ਦੋ (2) ਡਬਲਿਨ ਸ਼ਹਿਰ ਦੇ ਬਾਹਰ—ਵਾਰ ਸਮੁੰਦਰ ਦੇ ਤੱਟ ਤੇ ਬਣੇ ਇਸ ‘ਵਿਲਾ’ ਵਿੱਚ ਫਿਲੀਪੀਨ ਤੋਂ ਆਏ ਹੋਏ ਦੋਵੇਂ ਮਹਿਮਾਨ ਜਦ ਕੌਫੀ ਪੀਣ ਮਗਰੋਂ ਆਪਣੇ ਗੈਸਟ—ਰੂਮ ਵਿੱਚ ਤਿਆਰ ਹੋਣ ਲਈ ਗਏ ਤਾਂ ਵਿਲਾ ਦੇ ਮਾਲਿਕ ਨੇ ਆਪਣਾ ਮੋਬਾਈਲ ਚੁੱਕ ਲਿਆ ਤੇ ਸੋਫੇ ਤੇ ਅਧਲੇਟਾ ਜਿਹਾ ਹੋ ਗਿਆ। ਰਾਤ ਦੇ ਦੋ ਵਜੇ ਸਨ। ਉਸਨੂੰ ਪਤਾ ਸੀ ਕਿ ਉਸਦੇ ਕਮਰੇ ਵਿੱਚੋਂ ਕੋਈ ਆਵਾਜ਼ ਬਾਹਰ ਨਹੀਂ ਜਾ ਸਕਦੀ, ਫੇਰ ਵੀ ਉਹ ਫੋਨ ਤੇ ਦੱਬੀ ਆਵਾਜ਼ ਵਿੱਚ ਹੀ ਬੋਲ ਰਿਹਾ ਸੀ। ਮਾਲਿਕ ਦਾ ਨਾਮ ‘ਜੌਣ ਅੱਲਤਮਸ਼’ ਸੀ। ਦੂਜੇ ਪਾਸਿਓਂ ਅਚਾਨਕ ਜ਼ੋਰ ਨਾਲ ਹੱਸਣ ਦੀ ਆਵਾਜ਼ ਆਉਂਦੀ ਹੈ। ਆਵਾਜ਼ ਦਾ ਆਗਾਜ਼ ਕੁਝ ਇਸ ਤਰਾਂ ਲੱਗਦਾ