ਉਕਾ਼ਬ - 5

  • 3.3k
  • 1.5k

ਪੰਜ (5) ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚ ਗਿਆ। ਮੀਡੀਆ ਨੇ ਵੀ ਇਸ ਹਾਦਸੇ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਦਰਦਨਾਕ ਹਾਦਸਾ ਕਰਾਰ ਦਿੱਤਾ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਬੇਦੋਸ਼, ਹੱਸਦੀ—ਖੇਡਦੀ ਬੇਗੁਨਾਹ ਬਸਤੀ ਲਈ ਕਿਸੇ ਨਛੱਤ੍ਰ (ਗ੍ਰਹਿ) ਦੀ ਚਾਲ, ਅਜਿਹੀ ਅਨਹੋਣੀ ਘੜ ਸਕਦੀ ਹੈ। ਸੁਰਖਿਅਤ ਅਤੇ ਵਿਕਸਿਤ ਕਹੀ ਜਾਣ ਵਾਲੀ ਦੁਨੀਆਂ ਤੇ ਕੋਈ ਏਸ ਰਾਖਸ਼ੀ ਤਰੀਕੇ ਨਾਲ ਤਬਾਹੀ ਕਰ ਸਕਦਾ ਹੈ, ਇਹ ਇਨਸਾਨੀ ਸੋਚ ਤੋਂ ਪਰ੍ਹੇ ਸੀ। ਮੀਡੀਆ ਨੇ ਇਸਨੂੰ ਉਦਾਰਵਾਦਿਤਾ ਤੇ ਕੱਟੜਤਾ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਸੀ। ਵਿਸ਼ਵ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਕਹੇ ਜਾਣ ਵਾਲੇ ਅਮੀਰਕਾ ਦੇ ਸ਼ਹਿਰ ਨਿਊਯਾਰਕ ਵਿੱਚ ਖੜ੍ਹੇ ਟਵਿਨ—ਟਾਵਰਜ਼ ਨੂੰ ਹਵਾਈ