ਨੌ (9) ਮਸਰੂ ਅੰਕਲ ਦੇ ਦੁਨੀਆਂ ਤੋਂ ਚਲੇ ਜਾਣ ਮਗਰੋਂ ਤਨਿਸ਼ਕ ਭਾਵੇਂ ਸ਼ਹਿਰ ਦੀ ਭੀੜ ਵਿੱਚ ਚੱਲਦਾ ਰਿਹਾ, ਪਰ ਅੰਦਰੋਂ—ਅੰਦਰ ਆਪਣੇ ਆਪ ਵਿੱਚ ਇਕੱਲਾ ਮਹਿਸੂਸ ਕਰਦਾ ਰਿਹਾ। ਉਸਨੇ ਗਲੀ ਨੰ: 56 ਵਾਲੇ ਆਪਣੇ ਸੈਲੂਨ ਤੋਂ ਬਹੁਤ ਕਮਾਈ ਕੀਤੀ, ਨਾਮ ਕਮਾਇਆ, ਆਪਣੇ ਗਾਹਕਾਂ ਦਾ ਮਨ ਵੀ ਜਿੱਤ ਲਿਆ। ਪਰ ਹੁਣ ਇੱਥੇ ਉਸਦਾ ਮਨ ਉਚਾਟ ਹੁੰਦਾ ਜਾਂਦਾ ਸੀ। ਉਹ ਕਦੇ—ਕਦੇ ਮੌਕਾ ਪਾ ਕੇ ਵਰਲਡ ਟ੍ਰੇਡ ਸੈਂਟਰ ਦੇ ਪਾਸ ਬਣੇ ਯਾਦਗਾਰੀ ਪੂਲ ਤੇ ਜਾਂਦਾ, ਜਿਸਦੀ ਦੀਵਾਰ ਤੇ ਸੈਂਕੜੇ ਹੋਰਨਾ ਦੇ ਨਾਲ ਮਸਰੂ ਅੰਕਲ ਦਾ ਨਾਂ ਵੀ ਸਦਾ ਵਾਸਤੇ ਉਕਰਿਆ ਜਾ ਚੁੱਕਾ ਸੀ। ਉਹ ਉਸ ਦੇ ਨਾਮ ਤੇ ਇੱਕ ਪੀਲਾ ਗੁਲਾਬ ਚੜ੍ਹਾ ਕੇ ਅਦਬ