ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ਇਮਾਰਤਾਂ ਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ। ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ ਬੈਂਚ ਦੇ ਕੋਲ ਖੜ੍ਹਾ ਕਰਕੇ ਆਪ ਲਾਨ ਵਿੱਚ ਜੋਗਿੰਗ ਕਰ ਰਹੀ ਸੀ। ਹਡਸਨ ਦਰਿਆ ਦਾ ਇਹ ਕਿਨਾਰਾ ਬਹੁਤ ਚੰਚਲ ਅਤੇ ਉਨਮਾਦੀ ਸੀ।
Full Novel
ਉਕਾ਼ਬ - 1
ਇੱਕ (1) ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ਇਮਾਰਤਾਂ ਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ। ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ ...Read More
ਉਕਾ਼ਬ - 2
ਦੋ (2) ਡਬਲਿਨ ਸ਼ਹਿਰ ਦੇ ਬਾਹਰ—ਵਾਰ ਸਮੁੰਦਰ ਦੇ ਤੱਟ ਤੇ ਬਣੇ ਇਸ ‘ਵਿਲਾ’ ਵਿੱਚ ਫਿਲੀਪੀਨ ਤੋਂ ਆਏ ਹੋਏ ਦੋਵੇਂ ਜਦ ਕੌਫੀ ਪੀਣ ਮਗਰੋਂ ਆਪਣੇ ਗੈਸਟ—ਰੂਮ ਵਿੱਚ ਤਿਆਰ ਹੋਣ ਲਈ ਗਏ ਤਾਂ ਵਿਲਾ ਦੇ ਮਾਲਿਕ ਨੇ ਆਪਣਾ ਮੋਬਾਈਲ ਚੁੱਕ ਲਿਆ ਤੇ ਸੋਫੇ ਤੇ ਅਧਲੇਟਾ ਜਿਹਾ ਹੋ ਗਿਆ। ਰਾਤ ਦੇ ਦੋ ਵਜੇ ਸਨ। ਉਸਨੂੰ ਪਤਾ ਸੀ ਕਿ ਉਸਦੇ ਕਮਰੇ ਵਿੱਚੋਂ ਕੋਈ ਆਵਾਜ਼ ਬਾਹਰ ਨਹੀਂ ਜਾ ਸਕਦੀ, ਫੇਰ ਵੀ ਉਹ ਫੋਨ ਤੇ ਦੱਬੀ ਆਵਾਜ਼ ਵਿੱਚ ਹੀ ਬੋਲ ਰਿਹਾ ਸੀ। ਮਾਲਿਕ ਦਾ ਨਾਮ ‘ਜੌਣ ਅੱਲਤਮਸ਼’ ਸੀ। ਦੂਜੇ ਪਾਸਿਓਂ ਅਚਾਨਕ ਜ਼ੋਰ ਨਾਲ ਹੱਸਣ ਦੀ ਆਵਾਜ਼ ਆਉਂਦੀ ਹੈ। ਆਵਾਜ਼ ਦਾ ਆਗਾਜ਼ ਕੁਝ ਇਸ ਤਰਾਂ ਲੱਗਦਾ ...Read More
ਉਕਾ਼ਬ - 3
ਤਿੰਨ (3) ਤਨਿਸ਼ਕ ਦੀ ਮਾਂ ਘਰ ਵਿੱਚ ਉਸਨੂੰ ‘ਤੇਨ’ ਕਹਿ ਕੇ ਬੁਲਾਉਂਦੀ ਸੀ। ਇੱਕ ਵਾਰ ਬਾਲ ਵਰੇਸੇ ਉਨ੍ਹਾਂ ਦੇ ਵਿੱਚ ਇੱਕ ਲਾਮਾ ਆਇਆ ਸੀ। ਬੁੱਧ ਭਿਕਸ਼ੂ ‘ਗੋਮਾਂਗ’। ਉਹ ਇਸ ਪਿੰਡ ਵਿੱਚ ਤਿੰਨ—ਚਾਰ ਕੁ ਦਿਨ ਰਿਹਾ ਸੀ। ਉਸੇ ਨੇ ਹੀ ‘ਤੇਨ’ ਨਾਮ ਰਖਿਆ ਸੀ। ਉਸੇ ਨੇ ਕਿਹਾ ਇਸ ਦਾ ਨਾਮ ਤਨਿਸ਼ਕ ਰਖੋ। ਇਹ ਬੱਚਾ ਤੀਖਣ ਬੁੱਧੀ ਦਾ ਮਾਲਿਕ ਹੈ। ਇਹ ਦੁਨੀਆਂ ਦੇਖੇਗਾ, ਇਸੇ ਪਿੰਡ ਵਿੱਚ ਨਹੀਂ ਬੈਠਾ ਰਹਿ ਸਕਦਾ। ਦੋ—ਤਿੰਨ ਦਿਨ ਉਸਦਾ ਸਾਥ ਬਣਿਆ ਰਿਹਾ ਤੇ ਉਪਰੰਤ ਚਲਿਆ ਗਿਆ। ਤੇਨ ਭਾਵ ਤਨਿਸ਼ਕ ਤਦ ਛੋਟਾ ਸੀ, ਬਹੁਤ ਛੋਟਾ। ਗੋਮਾਂਗ ਨੇ ਜਦ ਇਕ ਦਿਨ ਤਨਿਸ਼ਕ ਦੇ ਮਾਤਾ—ਪਿਤਾ ਨੂੰ ਆਪਣੀ ਕਥਾ—ਕਥੋਲੀ ਸੁਣਾਈ ਤਾਂ ...Read More
ਉਕਾ਼ਬ - 4
ਚਾਰ (4) ਟੈਕਸਾਸ ਸ਼ਹਿਰ ਦੇ ਬਾਹਰਵਾਰ ਇੱਕ ਵੀਰਾਨ ਜਿਹੀ ਸੜਕ ਦੀ ਗੁੱਠੇ ਬਣਿਆਂ ਇੱਕ ਵਡਾ ਸਾਰਾ ਬੰਗਲਾ ਜੋ ਦੂਰ ਤੱਕ ਸੁੰਨਸਾਨ ਪਿਆ ਲੱਗਦਾ ਸੀ। ਪਰ ਐਸਾ ਵੀ ਨਹੀਂ ਕਿ ਉਸ ਵਿੱਚ ਕੋਈ ਹੋਵੇ ਈ ਨਾ। ਉਸ ਵਿੱਚ ਰਹਿੰਦੇ ਲੋਕ ਉੱਥੇ ਹੀ ਸਨ ਤੇ ਬੰਗਲੇ ਦੇ ਨਾਲ ਲਗਦਾ ਬਗੀਚਾ ਪੂਰੀ ਤਰਾਂ ਗੁਲਜ਼ਾਰ ਸੀ। ਸਿਰਫ਼ ਦੋ ਛੌਟੇ ਬੱਚੇ ਪੜ੍ਹਣ ਲਈ ਆਪਣੇ ਆਪਣੇ ਸਕੂਲ ਗਏ ਹੋਏ ਸਨ। ਭਾਵੇਂ ਹੁਣ ਉਨ੍ਹਾਂ ਦੇ ਵਾਪਸ ਪਰਤਨ ਦਾ ਸਮਾਂ ਵੀ ਹੋ ਚੁੱਕਾ ਸੀ। ਉੱਥੇ ਤਿੰਨ ਕਾਰਾਂ ਇੱਕ ਦੇ ਪਿੱਛੇ ਇੱਕ ਕਤਾਰ ਵਿੱਚ ਖੜ੍ਹੀਆਂ ਸਨ। ਉੱਥੇ ਹੀ ਇੱਕ ਲੰਬੇ ਉੱਚੇ ਦਰਖਤ ਹੇਠ ਇੱਕ ਸਪੋਰਟਸ ਕਾਰ ਵੀ ਖੜ੍ਹੀ ...Read More
ਉਕਾ਼ਬ - 5
ਪੰਜ (5) ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚ ਗਿਆ। ਮੀਡੀਆ ਨੇ ਵੀ ਇਸ ਹਾਦਸੇ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਹਾਦਸਾ ਕਰਾਰ ਦਿੱਤਾ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਬੇਦੋਸ਼, ਹੱਸਦੀ—ਖੇਡਦੀ ਬੇਗੁਨਾਹ ਬਸਤੀ ਲਈ ਕਿਸੇ ਨਛੱਤ੍ਰ (ਗ੍ਰਹਿ) ਦੀ ਚਾਲ, ਅਜਿਹੀ ਅਨਹੋਣੀ ਘੜ ਸਕਦੀ ਹੈ। ਸੁਰਖਿਅਤ ਅਤੇ ਵਿਕਸਿਤ ਕਹੀ ਜਾਣ ਵਾਲੀ ਦੁਨੀਆਂ ਤੇ ਕੋਈ ਏਸ ਰਾਖਸ਼ੀ ਤਰੀਕੇ ਨਾਲ ਤਬਾਹੀ ਕਰ ਸਕਦਾ ਹੈ, ਇਹ ਇਨਸਾਨੀ ਸੋਚ ਤੋਂ ਪਰ੍ਹੇ ਸੀ। ਮੀਡੀਆ ਨੇ ਇਸਨੂੰ ਉਦਾਰਵਾਦਿਤਾ ਤੇ ਕੱਟੜਤਾ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਸੀ। ਵਿਸ਼ਵ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਕਹੇ ਜਾਣ ਵਾਲੇ ਅਮੀਰਕਾ ਦੇ ਸ਼ਹਿਰ ਨਿਊਯਾਰਕ ਵਿੱਚ ਖੜ੍ਹੇ ਟਵਿਨ—ਟਾਵਰਜ਼ ਨੂੰ ਹਵਾਈ ...Read More
ਉਕਾ਼ਬ - 6
ਛੇ (6) ਸੇਲੀਨਾ ਨੰਦਾ ਨੇ ਨਿਊਯਾਰਕ ਵਿੱਚ ਬਾਰ—ਬਾਰ ਆਉਂਦੇ ਰਹਿਣ ਦੀ ਜ਼ਰੂਰਤ ਦੇ ਅਨੁਸਾਰ ਉੱਥੇ ਇੱਕ ਘਰ ਹੀ ਵਸਾ ਸੀ। ਇੱਥੇ ਉਹ ਆਪਣੇ ਲੋਕਲ ਸਟਾਫ ਦੇ ਨਾਲ ਹੀ ਰਹਿੰਦੀ ਸੀ। ਉਹ ਦੂਸਰੇ ਦੇਸ਼ਾਂ ਦੇ ਪ੍ਰਾਜੈਕਟ ਜਾਂ ਸ਼ੋ ਵੀ ਕਰਦੀ ਤਾਂ ਉਸ ਦੀ ਡੀਲ ਜਾਂ ਕੋਈ ਗਲਬਾਤ ਲੋਕੀਂ ਇੱਥੇ ਆ ਕੇ ਕਰਨਾ ਹੀ ਪਸੰਦ ਕਰਦੇ ਸਨ। ਸ਼ੂਟਿੰਗ ਭਾਵੇਂ ਬੁਲਗਾਰੀਆ ਵਿੱਚ ਹੋਵੇ ਜਾਂ ਅਜਰਬੈਜਾਨ ਵਿੱਚ ਜਾਂ ਉਜ਼ਬੇਕਿਸਤਾਨ ਵਿੱਚ, ਪਰ ਪ੍ਰੋਜੈਕਟ ਸਾਰੇ ਨਿਊਯਾਰਕ ਵਿੱਚ ਹੀ ਫਾਈਨਲ ਹੁੰਦੇ। ਇੱਥੇ ਆ ਕੇ ਗੱਲਬਾਤ ਕਰਦਾ ਇਨਸਾਨ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਰੰਗਮੰਚ ਤੇ ਅਨੁਭਵ ਕਰਦਾ ਸੀ। ਲੌਸ ਏਂਜ਼ਲਸ ਜਾਂ ਮਯਾਮੀ ਦੇ ਤਾਰ ...Read More
ਉਕਾ਼ਬ - 7
ਸੱਤ (7) ਅਲਤਮਸ਼ ਨੇ ਸਿਰਫ਼ ਤਿੰਨ ਜਗ੍ਹਾ ਦੇਖੀਆਂ ਸਨ। ਇੱਕ ਲੇਬਨਾਨ ਵਿੱਚ ਬੇਰੂਤ ਦੇ ਨੇੜੇ ਸੀ। ਇੱਥੇ ਇੱਕ ਦੀਪ ਛੋਟਾ ਜਿਹਾ ਹੋਟਲ ਸੀ। ਇਸ ਹੋਟਲ ਦੇ ਅਹਾਤੇ ਦੇ ਬਾਹਰ ਪਾਣੀ ਵਿੱਚ ਛੋਟੇ—ਛੋਟੇ ਗੋਲ ਪੱਥਰ ਰੱਖੇ ਹੋਏ ਸਨ। ਇਨ੍ਹਾਂ ਪੱਥਰਾਂ ਤੇ ਅੱਡ—ਅੱਡ ਦੇਸ਼ਾਂ ਦੇ ਵੱਖ—ਵੱਖ ਨਸਲਾਂ ਦੇ ਲੋਕਾਂ ਨੂੰ ਬੈਠਾ ਕੇ ਹੋਟਲ ਦੀ ਛੱਜੇਨੁਮਾ ਬਾਲਕੋਨੀ ਤੇ ਸੈਲੀਨਾ ਲਈ ਸੋਹਣੀ ਸਟੇਜ਼ ਬਣਾਈ ਜਾ ਸਕਦੀ ਸੀ। ਦੂਸਰੀ ਭਾਰਤ ਦੇ ਗੋਵਾ ’ਚ ਸੀ। ਇੱਥੇ ਇੱਕ ਵੱਡੇ ਜਹਾਜ਼ ਤੇ ਦਰਸ਼ਕਾਂ ਨੂੰ ਬਿਠਾ ਕੇ ਫਿਲਮਾਇਆ ਜਾ ਸਕਦਾ ਸੀ। ਤੀਸਰੀ ਜਗ੍ਹਾ ਅਮੀਰਕਾ ਵਿੱਚ ਹੀ ਸੀ। ਇਸ ਧਰਤ ਹੇਠ ਇੱਕ ਵੱਡੀ ਗੁਫ਼ਾ ਵਰਗਾ ਇਲਾਕਾ ਸੀ, ਜਿੱਥੇ ਭੁੱਲਭੁਲਈਆਂ ...Read More
ਉਕਾ਼ਬ - 8
ਅੱਠ (8) —ਨਹੀਂ—ਨਹੀਂ, ਏਧਰ ਨਹੀਂ, ਓ ਨੋ ਛੋਕਰੀ, ਕੀ ਕਰਦੀ ਏਂ? ਓਏ ਨਹੀਂ ਬਾਬਾ।।।! ਲੜਕੇ ਨੇ ਬੁੱਢੇ ਦੇ ਮਿੱਟੀ ਪਿਆਲੇ ਵਿੱਚ ਖੋੜ੍ਹੀ ਹੋਰ ਸ਼ਰਾਬ ਪਾ ਦਿੱਤੀ, ਬੋਤਲ ’ਚੋਂ। ਬੁੱਢੇ ਨੇ ਕਾਤਰ ਨਜ਼ਰੇ ਮੁਟਿਆਰ ਵੱਲ ਦੇਖਿਆ ਦੇ ਮੁੜ ਸ਼ਰਾਬ ਪੀਣ ਵਿੱਚ ਮਸਤ ਹੋ ਗਿਆ। ਬੁੱਢੇ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ, ਵਿੱਚ—ਵਿੱਚ ਹਿਚਕੀ ਵੀ ਲੈਣ ਲੱਗ ਪਿਆ ਸੀ। ਲੜਕਾ ਬਿਲਕੁਲ ਉਸਦੇ ਨਜ਼ਦੀਕ ਆ ਗਿਆ ਤੇ ਉਸਦੀ ਬਾਂਹ ਫੜਕੇ ਪਿਆਲੇ ਵਾਲਾ ਹੱਥ ਆਪਣੇ ਨੇੜੇ ਕਰਕੇ ਬੋਤਲ ਵਿੱਚੋਂ ਝੱਗ ਵਾਲੀ ਸ਼ਰਾਬ ਪਾ ਕੇ ਉਸਦਾ ਪਿਆਲਾ ਮੁੜ ਉੱਪਰ ਤੱਕ ਭਰ ਦਿੱਤਾ। ਬੁੱਢਾ ਅੱਖਾਂ ਮਚਕਾਉਂਦਾ ਹੋਇਆ ਮਸ਼ਕਰੀਆਂ ਵਿੱਚ ਹੱਸਦਾ ਹੈ ਤੇ ਅਪਨੱਤ ਭਾਵ ਨਾਲ ...Read More
ਉਕਾ਼ਬ - 9
ਨੌ (9) ਮਸਰੂ ਅੰਕਲ ਦੇ ਦੁਨੀਆਂ ਤੋਂ ਚਲੇ ਜਾਣ ਮਗਰੋਂ ਤਨਿਸ਼ਕ ਭਾਵੇਂ ਸ਼ਹਿਰ ਦੀ ਭੀੜ ਵਿੱਚ ਚੱਲਦਾ ਰਿਹਾ, ਪਰ ਆਪਣੇ ਆਪ ਵਿੱਚ ਇਕੱਲਾ ਮਹਿਸੂਸ ਕਰਦਾ ਰਿਹਾ। ਉਸਨੇ ਗਲੀ ਨੰ: 56 ਵਾਲੇ ਆਪਣੇ ਸੈਲੂਨ ਤੋਂ ਬਹੁਤ ਕਮਾਈ ਕੀਤੀ, ਨਾਮ ਕਮਾਇਆ, ਆਪਣੇ ਗਾਹਕਾਂ ਦਾ ਮਨ ਵੀ ਜਿੱਤ ਲਿਆ। ਪਰ ਹੁਣ ਇੱਥੇ ਉਸਦਾ ਮਨ ਉਚਾਟ ਹੁੰਦਾ ਜਾਂਦਾ ਸੀ। ਉਹ ਕਦੇ—ਕਦੇ ਮੌਕਾ ਪਾ ਕੇ ਵਰਲਡ ਟ੍ਰੇਡ ਸੈਂਟਰ ਦੇ ਪਾਸ ਬਣੇ ਯਾਦਗਾਰੀ ਪੂਲ ਤੇ ਜਾਂਦਾ, ਜਿਸਦੀ ਦੀਵਾਰ ਤੇ ਸੈਂਕੜੇ ਹੋਰਨਾ ਦੇ ਨਾਲ ਮਸਰੂ ਅੰਕਲ ਦਾ ਨਾਂ ਵੀ ਸਦਾ ਵਾਸਤੇ ਉਕਰਿਆ ਜਾ ਚੁੱਕਾ ਸੀ। ਉਹ ਉਸ ਦੇ ਨਾਮ ਤੇ ਇੱਕ ਪੀਲਾ ਗੁਲਾਬ ਚੜ੍ਹਾ ਕੇ ਅਦਬ ...Read More
ਉਕਾ਼ਬ - 10
ਦਸ (10) ਜਿਨ੍ਹਾਂ ਗੱਲਾਂ ਨੂੰ ਤਨਿਸ਼ਕ ਦੇ ਬਾਰ—ਬਾਰ ਪੁੱਛਣ ਤੇ ਵੀ ਮਸਰੂ ਅੰਕਲ ਟਾਲ ਜਾਂਦੇ ਸਨ ਤੇ ਕਦੇ ਨਹੀਂ ਦੱਸਿਆ, ਅੱਜ ਉਹ ਇੱਕ ਖੁੱਲੀ ਕਿਤਾਬ ਦੇ ਰੂਪ ਵਿੱਚ ਤਨਿਸ਼ਕ ਦੇ ਸਾਹਮਣੇ ਸਨ। ਅੰਕਲ ਆਪਣੇ ਪਰਿਵਾਰ ਤੋਂ ਕਿਸ ਗੱਲ ਤੋਂ ਐਨੇ ਨਾਰਾਜ਼ ਸਨ, ਕਿ ਨਾ ਕਦੇ ਉਨ੍ਹਾਂ ਨੂੰ ਯਾਦ ਕੀਤਾ ਤੇ ਨਾ ਕਦੇ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਇਹ ਸਭ ਜਾਣਨਾ ਹੁਣ ਬੜਾ ਆਸਾਨ ਹੋ ਗਿਆ। ਦੋ ਮੁਲਾਕਾਤਾਂ ਵਿੱਚ ਹੀ ਤਨਿਸ਼ਕ ਨੇ ਸਭ ਕੁਝ ਜਾਣ ਲਿਆ। ਸਗੋਂ ਉਹ ਅੰਕਲ ਦੇ ਪਰਿਵਾਰ ਨੂੰ ਆਪਣੇ ਘਰ ਵੀ ਲੈ ਗਿਆ। ਸੱਚ ਇਹ ਵੀ ਹੈ ਕਿ ਜਿਸ ਪਰਿਵਾਰ ਨੂੰ ਹੁਣ ਤਨਿਸ਼ਕ ਦੇਖ—ਮਿਲ ਰਿਹਾ ...Read More
ਉਕਾ਼ਬ - 11
ਗਿਆਰਾਂ (11) “ਜੇਕਰ ਜ਼ਮੀਨ ਤੇ ਲਕੀਰ ਖਿੱਚ ਦੇਣ ਨਾਲ ਹਜ਼ਾਰਾਂ ਬੇਦੋਸ਼ ਤੇ ਮਾਸੂਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਤਾਂ ਕਰਨ ਦੀ ਲੋੜ ਕੀ ਹੈ।” ਇਹੀ ਥੀਮ ਸੀ ਵਾਸ਼ਿੰਗਟਨ ਡੀ।ਸੀ। ਦੇ ਇੱਕ ਮਿਉਜ਼ਿਅਮ ਲਈ ਬਣਨ ਵਾਲੀ ਫਿਲਮ ਦਾ। ਪਰ ਇਸ ਮਨਸੂਬੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੀ ਖਾਤਿਰ ਜੋ ਰੁਪਇਆ ਮਹਈਆ ਕਰਵਾਇਆ ਜਾ ਰਿਹਾ ਸੀ ਉਹ ਨਾ ਸਿਰਫ ਰੋਕ ਦਿੱਤਾ ਗਿਆ, ਸਗੋਂ ਉਸਦੀ ਵਸੂਲੀ ਵੀ ਸ਼ੁਰੂ ਕਰ ਦਿੱਤੀ ਗਈ। ਜਿਸ ਯੂਨਿਟ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ ਸੀ, ਉਸ ਟੀਮ ਵਿੱਚ ਕੁਝ ਲੋਕਾਂ ਨੂੰ ਅਤਿਵਾਦੀ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ ਸੀ। ਪਿਛਲੇ ਦਿਨੀਂ ਯੂਰਪ ਦੇ ਇੱਕ ਮੁਲਕ ਵਿੱਚ ਹੋਏ ...Read More
ਉਕਾ਼ਬ - 12 - Last Part
ਬਾਰਾਂ (12) ਚਲੋ ਪਹਿਲੇ ਮੈਂ ਮੰਮੀ ਦੀ ਫੋਟੋ ਖਿੱਚ ਲੈਂਦੀ ਹਾਂ ਤੇ ਫੇਰ ਮੰਮੀ ਸਾਡੀ ਦੋਹਾਂ ਦੀ ਫੋਟੋ ਲੈ ਅਨੰਯਾ ਨੇ ਅਤਿ ਉਤਸ਼ਾਹਿਤ ਮੂਡ ਵਿੱਚ ਕਿਹਾ। ਅਨੰਯਾ, ਤਨਿਸ਼ਕ ਤੇ ਅਨੰਯਾ ਦੀ ਮੰਮੀ ਅਮਰੀਕਾ ਦੇ ਵਰਜੀਨੀਆਂ ਸਟੇਟ ਦੇ ਪ੍ਰਸਿੱਧ ਨੈਸ਼ਨਲ ਪਾਰਕ ਦੇ ਮੁੱਖ ਗੇਟ ਤੇ ਖੜ੍ਹੇ ਸਨ। ਜਿੱਥੋਂ ਟਿਕਟਾਂ ਲੈ ਕੇ ਉਹ ਇੱਕ ਰਾਤ ਪਾਰਕ ’ਚ ਬਿਤਾਉਣ ਲਈ ਅੰਦਰ ਜਾਣ ਵਾਲੇ ਸਨ। ਇੱਕ ਤੇ ਇੱਕ ਗੱਡੀਆਂ ਆਉਂਦੀਆਂ ਤੇ ਉਨ੍ਹਾਂ ਵਿੱਚ ਭਿੰਨ—ਭਿੰਨ ਮੁਲਕਾਂ ਤੋਂ ਆਏ ਸੈਬਾਨੀ ਮਨੋਹਰ ਨਜ਼ਾਰਿਆਂ ਨੂੰ ਅੱਖੀਂ ਦੇਖਦੇ ਤੇ ਕਈ ਕੈਮਰਿਆਂ ਵਿੱਚ ਵੀ ਕੈਦ ਰਕਰ ਰਹੇ ਸਨ। ਕਈ ਉਤਰਦਿਆਂ ਹੀ ਏਧਰ—ਉਧਰ ਚਹਿਲ—ਕਦਮੀ ਕਰਨ ਲੱਗ ਜਾਂਦੇ। ਇਨ੍ਹਾਂ ਤਿੰਨਾਂ ਨੂੰ ...Read More