ਸੱਤ (7) ਅਲਤਮਸ਼ ਨੇ ਸਿਰਫ਼ ਤਿੰਨ ਜਗ੍ਹਾ ਦੇਖੀਆਂ ਸਨ। ਇੱਕ ਲੇਬਨਾਨ ਵਿੱਚ ਬੇਰੂਤ ਦੇ ਨੇੜੇ ਸੀ। ਇੱਥੇ ਇੱਕ ਦੀਪ ਤੇ ਛੋਟਾ ਜਿਹਾ ਹੋਟਲ ਸੀ। ਇਸ ਹੋਟਲ ਦੇ ਅਹਾਤੇ ਦੇ ਬਾਹਰ ਪਾਣੀ ਵਿੱਚ ਛੋਟੇ—ਛੋਟੇ ਗੋਲ ਪੱਥਰ ਰੱਖੇ ਹੋਏ ਸਨ। ਇਨ੍ਹਾਂ ਪੱਥਰਾਂ ਤੇ ਅੱਡ—ਅੱਡ ਦੇਸ਼ਾਂ ਦੇ ਵੱਖ—ਵੱਖ ਨਸਲਾਂ ਦੇ ਲੋਕਾਂ ਨੂੰ ਬੈਠਾ ਕੇ ਹੋਟਲ ਦੀ ਛੱਜੇਨੁਮਾ ਬਾਲਕੋਨੀ ਤੇ ਸੈਲੀਨਾ ਲਈ ਸੋਹਣੀ ਸਟੇਜ਼ ਬਣਾਈ ਜਾ ਸਕਦੀ ਸੀ। ਦੂਸਰੀ ਭਾਰਤ ਦੇ ਗੋਵਾ ’ਚ ਸੀ। ਇੱਥੇ ਇੱਕ ਵੱਡੇ ਜਹਾਜ਼ ਤੇ ਦਰਸ਼ਕਾਂ ਨੂੰ ਬਿਠਾ ਕੇ ਫਿਲਮਾਇਆ ਜਾ ਸਕਦਾ ਸੀ। ਤੀਸਰੀ ਜਗ੍ਹਾ ਅਮੀਰਕਾ ਵਿੱਚ ਹੀ ਸੀ। ਇਸ ਧਰਤ ਹੇਠ ਇੱਕ ਵੱਡੀ ਗੁਫ਼ਾ ਵਰਗਾ ਇਲਾਕਾ ਸੀ, ਜਿੱਥੇ ਭੁੱਲਭੁਲਈਆਂ