ਛੇ (6) ਸੇਲੀਨਾ ਨੰਦਾ ਨੇ ਨਿਊਯਾਰਕ ਵਿੱਚ ਬਾਰ—ਬਾਰ ਆਉਂਦੇ ਰਹਿਣ ਦੀ ਜ਼ਰੂਰਤ ਦੇ ਅਨੁਸਾਰ ਉੱਥੇ ਇੱਕ ਘਰ ਹੀ ਵਸਾ ਲਿਆ ਸੀ। ਇੱਥੇ ਉਹ ਆਪਣੇ ਲੋਕਲ ਸਟਾਫ ਦੇ ਨਾਲ ਹੀ ਰਹਿੰਦੀ ਸੀ। ਉਹ ਦੂਸਰੇ ਦੇਸ਼ਾਂ ਦੇ ਪ੍ਰਾਜੈਕਟ ਜਾਂ ਸ਼ੋ ਵੀ ਕਰਦੀ ਤਾਂ ਉਸ ਦੀ ਡੀਲ ਜਾਂ ਕੋਈ ਗਲਬਾਤ ਲੋਕੀਂ ਇੱਥੇ ਆ ਕੇ ਕਰਨਾ ਹੀ ਪਸੰਦ ਕਰਦੇ ਸਨ। ਸ਼ੂਟਿੰਗ ਭਾਵੇਂ ਬੁਲਗਾਰੀਆ ਵਿੱਚ ਹੋਵੇ ਜਾਂ ਅਜਰਬੈਜਾਨ ਵਿੱਚ ਜਾਂ ਉਜ਼ਬੇਕਿਸਤਾਨ ਵਿੱਚ, ਪਰ ਪ੍ਰੋਜੈਕਟ ਸਾਰੇ ਨਿਊਯਾਰਕ ਵਿੱਚ ਹੀ ਫਾਈਨਲ ਹੁੰਦੇ। ਇੱਥੇ ਆ ਕੇ ਗੱਲਬਾਤ ਕਰਦਾ ਇਨਸਾਨ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਰੰਗਮੰਚ ਤੇ ਅਨੁਭਵ ਕਰਦਾ ਸੀ। ਲੌਸ ਏਂਜ਼ਲਸ ਜਾਂ ਮਯਾਮੀ ਦੇ ਤਾਰ