਨਮ ਦਰ ਜਨਮ ਚਲਦੇ ਰਹਿੰਦੇ ਹਨ।
ਹਸਰਤ ਦਾ ਕੋਈ ਨਾਮ ਵੀ ਤਾਂ ਹੋਉ?
ਇਹ ਲਫ਼ਜ਼ਾਂ ਵਿਚ ਨਹੀਂ ਸਗੋਂ ਉਮੰਗਾਂ ਰਾਹੀਂ ਬਿਆਨ ਹੁੰਦੀਆਂ ਨੇ। ਇੰਸ਼ਾਅੱਲਾ, ਬਿਆਨ ਕਰ ਹੀ ਦਿਓ, ਅਸੀਂ ਵੀ ਤਾਂ ਸੁਣ ਲਈਏ।
ਆਵਾਜ਼ ਨੇ ਕਿਹਾ।
ਇਸ ਤਰ੍ਹਾਂ ਨਹੀਂ।
ਤਾਂ ਫਰ ਕੀ ਵਾਜੇ—ਗਾਜੇ ਵਜਾਉਂਣੇ ਪੈਣਗੇ, ਇਨ੍ਹਾਂ ਦੇ ਅਵਤਾਰ ਲਈ? ਵਾਜਿਆਂ ਦੀ ਹੈਸੀਅਤ ਕੀ ਹੈ ਇਨ੍ਹਾਂ ਦੇ ਸਨਮੁੱਖ ਜੋ ਵਜ ਸਕਣ। ਵਾਜੇ ਤਾਂ ਮੌਨ ਹਨ। ਸਤਬਧ।
ਫੇਰ ਕੋਈ ਸਲੀਕਾ ਵੀ ਤਾਂ ਹੋਊ, ਉਮੰਗਾਂ ਨੂੰ ਜ਼ਾਹਿਰ ਕਰਨ ਦਾ? ਦਸੋ ਤੇ
ਸਹੀ।
ਉਮੰਗਾਂ ਜ਼ਾਹਿਰ ਹੋਣੋਂ ਡਰਦੀਆਂ ਹਨ, ਜੇਕਰ ਇਨ੍ਹਾਂ ਨੂੰ ਸਵੀਕਾਰ ਨਾ
ਕੀਤਾ ਗਿਆ ਤਾਂ ਇਹ ਹਾਦਸਿਆਂ ਵਿੱਚ ਬਦਲ ਜਾਣਗੀਆਂ।
ਬਾਤਾਂ ਨਾ ਪਾਓ। ਲੰਬੀਆਂ ਰਾਤਾਂ ਇਸ ਤਰ੍ਹਾਂ ਬਰਬਾਦ ਕਰਨ ਲਈ ਨਹੀਂ ਹੁੰਦੀਆਂ। ਇਨ੍ਹਾਂ ਨੂੰ ਜਾਇਆ ਕਰ ਦੇਣ ਦਾ ਪਛਤਾਵਾ ਸਾਰੀ ਉਮਰ ਭਰ ਲਗਾ ਰਹਿੰਦਾ ਹੈ।
ਬਾਤਾਂ ਨਹੀਂ ਮੈਡਮ, ਬੀ ਸੀਰੀਅਸ। ਮੈਂ ਸਚਮੁਚ ਇਕ ਡੀਲ ਕਰਨਾ ਚਾਹੁੰਦਾ ਹਾਂ ਤੁਹਾਡੇ ਨਾਲ।
ਤਾਂ ਦੱਸੋ ਨਾ, ਐਵੇਂ ਲਫ਼ਜ਼ੀ ਪਤੰਗਾਂ ਕਿਉਂ ਉਡਾਈ ਜਾਂਦੇ ਹੋ। ਤੁਸੀਂ ਸਮਝਣ ਦੀ ਕੋਸ਼ਿਸ਼ ਤਾਂ ਕਰੋ।
ਮੈਂ ਨਾਸਮਝ ਕਹਿ ਦੇਣ ਦੀ ਵਜਾਹ ਜਾਣ ਸਕਦੀ ਹਾਂ? ਓਹ! ਮੈਂ ਤੇ ਅਜਿਹਾ ਕੁਝ ਨਹੀਂ ਕਿਹਾ, ਮੈਂ ਤਾਂ।।।।
ਹਾਂ ਹਾਂ ਦੱਸੋ।
ਮੈਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ।।।।
ਕਿਸ ਗੱਲ ਦਾ ਯਾਰ? ਹੁਣ ਆਵਾਜ਼ ਥੋੜ੍ਹਾ ਖਿਝਣ ਲੱਗ ਪਈ ਸੀ। ਨਹੀਂ ਮੇਰਾ ਮਤਲਬ ਹੈ ਕਿ ਜੋ ਮੈਂ ਕਹਿਣਾ ਚਾਹੁੰਦੀ ਹਾਂ, ਉਸਨੂੰ ਧਿਆਨ ਨਾਲ ਸੁਣ ਲਓ।।।।
ਲੈ, ਰਾਤ ਦੇ ਦੋ ਵਜੇ ਮੈਂ ਫੋਨ ਇਸ ਲਈ ਲੈ ਕੇ ਬੈਠੀ ਹਾਂ ਕਿ ਜੋ ਕੋਈ ਕਹੇ ਉਸਤੇ ਧਿਆਨ ਨਾ ਦੇਵਾਂ? ਪਰ ਕੁਝ ਸੁਣੇ ਵੀ।
ਦੇਖੋ ਮੈਡਮ ਮੇਰਾ ਲੰਬਾ ਤਜ਼ਰਬਾ ਹੈ।
ਤਾਂ ਮੈਂ ਤੁਹਾਡੇ ਪਾਸੋਂ ਕਿਹੜਾ ਸਨਦ—ਸਬੂਤ ਮੰਗਿਆ ਹੈ? ਮੈਂ ਤਾਂ ਅਜਿਹਾ ਕਦੇ ਨਹੀਂ ਕਿਹਾ ਕਿ ਤੁਸੀਂ ਹਾਲੇ ਨੌਸੀਖੀਏ ਹੋ।
ਹਾਂ ਇਹ ਤਾਂ ਮੈਂ ਜਾਣਦਾ ਹਾਂ।
ਦੇਖੋ ਸਾਹਿਬ ਬੇਕਾਰ ਦੀਆਂ ਗੱਲਾਂ ਬੰਦ ਕਰੋ। ਤੁਸੀਂ ਜਾਣਦੇ ਹੋ ਨਾ ਕਿ ਮੈਂ ਦੁਨੀਆਂ ਦੀ ਮਗਰੋਂ ਹਾਂ ਤੇ ਆਪਣੇ ਦੇਸ਼ ਦੀ ਪਹਿਲਾਂ। ਨਾਲੇ ਤੁਸੀਂ ਤਾਂ ਮੇਰੇ ਦੇਸ਼ ਦੀ ਜਾਣਦੇ ਹੀ ਹੋ, ਘੱਟੋ—ਘੱਟ ਇਸ ਖੇਤਰ ਵਿੱਚ ਤਾਂ।।।।
ਆਈ ਨੋ—ਆਈ ਨੋ, ਤਾਨਸੈਨ ਨੂੰ ਕੌਣ ਨਹੀਂ ਜਾਣਦਾ? ਅਤੇ ਲਤਾ ਜੀ।।।
ਤੁਸੀਂ ਗਲਤ ਨਾ ਸਮਝਿਓ। ਤੁਹਾਡੇ ਦੇਸ਼ ਦੀਆਂ ਬੁਲੰਦੀਆਂ ਜਗ ਜ਼ਾਹਿਰ ਹਨ। ਮੈਂ ਕੁਝ ਸਮਝ ਨਹੀਂ ਰਹੀ। ਕੀ ਠੀਕ ਹੈ ਤੇ ਕੀ ਗਲਤ। ਮੈਂ ਤਾਂ ਬਸ
ਇੰਤਜ਼ਾਰ ਕਰ ਰਹੀ ਹਾਂ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਕਹਿ ਲਵੋ।
ਰਾਤ ਦਾ ਵਕਤ ਹੈ, ਮੈਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਡਿਸਟਰਬ ਕਰ ਰਿਹਾ
ਹਾਂ।
ਪਰ ਤੁਸੀਂ ਨਹੀਂ ਕਰ ਰਹੇ, ਮੈਂ ਤਾਂ ਕਹਿ ਰਹੀ ਹਾਂ ਕਿ ਕਰੋ ਤਾਂ ਸਹੀ। ਓ ਹੋ! ਮੈਂ ਮਜ਼ਾਕ ਨਹੀਂ ਕਰ ਰਿਹਾ।
ਮੈਂ ਕਦ ਕਿਹਾ ਕਿ ਤੁਸੀਂ ਮਜ਼ਾਕ ਕਰਦੇ ਹੋ?
ਓਕੇ, ਇਹ ਦੱਸੋ ਕਿ ਤੁਸੀਂ ਕਿੱਥੇ ਹੋ ਤੇ ਕੀ ਕਰ ਰਹੇ ਹੋ?
ਹੈਂ! ਇਹ ਕੀ ਸਵਾਲ ਹੋਇਆ? ਮੈਂ ਆਪਣੇ ਘਰ ਹਾਂ ਤੇ ਆਰਾਮ ਕਰ ਰਹੀ ਹਾਂ। ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਤੁਹਾਡੀ ਗੱਲ ਸੁਣਣ ਲਈ ਬੇਤਾਬ ਹਾਂ।
ਫਿਰ।।।। ਅਲਤਮਸ਼ ਪੁੱਛਦੇ—ਪੁੱਛਦੇ ਰੁੱਕ ਗਿਆ।
ਮਤਲਬ? ਇਕੱਲੀ ਹਾਂ।।। ਆਪਣੇ ਕਮਰੇ ਵਿੱਚ ਇਕੱਲੀ ਹਾਂ। ਘਰ ਵਿਚ ਤਾਂ ਮੇਰਾ ਸਟਾਫ ਹੈ, ਮੇਰੇ ਨਾਲ।।। ਪਰ ਕਿਉ? ਤੁਸੀਂ ਕੀ ਕਹਿ—ਪੁੱਛ ਰਹੇ ਹੋ?
ਸਾਫ਼ ਸਾਫ਼ ਕਹੋ ਨਾ। ਸਾਡੀ ਗੱਲ ਕੋਈ ਪਹਿਲੀ ਵਾਰੀਂ ਤਾਂ ਨਹੀਂ ਹੋ ਰਹੀ। ਜੇਕਰ ਤੁਹਾਡੇ ਨਾਲ ਕੋਈ ਨਹੀਂ ਹੈ? ਤਾਂ ਤੁਸੀਂ ਹੁਣ।।। ਜਾਨ ਅਲਤਮਸ਼
ਸੰਕੋਚ ਨਾਲ ਰੁਕ ਗਿਆ।
ਓ ਯਾਰ ਗੱਲ ਕੀ ਏ? ਮੈਂ ਤੁਹਾਡੇ ਕੋਲੋਂ ਹਜ਼ਾਰਾਂ ਕਿਲੋ ਮੀਟਰ ਦੀ ਦੂਰੀ ਤੇ ਹਾਂ, ਫੇਰ ਵੀ ਤੁਸੀਂ ਇੰਜ ਝਿਜਕ ਰਹੇ ਹੋ ਜਿਵੇਂ ਮੇਰੇ ਸਾਹਮਣੇ ਹੋਵੇ।।। ਹੁਣ ਇਹ ਨਾ ਪੁੱਛ ਲਈਂ ਕਿ ਮੈਂ ਕੀ ਪਹਿਣ ਰਖਿਆ ਏ ਜਾਂ ਫਿਰ ਕੁਝ ਪਾਇਆ ਵੀ ਹੋਇਆ ਹੈ ਕਿ ਨਹੀਂ ਵਗੈਰਾ—ਵਗੈਰਾ।।। ਉਹ ਸੌਰੀ, ਪਲੀਜ਼ ਕਹੋ ਕੀ ਕਹਿ ਰਹੇ
ਸੀ?
ਮੈਡਮ ਮੈਂ ਤੁਹਾਡੇ ਤੋਂ।।। ਮੇਰਾ ਭਾਵ ਹੈ ਮੇਰੀ ਇੱਕ ਇੱਛਾ ਹੈ। ਬੱਚਿਆ! ਇੱਛਾਵਾਂ ਨੂੰ ਦਬਾਉਣਾ ਸਿੱਖ।।।। ਅਵਾਜ਼ ਨੇ ਇਕ ਨਾਟਕੀ
ਲਹਿਜ਼ੇ ਨਾਲ ਕਿਹਾ।
ਜੀ।।। ਅਲਤਮਸ਼ ਨੇ ਸਚਮੁਚ ਕਿਸੇ ਬਰਖੁਰਦਾਰ ਵਾਲਾ ਜਵਾਬ ਦਿੱਤਾ। ਓਏ ਬੋਲ—ਬੋਲ, ਮੈਂ ਤਾਂ ਮਜ਼ਾਕ ਕਰ ਰਹੀ ਸੀ।
ਪਰ ਮੈਂ ਮਜ਼ਾਕ ਨਹੀਂ ਕਰ ਰਿਹਾ।
ਪਰ ਹਾਂ ਤੂੰ ਕੁਝ ਕਰਵੀ ਤਾਂ ਨਹੀਂ ਰਿਹਾ, ਮੇਰਾ ਮਤਲਬ ਕਿ ਕੁਝ ਕਹਿ ਵੀ ਤਾਂ ਨਹੀਂ ਰਿਹਾ।
ਕਹਾਂਗਾ। ਕਦੋਂ?
ਹੁਣੇ ਇਸੇ ਵੇਲੇ। ਫੇਰ ਕਹਿ ਨਾ।
ਮੈਂ ਆਪ ਜੀ ਨੂੰ ਇਕ ਪ੍ਰਾਥਨਾ ਕਰ ਰਿਹਾ ਹਾਂ। ਅਲਤਮਸ਼ ਨੇ ਕਿਹਾ। ਤੁਸੀਂ ਹੁਕਮ ਵੀ ਕਰ ਸਕਦੇ ਹੋ।
ਇਹ ਤਾ ਤੁਹਾਡਾ ਬੜੱਪਣ ਹੈ।
ਯਾਦ ਏ! ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਆਉਂਣ ਵਾਲੇ ਐਲਬਮ ਦੀਆਂ ਕੁਝ ਮੂਵਮੈਂਟਸ ਤੋਂ ਮੈਂ ਸੰਤੁਸ਼ਟ ਨਹੀਂ ਹਾਂ, ਮੈਂ ਉਸ ਤੇ ਹੋਰ ਕੰਮ ਕਰਨਾ ਚਾਹੁੰਦਾ ਹਾਂ।
ਹਾਂ ਕਿਹਾ ਤਾਂ ਸੀ, ਫੇਰ ਕੀ ਸੋਚਿਆ ਤੁਸੀ? ਦੱਸੋ ਨਾ। ਆਵਾਜ਼ ਵਿੱਚ ਹੁਣ ਪੂਰੀ ਤਰਾਂ ਸੰਜਮ ਅਤੇ ਨਰਮੀ ਸੀ। ਆਵਾਜ਼ ਵਿੱਚ ਜਗਿਆਸਾ ਤੇ ਬੜੱਪਣ ਝਾਕਦਾ ਸੀ।
ਤੁਸੀਂ ਹੁਣੇ ਥੋੜ੍ਹੀ ਦੇਰ ਪਹਿਲਾਂ ਹੱਸੇ ਸੀ।।।।
ਹਾਂ! ਪਰ ਤੁਹਾਡੇ ਤੇ ਨਹੀਂ ਸੀ ਹੱਸੀ। ਮੈਂ ਤੁਹਾਡੀ ਤੌਹੀਨ ਨਹੀਂ ਕਰ
ਸਕਦੀ। ਤੁਸੀਂ ਅਜਿਹਾ ਸੋਚ ਵੀ ਕਿਵੇਂ ਲਿਆ ਕਿ ਮੈਂ ਤੁਹਾਡੇ ਤੇ ਹੱਸ ਸਕਦੀ ਹਾਂ।
ਅੋਏ—ਹੋਏ, ਤੁਸੀਂ ਗੱਲ ਨੂੰ ਕਿਤੋਂ ਦਾ ਕਿਤੇ ਲੈ ਗਏ। ਮੇਰਾ ਭਾਵ ਸੀ।।। ਮੈਂ ਕਹਿ ਰਿਹਾ ਸੀ ਕਿ ਅਸੀਂ ਤੁਹਾਡਾ ਉਹ ਹਾਸਾ ਰਿਕਾਰਡ ਕਰ ਲਈਏ?
ਕੀ ਮਤਲਬ? ਮੈਂ ਕੁਝ ਸਮਝੀ ਨਹੀਂ।
ਇਸ ਵਿੱਚ ਸਮਝਣ ਦੀ ਕੀ ਗੱਲ ਹੈ ਮਿਸ ਸੇਲੀਨਾ, ਮੈਂ
ਤਾਂ ਸਿਰਫ ਇਹ ਕਹਿ ਰਿਹਾ ਹਾਂ ਕਿ ਅਸੀਂ ਤੁਹਾਡਾ ਇਹ ਹਾਸਾ ਰਿਕਾਰਡ ਕਰਾਂਗੇ ਤੇ ਐਲਬਮ ਵਿਚ ਕਿਸੇ ਖਾਸ ਪੁਆਇੰਟਸ ਤੇ ਜੋੜ ਲਵਾਂਗੇ। ਕੁਝ ਰਿਕਾਰਡਿੰਗ ਸਾਨੂੰ ਮੁੜਕੇ ਕਰਨੀ ਪਵੇਗੀ। ਖਾਸ ਕਰਕੇ ਤੀਸਰੇ ਸੌਂਗ—“ਆਓ ਜਨਾਬ ਤੁਮਕੋ, ਕਿਨਾਰੋਂ ਪੇ ਲੇ ਚਲੂੰ” ਵਿੱਚ ਤਾਂ ਮੈਂ ਉਸ ਰੋਹਬਦਾਰ ਹਾਸੇ ਨੂੰ ਕਈ ਜਗ੍ਹਾ ਜੋੜਨਾ ਚਾਹੁੰਦਾ ਹਾਂ। ਤੁਸੀਂ ਦੇਖਣਾ ਉਸਦਾ ਇਸ ਇੰਪੈਕਟ ਪੂਰੀ ਤਰਾਂ ਬਦਲ ਜਾਵੇਗਾ। ਫੈਨਟਾਸਟਿਕ, ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਉਸ ਹਾਸੇ ਨੂੰ ਨੌਜਵਾਨ ਕਿਸ ਲਹਿਜ਼ੇ ਵਿੱਚ ਲੈਣਗੇ?
ਅੱਛਾ! ਹੁਣ ਆਵਾਜ਼ ਪੂਰੀ ਤਰਾਂ ਨਰਮ ਤੇ ਗੰਭੀਰ ਸੀ। ਪਰ ਫੇਰ ਵੀ ਵਿਸ਼ਵਾਸ ਦੀ ਇਕ ਹਲਕੀ ਜਿਹੀ ਝਲਕ ਮਹਿਸੂਸ ਹੁੰਦੀ ਸੀ।
ਤੁਸੀਂ ਦੇਖਣਾ ਸਾਡੀ ਕੀਤੀ ਮਿਹਨਤ ਤੇ ਖਰਚਾ ਬੇਕਾਰ ਨਹੀਂ ਜਾਏਗਾ। ਬਿਲਕੁਲ ਲਗਦਾ।।। ਇੰਜ ਲੱਗੇਗਾ ਕਿ ਚੰਦ੍ਰਮਾ ਫਲਕ ਤੋਂ ਹੇਠਾਂ ਝਾਕ
ਰਿਹਾ ਹੈ ਅਤੇ ਦਰਿਆਈ ਲਹਿਰਾਂ ਬਦਨ ਲੁਕਾਉਣ ਲਈ ਉੱਥਲ—ਪੁੱਥਲ ਕਰ ਰਹੀਆਂ ਨੇ, ਤੁਸੀਂ ਉਹ ਹਾਸੇ ਦੀ ਕੀਮਤ ਨਹੀਂ ਜਾਣ ਸਕਦੇ। ਲਹਿਰਾਂ ਦਾ ਜਬ—ਤਰੰਗ ਵਜਦਾ ਹੈ ਉਸ ਵਿੱਚ।
ਤੁਸੀਂ ਆਪਣੇ ਫਨ ਦੇ ਮਾਹਿਰ ਹੋ, ਪਰ ਕੀ ਤੁਹਾਨੂੰ ਸਚਮੁਚ ਅਜਿਹਾ ਲੱਗਦਾ ਹੈ?
ਐ ਮੈਡਮ ਸਿਤਾਰਿਆਂ ਦੀ ਜਗਮਗ ਨੂੰ ਸਦਾ ਦੂਜਿਆਂ ਦੇ ਸਰਾਹਿਆ ਹੈ, ਉਹ ਖੁਦ ਆਪਣੀ ਅਹਿਮੀਅਤ ਨਹੀਂ ਜਾਣ ਸਕਦੇ। ਤੁਹਾਨੂੰ ਵੀ ‘ਮਿਸ ਵਰਲਡ’ ਦੇਖਣ ਵਾਲਿਆਂ ਨੇ ਹੀ ਬਣਾਇਆ ਏ, ਤੁਹਾਨੂੰ ਆਪ ਨੂੰ ਕੀ ਪਤਾ ਸੀ ਕਿ ਤੁਸੀਂ ਕੀ ਹੋ? ਤੁਸੀਂ ਤਾਂ ਦਫ਼ਤਰਾਂ ਵਿਚ ਨੌਕਰੀ ਭਾਲਦੇ ਫਿਰਦੇ ਸੀ।
ਹੁਣ ਮੈਂ ਕੀ ਕਹਾਂ।।। ਆਵਾਜ਼ ਜਿਵੇਂ ਆਪਣੀ ਹੀ ਖਾਮੋਸ਼ੀ ਦੇ ਸਮੁੰਦਰ ਵਿਚ ਡੁੱਬ ਗਈ। ਸੁਪਰਸਟਾਰ ਸੇਲਿਨਾ ਨੰਦਾ ਇਹ ਸੁਣ ਕੇ ਕੁਝ ਨਾ ਬੋਲ ਸਕੀ। ਐਂ ਲਗਦਾ, ਜਿਵੇਂ ਆਵਾਜ਼ ਕਿਤੇ ਦੂਰ ਖ਼ਲ੍ਹਾ ਵਿੱਚ ਕੋਈ ਰਾਗ ਛੇੜ ਕੇ ਸੂਰਜ ਉਗਾ ਲਿਆਉਣ ਲਈ ਕੂਚ ਕਰ ਗਈ ਹੋਵੇ।
ਅਸਲ ਵਿਚ ਵਿਸ਼ਵ—ਸੁੰਦਰੀ ਦੇ ਖ਼ਿਤਾਬ ਨਾਲ ਨਵਾਜ਼ੀ ਜਾ ਚੁੱਕੀ ਸੇਲਿਨਾ ਨੰਦਾ ਕੁਝ ਟੀ।ਵੀ। ਸੀਰੀਅਲਾਂ ਜਾਂ ਫਿਲਮਾਂ ਵਿਚ ਕੰਮ ਕਰਨ ਉਪਰੰਤ ਇੱਕ ਪੋਪ ਗਾਇਕਾ ਵਜੋਂ ਪ੍ਰਸਿੱਧ ਹੁੰਦੀ ਜਾ ਰਹੀ ਸੀ। ਉਸਦਾ ਇਕ ਨਵਾਂ ਐਲਬਮ ਤਿਆਰ ਹੋ ਰਿਹਾ ਸੀ, ਜਿਸ ਦਾ ਇਹ ਨਿਰਮਾਤਾ ਡਬਨਿਲ ਵਿਚ ਰਹਿੰਦਾ ਸੀ। ਰਾਤ ਦੇ ਦੋ—ਢਾਈ ਵਜੇ ਸੇਲੀਨਾ ਨਾਲ ਐਲਬਮ ਦੇ ਰੀਸ਼ੂਟ ਦੀ ਗੱਲ ਕਰਨ ਮਗਰੋਂ, ਉਸਦਾ ਦਿਮਾਗ ਇਸ ਕੰਮ ਵਿੱਚ ਲੱਗ ਗਿਆ। ਇਸ ਤੇ ਭਾਰੀ ਖਰਚ ਆਉਣ ਤੇ ਵੀ ਪਤਾ ਨਹੀਂ ਕਿਉਂ ਉਸਨੂੰ ਯਕੀਨ ਸੀ ਤੇ ਸੇਲੀਨਾ ਦੀਆਂ ਤਰੀਕਾਂ ਮਿਲਣ ਦਾ ਇੰਤਜ਼ਾਰ ਕਰਨ ਲੱਗ ਪਿਆ ਸੀ। ਉਸਦੇ ‘ਵਿਲਾ’ ਵਿੱਚ ਦੇ ਰੈਸਟ ਹਾਊਸ ਵਿੱਚ ਠਹਿਰੇ ਫਿਲੀਪੀਨ ਦੇ ਦੋਵੇ ਮਹਿਮਾਨ ਵੀ ਇਸੇ ਸਿਲਸਿਲੇ ਵਿੱਚ ਉਸਨੂੰ ਮਿਲਣ ਆਏ ਸਨ। ਅਡ—ਅਡ ਮੁਲਕਾਂ ਦੇ ਲੋਕਾਂ ਨਾਲ ਗਲਬਾਤ ਕਰਨ ਵਿਚ ਸਭ ਤੋਂ ਵੱਡੀ ਮੁਸ਼ਕਲ ਇਹੀ ਸੀ ਕਿ ਸੰਸਾਰ ਦੇ ਵੱਖ—ਵੱਖ ਹਿੱਸਿਆਂ ਵਿਚ ਦਿਨ—ਰਾਤ ਦੇ ਆਲਮ ਵੱਖਰੇ ਹੁੰਦੇ ਹਨ, ਸਮਾਂ ਵੱਖ ਹੁੰਦਾ ਹੈ ਅਤੇ ਇਸ ਤਰਾਂ ਬਹੁਮੁਲਕੀਆ ਕੰਮਾਂ ਵਿੱਚ ਲੱਗੇ ਲੋਕਾਂ ਦੇ ਲਈ ਆਪਣੇ ਆਪ ਨੂੰ ਚੌਵੀ ਘੰਟੇ ਹਾਜ਼ਰ ਰੱਖਣਾ ਉਨ੍ਹਾਂ ਦੀ ਵਪਾਰਕ ਜ਼ਰੂਰਤ ਬਣ ਗਿਆ ਸੀ।
ਡਬਲਿਨ ਤੋਂ ਥੋੜੀ ਦੂਰ ਸ਼ੇਨਾਨ ਵਿਚ ਇਕ ਸਟੂਡੀਓ ਵੀ ਇਸ ਵਿਲਾ ਦੇ ਮਾਲਕ ਅਲਤਮਸ਼ ਨੇ ਬਣਾ ਰੱਖਿਆ ਸੀl ਜਿਥੇ ਦੁਨੀਆਂ ਭਰ ਦੇ ਲੋਕੀ ਉਸਦੇ
ਸੰਪਰਕ ਵਿੱਚ ਰਹਿੰਦੇ ਸਨ। ਪਿਛਲੇ ਕੁਝ ਵਰਿ੍ਹਆਂ ਤੋਂ ਭਾਰਤੀ ਕਲਾਕਾਰਾਂ ਦਾ ਰੁਝਾਣ ਵੀ ਇਸ ਅੰਤਰ ਰਾਸ਼ਟਰੀ ਪ੍ਰੋਜੈਕਟ ਵੱਲ ਹੋ ਗਿਆ ਸੀ। ਇਸਦੇ ਦੋ ਕਾਰਨ ਸੀ, ਇਕ ਤਾਂ ਹਾਲੀਵੁਡ ਫਿਲਮ ਜਗਤ ਵਿਚ ਗੀਤ—ਸੰਗੀਤ ਦੀ ਕੋਈ ਖਾਸ ਅਹਮਿਅਤ ਨਹੀਂ ਸੀ ਰਹਿ ਗਈ ਤੇ ਦੂਸਰੇ ਭਾਰਤੀ ਫਿਲਮਾਂ ਦਾ ਇੱਥੇ ਵਿਭਿੰਨ ਭਾਸ਼ਾਵਾਂ ਤੇ ਸੰਸਕ੍ਰਿਤੀਆਂ ਹੋਣ ਕਰਕੇ ਬੜਾ ਬਾਜ਼ਾਰ ਉਪਲਬਧ ਸੀ।
ਅਲਤਮਸ਼ ਇਹ ਸਭ ਜਾਣਦਾ ਸੀ।
ਏਸ਼ੀਆ ਦੇ ਕੁਝ ਮੁਲਕਾਂ ਦਾ ਇਹ ਰੁਝਾਣ ਸੀ ਕਿ ਏਥੇ ਯੂਰੋਪ ਜਾਂ ਅਮਰੀਕੀ ਮੁਲਕਾਂ ਵਿਚ ਸਥਾਪਿਤ ਗੁਣਵੱਤਾ ਨੂੰ ਵਧੇਰੇ ਭਰੋਸੇਯੋਗ ਜਾਣਿਆ ਜਾਂਦਾ ਸੀ। ਉੱਥੇ ਦੇ ਲੋਕ ਭਾਵੇਂ ਇਨ੍ਹਾਂ ਦੇਸ਼ਾਂ ਦੀ ਸੰਪੰਨਤਾ ਅਤੇ ਆਰਥਿਕ ਮਜ਼ਬੂਤੀ ਨੂੰ ਨਫਰਤ ਦੀ ਨਿਗਾਹ ਨਾਲ ਦੇਖਦੇ ਹੋਣ, ਪਰ ਮਨ ਹੀ ਮਨ ਉਨ੍ਹਾਂ ਦੀ ਨਕਲ ਕਰ ਉਨ੍ਹਾਂ ਦੇ ਵਾਂਗ ਬਣਨ ਦੀ ਕੋਸ਼ਿਸ਼ ਹਰ ਇਨਸਾਨ ਵਿੱਚ ਰਹਿੰਦੀ ਸੀ। ਭਾਰਤ ਵੀ ਉਨ੍ਹਾਂ ਮੁਲਕਾਂ ਵਿੱਚੋਂ ਇੱਕ ਸੀ। ਇਹੀ ਕਾਰਣ ਸੀ ਕਿ ਜੇਕਰ ਕਿਸੇ ਭਾਰਤੀ ਨੂੰ ਮਾਨਤਾ ਜਾਂ ਸਫਲਤਾ ਚਾਹਤ ਹੁੰਦੀ ਸੀ ਤਾਂ ਉਹ ਪਹਿਲਾਂ ਇਨਾਂ ਅਮੀਰ ਦੇਸ਼ਾਂ ਵੱਲ ਰੁਖ ਕਰਦਾ ਸੀ ਅਤੇ ਉਥੇ ਸੈਟ ਹੋ ਜਾਣ ਮਗਰੋਂ ਭਾਰਤ ਵਿਚ ਉਸਨੂੰ ਸਨਮਾਨਿਆ ਜਾਣ ਲਗਦਾ ਸੀ। ਮੀਡੀਆ ਵੀ ਇਸ ਰੁਝਾਣ ਨੂੰ ਪਰੋਸਣ ਵਿਚ ਵੱਡੀ ਭੂਮਿਕਾ ਦਾ ਨਿਰਵਾਹ ਕਰਦਾ ਸੀ। ਏਸ਼ੀਆ ਦੇ ਇਨ੍ਹਾਂ ਦੇਸ਼ਾਂ ਵਿਚ ਇਕ ਹੋਰ ਪਰਵਿਰਤੀ ਆਮ ਦੇਖੀ ਜਾਂਦੀ ਸੀ। ਇਥੇ ਵੀ।ਆਈ।ਪੀ। ਕਲਚਰ ਹਾਵੀ ਸੀ। ਭਾਵ ਜੇਕਰ ਕੋਈ ਆਦਮੀ ਕਿਸੇ ਖੇਤਰ ਵਿੱਚ ਸਫ਼ਲ ਹੋ ਜਾਂਦਾ ਤਾਂ ਉਸ ਨੂੰ ਵੀ।ਆਈ।ਪੀ। ਕਹਿ ਕੇ ਉਸਨੂੰ ਕਿਸੇ ਸੁਪਰਮੈਨ ਜਾਂ ਮਹਾਂਮਨੁੱਖ ਹੋਣ ਦਾ ਤਮਗਾ ਲਗਾ ਦਿੱਤਾ ਜਾਂਦਾ ਸੀ। ਇਸਦਾ ਨਤੀਜਾ ਇਹ ਹੁੰਦਾ ਸੀ ਕਿ ਇਕ ਵਾਰ ਵੀ।ਆਈ।ਪੀ। ਬਣ ਜਾਣ ਤੇ ਉਸਦੀ ਜ਼ਿੰਦਗੀ ਵਿੱਚੋਂ ਉਸਦੀ ਆਪਣੀ ਨਿਜੱਤਾ ਜੀਰੋ ਹੋ ਜਾਂਦੀ ਸੀ। ਉਸਦੀ ਹਰ ਗਲ ਨੂੰ ਕਾਮਨ ਬਣਾਇਆ ਅਤੇ ਮੰਨ ਲਿਆ ਜਾਂਦਾ ਸੀ। ਇਸੇ ਕਰਕੇ ਇਹ ਲੋਕੀ ਆਪਣੇ ਦੇਸ਼ ਵਿੱਚ ਜ਼ਿੰਦਗੀ ਸਹਿਜ ਜਾਂ ਆਤਮ—ਸੀਮਿਤ ਨਾ ਹੋਣ ਕਰਕੇ ਇਨਾਂ ਸੰਪੰਨ ਮੁਲਕਾਂ ਵਿਚ ਚਲੇ ਜਾਣਾ ਪਸੰਦ ਕਰਦੇ ਸਨ। ਕਿਉਂਕਿ ਸੰਪੰਨ ਮੁਲਕਾਂ ਵਿੱਚ ਕਿਸੇ ਇਨਸਾਨ ਲਈ ਕੋਈ ਕ੍ਰੇਜ਼ ਨਹੀਂ ਸੀ ਹੁੰਦਾ, ਕਿ ਕੋਈ ਸਮਾਜਿਕ ਜੀਵਨ ਵਿੱਚ ਇਕੱਲਾ ਘਰੋਂ ਬਾਹਰ ਹੀ ਨਾ ਜਾ ਸਕੇ। ਸੋ ਇਸ ਲਈ ਵੀ ਲੋਕੀ ਇਨ੍ਹਾਂ ਦੇਸ਼ਾਂ ਵਿਚ ਆਕੇ ਸਕੂਨ ਪ੍ਰਾਪਤ ਕਰਨ ਲੱਗੇ।
ਜਾਨ ਅਲਤਮਸ਼ ਵੀ ਭਾਵੇਂ ਕਈ ਵਰਿ੍ਹਆਂ ਤੋਂ ਇੱਥੇ ਰਹਿ ਰਿਹਾ ਸੀ, ਪਰ ਭਾਰਤ ਅਤੇ ਪਾਕਿਸਤਾਨ ਉਸਦਾ ਆਣਾ—ਜਾਣਾ ਬਣਿਆ ਰਹਿੰਦਾ। ਉਸਦੇ ਪਿਤਾ ਵੀ ਪਾਕਿਸਤਾਨੀ ਸਨ, ਜਿਨ੍ਹਾਂ ਨੇ ਆਇਰਲੈਂਡ ਵਿੱਚ ਸ਼ਾਦੀ ਕਰਕੇ ਘਰ ਵਸਾਇਆ ਸੀ। ਇਹੀ ਕਾਰਣ ਸੀ ਕਿ ਯੂਰੋਪੀਅਨ ਸਭਿਅਤਾ ਵਾਲਾ ਇਹ ਪ੍ਰੋਡੀਊਸਰ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਬਾਰੇ ਕਾਫੀ ਜਾਣਕਾਰੀ ਰੱਖਦਾ ਸੀ। ਇਥੋਂ ਦੀ ਸਭਿਅਤਾ ਅਤੇ ਭਾਸ਼ਾਈ ਗਿਆਨ ਦੀ ਖਾਸੀ ਜਾਣਕਾਰੀ ਸੀ। ਉਹ ਥੋੜ੍ਹਾ ਬਹੁਤ ਉਰਦੂ ਅਤੇ ਹਿੰਦੀ ਵੀ ਬੋਲ ਲੈਂਦਾ ਸੀ। ਅਲਤਮਸ਼ ਦੇ ਚਾਰ ਬੱਚੇ ਸਨ ਉਹ ਜਿਨ੍ਹਾਂ ਨੂੰ ਇਸਲਾਮਾਬਾਦ ਵਿੱਚ ਪੜ੍ਹਾਉਣਾ ਚਾਹੁੰਦਾ ਸੀ। ਅਸਲ ਵਿੱਚ ਇਸਲਾਮਾਬਾਦ ਵਿੱਚ ਕੁਝ ਅਜਿਹੇ ਉੱਚ ਪੱਧਰੀ ਸਕੂਲ ਵੀ ਸਨ ਜੋ ਬ੍ਰਿਟੇਨ ਦੀ ਸਭਿਅਤਾ ਅਨੁਸਾਰ ਤਾਲੀਮ ਦਿੰਦੇ ਸਨ। ਇਸੇ ਕਰਕੇ ਇਥੇ ਰਹਿ ਕੇ ਪੜ੍ਹਨ ਵਾਲੇ ਬੱਚੇ ਯੂਰੋਪੀਅਨ ਰੰਗ—ਢੰਗ ਵਿਚ ਢਲ ਜਾਣ ਦੇ ਬਾਵਜੂਦ ਏਸ਼ੀਆਈ ਮੁਲਕਾਂ ਲਈ ਅਜ਼ਨਬੀ ਨਹੀਂ ਸੀ ਰਹਿੰਦੇ। ਅਲਤਮਸ਼ ਭਲੀਭਾਂਤ ਜਾਣਦਾ ਸੀ ਕਿ ਪਾਕਿਸਤਾਨ ਦੇ ਆਪਣੇ ਪੜੋਸੀ ਮੁਲਕ ਹਿੰਦੋਸਤਾਨ ਨਾਲ ਸਬੰਧ ਚੰਗੇ ਨਹੀਂ ਹਨ। ਪਰ ਫੇਰ ਵੀ ਇਸਦਾ ਕਾਰਣ ਸਿਆਸਤਦਾਨਾਂ ਨੂੰ ਹੀ ਮੰਨਦਾ ਸੀl ਜੋ ਦੋਹਾਂ ਮੁਲਕਾਂ ਵਿਚ ਅਫ਼ਵਾਹਾਂ ਜਾਂ ਜ਼ਹਿਰ ਘੋਲਣ ਦਾ ਕੰਮ ਕਰਦੇ ਸਨ। ਉਹ ਜਾਣਦਾ ਸੀ ਕਿ ਆਵਾਮ ਦੇ ਦਿਲਾਂ ਵਿੱਚ ਦੂਰੀਆਂ ਨਹੀਂ ਹਨ ਅਤੇ ਸਭ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਹਨ। ਨਾਲੇ ਇਨ੍ਹਾਂ ਦਿਨਾਂ ਵਿਚ ਤਾਂ ਉਹ ਭਾਰਤੀ ਹੀਰੋਇਨ ਲਈ ਐਲਬਮ ਤਿਆਰ ਕਰਕੇ ਲੌਂਚ ਕਰਨ ਵਿੱਚ ਲੱਗਾ ਹੋਇਆ ਸੀ ਅਤੇ ਉਸਦੇ ਪ੍ਰਚਾਰ ਹਿੱਤ ਭਾਰਤ ਅਤੇ ਪਾਕਿਸਤਾਨ ਵਿੱਚ ਪੂਰੀ ਸ਼ਿਦੱਤ ਨਾਲ ਕੰਮ ਕਰ ਰਿਹਾ ਸੀ।
ਕੁਝ ਦਿਨਾਂ ਮਗਰੋਂ, ਤਿੰਨ ਚਾਰ ਵਾਰੀ ਮੀਟਿੰਗ ਕਰਕੇ ਜਾਨ ਅਲਤਮਸ਼ ਦੇ ਦਫ਼ਤਰ ਨੇ ਜਦ ਸੇਲੀਨਾ ਨੰਦਾ ਦੇ ਐਲਬਮ ਤੇ ਰਿਕਾਰਡਿੰਗ ਦਾ ਐਸਟੀਮੇਟ ਤਿਆਰ ਕਰਕੇ ਜੌਹਨ ਨੂੰ ਜਾਣੂੰ ਕਰਵਾਇਆ ਤਾਂ ਉਹ ਬੜਾ ਹੈਰਾਨ ਹੋਇਆ। ਇਸ ਤੇ ਬੜਾ ਭਾਰੀ ਖਰਚ ਆ ਰਿਹਾ ਸੀ। ਸੇਲੀਨਾ ਦੇ ਐਲਬਮ ਤੇ ਕੰਮ ਕਰਦਿਆਂ ਉਨ੍ਹਾਂ ਦੋਹਾਂ ਦੇ ਵਿੱਚ ਦੋਸਤਾਨਾ ਤਾਲੁਕਾਤ ਪੈਦਾ ਹੋ ਜਾਣ ਦੇ ਬਾਵਜੂਦ ਇਸ ਵੱਡੇ ਖਰਚੇ ਦੀ ਵਜਾਹ ਇਹ ਸੀ ਕਿ ਸੇਲੀਨਾ ਦੇ ਆਫ਼ਿਸ ਤੋਂ ਉਨ੍ਹਾਂ ਨੂੰ ਉਸਦੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਦੀ ਖ਼ਬਰ ਮਿਲੀ ਸੀ। ਹਾਲੀਵੁਡ ਵਿਚ ਉਸਦੀ ਸ਼ੂਟਿੰਗ ਸ਼ੁਰੂ ਹੋ ਜਾਣ ਮਗਰੋਂ ਵੀ ਅਲਤਮਸ਼ ਨੂੰ ਰਿਕਾਰਡਿੰਗ ਦੀ ਇਜ਼ਾਜ਼ਤ ਤਾਂ ਭੇਜ ਦਿੱਤੀ ਸੀ ਪਰ ਇਸਦੇ ਲਈ ਮੋਟੀ ਫੀਸ ਚਾਰਜ਼ ਕੀਤੀ ਗਈ ਸੀ। ਜਾਨ ਵੱਲੋਂ ਤਹਿ ਕੀਤੀਆਂ ਤਰੀਕਾਂ ਅਨੁਸਾਰ ਸਮਾਂ ਉਪਲਬਧ ਕਰਵਾਉਣ ਲਈ ਸੇਲੀਨਾ ਨੂੰ ਆਪਣੀ ਫਿਲਮ ਦੇ ਸ਼ਡਿਊਲ ਵਿੱਚ ਕਿਤੇ—ਕਿਤੇ ਫੇ ਰਬਦਲ ਕਰਵਾਉਣੀ ਪਈ ਸੀ, ਜਿਸਦਾ ਖ਼ਰਚਾ ਜੌਹਨ ਅਲਤਮਸ਼ ਦੀ ਕੰਪਨੀ ਤੇ ਪਾਇਆ ਜਾ ਰਿਹਾ ਸੀ।
ਅਲਤਮਸ਼ ਦੇ ਕੰਨਾਂ ਵਿਚ ਸੇਲੀਨਾ ਦੀ ਉਸ ਰਾਤ ਵਾਲੀ ਹਾਸੀ ਹੁਣ ਤੱਕ ਛਣਛਣਾ ਰਹੀ ਸੀ। ਇਕ ਪਾਸੇ ਉਸ ਖਨਕ ਨੂੰ ਐਲਬਮ ਵਿਚ ਸ਼ਾਮਿਲ ਕਰਨ ਦਾ ਜਨੂਨ ਭਰਿਆ ਜੋਸ਼ ਸੀ ਤੇ ਦੂਜੇ ਪਾਸੇ ਬਜਟ ਵਿੱਚ ਬੇਤਹਾਸ਼ਾ ਵਾਧੇ ਦੀ ਚਿੰਤਾ। ਅਲਤਮਸ਼ ਮਨ ਵਿਚ ਸੇਲੀਨਾ ਦੇ ਗਾਏ ਗੀਤਾਂ ਵਿੱਚ ਉਸਦੇ ਹਾਸੇ ਦੀ ਕਲਪਨਾ ਕਰਦਾ ਅਤੇ ਆਪ ਮੁਹਾਰੇ ਨਸ਼ੇ ਨਾਲ ਝੂਮਣ ਲੱਗ ਜਾਂਦਾ। ਉਸਦੇ ਮਨ ਵਿੱਚ ਇਹ ਵਿਸ਼ਵਾਸ ਹੋਰ ਪੁੱਖਤਾ ਹੁੰਦਾ ਜਾਂਦਾ ਕਿ ਇਸ ਹਾਸੇ ਦੀ ਬਦੌਲਤ ਗੀਤਾਂ ਦੀ ਪੂਰੀ ਕਲਾਤਮਕਤਾ ਹੀ ਆਸ਼ਿਕਾਨਾ ਹੋ ਜਾਵੇਗੀ ਅਤੇ ਨਾਲੇ ਮੌਸੀਕੀ ਵਿਚ ਵੀ ਜਾਨ ਪੈ ਜਾਵੇਗੀ। ਉਹ ਹੈਰਾਨ ਹੋ ਰਿਹਾ ਸੀ ਕਿ ਦਿਨੋ—ਦਿਨ ਸੇਲੀਨਾ ਦੀ ਲੋਕ ਪ੍ਰਿਅਤਾ ਵੱਧਦੀ ਜਾ ਰਹੀ ਹੈ, ਜਿਸ ਕਰਕੇ ਉਸ ਨਾਲ ਕੰਮ ਕਰਨਾ ਮਹਿੰਗਾ ਹੁੰਦਾ ਜਾ ਰਿਹਾ ਸੀ। ਫਿਰ ਵੀ ਉਹ ਸ਼ੁਕਰਗੁਜ਼ਾਰ ਸੀ ਕਿ ਸੇਲੀਨਾ ਨੇ ਉਸ ਦੀ ਗੱਲ ਮੰਨ ਲਈ ਤੇ ਵੱਡੇ ਬਜਟ ਦੀ ਫਿਲਮ ਦਾ ਰੀ—ਸ਼ੈਡਊਲ ਕਰਵਾ ਕੇ ਉਸ ਦੀ ਖਾਤਰ ਦੋ ਦਿਨਾਂ ਦਾ ਸਮਾਂ ਕੱਢ ਲਿਆ ਸੀ। ਨਾਲੇ ਉਸਦੇ ਲਈ ਉਜ਼ਬੇਕਿਸਤਾਨ ਤੋਂ ਸ਼ੂਟਿੰਗ ਛੱਡ ਕੇ ਬਜੱਟ ਆਇਰਲੈਂਡ ਆਉਂਣ ਦਾ ਖਰਚਾ ਵੀ ਜੁੜ ਗਿਆ ਸੀ। ਹੁਣ ਸੇਲੀਨਾ ਦਾ ਆਪਣਾ ਸਟਾਫ਼ ਵੀ ਵੱਧਦਾ ਜਾ ਰਿਹਾ ਸੀ।
ਇਸ ਵਾਰੀ ਤਾਂ ਸੇਲੀਨਾ ਨਾਲ ਟੈਲੀਫੂਨ ਤੇ ਗੱਲ ਹੋਣ ਨੂੰ ਵੀ ਤਿੰਨ—ਚਾਰ ਦਿਨ ਲੱਗ ਗਏ। ਪਰ ਅਲਤਮਸ਼ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਸੇਲੀਨਾ ਨੂੰ ਫੀਸ ਘੱਟ ਕਰਨ ਲਈ ਕਹੇ ਤੇ ਨਾ ਹੀ ਉਸਦਾ ਮਨ ਆਪਣੇ ਇਰਾਦਿਆਂ ਨੂੰ ਮੁਲਤਵੀ ਕਰਨ ਜਾਂ ਛੱਡ ਦੇਣ ਲਈ ਰਾਜ਼ੀ ਸੀ। ਆਖਿਰ ਉਸਨੇ ਐਲਬਮ ਲਾਂਚ ਕਰਨ ਤੋਂ ਪਹਿਲਾਂ ਉਸਦੇ ਹਾਸੇ ਨੂੰ ਰਿਕਾਰਡ ਕਰਨ ਦਾ ਮਨ ਬਣਾ ਲਿਆ।
ਇੱਧਰ ਸੇਲੀਨਾ ਦੇ ਨਿਊਯਾਰਕ ਵਿਚ ਛਪੇ ਇਕ ਇੰਟਰਵਿਊ ਨਾਲ ਮੀਡੀਆ ਨੂੰ ਭਿਣਕ ਲੱਗ ਗਈ ਕਿ ਉਸਦਾ ਐਲਬਮ ਲਾਂਚ ਹੋਣ ਤੋਂ ਪਹਿਲਾਂ ਉਸ ਵਿੱਚ ਕੁਝ ਖਾਮੀਆਂ ਨੂੰ ਲੈ ਕੇ ਕੋਈ ਰਿਕਾਰਡਿੰਗ ਮੁੜ ਤੋਂ ਹੋਵੇਗੀ। ਇਹ ਖ਼ਬਰ ਜਦ ਪਾਕਿਸਤਾਨ ਤੇ ਹਿੰਦੋਸਤਾਨ ਦੇ ਅਖ਼ਬਾਰਾਂ ਤੀਕ ਪਹੁੰਚੀ ਤਾਂ ਇਸਦਾ ਮਜ਼ਮੂਨ ਪੂਰੀ ਤਰ੍ਹਾਂ ਬਦਲ ਗਿਆ। ਇਸ ਨੂੰ ਕਾਫੀ ਸਪਾਈਸੀ ਬਣਾ ਦਿੱਤਾ ਗਿਆ ਤੇ ਕਈ ਵੱਡੇ ਨਾਮ ਇਸ ਨਾਲ ਜੁੜ ਗਏ ਸਨ।
ਇੱਕ ਅਖ਼ਬਾਰ ਨੇ ਤਾਂ ਏਥੇ ਤੱਕ ਲਿਖ ਦਿੱਤਾ ਕਿ ਸੇਲੀਨਾ ਆਪਣੀ ਗਾਈਕੀ ਨੂੰ ਲਤਾ ਮੰਗੇਸ਼ਕਰ ਜਾਂ ਆਸ਼ਾ ਭੌਂਸਲੇ ਤੋਂ ਕਿਸੇ ਤਰਾਂ ਘੱਟ ਨਹੀਂ ਸਮਝਦੀ। ਇਸ ਲਈ ਉਹ ਉਸਦੇ ਕੁਝ ਅੰਸ਼ ਮੁੜ ਰਿਕਾਰਡ ਕਰਵਾ ਰਹੀ ਹੈ। ਇਕ ਚੈਨਲ ਨੇ ਉਸ ਵਿਚ ਤਕਨੀਕੀ ਖਾਮੀਆਂ ਰਹਿ ਜਾਣ ਦਾ ਹਵਾਲਾ ਲਾ ਦਿੱਤਾ। ਦੱਸਿਆ ਗਿਆ ਕਿ ਨੂਰਜਹਾਂ ਨੇ ਉਸ ਵਿਚ ਸੁਧਾਰ ਕਰਨ ਦੇ ਕੁਝ ਸੁਝਾਓ ਦਿੱਤੇ ਹਨ, ਜਿਸ ਕਰਕੇ ਐਲਬਮ ਦੀ ਲਾਂਚਿੰਗ ਡੇਟ ਅੱਗੇ ਸਰਕਾ ਦਿੱਤੀ ਗਈ ਹੈ।
ਇਕ ਅਖ਼ਬਾਰ ਨੇ ਤਾਂ ਪੂਰਾ ਬਿਓਰਾ ਛਾਪ ਦਿੱਤਾ ਕਿ ਸੇਲੀਨਾ ਦੇ ਕੁਝ ਜੋੜੀਦਾਰ ਸਿੰਗਰਾਂ ਅਤੇ ਸਾਜਿੰਦਾ ਨੂੰ ਮਾਡਲਿੰਗ ਦੀ ਟ੍ਰੇਨਿੰਗ ਲਈ ਯੂਰਪ ਭੇਜਿਆਜਾ ਰਿਹਾ ਹੈ। ਮੇਡੋਨਾ ਅਤੇ ਮਾਈਕਲ ਜੈਕਸਨ ਦੇ ਟ੍ਰੇਨਰ ਰਹੇ ਇਕ ਮਸ਼ਹੂਰ ਪ੍ਰੋਡਊਸਰ ਦਾ ਇੰਟਰਵਿਊ ਵੀ ਇਸ ਸੰਬੰਧ ਵਿੱਚ ਛਾਪਿਆ ਗਿਆ ਸੀ ਕਿ ਆਵਾਜ਼ ਵਿਚ ਜਾਦੂ ਪੈਦਾ ਕਰਨ ਲਈ ਸੇਲੀਨਾ ਕਿਹੜੇ—ਕਿਹੜੇ ਗੁਰ ਸਿੱਖਣ ਤੇ ਧਿਆਨ ਦੇ ਸਕਦੀ ਹੈ।
ਸੇਲੀਨਾ ਦੀ ਬਰਾਬਰੀ ਵਾਲੀ ਇੱਕ ਹੀਰੋਇਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਫਲਾਪ ਹੋ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਸ ਉੱਪਰ ਪਹਿਲਾਂ ਹੀ ਭਾਰੀ ਖਰਚਾ ਕੀਤਾ ਜਾ ਚੁੱਕਾ ਹੈ।
ਜੌਹਨ ਅਲਤਮਸ਼ ਨੂੰ ਇਸ ਮੀਡੀਆ ਕਵਰੇਜ਼ ਦਾ ਬਿਲਕੁਲ ਹੀ ਪਤਾ ਨਾ ਲੱਗਾ ਹੋਵੇ, ਇਹ ਵੀ ਨਹੀਂ ਹੋ ਸਕਦਾ। ਪਰ ਉਸਨੇ ਤਾਂ ਇਹ ਸਾਰੀਆਂ ਗੱਲਾਂ ਹਾਸੇ ਵਿੱਚ ਉਡਾ ਦਿੱਤੀਆਂ ਸਨ ਅਤੇ ਸੇਲੀਨਾ ਦੀ ਉਸ ਰਾਤ ਦਾ ਹਾਸਾ ਉਸਦੇ ਸਿਰ ਚੜ੍ਹ ਕੇ ਬਾ—ਦਸਤੂਰ ਬੋਲਦਾ ਰਿਹਾ। ਉਸ ਦਾ ਦਫ਼ਤਰੀ ਸਟਾਫ਼ ਆਪਣੇ ਕੰਮ ਦੀ ਤਿਆਰੀ ਵਿੱਚ ਲੱਗਾ ਰਿਹਾ। ਫਿਲੀਪੀਨ ਦੀ ਇਕ ਬੀਮਾ ਕੰਪਨੀ ਨੇ ਸੇਲੀਨਾ ਨੂੰ ਇਕ ਖਾਸ ਆਫ਼ਰ ਵੀ ਭੇਜ ਦਿੱਤੀ ਸੀ ਕਿ ਉਹ ਆਪਣੀ ਆਵਾਜ਼ ਦਾ ਬੀਮਾ ਆਸਾਨ ਕਿਸ਼ਤਾ ਤੇ ਕਰਵਾ ਸਕਦੀ ਹੈ।
ਕ੍ਰਿਸਟੀਨਾ ਕੰਕਨੱਪਾ ਨਾਮ ਦੀ ਪਹਿਲਾਂ ਦੀ ਇੱਕ ਵਿਸ਼ਵਸੁੰਦਰੀ ਦੀ ਸਟੇਟਮੈਂਟ ਵੀ ਨਿਊਯਾਰਕ ਟਾਈਮ ਵਿੱਚ ਛੱਪੀ ਸੀ ਕਿ ਉਸਦੇ ਸਮੇਂ ’ਚ ਰਹੀਆਂ ਵਿਸ਼ਵ ਸੁੰਦਰੀਆਂ ਤੇ ਮੀਡੀਆ ਐਨਾ ਧਿਆਨ ਨਹੀਂ ਦਿੰਦਾ ਸੀ ਜਿੰਨਾ ਕਿ ਅਜਕਲ ਦਿੱਤਾ ਜਾ ਰਿਹਾ ਹੈ। ਉਸਨੇ ਇਸ ਗੱਲ ਨੂੰ ਲੈ ਕੇ ਵੀ ਆਲੋਚਨਾ ਕੀਤੀ ਸੀ ਕਿ ਅਜਕਲ ਇੰਟਲੈਕਚੁਅਲ ਦੁਨੀਆਂ ਵਿੱਚ ਵੀ ਸ਼ਰੀਰਿਕ ਸੁੰਦਰਤਾ ਨੂੰ ਪਹਿਲ ਦਿਤੀ ਜਾ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਿਭਿੰਨ ਸਕਿੱਲ ਡਵੈਲਪ ਦੇ ਪ੍ਰੋਗਰਾਮਾਂ ਨੂੰ ਢਾਹ ਲਾਏਗੀ। ਕੁਝ ਦਿਨਾਂ ਉਪਰੰਤ ਕ੍ਰਿਸਟੀਨਾ ਦੀ ਇੱਕ ਵੱਡੇ ‘ਪੀਸ’ ਇਨਾਮ ਦੇ ਲਈ ਨਾਮਜਦਗੀ ਕੀਤੀ ਗਈ ਸੀ।ਜਾਨ ਅਲਤਮਸ਼ ਦੇ ਦਿਲੋ—ਦਿਮਾਗ ਤੇ ਸੇਲੀਨਾ ਦਾ ਉਹ ਖਾਸ ਹਾਸਾ ਦਿਨ—ਬ—ਦਿਨ ਜਨੂਨੀ ਢੰਗ ਨਾਲ ਭਾਰੂ ਹੁੰਦਾ ਜਾ ਰਿਹਾ ਸੀ। ਉਹ ਰਾਤ ਨੂੰ ਆਪਣੇ ਨਿਜੀ ਸ਼ਿਪ ਤੇ ਪਿਆ ਹੋਇਆ ਸ਼ਰਾਬ ਦਾ ਗਿਲਾਸ ਆਪਣੀ ਛਾਤੀ ਤੇ ਰੱਖ ਕੇ ਪਾਣੀ ਵਿਚ ਤੈਰਦਾ ਜਾਂਦਾ ਅਤੇ ਉਹ ਹਾਸੇ ਦੇ ਤਸੱਵੁਰ ਵਿੱਚ ਖੋਇਆ ਰਹਿੰਦਾ। ਉਹ ਉਸ ਖਨਕਦਾਰ ਹਾਸੇ ਦੇ ਲੱਛਿਆਂ ਵਿੱਚ ਉਲਝਿਆ ਰਾਤ—ਬਰਾਤ ਆਪਣੇ ਪਠਾਨੀ ਸੂਟ ਦੇ ਕਮਰਬੰਦ ਵਿਚ ਕਸਮਸਾ ਜਾਂਦਾ ਤੇ ਸਵੇਰ ਹੁੰਦੇ ਹੀ ਆਪਣੇ ਦਫ਼ਤਰ ਵਿਚ ਜਾਕੇ ਸੇਲੀਨਾ ਦੀ ਰਿਕਾਰਡਿੰਗ ਦੇ ਕਾਗਜ਼ਾਤ ਪਲਟਨ ਲੱਗ ਜਾਂਦਾ। ਉਸਨੂੰ ਸੌ ਪ੍ਰਤੀਸ਼ਤ ਉਮੀਦ ਸੀ ਕਿ ਦੁਨੀਆਂ ਭਰ ਵਿੱਚ ਨਵੀਂ ਪੀੜ੍ਹੀ ਪੇਟ ਤੇ ਮੋਬਾਇਲ ਰੱਖਕੇ ਉਸਦੇ ਗੀਤਾਂ ਦੇ ਸਹਾਰੇ ਰਾਤ ਦੇ ਆਲਮ ਨੂੰ ਸਵੀਕਾਰ ਕਰੇਗੀ। ਉਸਦੇ ਖੂਬਸੂਰਤ ਤਕਨੀਕੀ ਨਿਰਦੇਸ਼ਨ ਵਿਚ ਝੂਮਦੇ ਸਾਜੀਆਂ ਦੀ ਤਰਜ਼ ਦੇ ਨਾਲ ਸੇਲੀਨਾ ਦੀ ਹਾਸੀ ਨੌਜਵਾਨ ਗਬਰੂਆਂ ਦੇ ਦਿਲਾਂ ਤੇ ਥਿਰਕੇਗੀ ਅਤੇ ਉਸ ਦੀਆਂ ਤਿਜ਼ੋਰੀਆਂ ਨੂੰ ਭਰਪੂਰ ਹੁੰਦੀਆਂ ਰਹਿਣਗੀਆਂ। ਨਾ ਤਾਂ ਅਲਤਮਸ਼ ਨੂੰ ਹੀ ਯਾਦ ਰਹਿੰਦਾ ਤੇ ਨਾ ਹੀ ਕਿਸੇ ਹੋਰ ਨੂੰ, ਕਿ ਮਿਯਾਮੀ ਤਟ ਤੇ ਸੇਲੀਨਾ ਨੇ ਕਦੇ ਆਪਣੀ ਜ਼ਿੰਦਗੀ ਦਾ ਮਕਸਦ ਅਪਾਹਿਜਾਂ ਦੀ ਬੇਹਤਰੀ ਦੇ ਲਈ ਕੰਮ ਕਰਨ ਦਾ ਕਹਿ ਕੇ ਕੋਈ ਤਾਜ ਪਹਿਨਿਆ ਸੀ। ਅੱਜ ਉਸਦੀ ਆਵਾਜ਼ ਦੀਆਂ ਉਮੰਗਾਂ ਦੁਨੀਆਂ ਭਰ ਦੇ ਹਸੀਨ ਤੇ ਜਵਾਨ ਬਾਸ਼ਦਿਆਂ ਨੂੰ ਬੇਚੈਨ ਕਰ ਦੇਣ ਦੇ ਸੁਪਨੇ ਦੇਖ ਰਹੀਆਂ ਹਨ। ਇਸੇ ਸੁਪਨੇ ਨੂੰ ਹਕੀਕਤ ਵਿਚ ਬਦਲ ਦੇਣ ਲਈ ਜਾਨ ਅਲਤਮਸ਼ ਵਰਗਾ ਨਾਮੀ ਗਿਰਾਮੀ ਨਿਰਮਾਤਾ—ਨਿਰਦੇਸ਼ਕ ਮਹਿਫਲਾਂ ਘੜ੍ਹ ਰਿਹਾ ਸੀ। ਪਰ ਸਮਾਂ ਆਪਣੀ ਰਫ਼ਤਾਰ ਨਾਲ ਵੱਧਦਾ ਰਿਹਾ।
ਸੇਲੀਨਾਂ ਨੂੰ ਨਿਊਯਾਰਕ ਸ਼ਹਿਰ ਬਹੁਤ ਪਸੰਦ ਸੀ। ਉਸਨੂੰ ਸਭ ਤੋਂ ਚੰਗੀ ਗੱਲ ਇਹ ਲੱਗਦੀ ਕਿ ਭਾਰਤ ਵਾਂਗ ਉਸਨੂੰ ਮਹਾਨ ਔਰਤ ਮੰਨ ਕੇ ਕਦਮ—ਕਦਮ ਤੇ ਕਿਸੇ ਭੀੜ੍ਹ ਨੇ ਉਸਦਾ ਰਾਹ ਨਹੀਂ ਸੀ ਰੋਕਿਆ। ਇੱਥੇ ਵੀ ਉਹ ਸੈਲੀਬ੍ਰੀਟੀ ਸੀ। ਉਸਦੇ ਸੀਰੀਅਲ ਜਾਂ ਫਿਲਮ ਦੇ ਪੋਸਟਰ ਇੱਥੇ ਵੀ ਬਹੁਤ ਲੱਗਿਆ ਕਰਦੇ ਸਨ, ਪਰ ਫੇਰ ਵੀ ਇਥੇ ਉਹ ਬੇਧੜਕ ਘੁੰਮਦੀ ਹੋਈ ਕੱਲੀ ਸੈਂਟ੍ਰਲ ਪਾਰਕ ਦੇ ਉੱਚੇ—ਨੀਂਵੇ ਰਸਤਿਆਂ ਤੇ ਚਹਿਲ ਕਦਮੀ ਕਰਨ ਦਾ ਆਨੰਦ ਮਾਣ ਸਕਦੀ ਸੀ। ਟਾਈਮ ਸਕਵਾਇਰ ਤੇ ਜਾਕੇ ਆਪਣੇ ਮਨ ਦੀ ਆਈਸਕ੍ਰੀਮ ਖਾ ਸਕਦੀ ਸੀ। ਅੰਪਾਇਰ ਸਟੇਟ ਬਿਲਡਿੰਗ ਦੇ ਇਰਦ—ਗਿਰਦ ਹੀ ਨਹੀਂ ਸਗੋਂ ਗਗਨ ਚੁੰਬੀ ਉਚਾਈ ਤੇ ਚੜ੍ਹ ਕੇ ਜ਼ਿੰਦਗੀ ਵਿਚ ਉੱਚਆਈਆਂ ਦੀਆਂ ਕਦਰਾਂ—ਕੀਮਤਾਂ ਜਾਣ ਸਕਦੀ ਸੀ। ਜਦੋਂ ਚਾਹੇ ਉਹ ਕੱਲੀ ਜਾਂ ਦੋਸਤਾਂ—ਮਿੱਤਰਾਂ ਨਾਲ ਰਾਤ—ਦਿਨ ਦੇ ਕਿਸੇ ਵੀ ਪਹਿਰ ਹਡਸਨ ਨਦੀ ਤੇ ਬਿਜਲੀ ਨਾਲ ਜਗਮਗਾਉਂਦੇ ਜਹਾਜ਼ਾਂ ਤੇ ਸੈਰ ਕਰਕੇ ਆਨੰਦ ਪ੍ਰਾਪਤ ਕਰ ਸਕਦੀ ਸੀ ਜਾਂ ਫੇਰ ਮਿੰਟਾਂ ਵਿੱਚ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਪਹੁੰਚਣ ਲਈ ਜੇ ਐਫ ਦੀ ਹਵਾਈ ਪੱਟੀ ਤੋਂ ਉਡਾਨ ਭਰ ਸਕਦੀ ਸੀ। ਉਸਨੇ ਨਿਊਯਾਰਕ ਸ਼ਹਿਰ ਦੇ ਚਾਰ ਮੰਜਿਲਾ ਮੈਟ੍ਰੋ ਸਿਸਟਮ ਵਿਚ ਦੇਸੀ—ਬਦੇਸੀ ਕਈ ਨਸਲਾਂ ਦੇ ਲੋਕਾਂ ਨਾਲ ਅਪਣੱਤ ਭਰਿਆ ਸਫ਼ਰ ਕਈ ਵਾਰ ਕੀਤਾ ਸੀ।
ਇਕ ਵਾਰੀ ਉਹ ਰਾਤ ਦੇ ਤਿੰਨ ਵਜੇ ਸ਼ਹਿਰ ਭਰ ਵਿੱਚ ਲੱਗੇ ਆਪਣੇ ਪੋਸਟਰਾਂ ਤੇ ਹੋਰਡਿੰਗਜ਼ ਨੂੰ ਦੇਖਣ ਲਈ ਇਕ ਛੋਟਾ ਗਾਊਨ ਪਾ ਕੇ ਨਿਕਲ ਗਈ ਸੀ। ਇਹ ਸ਼ਹਿਰ ਸੁਪਨਿਆ ਦੀਆਂ ਉਚਾਈਆਂ ਨੂੰ ਕਦੇ ਘੱਟ ਨਹੀਂ ਸੀ ਹੋਣ ਦਿੰਦਾ ਅਤੇ ਨਾ ਹੀ ਸੁਪਨਿਆਂ ਦੇ ਪੂਰਨ ਹੋ ਜਾਣ ਤੇ ਕਿਸੇ ਨੂੰ ਸੋਨੇ ਦੇ ਪਿੰਜ਼ਰੇ ਵਿੱਚ ਕੈਦ ਹੀ ਕਰਦਾ ਸੀ। ਇਸੇ ਕਰਕੇ ਉਹ ਇਸ ਸ਼ਹਿਰ ਨੂੰ ਪਸੰਦ ਕਰਦੀ ਸੀ। ਸ਼ੂਟਿੰਗ ਕਰਕੇ ਥੱਕੇ—ਟੁੱਟੇ ਸਰੀਰ ਨੂੰ ਆਰਾਮ ਦੇਣ ਦੀ ਨਿਯਤ ਨਾਲ ਸੇਲੀਨਾ ਕਈ ਵਾਰ ਇੱਥੇ ਦੇ ਰਾਹਤ ਕੇਂਦਰਾਂ ਵਿੱਚ ਚਹਿਲ ਕਦਮੀ ਕਰਨ ਚਲੀ ਜਾਂਦੀ ਸੀ। ਇੱਥੇ ਦੁਨੀਆਂ ਭਰ ਦੇ ਰਾਹਤ ਸਿਸਟਮ ਮੌਜੂਦ ਸਨ। ਦੁਨੀਆਂ ਭਰ ਦਾ ਭੋਜਨ ਉਪਲਬਧ ਹੁੰਦਾ। ਇੱਥੇ ਇਨਸਾਨੀ ਰੰਗ—ਰੂਪ, ਨਸਲ—ਆਕਾਰ ਕੋਈ ਮਾਨੇ ਨਾ ਰੱਖਦਾ। ਸਗੋਂ ਉਸਦੀ ਮਾਨਸਿਕਤਾ ਨੂੰ ਪੂਰੀ ਫਰੀਡਮ, ਪੂਰੀ ਲਿਬਰਟੀ ਤਾਂ ਇੱਥੇ ਹੀ ਪ੍ਰਪਾਤ ਹੁੰਦੀ ਸੀ। ਨਿਊਯਾਰਕ ਦਾ ‘ਸਟੈਚੂ ਆਫ਼ ਲਿਬਰਟੀ’ ਵੀ ਉਸ ਦੀ ਮਨ ਪਸੰਦ ਜਗ੍ਹਾ ਸੀ। ਸ਼ਾਇਦ ਹੀ ਦੁਨੀਆਂ ਦਾ ਕੋਈ ਦੂਸਰਾ ਸ਼ਹਿਰ ਕਾਲੇ—ਗੋਰੇ, ਮੋਟੇ—ਪਤਲੇ, ਲੰਬੇ—ਬੌਣੇ ਇਨਸਾਨੀ ਬੁਤਾਂ ਨੂੰ ਇਸ ਭਾਂਤ ਸਵੀਕਾਰ ਕਰਦਾ ਹੋਵੇਗਾ।
ਆਪਣੇ ਰੁਝੇਂਵਿਆਂ ਭਰੇ ਸਮੇਂ ਵਿੱਚੋਂ ਸੇਲੀਨਾ ਨੂੰ ਜਦ ਵੀ ਕਦੇ ਵਿਹਲ ਮਿਲਦੀ ਤਾਂ ਉਹ ਉਸਨੂੰ ਨਿਊਯਾਰਕ ਵਿਚ ਹੀ ਰਹਿ ਕੇ ਬਿਤਾਉਣਾ ਪਸੰਦ ਕਰਦੀ ਸੀ। ਹਾਲਾਂ ਕਿ ਅਜਿਹਾ ਬਹੁਤ ਘੱਟ ਹੁੰਦਾ ਕਿ ਉਸ ਨੂੰ ਕਦੇ ਵਿਹਲ ਮਿਲ ਸਕੇ। ਪਰ ਨਿਊਯਾਰਕ ਆਉਣ ਦੇ ਮੌਕੇ ਉਸਨੂੰ ਕਿਸੇ ਨਾ ਕਿਸੇ ਬਹਾਨੇ ਮਿਲ ਹੀ ਜਾਇਆ ਕਰਦੇ ਸਨ।
ਇਕ ਵਾਰ ਇਕ ਜਾਪਾਨੀ ਫਿਲਮ ਦੇ ਪ੍ਰੀਮੀਅਮ ਤੇ ਜਦ ਉਹ ਏਥੇ ਆਈ, ਤਾਂ ਇਕ ਮਸ਼ਹੂਰ ਹੋਟਲ ਵਿਚ ਹੋ ਰਹੀ ਇਕ ਅੰਤਰਰਾਸ਼ਟਰੀ ਸੰਗੋਸ਼ਠੀ ਦੀ ਵਿਸ਼ੇਸ਼ ਮਹਿਮਾਨ ਬਣਨ ਦਾ ਮੌਕਾ ਵੀ ਮਿਲਿਆ ਸੀ। ਇੱਥੇ ਇੱਕ ਜਾਪਾਨੀ ਮਾਡਲ ਦੀ ਸਾਰਥਕ ਤੇ ਅਰਥ ਭਰਪੂਰ ਸਪੀਚ ਨੇ ਉਸ ਦੀਆਂ ਅੱਖਾਂ ਖੋਲ ਦਿੱਤੀਆਂ। ਜਦ ਉਸਨੇ ਕਿਹਾ—ਦੇਸ਼ ਬੇਹਤਰ ਮਾਡਲ ਬਣਨ ਖ਼ਾਤਿਰ ਕੱਦ ਵਧਾਉਣ ਲਈ ਕਹਿੰਦੇ ਹਨ, ਕਈ ਗੋਰੇਪਨ ਦੀ ਚੁਨੌਤੀ ਦਿੰਦੇ ਹਨ। ਕਿਤੇ ਵੱਡੇ ਨੇਤ੍ਰਾਂ ਨੂੰ ਸੁੰਦਰਤਾ ਦਾ ਪੈਮਾਨਾ ਮੰਨਿਆ ਜਾਂਦਾ ਹੈ ਤੇ ਕਿਤੇ ਭਾਰੀ ਛਾਤੀਆਂ ਨੂੰ। ਭਰ ਦੁਨੀਆਂ ਵਿੱਚ ਕਈ ਨਸਲਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਰੰਗ ਗੋਰਾ ਨਹੀਂ ਹੁੰਦਾ, ਗਰਦਨ ਛੋਟੀ ਹੁੰਦੀ ਹੈ, ਅੱਖਾਂ ਛੋਟੀਆਂ, ਵਾਲ ਕਾਲੇ, ਚਮਕੀਲੇ ਜਾਂ ਸੁਨਿਹਰੇ ਨਹੀਂ ਹੁੰਦੇ, ਕਦ ਛੋਟਾ ਹੁੰਦਾ ਹੈ। ਤੁਸੀਂ ਅਜਿਹੀਆਂ ਕਸੋਟੀਆਂ ਦੇ ਕਾਰਨ ਕਈ ਦੇਸ਼ਾਂ ਦੇ ਲੋਕਾਂ ਨੂੰ ਬੇ—ਉਮੀਦ ਕਰ ਦਿੰਦੇ ਹੋ, ਮਨ੍ਹਾ ਕਰ ਦਿੰਦੇ ਹੋ, ਤ੍ਰਿਸਕ੍ਰਿਤ ਕਰਦੇ ਹੋ। ਅਜਿਹਾ ਕਰਕੇ ਆਪਣੇ ਵਾਸਤੇ ਵਿਸ਼ਵ ਪੱਧਰੀ ਪਦਵੀਆਂ ਪ੍ਰਾਪਤ ਕਰਨ ਦਾ ਤੁਹਾਨੂੰ ਕੀ ਹੱਕ ਹੈ? ਤੁਸੀਂ ਸਿਰਫ ਇਕ ਸੈਗਮੈਂਟ ਦਾ ਪ੍ਰਤੀਨਿਧੀ ਹੋ ਕੇ ਯੂਨੀਵਰਸਲ ਕਿਵੇਂ ਕਹਾ ਸਕਦੇ ਹੋ? ਸੋ ਇਹ ਛਲ ਹੈ, ਕਪਟ ਹੈ।
ਇਸੇ ਲਈ ਤਾਂ ਸੇਲੀਨਾ ਨੇ ਸਿਰਫ਼ ਸੁੰਦਰਤਾ ਦੇ ਸਹਾਰੇ ਸਮਾਂ ਬਿਤਾਉਣਾ ਤਿਆਗ ਕੇ ਆਪਣੇ ਹੁਨਰ ਨੂੰ ਵਧਾਉਣ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ। ਇਸ ਵਿਚ ਬੁੱਧੀਮੱਤਾ ਦੀ ਵਿਆਵਸਾਇਕ ਹਿਫ਼ਾਜ਼ਤ ਦਾ ਸ਼ਹਿਰ ਨਿਊਯਾਰਕ ਉਸਦੀ ਚੋਖੀ ਮਦਦ ਕਰਦਾ ਹੈ।