ਚਾਰ (4) ਟੈਕਸਾਸ ਸ਼ਹਿਰ ਦੇ ਬਾਹਰਵਾਰ ਇੱਕ ਵੀਰਾਨ ਜਿਹੀ ਸੜਕ ਦੀ ਗੁੱਠੇ ਬਣਿਆਂ ਇੱਕ ਵਡਾ ਸਾਰਾ ਬੰਗਲਾ ਜੋ ਦੂਰ ਦੂਰ ਤੱਕ ਸੁੰਨਸਾਨ ਪਿਆ ਲੱਗਦਾ ਸੀ। ਪਰ ਐਸਾ ਵੀ ਨਹੀਂ ਕਿ ਉਸ ਵਿੱਚ ਕੋਈ ਹੋਵੇ ਈ ਨਾ। ਉਸ ਵਿੱਚ ਰਹਿੰਦੇ ਲੋਕ ਉੱਥੇ ਹੀ ਸਨ ਤੇ ਬੰਗਲੇ ਦੇ ਨਾਲ ਲਗਦਾ ਬਗੀਚਾ ਪੂਰੀ ਤਰਾਂ ਗੁਲਜ਼ਾਰ ਸੀ। ਸਿਰਫ਼ ਦੋ ਛੌਟੇ ਬੱਚੇ ਪੜ੍ਹਣ ਲਈ ਆਪਣੇ ਆਪਣੇ ਸਕੂਲ ਗਏ ਹੋਏ ਸਨ। ਭਾਵੇਂ ਹੁਣ ਉਨ੍ਹਾਂ ਦੇ ਵਾਪਸ ਪਰਤਨ ਦਾ ਸਮਾਂ ਵੀ ਹੋ ਚੁੱਕਾ ਸੀ। ਉੱਥੇ ਤਿੰਨ ਕਾਰਾਂ ਇੱਕ ਦੇ ਪਿੱਛੇ ਇੱਕ ਕਤਾਰ ਵਿੱਚ ਖੜ੍ਹੀਆਂ ਸਨ। ਉੱਥੇ ਹੀ ਇੱਕ ਲੰਬੇ ਉੱਚੇ ਦਰਖਤ ਹੇਠ ਇੱਕ ਸਪੋਰਟਸ ਕਾਰ ਵੀ ਖੜ੍ਹੀ