ਅੱਠ (8) —ਨਹੀਂ—ਨਹੀਂ, ਏਧਰ ਨਹੀਂ, ਓ ਨੋ ਛੋਕਰੀ, ਕੀ ਕਰਦੀ ਏਂ? ਓਏ ਨਹੀਂ ਬਾਬਾ।।।! ਲੜਕੇ ਨੇ ਬੁੱਢੇ ਦੇ ਮਿੱਟੀ ਦੇ ਪਿਆਲੇ ਵਿੱਚ ਖੋੜ੍ਹੀ ਹੋਰ ਸ਼ਰਾਬ ਪਾ ਦਿੱਤੀ, ਬੋਤਲ ’ਚੋਂ। ਬੁੱਢੇ ਨੇ ਕਾਤਰ ਨਜ਼ਰੇ ਮੁਟਿਆਰ ਵੱਲ ਦੇਖਿਆ ਦੇ ਮੁੜ ਸ਼ਰਾਬ ਪੀਣ ਵਿੱਚ ਮਸਤ ਹੋ ਗਿਆ। ਬੁੱਢੇ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ, ਵਿੱਚ—ਵਿੱਚ ਹਿਚਕੀ ਵੀ ਲੈਣ ਲੱਗ ਪਿਆ ਸੀ। ਲੜਕਾ ਬਿਲਕੁਲ ਉਸਦੇ ਨਜ਼ਦੀਕ ਆ ਗਿਆ ਤੇ ਉਸਦੀ ਬਾਂਹ ਫੜਕੇ ਪਿਆਲੇ ਵਾਲਾ ਹੱਥ ਆਪਣੇ ਨੇੜੇ ਕਰਕੇ ਬੋਤਲ ਵਿੱਚੋਂ ਝੱਗ ਵਾਲੀ ਸ਼ਰਾਬ ਪਾ ਕੇ ਉਸਦਾ ਪਿਆਲਾ ਮੁੜ ਉੱਪਰ ਤੱਕ ਭਰ ਦਿੱਤਾ। ਬੁੱਢਾ ਅੱਖਾਂ ਮਚਕਾਉਂਦਾ ਹੋਇਆ ਮਸ਼ਕਰੀਆਂ ਵਿੱਚ ਹੱਸਦਾ ਹੈ ਤੇ ਅਪਨੱਤ ਭਾਵ ਨਾਲ