ਕਿੰਨੀ ਵੀ ਤਰੱਕੀ ਹੋ ਗਈ ਹੋਵੇ ਕਿੰਨੀ ਵੀ ਵਿਗਿਆਨ ਨੇ ਰੱਬ ਦੀ ਬਰਾਬਰੀ ਕਰਨ ਵਿੱਚ ਕਿਸੇ ਹੱਦ ਤਕ ਪਹੁੰਚ ਕਰ ਲਈ ਹੋਵੇ,ਪਰ ਸਾਡੇ ਭਾਰਤੀ ਸਮਾਜ ਵਿੱਚ ਅੱਜ ਵੀ ਔਰਤ ਦੀ ਹਾਲਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆਇਆ ਹੈ। ਅੱਜ ਵੀ ਓਹ ਹੀ ਪੁਰਾਣੀਆਂ ਰੀਤਾਂ ਵਿੱਚ ਹੀ ਓਹ ਹੀ ਪੁਰਾਣੀ ਸੋਚ ਵਿੱਚ ਜ਼ਿੰਦਗੀ ਬਤੀਤ ਕਰ ਰਹੀਆਂ ਨੇ,ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕੇ ਅੱਜ ਔਰਤ ਪਹਿਲਾਂ ਦੇ ਮੁਕਾਬਲੇ ਪੜ੍ਹ ਲਿਖ ਗਈ ਹੈ,ਕੁੱਝ ਕੋ ਫੀਸਦੀ ਨੌਕਰੀ ਵੀ ਕਰਦੀ ਹੈ ਆਪਣੇ ਬਲਬੂਤੇ ਉਪਰ ਪਰ ਸੁਰਖਿਅਤ ਹਾਲੇ ਵੀ ਕੀਤੇ ਵੀ ਨਹੀਂ ਅਾ,ਕਹਿਣ ਨੂੰ ਔਰਤ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਔਰਤ ਨਾ ਦਫਤਰ,ਨਾ ਸਕੂਲ,ਨਾ ਕਾਲਜ ਨਾ ਘਰ ਕੀਤੇ ਵੀ ਪੂਰੀ ਤਰ੍ਹਾਂ ਸੁਰਖਿਅਤ ਨਹੀਂ ਹੈ।ਦਫ਼ਤਰ ਵਿੱਚ ਨਾਲ ਦਾ ਸਟਾਫ ਕਿਸੇ ਨਾ ਕਿਸੇ ਬਹਾਨੇ ਕੋਜੀ ਹਰਕਤ ਕਰਦਾ ਹੈ ਤੇ ਕਿਸੇ ਸਕੂਲ ਕਾਲਜ ਵਿੱਚ ਬਹੁਤ ਸਾਰੀਆ ਕੁੜੀਆਂ ਨਾਲ ਓਥੋਂ ਦਾ ਸਟਾਫ ਜਾਂ ਸਕੂਲ ਦੇ ਹੋਰ ਬੱਚੇ ਗਲਤ ਹਰਕਤ ਕਰਕੇ ਤੰਗ ਕਰਦੇ ਨੇ,ਜਿੰਨਾ ਕਰਕੇ ਓਹਨਾ ਦੇ ਭਵਿੱਖ ਖਰਾਬ ਹੁੰਦੇ ਨੇ ਬਹੁਤ ਸਾਰੀਆਂ ਕੁੜੀਆਂ ਦੇ ਭਵਿੱਖ ਖਰਾਬ ਹੋਏ ਵੀ ਨੇ,
ਜਿਆਦਾਤਰ ਘਰਾਂ ਵਿੱਚ ਅੱਜ ਵੀ ਜਿਆਦਾਤਰ ਕੁੜੀਆਂ ਦੀ ਘਰ ਵਿੱਚ ਕਿਸੇ ਤਰ੍ਹਾਂ ਦੀ ਸਲਾਹ ਨਹੀਂ ਲਈ ਜਾਂਦੀ ਉਹਨਾਂ ਨੂੰ ਇਸ ਲਾਇਕ ਨਹੀਂ ਸਮਝਿਆ ਜਾਂਦਾ ਬਸ ਫੈਸਲੇ ਸੁਣਾਏ ਜਾਂਦੇ ਨੇ ਜਾਂ ਕਹਾਂ ਥੋਪੇ ਜਾਂਦੇ ਨੇ ਫੇਰ ਓਹ ਫੈਸਲੇ ਭਾਵੇਂ ਉਹਨਾਂ ਦੇ ਵਿਆਹ ਲਈ ਹੋਣ ਜਾ ਜ਼ਿੰਦਗੀ ਵਿੱਚ ਕੁਝ ਕਰਨ ਦੇ ਸੁਪਨੇ ਪੂਰੇ ਕਰਨ ਦੀ ਸੋਚ ਨੂੰ ਦਬਾਉਣ ਲਈ ਹੋਣ, ਕੁੜੀਆਂ ਨੂੰ ਘਰਾਂ ਵਿੱਚ ਇਹ ਗੱਲਾਂ ਆਮ ਸੁਨੰਣ ਨੂੰ ਮਿਲਦੀਆਂ ਨੇ ਕੇ ਆਪਣੇ ਘਰ ਜਾਕੇ ਸ਼ੌਂਕ ਪੂਰੇ ਕਰਿਓ ਜੋ ਦਿਲ ਕਰੇ ਉਹ ਕਰਿਓ,ਪਰ ਉਹਨਾਂ ਦੀ ਇਹ ਭਾਵਨਾਵਾਂ ਕੋਈ ਨਹੀਂ ਸਮਝ ਦਾ ਕੇ ਜੋ ਜੰਮਣ ਵਾਲੇ ਨਹੀਂ ਕਰਦੇ,ਫੇਰ ਇਹ ਉਮੀਦ ਅਗਲੇ ਘਰ ਤੇ ਕਿਵੇਂ ਰੱਖ ਸਕਦੀਆ ਨੇ,ਇਹ ਸਭ ਕੁਝ ਅਜ ਦੇ ਵਕਤ ਵਿੱਚ ਵੀ ਆਮ ਮਿਲ ਜਾਂਦਾ ਹੈ ਖਾਸ ਕਰ ਪੇੰਡੂ ਖੇਤਰਾਂ ਵਿੱਚ,ਕੁੜੀਆਂ ਵਿਆਹ ਦਿੱਤੀਆਂ ਜਾਂਦੀਆ ਨੇ ਓਹਨਾ ਦੀ ਮਰਜ਼ੀ ਦੇ ਖਿਲਾਫ ਜਿਵੇਂ ਕੋਈ ਦੁਧਾਰੂ ਜਾਨਵਰ ਦੀ ਬੱਚੀ ਹੋਵੇ ਜਿਥੇ ਦਿਲ ਕੀਤਾ ਇਕ ਕਿੱਲੇ ਤੋਂ ਖੋਲ ਲੋਕ ਦਿਖਾਵੇ ਦੀ ਝੂਠੀ ਇੱਜਤ ਦੇ ਚਲਦੇ ਦੂਜੇ ਕਿੱਲੇ ਬੰਨ੍ਹ ਦਿੱਤੀਆਂ।ਜਾਂਦੀਆਂ ਨੇ, ਫੇਰ ਭਾਵੇਂ ਉਹ ਸਾਰੀ ਉਮਰ ਆਪਣੇ ਹੱਡ ਪੋਲੇ ਕਰਾਉਂਦੀ ਰਹਿਣ ਫੇਰ ਬਾਤ ਵੀ ਨਹੀਂ ਪੁੱਛੀ ਜਾਂਦੀ ਇਹ ਕਹਿ ਕੇ ਗੱਲ ਖਤਮ ਹੋ ਜਾਂਦੀ ਅਾ ਕੇ ਇਹ ਤਾਂ ਨਿੱਕੀ ਮੋਟੀ ਗੱਲ ਘਰਾਂ ਚ ਚਲਦੀ ਹੀ ਰਹਿੰਦੀ ਹੈ, ਜਾਂ ੲਿਹ ਕਹਿ ਕੇ ਕੀ ਤੁਹਾਡੇ ਦੋ ਜੀਆਂ ਦਾ ਮਾਮਲਾ ਹੈ ਤੁਸੀ ਦੋਨੇ ਆਪੋ ਵਿੱਚ ਕਰਲੋ ਕਿਸੇ ਪਾਰ ਗੱਲ ਨਹੀਂ ਲਈ ਜਾਂਦੀ ਬੱਸ ਕੁੱਟ ਗਾਲ੍ਹਾਂ ਘੂਰੀਆਂ ਹੀ ਪੱਲੇ ਪੈਂਦੀਆਂ ਨੇ,
ਸਾਡੇ ਸਮਾਜਕ ਢਾਂਚਾ ਹੀ ਇਸ ਤਰ੍ਹਾਂ ਦਾ ਸਿਰਜਿਆ ਹੋਇਆ ਹੈ,ਅਸੀਂ ਜੰਮ ਦੀ ਬੱਚੀ ਨੂੰ ਹੀ ਹੀਣ ਭਾਵਨਾ ਨਾਲ ਦੇਖਣ ਲਗਦੇ ਅਾ,ਜੋਂ ਇਕ ਕੁੜੀ ਲਈ ਮਰਨ ਤੱਕ ਓਦਾਂ ਹੀ ਰਹਿੰਦੀ ਅਾ।ਅਸੀਂ ਕਿੰਨੀ ਵੀ ਸ਼ੇਖੀ ਮਾਰ ਲਈਏ ਪਰ ਸੱਚ ਇਹ ਹੀ ਹੈ ਅੱਜ ਦੇ ਟਾਈਮ ਵਿੱਚ ਵੀ ਕੇ ਕੁੜੀ ਲਈ ਅੱਜ ਵੀ ਬਰਾਬਰ ਦਾ ਹੱਕ ਨਹੀਂ ਹੈ,ਓਹ ਖੁੱਲ ਨਹੀਂ ਅਾ ਜੋ ਇਕ ਇਨਸਾਨ ਨੂੰ ਮਿਲਣੀ ਚਾਹੀਦੀ ਦੀ ਅਾ ਆਪਣੀ ਜ਼ਿੰਦਗੀ ਲਈ ਕਿੰਨਾ ਵੀ ਪੜ੍ਹ ਲਿਖ ਜਾਣ ਪਰ ਪੈਰਾਂ ਵਿੱਚ ਬੇੜੀਆ ਲਾਜ਼ਮੀ ਹੀ ਰਹਿਣੀਆਂ ਹੀ ਹੁੰਦਿਆ ਨੇ ਅੱਜ ਵੀ ਕਪੜੇ ਪਾਉਣੇ,ਆਣ ਜਾਂਣ,ਖਾਨ ਪੀਣ ਸਭ ਸਮਾਜਕ ਢਾਂਚੇ ਮੁਤਾਬਿਕ ਹੀ ਕੀਤਾ ਜਾਂਦਾ ਹੈ,ਔਰਤ ਲਈ ਬਸ ਦਾਅਵੇ ਕੀਤੇ ਜਾਂਦੇ ਰਹੇ ਨੇ, ਜਾਂਦੇ ਰਹਿਣਗੇ,ਓਦੋਂ ਤਕ ਜਦੋੰ ਤਕ ਹਰ ਔਰਤ ਆਪਣਾ ਹੱਕ ਪਛਾਣ ਕੇਂ ਹੱਕ ਲਈ ਖੜੀ ਨਹੀਂ ਹੁੰਦੀ ਓਦੋਂ ਤਕ ਜਦੋ ਤਕ ਆਪਣੇ ਹੱਕ ਦੀ ਦੁਰਵਰਤੋਂ ਕਰਨ ਦੀ ਥਾਂ ਸਹੀ ਲਈ ਲੜਨਾਂ ਨਹੀਂ ਸਿੱਖ ਦੀ ਓਦੋਂ ਤਕ ਇਹ ਮਾੜੇ ਰਿਵਾਜ ਇਹ ਰੀਤਾਂ ਹਰ ਉਸ ਕੁੜੀ ਹਰ ਉਸ ਔਰਤ ਲਈ ਪੈਰਾਂ ਦੀ ਜੰਜੀਰ ਹੀ ਬਣਿਆ ਰਹਿਣ ਗਿਅਾ, ਜਦੋਂ ਤਕ ਉੱਠ ਕੇ ਲੜ ਦੀਆਂ ਨਹੀਂ।
ਇਥੇ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ ਕੇ ਅੱਜ ਜੋ ਕੁੜੀਆਂ ਜਾ ਔਰਤਾਂ ਪੜ ਲਿਖ ਗਈਆਂ ਨੇ ਆਪਣੇ ਮਾਂ ਬਾਪ ਜਾਂ ਹਮਸਫਰ ਦੀ ਖੁੱਲ ਕਰਕੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਦਿੱਤੀ ਹੋਈ ਖੁੱਲ ਦਾ ਗਲਤ ਇਸਤਮਾਲ ਕਰਦਿਆਂ ਨੇ ਜਿਨ੍ਹਾਂ ਕਰਕੇ ਹੋਰ ਵੀ ਧੀ ਭੈਣ ਪਤਨੀ ਨੂੰ ਇਹ ਸਭ ਬੰਧਨਾਂ ਵਿੱਚ ਬੰਨ ਦਿੱਤਾ ਜਾਂਦਾ ਹੈ।ਲੋਕ ਆਪਣੀ ਪਛੜੀ ਸੋਚ ਦੇ ਚੱਲਦੇ ਤੇ ਕੁਝ ਇਹ ਡਰ ਦੇ ਚੱਲਦੇ ਬੱਚੀ ਪੈਦਾ ਨਹੀਂ ਕਰਦੇ ਪੇਟ ਵਿੱਚ ਹੀ ਮਾਰ ਦਿੰਦੇ ਨੇ ਕੇ ਕੀਤੇ ਇਹ ਵੀ ਗਲਤ ਨਾ ਕਰੇ ਜਿਵੇਂ ਦੂਜੇ ਦੀਆਂ ਕਰ ਦੀਆਂ ਨੇ ਕੁਝ ਕੋ ਦੀ ਗਲਤੀ ਕਰਕੇ ਸਮਾਜ ਦੀ ਗਲਤ ਸੋਚ ਕਰਕੇ ਬੱਚਿਆਂ ਨਾਲ ਔਰਤਾਂ ਨਾਲ ਵਧੀਕੀਆਂ ਕੀਤਿਆਂ ਜਾਂਦੀਆ ਨੇ ਤੇ ਸਮਾਜ ਬਦਲਣ ਵਿੱਚ ਔਰਤਾਂ ਆਪਣਾ ਹਿੱਸਾ ਵੱਧ ਚੜ ਕੇ ਨਾ ਪਾਉਣ ਗਿਆ ਉਦੋਂ ਤਕ ਹਾਲਾਤ ਵਿੱਚ ਕੋਈ ਬਦਲਾਅ ਨਹੀਂ ਆਉਣ ਵਾਲਾ,
ਆਖਿਰ ਆਪਣੇਂ ਹੱਕਾਂ ਲਈ ਲੜਣਾ ਸਿੱਖ ਕੇ ਹੀ ਅਸਲ ਖੁੱਲ ਤੇ ਆਜ਼ਾਦੀ ਮਿਲ ਸਕਦੀ ਹੈ ਤੇ ਦੂਜੇ ਦੀ ਆਜ਼ਾਦੀ ਲਈ ਹੀ ਰਾਹ ਬਣਾਇਆ ਜਾ ਸਕਦਾ ਹੈ ਪਰ ਦੂਜੇ ਦੀ ਆਜ਼ਾਦੀ ਦਾ ਨੁਕਸਾਨ ਕਿਤੇ ਬਿਨਾਂ,ਏਕ ਉਸਾਰੂ ਸੋਚ ਤੇ ਦ੍ਰਿੜ ਇਰਾਦੇ ਨਾਲ ਹੀ ਸਮਾਜ ਵਿੱਚੋ ਔਰਤਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਗੁਰੀ ਰਾਮੇਆਣਾ
9636948082
8094268082